ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਐੱਨਐੱਸਟੀਈਡੀਬੀ ਦੀ ਪਹਿਲ ਕਵਚ (CAWACH ) ਦੇ ਸਹਿਯੋਗ ਨਾਲ ਸਟਾਰਟ ਅੱਪ ਰਾਹੀਂ ਕੋਵਿਡ-19 ਦੀ ਜਾਂਚ ਕਿੱਟ ਲਈ ਕਈ ਬਦਲ ਉਪਲੱਬਧ
Posted On:
06 OCT 2020 5:13PM by PIB Chandigarh
ਭਾਰਤ ਵਿੱਚ ਜਲਦੀ ਹੀ ਕਈ ਕੋਵਿਡ-19 ਰੈਪਿਡ ਟੈਸਟ ਤਕਨੀਕ ਦੀ ਚੋਣ ਕਰਨ ਦਾ ਬਦਲ ਹੋਵੇਗਾ ਜਿਨ੍ਹਾਂ 'ਤੇ ਇਸ ਸਮੇਂ ਸਟਾਰਟ-ਅੱਪ ਕੰਮ ਕਰ ਰਹੇ ਹਨ।
ਛੋਟੇ ਕਲੀਨਿਕਾਂ, ਹਵਾਈ ਅੱਡਿਆਂ ਦੇ ਦਾਖ਼ਲਾ ਦਰਵਾਜੇ ਜਾਂ ਛੋਟੀਆਂ ਪ੍ਰਯੋਗਸ਼ਾਲਾਵਾਂ ਵਿੱਚ ਤੇਜ਼ੀ ਨਾਲ ਅਣੂ ਜਾਂਚ ਦੀ ਤਕਨੀਕ ਰੈਪਿਡ ਐਂਟੀਬਾਡੀ ਟੈਸਟ ਲਈ ਤੇਜ਼ੀ ਨਾਲ ਉਪਲਬਧ ਹੋਵੇਗੀ, ਜਿਸ ਵਿੱਚ ਸ਼ੱਕੀ ਕੋਵਿਡ ਦੇ ਨਮੂਨਿਆਂ ਵਿੱਚ ਸਿੱਧੀ ਐਂਟੀਜੇਨ ਸਕ੍ਰੀਨਿੰਗ ਕਰਨ ਦੀ ਯੋਗਤਾ ਹੋਵੇਗੀ।
ਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ ਉੱਦਮਤਾ ਵਿਕਾਸ ਬੋਰਡ (ਐੱਨਐੱਸਟੀਈਡੀਬੀ),ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਇੱਕ ਪਹਿਲ ਨਾਲ ਕੋਵਿਡ-19 ਸਿਹਤ ਸੰਕਟ ਵਿਰੁੱਧ ਜੰਗ ਲਈ ਕੇਂਦਰ (ਕਵਚ-CAWACH )ਨਾਲ ਸਹਿਯੋਗ ਤਹਿਤ ਕੁਝ ਸਟਾਰਟ ਅੱਪ ਵਲੋਂ ਕੋਵਿਡ-19 ਦੇ ਲਈ ਵਿਕਸਿਤ ਤਕਨੀਕਾਂ ਨੂੰ ਫਿਰ ਤੋਂ ਤਿਆਰ ਅਤੇ ਵਿਸਤ੍ਰਿਤ ਕੀਤਾ ਗਿਆ ਹੈ। ਇਹ ਨਵੀਨਤਾ ਅਤੇ ਉੱਦਮਤਾ ਲਈ ਸੋਸਾਇਟੀ (ਐੱਸਆਈਐੱਨਈ), ਭਾਰਤੀ ਤਕਨੀਕੀ ਸੰਸਥਾਨ, ਬੰਬੇ ਵਲੋਂ ਲਾਗੂ ਕੀਤਾ ਗਿਆ ਹੈ।
ਕੋਵਿਡ-19 ਦੇ ਵੱਖ-ਵੱਖ ਹੱਲ ਵਿਕਸਿਤ ਕਰਨ ਲਈ ਚੁਣੀਆਂ ਗਈਆਂ 51 ਕੰਪਨੀਆਂ ਵਿਚੋਂ, 10 ਕੰਪਨੀਆਂ ਨੂੰ ਟੈਸਟ ਕਿੱਟਾਂ ਅਤੇ ਇਲਾਜ ਦੇ ਹੱਲਾਂ ਦੇ ਨਿਰਮਾਣ ਅਤੇ ਵਰਤੋਂ ਵਿੱਚ ਸਹਾਇਤਾ ਦਿੱਤੀ ਗਈ ਹੈ। ਜ਼ਿਆਦਾਤਰ ਟੈਕਨੋਲੋਜੀਆਂ ਭਾਰਤੀ ਮੈਡੀਕਲ ਖੋਜ ਪਰਿਸ਼ਦ-ਆਈਸੀਐੱਮਆਰ ਤੋਂ ਮਾਨਤਾ ਪ੍ਰਾਪਤ ਕਰਨ ਲਈ ਵਿਚਾਰ ਅਧੀਨ ਹਨ ਅਤੇ ਇਕ ਵਾਰ ਤਸਦੀਕ ਅਤੇ ਪ੍ਰਵਾਨਗੀ ਪ੍ਰਕਿਰਿਆ ਪੂਰੀ ਹੋਣ ਅਤੇ ਪ੍ਰਵਾਨਗੀ ਦੇ ਬਾਅਦ ਵਰਤੋਂ ਲਈ ਉਪਲਬਧ ਕਰਵਾਈ ਜਾ ਸਕਦੀ ਹੈ।
ਓਮਿਕਸ ਖੋਜ ਅਤੇ ਜਾਂਚ ਲੈਬਾਰਟਰੀ ਨੇ ਲੂਪ-ਮੀਡੀਏਟੇਡ ਆਈਸੋਥਰਮਲ ਐਂਪਲੀਫਿਕੇਸ਼ਨ (ਐੱਲਏਐੱਮਪੀ) ਨਾਮਕ ਤਕਨੀਕ ਦੀ ਸਹਾਇਤਾ ਨਾਲ ਘੱਟ ਖਰਚੇ ਵਾਲੀ ਅਣੂ ਕੋਵਿਡ-19 ਜਾਂਚ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਡੀਐੱਸਟੀ ਦੀ ਸਹਾਇਤਾ ਨਾਲ ਆਪਣੇ ਓਮੀਐਕਸ-ਏਐੱਮਪੀ ਪਲੈਟਫਾਰਮ ਦਾ ਵਿਸਤਾਰ ਕਰਨ ਲਈ ਢੁੱਕਵਾਂ ਬਣਾਉਂਦਾ ਹੈ। ਐੱਲਏਐੱਮਪੀ ਟੈਸਟ ਇੱਕ ਇਨ-ਬਿਲਟ ਮਸ਼ੀਨ ਲਰਨਿੰਗ ਐਲਗੋਰਿਦਮ ਨਾਲ ਇੱਕ ਰੰਗ ਦਾ ਪਤਾ ਲਗਾਉਣ ਵਾਲੇ ਉਪਕਰਣ ਵਿੱਚ ਚਲਾਇਆ ਜਾਂਦਾ ਹੈ, ਜੋ ਨਮੂਨੇ ਨੂੰ ਸਕਾਰਾਤਮਕ ਜਾਂ ਨਕਾਰਾਤਮਕ ਵਜੋਂ ਪਛਾਣਦਾ ਹੈ। ਛੋਟੇ ਕਲੀਨਿਕਾਂ ਅਤੇ ਹਵਾਈ ਅੱਡਿਆਂ ਦੇ ਦਾਖਲੇ ਬਿੰਦੂਆਂ ਜਾਂ ਛੋਟੀਆਂ ਪ੍ਰਯੋਗਸ਼ਾਲਾਵਾਂ ਵਿੱਚ ਵਰਤਿਆ ਜਾ ਸਕਦਾ ਹੈ।
ਓਐੱਮਆਈਐਕਸ-ਏਐੱਮਪੀ ਪਲੈਟਫਾਰਮ ਅਤੇ ਵਰਤੋਂ ਵਿੱਚ ਅਸਾਨ ਐੱਲਏਐੱਮਪੀ ਅਧਾਰਿਤ 5 ਟੈਸਟ ਕਿੱਟ ਇਸ ਸਮੇਂ ਆਈਸੀਐੱਮਆਰ ਦੁਆਰਾ ਪ੍ਰਵਾਨਗੀ ਲਈ ਵਿਚਾਰ ਅਧੀਨ ਹੈ। ਐੱਲਏਐੱਮਪੀ ਤਕਨੀਕ ਅਣੂ ਟੈਸਟਿੰਗ ਵਿੱਚ ਆਰਟੀ-ਪੀਸੀਆਰ ਦਾ ਸੌਖਾ ਅਤੇ ਅਸਾਨ ਵਿਕਲਪ ਪ੍ਰਦਾਨ ਕਰਦੀ ਹੈ ਅਤੇ ਵਧੇਰੇ ਸਹੀ ਅਣੂ ਜਾਂਚ ਲਈ ਵਿਆਪਕ ਵਰਤੋਂ ਦੀ ਆਗਿਆ ਦਿੰਦੀ ਹੈ।
ਸਿੰਗਲ ਟਿਊਬ ਕਿੱਟ ਕਮਰੇ ਦੇ ਤਾਪਮਾਨ ਦੇ ਫਾਰਮਮੇਟ ਵਿੱਚ ਸਾਰੀਆਂ ਰੀਗੇਂਟਸ ਦੇ ਨਾਲ ਪਹਿਲਾਂ ਤੋਂ ਤਿਆਰ ਆਉਂਦੀਆਂ ਹਨ। ਇਸ ਤੋਂ ਇਲਾਵਾ ਡਿਵਾਈਸ ਅਤੇ ਇਨ-ਬਿਲਟ ਮਸ਼ੀਨ ਲਰਨਿੰਗ ਐਲਗੋਰਿਦਮ ਸਕਾਰਾਤਮਕ ਅਤੇ ਨਕਾਰਾਤਮਕ ਮਾਮਲਿਆਂ ਦੀ ਸਵੈਚਾਲਤ ਪਛਾਣ ਦੇ ਨਾਲ ਘੱਟ ਕੀਮਤ ਵਾਲੀ ਜਾਂਚ ਪ੍ਰਣਾਲੀ (50,000 ਰੁਪਏ ਤੋਂ ਘੱਟ) ਪ੍ਰਦਾਨ ਕਰਦੇ ਹਨ।
ਪੈਥਸ਼ੋਧ ਹੈਲਥਕੇਅਰ ਨੇ 2015 ਵਿੱਚ ਇਨੋਵੇਸ਼ਨ ਐਂਡ ਡਿਵੈਲਪਮੈਂਟ ਕਮੇਟੀ, ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ-ਆਈਆਈਐਸਸੀ ਬੰਗਲੌਰ ਵਿਖੇ, ਕੋਵਿਡ-19 ਰੈਪਿਡ ਐਂਟੀਬਾਡੀ ਟੈਸਟ ਲਈ ਅਨੂਪੈਥ ਨਾਮ ਦੇ ਪਾਮ ਪਲੈਟਫਾਰਮ ਉੱਤੇ ਇੱਕ ਪ੍ਰਯੋਗਸ਼ਾਲਾ ਬਣਾਈ ਸੀ।
ਪੈਥਸ਼ੋਧ ਆਪਣੀ ਕਿਸਮ ਦਾ ਵਿਲੱਖਣ ਹੱਲ ਹੈ, ਜਿਸ ਵਿੱਚ ਡਿਸਪੋਸੇਬਲ ਟੈਸਟ ਸਟ੍ਰਿਪਾਂ ਵਾਲੇ ਇਲੈਕਟ੍ਰੌਨਿਕ ਰੀਡਰ ਦੀ ਵਰਤੋਂ ਕਰਨਾ ਅਤੇ ਨਤੀਜੇ ਦੀ ਵਿਆਖਿਆ ਕਰਨ ਵਿੱਚ ਮਨੁੱਖੀ ਗਲਤੀਆਂ ਨੂੰ ਦੂਰ ਕਰਦਾ ਹੈ। ਇਹ ਜ਼ਿਆਦਾਤਰ ਆਈਜੀਜੀ ਟੈਸਟਾਂ ਦੇ ਉਲਟ ਪੂਰੀ ਤਰ੍ਹਾਂ ਐਂਟੀਬਾਡੀ ਟੈਸਟ (ਦੋਵੇਂ ਆਈਜੀਐਮ ਅਤੇ ਆਈਜੀਜੀ) ਹੁੰਦਾ ਹੈ। ਇਹ ਇੱਕ ਮਾਤਰਾ ਅਧਾਰਿਤ ਟੈਸਟ ਹੈ ਅਤੇ ਮਾਰਕੀਟ ਵਿੱਚ ਉਪਲਬਧ ਗੁਣਾਤਮਕ ਟੈਸਟਾਂ ਦੇ ਉਲਟ ਹੈ, ਜੋ ਕਿ ਪ੍ਰਤੀਰੋਧਕ ਸਮਰੱਥਾ ਦੇ ਪੱਧਰਾਂ ਦਾ ਮੁੱਲਾਂਕਣ ਕਰਨ ਵਿੱਚ ਬਹੁਤ ਮਹੱਤਵਪੂਰਨ ਹੈ। ਜਾਂਚ ਦੀ ਸੀਮਾ 10 ਨੈਨੋਮੀਟਰ ਇਕਾਗਰਤਾ ਤੱਕ ਹੈ। ਟੈਸਟ ਦੇ ਨਤੀਜੇ ਨੂੰ ਆਧਾਰ ਨੰਬਰ ਅਤੇ ਆਰੋਗਯ ਸੇਤੂ ਐਪ ਨਾਲ ਜੋੜਿਆ ਜਾ ਸਕਦਾ ਹੈ।
ਉਨ੍ਹਾਂ ਕੋਵਿਡ-19 ਦੇ ਨਿਰਮਾਣ ਲਈ ਸੀਡੀਐੱਸਸੀਓ ਜਾਂਚ ਲਾਇਸੈਂਸ ਪ੍ਰਾਪਤ ਕੀਤਾ ਹੈ। ਟੈਸਟ ਖੂਨ ਦੇ ਨਮੂਨਿਆਂ ਤੋਂ ਪ੍ਰਾਪਤ ਕੋਵਿਡ-19 ਐਂਟੀਬਾਡੀਜ਼ 'ਤੇ ਪੂਰੀ ਤਰ੍ਹਾਂ ਪ੍ਰਮਾਣਿਤ ਹੈ। ਅਸਲ ਮਰੀਜ਼ ਦੇ ਨਮੂਨਿਆਂ 'ਤੇ ਸ਼ੁਰੂਆਤੀ ਟੈਸਟ ਦੇ ਨਤੀਜੇ ਬਹੁਤ ਉਤਸ਼ਾਹਜਨਕ ਰਹੇ ਹਨ ਅਤੇ ਅਗਲੇ ਕੁਝ ਦਿਨਾਂ ਵਿੱਚ ਹੋਰ ਟੈਸਟ ਕੀਤੇ ਜਾਣਗੇ। ਉਨ੍ਹਾਂ 30 ਸਤੰਬਰ ਤੱਕ ਆਈਸੀਐੱਮਆਰ ਤੋਂ ਤਸਦੀਕ ਅਤੇ ਪ੍ਰਵਾਨਗੀ ਲਈ ਟੈਸਟ ਕਿੱਟਾਂ ਜਮ੍ਹਾਂ ਕਰਨ ਦੀ ਯੋਜਨਾ ਬਣਾਈ ਹੈ।
ਪ੍ਰਾਂਤਿਆ ਸਲਿਊਸ਼ਨਜ਼ ਓਪੀਸੀ ਨੇ ਸ਼ੱਕੀ ਕੋਵਿਡ ਦੇ ਨਮੂਨਿਆਂ ਵਿੱਚ ਸਿੱਧੀ ਐਂਟੀਜੇਨ ਜਾਂਚ ਲਈ ਇੱਕ ਰੀਡਰ ਦੇ ਨਾਲ ਇੱਕ ਟੈਸਟ ਕਿੱਟ ਤਿਆਰ ਕੀਤੀ ਹੈ। ਇਹ ਇਕ ਅਜਿਹੀ ਤਕਨੀਕ 'ਤੇ ਅਧਾਰਿਤ ਹੈ ਜਿਸ ਨੂੰ ਲੋਕਲਾਈਜ਼ਡ ਸਰਫੇਸ ਪਲਾਜ਼ਮੋਨ ਰੇਜ਼ੋਨੈਂਸ ਇਨ੍ਹਾਂਸਮੈਂਟ ਨਾਮਕ ਤਕਨੀਕ 'ਤੇ ਅਧਾਰਿਤ ਹੈ ਜੋ 100 ਪੀਜੀ ਤੋਂ ਘੱਟ ਗਾੜ੍ਹਾਪਣ ਵਿੱਚ ਪ੍ਰੋਟੀਨ ਦੀ ਮਾਤਰਾ ਮਾਪ ਨੂੰ ਸਮਰੱਥ ਬਣਾਉਂਦੀ ਹੈ। ਇਹ ਟੈਕਨੋਲੋਜੀ ਆਰਟੀ-ਪੀਸੀਆਰ ਦਾ ਬਦਲਵਾਂ ਹੱਲ ਹੈ ਅਤੇ ਸਿਹਤ ਸੰਭਾਲ ਕੇਂਦਰ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।
ਕੋਵਿਡ-19 ਜਾਂਚ ਕਿੱਟ ਵੀ 2.0 ਹੂਵਲ ਵਿੱਚ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਲਈ ਤਿੰਨ ਓਲੀਗੋ ਮਿਸ਼ਰਣ ਵਰਤੇ ਜਾ ਸਕਦੇ ਹਨ। ਇਸ ਵਿੱਚ ਇਕ ਸਾਲ ਦੀ ਉਮਰ ਵਾਲੇ ਸਿੰਗਲ ਟਿਊਬ ਆਰਟੀ-ਕਿਊਪੀਸੀਆਰ ਐਪਲੀਫਿਕੇਸ਼ਨ ਲਈ ਰਿਵਰਸ ਟ੍ਰਾਂਸਕ੍ਰਿਪਟੇਸ ਐਂਜਾਏਮ ਮੌਜੂਦ ਹੁੰਦੇ ਹਨ।
ਚੀਮੇਰਾ ਟ੍ਰਾਂਸਨੇਸ਼ਨਲ ਰਿਸਰਚ ਫ੍ਰੈੱਰਨੇਟੀ ਨੇ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਦੀ ਇੱਕ ਮਿਆਰੀ ਇਲਾਜ ਖੁਰਾਕ ਪ੍ਰਦਾਨ ਕਰਨ ਲਈ ਇੱਕ ਤਕਨੀਕ ਤਿਆਰ ਕੀਤੀ ਹੈ ਜਿਸ ਵਿੱਚ ਮਰੀਜ਼ ਨੂੰ ਸਹੀ ਮਾਤਰਾ ਵਿੱਚ ਖੁਰਾਕ ਦਿੱਤੀ ਜਾਂਦੀ ਹੈ। ਦ ਲਾਇਫੋਲਾਈਜ਼ਡ-ਕੋਵਿਡ ਐਂਟੀਬਾਡੀ ਨਾਲ ਭਰਪੂਰ ਉਤਪਾਦ (ਐਲ-ਸੀਏਆਰਪੀ) ਜੋ ਉਨ੍ਹਾਂ ਨੇ ਵਿਕਸਿਤ ਕੀਤਾ ਹੈ, ਇੱਕ ਸੁਰੱਖਿਅਤ ਇਲਾਜ ਪ੍ਰਦਾਨ ਕਰਦਾ ਹੈ ਅਤੇ ਇੱਕ ਸਕ੍ਰੀਨਿੰਗ ਪ੍ਰਕਿਰਿਆ ਦੀ ਸਹਾਇਤਾ ਨਾਲ ਇੱਕ ਰਣਨੀਤਕ ਦਾਨੀ ਦੁਆਰਾ ਲਾਗ ਦੇ ਫੈਲਣ ਤੋਂ ਬਚਾਉਂਦਾ ਹੈ। ਆਖਰੀ ਸਮੇਂ 'ਤੇ ਪਲਾਜ਼ਮਾ ਨੂੰ ਲੱਭਣ, ਸਕ੍ਰੀਨਿੰਗ ਕਰਨ ਅਤੇ ਵਾਪਸ ਲੈਣ ਵਿੱਚ ਦੇਰੀ ਅਤੇ ਮੁਸੀਬਤ ਤੋਂ ਬਚਣ ਲਈ, ਉਨ੍ਹਾਂ ਨੇ ਐੱਲ-ਕਾਰਪ ਦਾ ਇੱਕ ਬੈਂਕ ਵਿਕਸਿਤ ਕੀਤਾ।
ਐੱਸਆਈਐਨ ਆਈਆਈਟੀ ਬੰਬੇ, ਐੱਫਆਈਆਈਟੀ, ਆਈਆਈਟੀ ਦਿੱਲੀ, ਐੱਸਆਈਆਈਏਸੀ, ਆਈਆਈਟੀ ਕਾਨਪੁਰ, ਐੱਚਟੀਆਈਸੀ, ਆਈਆਈਟੀ ਮਦਰਾਸ, ਵੈਂਚਰ ਸੈਂਟਰ ਪੁਣੇ, ਆਈਕੇਪੀ ਨੋਲਜ ਪਾਰਕ ਹੈਦਰਾਬਾਦ, ਆਈਆਈਟੀ-ਟੀਬੀਆਈ ਭੁਵਨੇਸ਼ਵਰ ਜਿਹੇ ਤਕਨੀਕੀ ਤਰੱਕੀ ਬਾਰੇ ਸਮੇਂ 'ਤੇ ਸਲਾਹ ਦਿੱਤੀ, ਸਟਾਰਟ-ਅੱਪਸ ਨੂੰ ਨਿਰਦੇਸ਼ ਦਿੱਤੇ ਕਿ ਉਹ ਸਾਰੇ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਅਤੇ ਇਕਰਾਰਨਾਮੇ 'ਤੇ ਦਸਤਖਤ ਕਰਨ ਲਈ ਨਿਰਦੇਸ਼ਿਤ ਕੀਤਾ।
***
ਐੱਨਬੀ / ਕੇਜੀਐਸ (ਡੀਐੱਸਟੀ ਮੀਡੀਆ)
(Release ID: 1662205)
Visitor Counter : 178