ਮੰਤਰੀ ਮੰਡਲ

ਕੈਬਨਿਟ ਨੇ ਕੋਲਕਾਤਾ ਸ਼ਹਿਰ ਅਤੇ ਆਸਪਾਸ ਦੇ ਸ਼ਹਿਰੀ ਇਲਾਕਿਆਂ ਲਈ ਈਸਟ ਵੈਸਟ ਮੈਟਰੋ ਕੌਰੀਡੋਰ ਪ੍ਰੋਜੈਕਟ ਲਈ ਸੋਧ ਲਾਗਤ ਨੂੰ ਪ੍ਰਵਾਨਗੀ ਦਿੱਤੀ

ਪ੍ਰੋਜੈਕਟ ਦੀ ਕੁੱਲ ਰੂਟ ਲੰਬਾਈ 16.6 ਕਿਲੋਮੀਟਰ ਹੈ ਜਿਸ ਵਿੱਚ 12 ਸਟੇਸ਼ਨ ਹਨ
ਇਹ ਪ੍ਰੋਜੈਕਟ ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟਿਡ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ ਜੋ ਰੇਲ ਮੰਤਰਾਲੇ ਤਹਿਤ ਇੱਕ ਸੀਪੀਐੱਸਈ ਹੈ

ਪ੍ਰੋਜੈਕਟ ਨਾਲ ਟ੍ਰੈਫਿਕ ਵਿੱਚ ਅਸਾਨੀ ਹੋਵੇਗੀ , ਸ਼ਹਿਰੀ ਸੰਪਰਕ ਵਧੇਗਾ ਅਤੇ ਲੱਖਾਂ ਰੋਜ਼ਾਨਾ ਯਾਤਰੀਆਂ ਨੂੰ ਇੱਕ ਵਧੇਰੇ ਸਵੱਛ ਮੋਬਿਲਿਟੀ ਸੁਵਿਧਾ ਮਿਲੇਗੀ
ਪ੍ਰੋਜੈਕਟ ਦੀ ਅਨੁਮਾਨਿਤ ਪੂਰਨ ਲਾਗਤ 8575 ਕਰੋੜ ਰੁਪਏ ਹੈ ਅਤੇ ਇਸ ਕੰਮ ਨੂੰ ਪੂਰਾ ਹੋਣ ਦਾ ਟੀਚਾ ਦਸੰਬਰ 2021 ਰੱਖਿਆ ਗਿਆ ਹੈ ।

Posted On: 07 OCT 2020 4:26PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਕੋਲਕਾਤਾ ਈਸਟ ਵੈਸਟ ਕੌਰੀਡੋਰ ਪ੍ਰੋਜੈਕਟ ਦੇ ਨਿਰਮਾਣ ਲਈ ਅਨੁਮਾਨਿਤ ਸੋਧ ਲਾਗਤ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਲਾਗੂਕਰਨ ਰਣਨੀਤੀਆਂ ਅਤੇ ਟੀਚੇ :

 

 

ਇਹ ਪ੍ਰੋਜੈਕਟ ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟਿਡ ਦੁਆਰਾ ਲਾਗੂ ਕੀਤਾ ਜਾਵੇਗਾ ਜੋ ਰੇਲ ਮੰਤਰਾਲੇ ਤਹਿਤ ਇੱਕ ਸੀਪੀਐੱਸਈ ਹੈ ।

 

ਪ੍ਰੋਜੈਕਟ ਦੀ ਅਨੁਮਾਨਿਤ ਕੁੱਲ ਲਾਗਤ 8575 ਕਰੋੜ ਰੁਪਏ ਹੈ। ਇਸ ਵਿੱਚੋਂ ਰੇਲ ਮੰਤਰਾਲੇ ਨੇ 3268.27 ਕਰੋੜ ਰੁਪਿਆ, ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਨੇ 1148.31 ਕਰੋੜ ਰੁਪਏ ਸ਼ੇਅਰ ਕੀਤੇ ਹਨ ਅਤੇ ਜਪਾਨ ਇੰਟਰਨੈਸ਼ਨਲ ਕਾਰਪੋਰੇਸ਼ਨ ਏਜੰਸੀ ( ਜੇਆਈਸੀਏ ) ਨੇ 4158.40 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੈ।

5.3 ਕਿਲੋਮੀਟਰ ਲੰਬਾ ਐਲੀਵੇਟਿਡ ਕੌਰੀਡੋਰ ਪਹਿਲਾਂ ਹੀ 14.02.2020 ਤੋਂ ਚਾਲੂ ਹੈ।

ਅੱਗੇ ਦੇ 1.67 ਕਿਲੋਮੀਟਰ ‘ਤੇ 05.10.2020 ਨੂੰ ਕੰਮ ਸ਼ੁਰੂ ਕੀਤਾ ਗਿਆ ਹੈ ।

ਸੰਪੂਰਨ ਪ੍ਰੋਜੈਕਟ ਦੇ ਪੂਰੇ ਹੋਣ ਦੀ ਨਿਰਧਾਰਿਤ ਮਿਤੀ ਦਸੰਬਰ 2021 ਹੈ

 

ਗਹਿਰਾ ਪ੍ਰਭਾਵ

ਮੈਗਾ ਪ੍ਰੋਜੈਕਟ ਕੋਲਕਾਤਾ ਦੇ ਵਪਾਰਕ ਜ਼ਿਲ੍ਹੇ ਵਿਚਕਾਰ ਪੱਛਮ ‘ਚ ਹਾਵੜਾ ਦੇ ਉਦਯੋਗਿਕ ਸ਼ਹਿਰ ਅਤੇ ਪੂਰਬ ਵਿੱਚ ਸਾਲਟ ਲੇਕ ਸਿਟੀ ਵਿੱਚ ਇੱਕ ਸੁਰੱਖਿਅਤ, ਸੁਲਭ ਅਤੇ ਆਰਾਮਦਾਇਕ ਟ੍ਰਾਂਸਪੋਰਟ ਪ੍ਰਣਾਲੀ ਰਾਹੀਂ ਕੁਸ਼ਲ ਪਾਰਗਮਨ ਸੰਪਰਕ ਦਾ ਨਿਰਮਾਣ ਕਰੇਗਾ। ਪ੍ਰੋਜੈਕਟ ਨਾਲ ਟ੍ਰੈਫਿਕ ਵਿੱਚ ਅਸਾਨੀ ਹੋਵੇਗੀ ਅਤੇ ਸ਼ਹਿਰਵਾਸੀਆਂ ਲਈ ਇੱਕ ਸੁਰੱਖਿਅਤ ਟ੍ਰਾਂਸਪੋਰਟ ਸਾਧਨ ਉਪਲੱਬਧ ਹੋਵੇਗਾਇਹ ਕੋਲਕਾਤਾ ਸ਼ਹਿਰ ਨੂੰ ਇੱਕ ਆਰਥਿਕ, ਕੁਸ਼ਲ ਅਤੇ ਵਾਤਾਵਰਣ ਦੇ ਅਨੁਕੂਲ ਪਾਰਗਮਨ ਸੁਵਿਧਾ ਪ੍ਰਦਾਨ ਕਰੇਗਾ। ਇਹ ਕੋਲਕਾਤਾ ਖੇਤਰ ਦੀ ਵੱਡੇ ਪੈਮਾਨੇ ‘ਤੇ ਟ੍ਰਾਂਸਪੋਰਟ ਸਮੱਸਿਆ ਨੂੰ ਦੂਰ ਕਰੇਗਾ ਜਿਸ ਨਾਲ ਟ੍ਰਾਂਸਪੋਰਟ ਵਿੱਚ ਘੱਟ ਸਮਾਂ ਲੱਗੇਗਾ ਅਤੇ ਉਤਪਾਦਕਤਾ ਅਤੇ ਵਿਕਾਸ ਨੂੰ ਹੁਲਾਰਾ ਮਿਲੇਗਾ ।

 

ਇਸ ਇੰਟਰਚੇਂਜ ਹੱਬ ਦਾ ਨਿਰਮਾਣ ਕਰਕੇ ਮੈਟਰੋ , ਉਪ - ਨਗਰ ਰੇਲਵੇ , ਕਿਸ਼ਤੀ ਅਤੇ ਬੱਸ ਟ੍ਰਾਂਸਪੋਰਟ ਵਰਗੇ ਟ੍ਰਾਂਸਪੋਰਟ ਦੇ ਕਈ ਤਰੀਕਿਆਂ ਦਾ ਏਕੀਕ੍ਰਿਤ ਹੋ ਸਕੇਗਾ। ਇਹ ਲੱਖਾਂ ਰੋਜ਼ਾਨਾ ਯਾਤਰੀਆਂ ਲਈ ਟ੍ਰਾਂਸਪੋਰਟ ਦੀ ਸੁਚਾਰੂ ਅਤੇ ਨਿਰਵਿਘਨ ਪ੍ਰਣਾਲੀ ਸੁਨਿਸ਼ਚਿਤ ਕਰੇਗਾ।

 

ਪ੍ਰੋਜੈਕਟ ਦੇ ਲਾਭ :

ਇੱਕ ਸੁਰੱਖਿਅਤ, ਕੁਸ਼ਲ ਅਤੇ ਵਾਤਾਵਰਣ ਦੇ ਅਨੁਕੂਲ ਟ੍ਰਾਂਸਪੋਰਟ ਪ੍ਰਣਾਲੀ ਪ੍ਰਦਾਨ ਕਰਕੇ ਲੋਕਾਂ ਨੂੰ ਲਾਭ ਪਹੁੰਚਾਉਣਾ

ਟ੍ਰਾਂਸਪੋਰਟ ਦੇ ਸਮੇਂ ਵਿੱਚ ਕਮੀ ।

ਈਂਧਣ ਦੀ ਘੱਟ ਖਪਤ ।

ਸੜਕ ਬੁਨਿਆਦੀ ਢਾਂਚੇ ‘ਤੇ ਪੂੰਜੀਗਤ ਖਰਚ ਵਿੱਚ ਕਮੀ ।

ਪ੍ਰਦੂਸ਼ਣ ਅਤੇ ਦੁਰਘਟਨਾ ਵਿੱਚ ਕਮੀ ।

ਟ੍ਰਾਂਜਿਟ ਓਰੀਐਂਟਿਡ ਡਿਵੈਲਪਮੈਂਟ ( ਟੀਓਡੀ ) ਨੂੰ ਵਧਾਉਣਾ ।

 

ਕੌਰੀਡੋਰ ਵਿੱਚ ਭੂਮੀ ਬੈਂਕ ਦੇ ਮੁੱਲ ਵਿੱਚ ਵਾਧਾ ਅਤੇ ਅਤਿਰਿਕਤ ਮਾਲੀਆ ਪੈਦਾ ਕਰਨਾ ।

ਨੌਕਰੀਆਂ ਦੀ ਸਿਰਜਣਾ

"ਆਤਮਨਿਰਭਰ ਭਾਰਤ" ਅਤੇ "ਲੋਕਲ ਫਾਰ ਵੋਕਲ" ਦੀ ਭਾਵਨਾ ਨੂੰ ਸ਼ਾਮਲ ਕਰਨਾ ।

ਪਿਛੋਕੜ :

 

ਕੋਲਕਾਤਾ ਈਸਟ - ਵੈਸਟ ਮੈਟਰੋ ਕੌਰੀਡੋਰ ਪ੍ਰੋਜੈਕਟ ਕੋਲਕਾਤਾ ਸ਼ਹਿਰ ਅਤੇ ਆਸਪਾਸ ਦੇ ਸ਼ਹਿਰੀ ਇਲਾਕੇ ਦੇ ਲੱਖਾਂ ਰੋਜ਼ਾਨਾ ਯਾਤਰੀਆਂ ਦੇ ਨਿਰੰਤਰ ਵਿਕਾਸ ਲਈ ਇੱਕ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ। ਇਹ ਰੇਲ - ਅਧਾਰਿਤ ਜਨ ਰੈਪਿਡ ਟ੍ਰਾਂਜ਼ਿਟ ਪ੍ਰਣਾਲੀ ਰਾਹੀਂ ਕੋਲਕਾਤਾ , ਹਾਵੜਾ ਅਤੇ ਸਾਲਟ ਲੇਕ ਵਿੱਚ ਨਿਰਵਿਘਨ ਸੰਪਰਕ ਪ੍ਰਦਾਨ ਕਰੇਗਾ। ਇਹ ਕੁਸ਼ਲ ਅਤੇ ਨਿਰਿਵਿਘਨ ਟ੍ਰਾਂਸਪੋਰਟ ਇੰਟਰਚੇਂਜ ਹੱਬ ਦਾ ਨਿਰਮਾਣ ਕਰਕੇ ਮੈਟਰੋ, ਰੇਲਵੇ ਅਤੇ ਬੱਸ ਟ੍ਰਾਂਸਪੋਰਟ ਵਰਗੇ ਟ੍ਰਾਂਸਪੋਰਟ ਦੇ ਹੋਰ ਸਾਰੇ ਸਾਧਨਾਂ ਦਾ ਵੀ ਏਕੀਕ੍ਰਿਤ ਕਰੇਗਾ। ਇਸ ਪ੍ਰੋਜੈਕਟ ਵਿੱਚ ਹੁਗਲੀ ਨਦੀ ਦੇ ਨੀਚੇ ਸੁਰੰਗ ਸਹਿਤ 16.6 ਕਿਲੋਮੀਟਰ ਲੰਬੇ ਮੈਟਰੋ ਰੇਲਵੇ ਕੌਰੀਡੋਰ ਦੇ ਨਿਰਮਾਣ ਦੀ ਪਰਿਕਲਪਨਾ ਕੀਤੀ ਗਈ ਹੈ ਜੋ ਕਿ ਹਾਵੜਾ ਸਟੇਸ਼ਨ ਦੇ ਨਾਲ ਨਾਲ ਕਿਸੇ ਪ੍ਰਮੁੱਖ ਨਦੀ ਦੇ ਨੀਚੇ ਭਾਰਤ ਵਿੱਚ ਪਹਿਲੀ ਟ੍ਰਾਂਸਪੋਰਟ ਟਨਲ ਹੈ ਜੋ ਭਾਰਤ ਵਿੱਚ ਸਭ ਤੋਂ ਗਹਿਰੇ ਮੈਟਰੋ ਸਟੇਸ਼ਨਾਂ ਵਿੱਚੋਂ ਇੱਕ ਹੈ ।

****

ਵੀਆਰਆਰਕੇ


(Release ID: 1662435) Visitor Counter : 175