ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਗਡਕਰੀ ਨੇ ਪੁਦੂਚੇਰੀ ਵਿਖੇ ਰਾਸ਼ਟਰੀ ਰਾਜਮਾਰਗ 45-ਏ ਉੱਤੇ ਬਣਿਆ ਰੋਡ-ਓਵਰ-ਬਰਿੱਜ ਰਾਸ਼ਟਰ ਨੂੰ ਸਮਰਪਿਤ ਕੀਤਾ
ਇਹ ਪ੍ਰੋਜੈਕਟ ਸਥਾਨਕ ਲੋਕਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਜ਼ਰੂਰਤ ਨੂੰ ਪੂਰਾ ਕਰੇਗਾ
प्रविष्टि तिथि:
07 OCT 2020 2:14PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਪੁਦੂਚੇਰੀ ਦੇ ਆਰੁਮਪਾਰਥਪੁਰਮ (Arumparthapuram) ਵਿਖੇ ਐੱਨਐੱਚ 45-ਏ ਉੱਤੇ ਰੇਲਵੇ ਲੈਵਲ ਕ੍ਰੌਸਿੰਗ ਦੇ ਆਰ- ਪਾਰ ਇੱਕ ਕਿਲੋਮੀਟਰ ਲੰਬੇ ਰੋਡ-ਓਵਰ-ਬਰਿੱਜ ਨੂੰ ਵੀਡੀਓ ਕਾਨਫਰੰਸ ਮੋਡ ਰਾਹੀਂ ਰਾਸ਼ਟਰ ਨੂੰ ਸਮਰਪਿਤ ਕੀਤਾ। 35 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਰੋਡ- ਓਵਰ- ਬ੍ਰਿਜ ਪੁਦੂਚੇਰੀ, ਖਾਸ ਕਰਕੇ ਵਿਲੀਆਨੂਰ, ਅਰਿਯੁਰ, ਕੰਦਮੰਗਲਮ, ਮਨਾਵੇਲੀ, ਗੋਰੀਮੇਡੂ, ਅਰੋਵਿਲ ਅਤੇ ਅਰਿਯਾਂਕੁਪਮ ਖੇਤਰਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਜ਼ਰੂਰਤ ਨੂੰ ਪੂਰਾ ਕਰੇਗਾ। ਇਸ ਸਮਾਰੋਹ ਵਿੱਚ ਪੁਦੂਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੈਫਟੀਨੈਂਟ ਗਵਰਨਰ ਡਾ. ਕਿਰਨ ਬੇਦੀ, ਮੁੱਖ ਮੰਤਰੀ ਸ਼੍ਰੀ ਵੀ ਨਰਾਇਣਸਾਮੀ ਅਤੇ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾ. ਵੀਕੇ ਸਿੰਘ, ਯੂਟੀ ਦੇ ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਕੇਂਦਰ ਤੇ ਰਾਜ ਤੋਂ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਇਸ ਮੌਕੇ ਬੋਲਦਿਆਂ ਸ਼੍ਰੀ ਗਡਕਰੀ ਨੇ ਕਿਹਾ, ਇਸ ਪ੍ਰੋਜੈਕਟ ਦੀ ਪਰਿਕਲਪਨਾ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਦਿਵਾਉਣ ਲਈ ਕੀਤੀ ਗਈ ਹੈ ਜਿਸ ਦੇ ਨਤੀਜੇ ਵਜੋਂ ਸਮੇਂ ਅਤੇ ਈਂਧਣ ਦੀ ਬਚਤ ਹੋਵੇਗੀ, ਯਾਤ੍ਰਾ ਸੁਰੱਖਿਅਤ ਰਹੇਗੀ, ਪ੍ਰਦੂਸ਼ਣ ਵਿੱਚ ਕਮੀ ਆਵੇਗੀ, ਲੈਵਲ ਕ੍ਰੌਸਿੰਗ ਬੰਦ ਹੋਵੇਗੀ ਅਤੇ ਰੇਲਵੇ ਟ੍ਰੈਫਿਕ ਨਿਰਵਿਘਨ ਰਹੇਗੀ। ਉਨ੍ਹਾਂ ਕਿਹਾ, ਐੱਨਐੱਚ-45 ਦੇ ਚਾਰ ਮਾਰਗੀਕਰਨ ਨਾਲ ਪੁਦੂਚੇਰੀ ਦੀ ਕਰੈਕਲ ਪੋਰਟ (Karaikal port) ਦੇ ਨਾਲ ਨਾਲ ਈਸੀਆਰ ਰੋਡ ਨਾਲ ਵੀ ਨਿਰਵਿਘਨ ਕਨੈਕਟਿਵਿਟੀ ਹੋ ਜਾਵੇਗੀ ਜੋ ਕਿ ਕੰਨਿਆ ਕੁਮਾਰੀ ਤੱਕ ਜਾਂਦੀ ਹੈ। ਇਸ ਨਾਲ ਖੇਤੀਬਾੜੀ ਅਤੇ ਮੱਛੀਆਂ ਫੜਨ ਵਿੱਚ ਵੀ ਪ੍ਰਗਤੀ ਹੋਵੇਗੀ। ਉਨ੍ਹਾਂ ਕਿਹਾ, ਪੁਦੂਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪਿਛਲੇ ਛੇ ਸਾਲਾਂ ਦੌਰਾਨ ਰਾਜਮਾਰਗ ਦੇ ਨਿਰਮਾਣ ‘ਤੇ 70 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਨੇ ਤਮਿਲ ਨਾਡੂ-ਪੁਦੂਚੇਰੀ ਕਨੈਕਟੀਵਿਟੀ ਲਈ ਲਗਭਗ 11,000 ਕਰੋੜ ਰੁਪਏ ਦੀ 287 ਕਿਲੋਮੀਟਰ ਦੀ ਲੰਬਾਈ ਵਿੱਚ ਚਲ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚ ਐੱਨਐੱਚ-332 ਏ ਦਾ ਮਹਾਬਲੀਪੁਰਮ ਤੋਂ ਮੁਗਈਯੁਰ (Mugaiyur) ਸੈਕਸ਼ਨ, ਐੱਨਐੱਚ-332 ਏ ਦਾ ਮੁਗਈਯੁਰ ਤੋਂ ਮਰਕਮ ਸੈਕਸ਼ਨ, ਐੱਨਐੱਚ -45ਏ ਦਾ ਵਿਲੁਪੁਰਮ ਤੋਂ ਪੁਦੂਚੇਰੀ ਸੈਕਸ਼ਨ, ਐੱਨਐੱਚ -45ਏ ਦਾ ਪੁਦੂਚੇਰੀ ਤੋਂ ਪੂੰਡੀਯੰਕੁਪਮ ਸੈਕਸ਼ਨ, ਐੱਨਐੱਚ-45ਏ ਦੇ ਪੂੰਡੀਯੰਕੁਪਮ ਤੋਂ ਸੇਤਨਯਾਥਪੁਰਮ ਸੈਕਸ਼ਨ ਅਤੇ ਐੱਨਐੱਚ-45 ਏ ਦੇ ਸੇਤਨਯਾਥਪੁਰਮ ਤੋਂ ਨਾਗਾਪਟਿਨਮ ਸੈਕਸ਼ਨ ਸ਼ਾਮਲ ਹਨ।
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾ. ਵੀਕੇ ਸਿੰਘ ਨੇ ਕਿਹਾ, ਮੰਤਰਾਲਾ ਤਮਿਲ ਨਾਡੂ ਅਤੇ ਦੇਸ਼ ਦੇ ਹੋਰ ਖੇਤਰਾਂ ਨਾਲ ਪੁਦੂਚੇਰੀ ਦੀ ਪੂਰੀ ਕਨੈਕਟੀਵਿਟੀ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੰਤਰੀ ਨੇ ਦੱਸਿਆ ਕਿ 9 ਕਰੋੜ ਰੁਪਏ ਦੀ ਲਾਗਤ ਨਾਲ ਮੈਡਾਗਾਡੀਪੇਟ (Madagadipet) ਸਟੇਟ ਬਾਰਡਰ ਤੋਂ ਅਰਿਯੂਰ ਪਿੰਡ ਤੱਕ ਅੱਠ ਕਿਲੋਮੀਟਰ ਲੰਬੀ ਸੜਕ ਨੂੰ ਮਜ਼ਬੂਤ ਕਰਨ ਦਾ ਕੰਮ ਆਉਂਦੇ ਦਸੰਬਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਐੱਨਐੱਚ 332ਏ ਦੇ ਮਰਕਕੱਨਮ - ਕੂਨੀਮੇਡੂ ਸੈਕਸ਼ਨ ਅਤੇ ਪੁਦੂਚੇਰੀ ਬਾਇਪਾਸ,ਰਾਜੀਵ ਗਾਂਧੀ ਸਕਵੇਅਰ ਵਿਖੇ ਗ੍ਰੇਡ ਸੈਪੇਰੇਟਰ ਦਾ ਨਿਰਮਾਣ, ਅਤੇ ਇੰਦਰਾ ਗਾਂਧੀ ਸਕਵੇਅਰ ਵਿਖੇ ਗ੍ਰੇਡ ਸੈਪੇਰੇਟਰ ਬਣਾਉਣ ਲਈ 1354 ਕਰੋੜ ਰੁਪਏ ਦੀ ਲਾਗਤ ਨਾਲ ਡੀਪੀਆਰ ਤਿਆਰੀ ਪ੍ਰਗਤੀ ꞌਤੇ ਹੈ। ਮੰਤਰੀ ਨੇ ਕਿਹਾ ਕਿ ਪੁਦੂਚੇਰੀ ਯੂਟੀ ਵਿੱਚ ਸੀਆਰਐੱਫ ਦੇ ਲਗਭਗ 47 ਕਰੋੜ ਰੁਪਏ ਦੇ ਕੰਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਯੂਟੀ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ꞌਤੇ15 ਕਰੋੜ ਰੁਪਏ ਦੇ ਅਤਿਰਿਕਤ ਪ੍ਰਸਤਾਵ ਨੂੰ ਵੀ ਮਨਜ਼ੂਰੀ ਮਿਲ ਸਕਦੀ ਹੈ।
ਪੁਦੂਚੇਰੀ ਯੂਟੀ ਦੀ ਲੈਫਟੀਨੈਂਟ ਗਵਰਨਰ ਡਾ. ਕਿਰਨ ਬੇਦੀ ਨੇ ਯੂਟੀ ਦੇ ਲੋਕਾਂ ਦੀਆਂ ਆਕਾਂਖਿਆਵਾਂ ਨੂੰਪੂਰਾ ਕਰਨ ਲਈ ਕੇਂਦਰ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੇਰੀ ਵਾਲੇ ਪੂਰੇ ਹੋਣ ਵਾਲੇ ਪ੍ਰੋਜੈਕਟਾਂ ਉੱਤੇ ਵੱਧ ਲਾਗਤ ਆਉਣ ਵਿਰੁੱਧ ਸਾਵਧਾਨ ਕੀਤਾ, ਕਿਉਂਕਿ ਇਹ ਹੋਰ ਦੇਰੀ ਦਾ ਕਾਰਨ ਬਣਦੀ ਹੈ। ਉਨ੍ਹਾਂ ਨੇਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਸਮੇਤ ਸੜਕ ਨਿਰਮਾਣ ਇੰਜਨੀਅਰਾਂ ਲਈ ਰਿਫਰੈਸ਼ਰ ਕੋਰਸ ਕਰਵਾਉਣ ਦਾ ਪ੍ਰਸਤਾਵ ਰੱਖਿਆ।
ਪੁਦੂਚੇਰੀ ਦੇ ਮੁੱਖ ਮੰਤਰੀ ਸ਼੍ਰੀ ਵੀ ਨਾਰਾਇਣਸਾਮੀ ਅਤੇ ਲੋਕ ਨਿਰਮਾਣ ਮੰਤਰੀ ਸ਼੍ਰੀ ਏ ਨਮਸਸਿਵਮ ਨੇ ਵੀ ਆਯੋਜਨ ਨੂੰ ਸੰਬੋਧਨ ਕੀਤਾ।
https://static.pib.gov.in/WriteReadData/userfiles/50.mp4
*****
ਆਰਸੀਜੇ / ਐੱਮਐੱਸ
(रिलीज़ आईडी: 1662548)
आगंतुक पटल : 155