ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ: ਹਰਸ਼ ਵਰਧਨ ਨੇ ਕੌਵਿਡ -19 ਦੇ ਪ੍ਰਬੰਧਨ ਲਈ ਆਯੁਰਵੇਦ ਅਤੇ ਯੋਗਾ 'ਤੇ ਅਧਾਰਤ ਰਾਸ਼ਟਰੀ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਜਾਰੀ ਕੀਤਾ

‘ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ਼ ਮੈਡੀਸਨ ਬਿੱਲ ਦਾ ਸਰਬਸੰਮਤੀ ਨਾਲ ਪਾਸ ਹੋਣਾ ਅਤੇ ਜਾਮਨਗਰ ਸਥਿਤ ਆਯੁਰਵੇਦ ਇੰਸਟੀਚਿਉਟ ਕਲੱਸਟਰ ਨੂੰ ਰਾਸ਼ਟਰੀ ਮਹੱਤਤਾ ਵਾਲੇ ਸੰਸਥਾਨ ਦੇ ਅਨੁਰੂਪ ਮੰਨਣਾ, ਰਵਾਇਤੀ ਦਵਾ ਪ੍ਰਣਾਲੀ ਦੀ ਮੁੜ ਸੁਰਜੀਤੀ ਲਈ ਸਹਿਮਤੀ ਦਾ ਸੰਕੇਤ ਹੈ"

Posted On: 06 OCT 2020 2:00PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਅੱਜ ਆਯੁਸ਼ ਮੰਤਰਾਲਾ ਵਿੱਚ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸ਼੍ਰੀਪਦ ਯੈਸੋ ਨਾਇਕ ਦੀ ਮੌਜੂਦਗੀ ਵਿੱਚ ਕੋਵਿਡ-19 ਦੇ ਪ੍ਰਬੰਧਨ ਲਈ ਆਯੁਰਵੇਦ ਅਤੇ ਯੋਗਾ ਤੇ ਅਧਾਰਤ ਰਾਸ਼ਟਰੀ ਕਲੀਨੀਕਲ ਪ੍ਰਬੰਧਨ ਪ੍ਰੋਟੋਕੋਲ ਜਾਰੀ ਕੀਤਾ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾਕਟਰ ਰਾਜੀਵ ਕੁਮਾਰ ਅਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀ ਕੇ ਪੌਲ ਵੀ ਇਸ ਸਮਾਗਮ ਵਿੱਚ ਵਰਚੁਅਲ ਤੌਰ ਤੇ ਸ਼ਾਮਲ ਹੋਏ

'ਨੈਸ਼ਨਲ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ: ਕੋਵਿਡ -19' ਵਿਚ ਆਯੁਰਵੇਦ ਅਤੇ ਯੋਗਾ ਦੀਆਂ ਦਖਲਅੰਦਾਜ਼ੀਆਂ ਦੇ ਏਕੀਕਰਣ ਲਈ ਇਕ ਅੰਤਰ-ਅਨੁਸ਼ਾਸਨੀ ਕਮੇਟੀ ਨੇ, ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈ ਸੀ ਐਮ ਆਰ) ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਵੀ.ਐਮ. ਕਟੋਚ ਦੀ ਪ੍ਰਧਾਨਗੀ ਵਿਚ ਅਤੇ ਖੇਤਰੀ ਗਿਆਨ ਵਾਲੇ ਮਾਹਰਾਂ ਦੇ ਸਮੂਹ ਨਾਲ ਇੱਕ ਰਿਪੋਰਟ ਤਿਆਰ ਕੀਤੀ ਸੀ ਅਤੇ ਸਵੀਕਾਰਨ ਯੋਗ ਪ੍ਰਯੋਗਾਤਮਕ ਕਲੀਨੀਕਲ ਡਾਟਾ ਦੇ ਅਧਾਰ ਤੇ ਸਿਫਾਰਸ਼ਾਂ ਪੇਸ਼ ਕੀਤੀਆਂ ਸਨ ਦਵਾਈਆਂ ਦੀ ਸੁਰੱਖਿਆ ਤੇ ਸੰਭਾਵਤ ਲਾਭਾਂ ਨੂੰ ਦਰਸਾਉਂਦੀਆਂ ਇਹ ਖੋਜ਼ਾਂ ਨੀਤੀ ਆਯੋਗ ਦੀਆਂ ਸਿਫ਼ਾਰਿਸ਼ਾਂ ਤੇ ਪ੍ਰੋਟੋਕੋਲ ਵਿੱਚ ਵਿਕਸਤ ਕਰਨ ਅਤੇ ਕੋਵਿਡ-19 ਦੀ ਰਾਸ਼ਟਰੀ ਟਾਸਕ ਫੋਰਸ ਅਤੇ ਸੰਯੁਕਤ ਨਿਗਰਾਨੀ ਸਮੂਹ ਸਾਹਮਣੇ ਪ੍ਰਸਤੁਤ ਕੀਤੀਆਂ ਗਈਆਂ

ਉਨ੍ਹਾਂ ਦੀਆਂ ਸਿਫਾਰਸ਼ਾਂ ਦੇ ਅਧਾਰ 'ਤੇ, ਆਯੁਸ਼ ਮੰਤਰਾਲੇ ਨੇ ਇਕ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕੀਤਾ, ਜੋ ਆਲ ਇੰਡੀਆ ਇੰਸਟੀਚਿਉਟ ਆਫ ਆਯੁਰਵੈਦ (ਏ.ਆਈ.ਆਈ.ਏ.), ਦਿੱਲੀ ਤੋਂ ਮਾਹਰ ਕਮੇਟੀਆਂ ਦੀ ਸਹਿਮਤੀ ਨਾਲ, ਆਯੁਰਵੇਦ ਵਿਚ ਪੋਸਟ ਗ੍ਰੈਜੂਏਟ ਟ੍ਰੇਨਿੰਗ ਅਤੇ ਰਿਸਰਚ (ਆਈ.ਪੀ.ਜੀ.ਟੀ.ਆਰ.ਏ), ਜਾਮਨਗਰ ਅਤੇ ਨੈਸ਼ਨਲ ਇੰਸਟੀਚਿਉਟ ਆਫ ਆਯੁਰਵੈਦ (ਐਨ.ਆਈ.ਏ.), ਜੈਪੁਰ, ਸੈਂਟਰਲ ਕਾਉਂਸਿਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸਜ਼ (ਸੀਸੀਆਰਏਐਸ), ਸੈਂਟਰਲ ਕਾਉਂਸਿਲ ਫਾਰ ਰਿਸਰਚ ਇਨ ਯੋਗਾ ਅਤੇ ਨੈਚਰੋਪੈਥੀ (ਸੀਸੀਆਰਵਾਈਐਨ) ਅਤੇ ਹੋਰ ਰਾਸ਼ਟਰੀ ਖੋਜ ਸੰਸਥਾਵਾਂ ਨੇ ਕੋਵਿਡ-19 ਦੇ ਪ੍ਰਬੰਧਨ ਲਈ ਆਯੁਰਵੇਦ ਅਤੇ ਯੋਗਾ ਤੇ ਅਧਾਰਤ ਰਾਸ਼ਟਰੀ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਤਿਆਰ ਕੀਤਾ

ਡਾ: ਹਰਸ਼ ਵਰਧਨ ਨੇ ਆਯੂਸ਼ ਮੰਤਰਾਲੇ ਵੱਲੋਂ ਹਾਸਲ ਕੀਤੀ ਗਈ ਇਸ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਦੀ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ ਦੀਆਂ

ਸਲਾਹਾਂ ਬਹੁਤ ਜਿਆਦਾ ਲੋਕਪ੍ਰਿਯ ਹੋ ਗਈਆਂ ਹਨ ਉਨ੍ਹਾਂ ਕਿਹਾ, "ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕੋਵਿਡ -19 ਸੰਕਟ ਦੇ ਪ੍ਰਬੰਧਨ ਲਈ ਆਯੁਸ਼ ਸਲਾਹਾਂ ਦੀ ਪਾਲਣਾ ਕਰਨ 'ਤੇ ਜ਼ੋਰ ਦਿੱਤਾ ਹੈ ਰੋਕਥਾਮ ਅਤੇ ਰੋਗਨਿਰੋਧਕ ਉਪਾਵਾਂ ਨਾਲ ਨਜਿੱਠਣ ਵਾਲਾ ਇਹ ਪ੍ਰੋਟੋਕੋਲ ਨਾ ਸਿਰਫ ਕੋਵਿਡ ਦੇ ਪ੍ਰਬੰਧਨ ਵਿਚ, ਬਲਕਿ ਅਜੋਕੇ ਸਮੇਂ ਦੀਆਂ ਆਧੁਨਿਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਰਵਾਇਤੀ ਗਿਆਨ ਨੂੰ ਢੁਕਵਾਂ ਬਣਾਉਣ ਦੀ ਦਿਸ਼ਾ ਵਿੱਚ ਇਕ ਮਹੱਤਵਪੂਰਨ ਕਦਮ ਹੈ ਉਨ੍ਹਾਂ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਆਸਾਨੀ ਨਾਲ ਉਪਲਬਧ ਅਤੇ ਆਮ ਆਯੁਰਵੇਦਿਕ ਜੜ੍ਹੀਆਂ ਬੂਟੀਆਂ ਅਤੇ ਗੜੁੱਚੀ, ਅਸ਼ਵਗੰਧਾ, ਆਯੁਸ਼-64 ਵਰਗੀਆਂ ਜਦੀਆਂ ਬੂਟੀਆਂ ਦੀ ਸ਼ਮੂਲੀਅਤ ਨਾਲ ਹਲਕੇ ਅਤੇ ਬਿਨਾਂ ਲੱਛਣਾਂ ਵਾਲੇ ਕੋਵਿਡ ਮਾਮਲਿਆਂ ਦੇ ਉਪਚਾਰ ਵਿੱਚ ਸਹਾਇਤਾ ਮਿਲੇਗੀ

ਡਾ: ਹਰਸ਼ ਵਰਧਨ ਨੇ ਬਸਤੀਵਾਦੀ ਸੰਘਰਸ਼ ਵਿਚ ਆਯੁਰਵੇਦ ਦੀ ਭੂਮਿਕਾ ਦੀ ਗੱਲ ਕੀਤੀ ਜਦਕਿ ਸ਼੍ਰੀ ਹਰਵਿਲਾਸ ਸ਼ਾਰਦਾ ਨੇ ਵਿਸ਼ਵ ਵਿਚ ਭਾਰਤ ਦੇ ਯੋਗਦਾਨ ਦੀ ਦਲੀਲ ਦੇਣ ਲਈ ਹਿੰਦੂ ਦਵਾਈ ਬਾਰੇ ਇਕ ਭਾਗ ਤਿਆਰ ਕੀਤਾ ਸੀ, “ਆਯੁਰਵੇਦ ਨੂੰ ਅਥਰਵ ਵੇਦ ਦੇ ਉਪ-ਲੇਖ ਵਜੋਂ ਵੈਦਿਕ ਯੁੱਗ ਵਿਚ ਲਭਿਆ ਜਾ ਸਕਦਾ ਹੈ ਵਿਗਿਆਨ ਨੇ ਪਰਸ਼ੀਆ ਅਤੇ ਉੱਥੋਂ ਯੂਰਪ ਦੀ ਯਾਤਰਾ ਕੀਤੀ ਅਤੇ ਆਧੁਨਿਕ ਦਵਾਈ ਦੀ ਬੁਨਿਆਦ ਵਿਚ ਇਸਦਾ ਮਹੱਤਵਪੂਰਣ ਅਸਰ ਵੇਖਿਆ" ਉਨ੍ਹਾਂ ਕਿਹਾ ਕਿ, ਬਦਕਿਸਮਤੀ ਨਾਲ, ਆਯੁਰਵੇਦ ਨੂੰ ਆਜ਼ਾਦੀ ਤੋਂ ਬਾਅਦ ਉਦੋਂ ਤੱਕ ਜਿਆਦਾ ਤਰਜ਼ੀਹ ਨਹੀਂ ਮਿਲੀ, ਜਦ ਤੱਕ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇਸਦੀ ਲੋੜੀਂਦੀ ਮਹੱਤਤਾ ਨਾਲ ਇਸਦੇ ਵਿਕਾਸ ਲਈ ਇਸਨੂੰ ਆਪਣੇ ਹੱਥਾਂ ਵਿੱਚ ਨਹੀ ਲੈ ਲਿਆ

ਉਨ੍ਹਾਂ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ਼ ਮੈਡੀਸਨ ਬਿੱਲ, 2020’ ਅਤੇ ਆਯੁਰਵੇਦ ਸੰਸਥਾਵਾਂ ਦੇ ਕਲੱਸਟਰ ਜਾਮਨਗਰ ਵਿਖੇ ਸੰਸਥਾ ਨੂੰ ਰਾਸ਼ਟਰੀ ਮਹਤੱਵ ਦਾ ਰੁਤਬਾ ਦੇਣ ਵਾਲੇ ਬਿੱਲ ਨਾਲ ਆਯੂਸ਼ ਨੂੰ ਉਤਸ਼ਾਹਿਤ ਕਰਨ ਵਿੱਚ ਸਰਕਾਰ ਦੇ ਯਤਨਾਂ ਬਾਰੇ ਵਿਸਥਾਰ ਨਾਲ ਦੱਸਿਆ ਉਨ੍ਹਾਂ ਦਾ ਸਰਬਸੰਮਤੀ ਨਾਲ ਪਾਸ ਹੋਣਾ ਦਵਾਈ ਦੀਆਂ ਰਵਾਇਤੀ ਪ੍ਰਣਾਲੀਆਂ ਨੂੰ ਮੁੜ ਜੀਵਿਤ ਕਰਨ ਲਈ ਸਹਿਮਤੀ ਦਾ ਸੰਕੇਤ ਹੈ "

ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ, ਆਯੁਸ਼ ਮੰਤਰਾਲੇ ਦੇ ਸਕੱਤਰ ਵੈਦ ਰਾਜੇਸ਼ ਕੁਟੇਚਾ ਅਤੇ ਆਯੁਸ਼ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਸਮਾਰੋਹ ਵਿੱਚ ਮੌਜੂਦ ਸਨ

------------------------------------------------------------------------

ਐਮ.ਵੀ.



(Release ID: 1662153) Visitor Counter : 199