ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦਾ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਮੈਲਬੌਰਨ ਯੂਨੀਵਰਸਿਟੀ, ਆਸਟ੍ਰੇਲੀਆ ਦੇ ਨਾਲ ਮਿਲ ਕੇ ਕੱਲ੍ਹ ‘ਮਾਨਸਿਕ ਸਿਹਤ- ਕੋਵਿਡ-19 ਤੋਂ ਪਰੇ’ ਵਿਸ਼ੇ ਉੱਤੇ ਇੱਕ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕਰੇਗਾ

Posted On: 07 OCT 2020 3:30PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦਾ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਮੈਲਬੌਰਨ ਯੂਨੀਵਰਸਿਟੀ, ਆਸਟ੍ਰੇਲੀਆ ਦੇ ਨਾਲ ਮਿਲ ਕੇ ਕੱਲ੍ਹ (8 ਅਕਤੂਬਰ, 2020) ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮਾਨਸਿਕ ਸਿਹਤ ਕੋਵਿਡ-19 ਤੋਂ ਪਰੇਵਿਸ਼ੇ ਤੇ ਇੱਕ ਅੰਤਰਰਾਸ਼ਟਰੀ ਕਾਨਫ਼ਰੰਸ ਆਯੋਜਿਤ ਕਰ ਰਿਹਾ ਹੈ। ਕਾਨਫ਼ਰੰਸ ਦਾ ਉਦਘਾਟਨ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ, ਡਾ. ਥਾਵਰਚੰਦ ਗਹਿਲੋਤ ਕਰਨਗੇ ਅਤੇ ਸਹਿ-ਪ੍ਰਧਾਨਗੀ ਆਸਟ੍ਰੇਲੀਆ - ਇੰਡੀਆ ਇੰਸਟੀਟਿਊਟ ਦੇ ਡਾਇਰੈਕਟਰ ਪ੍ਰੋ. ਕ੍ਰੈਗ ਜੇਫ਼ਰੀ ਕਰਨਗੇ। ਨਵੀਂ ਦਿੱਲੀ ਵਿਖੇ ਆਸਟ੍ਰੇਲੀਆਈ ਹਾਈ ਕਮਿਸ਼ਨਰ ਵੀ ਕਾਨਫ਼ਰੰਸ ਵਿੱਚ ਹਿੱਸਾ ਲੈਣਗੇ।

 

ਖ਼ਾਸ ਤੌਰ ਤੇ ਕੋਵਿਡ-19 ਮਹਾਮਾਰੀ ਨਾਲ ਪੈਦਾ ਹੋਈ ਸਥਿਤੀ ਦੇ ਪ੍ਰਸੰਗ ਵਿੱਚ ਵੀਡਿਓ ਕਾਨਫ਼ਰੰਸਿੰਗ ਜ਼ਰੀਏ ਕਾਨਫ਼ਰੰਸ ਵਿੱਚ ਮਾਨਸਿਕ ਸਿਹਤ ਰਿਹੈਬਲੀਟੇਸ਼ਨ ਨਾਲ ਜੁੜੇ ਵੱਖ-ਵੱਖ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਭਾਰਤ ਅਤੇ ਆਸਟ੍ਰੇਲੀਆ ਦੇ ਮਾਹਿਰ ਫ਼ਰੰਟਲਾਈਨ ਗ਼ੈਰ-ਸਿਹਤ ਕਰਮਚਾਰੀਆਂ ਲਈ ਤਣਾਅ ਪ੍ਰਬੰਧਨ; ਬਹੁ-ਸੱਭਿਆਚਾਰਕ ਮਾਨਸਿਕ ਸਿਹਤ; ਮਾਨਸਿਕ ਸਿਹਤ ਬਣਾਈ ਰੱਖਣਾ: ਘਰ ਤੋਂ ਕੰਮ ਕਰਨਾ; ਭਾਰਤ ਵਿੱਚ ਖੁਦਕੁਸ਼ੀ ਅਤੇ ਇਸ ਨਾਲ ਜੁੜੀ ਮੀਡੀਆ ਰਿਪੋਰਟਿੰਗ; ਭਾਰਤ ਅਤੇ ਆਸਟ੍ਰੇਲੀਆ ਵਿੱਚ ਮਾਨਸਿਕ ਸਿਹਤ ਅਤੇ ਮਨੁੱਖੀ ਅਧਿਕਾਰ; ਦਿੱਵਯਾਂਗਜਨਾਂ ਵਿੱਚ ਮਾਨਸਿਕ ਸਿਹਤ ਅਵਸਥਾ ਬਣਾਉਣ ਲਈ ਉਪਕਰਣਾਂ ਆਦਿ ਜਿਹੇ ਮੁੱਦਿਆਂ ਤੇ ਧਿਆਨ ਦੇਣਗੇ

 

ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਨੇ ਦਿੱਵਯਾਂਗਤਾ ਖੇਤਰ ਵਿੱਚ ਸਹਿਯੋਗ ਦੇ ਲਈ ਨਵੰਬਰ 2019 ਵਿੱਚ ਆਸਟ੍ਰੇਲੀਆ ਸਰਕਾਰ ਨਾਲ ਇੱਕ ਸਹਿਮਤੀ ਪੱਤਰ ਤੇ ਹਸਤਾਖਰ ਕੀਤੇ ਸਨ ਉਪਰੋਕਤ ਕਾਨਫ਼ਰੰਸ ਪਹਿਲਾਂ ਕੀਤੇ ਗਏ ਸਮਝੌਤੇ ਦੇ ਤਹਿਤ ਇੱਕ ਸਾਂਝੀ ਪਹਿਲ ਵਜੋਂ ਆਯੋਜਿਤ ਕੀਤੀ ਜਾ ਰਹੀ ਹੈ

 

ਕਾਨਫ਼ਰੰਸ ਦੀ ਲਾਈਵ ਸਟ੍ਰੀਮਿੰਗ ਵਿਭਾਗ ਦੇ ਯੂਟਿਊਬ ਚੈਨਲ ਅਰਥਾਤ https://youtu.be/GcNKczaqVsQ ਤੇ ਉਪਲਬਧ ਹੋਵੇਗੀ

 

 

*****

 

ਐੱਨਬੀ / ਐੱਸਕੇ / ਜੇਕੇ


(Release ID: 1662546) Visitor Counter : 151