ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਫਿਲਮ ਪ੍ਰਦਰਸ਼ਨ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ (ਐੱਸਓਪੀ) ਜਾਰੀ ਕੀਤੇ

ਸਿਨੇਮਾ ਹਾਲਾਂ ਨੂੰ 50% ਦੀ ਬੈਠਣ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਮਿਲੀ

Posted On: 06 OCT 2020 11:59AM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਇੱਥੇ ਫਿਲਮ ਪ੍ਰਦਰਸ਼ਨ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ (ਐੱਸਓਪੀ) ਜਾਰੀ ਕੀਤੇ। ਫਿਲਮ ਪ੍ਰਦਰਸ਼ਨ ਲਈ ਨਿਵਾਰਕ ਉਪਾਵਾਂ ਬਾਰੇ ਐੱਸਓਪੀ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਲਾਹ ਨਾਲ ਤਿਆਰ ਕੀਤੇ ਗਏ ਹਨ।

 

1.jpg

 

ਐੱਸਓਪੀ ਨੂੰ ਜਾਰੀ ਕਰਦਿਆਂ ਮੰਤਰੀ ਨੇ ਕਿਹਾ ਕਿ ਗ੍ਰਿਹ ਮੰਤਰਾਲੇ ਦੇ ਫੈਸਲੇ ਅਨੁਸਾਰ ਸਿਨੇਮਾ ਹਾਲ 15 ਅਕਤੂਬਰ, 2020 ਤੋਂ ਦੁਬਾਰਾ ਖੁੱਲ੍ਹਣਗੇ ਅਤੇ ਇਸ ਮਕਸਦ ਲਈ ਆਈ ਐਂਡ ਬੀ ਮੰਤਰਾਲੇ ਨੇ  ਐੱਸਓਪੀ ਨੂੰ ਤਿਆਰ ਕੀਤਾ ਹੈ।

 

ਮਾਰਗ-ਦਰਸ਼ਕ ਸਿਧਾਂਤਾਂ ਦੇ ਹਾਈਲਾਈਟਸ ਵਿੱਚ ਉਹ ਆਮ ਸਿਧਾਂਤ ਸ਼ਾਮਲ ਹਨ ਜੋ ਸਾਰੇ ਵਿਜ਼ਿਟਰਸ / ਸਟਾਫ ਦੀ ਥਰਮਲ ਸਕ੍ਰੀਨਿੰਗ, ਉਚਿਤ ਸਰੀਰਕ ਦੂਰੀ, ਫੇਸ ਕਵਰ / ਮਾਸਕਾਂ  ਦੀ ਵਰਤੋਂ, ਵਾਰ-ਵਾਰ ਹੱਥ ਧੋਣਾ, ਹੈਂਡ ਸੈਨੀਟਾਈਜ਼ਰ ਦੀ ਵਿਵਸਥਾ ਅਤੇ ਫਿਲਮਾਂ ਦੇ ਪ੍ਰਦਰਸ਼ਨ ਦੇ ਸਬੰਧ ਵਿੱਚ ਸਾਹ ਲੈਣ ਸਬੰਧੀ ਸ਼ਿਸ਼ਟਾਚਾਰ ਸਹਿਤ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਹਨ। ਮੰਤਰਾਲੇ ਨੇ ਸਰੀਰਕ ਦੂਰੀ, ਨਿਰਧਾਰਤ ਕਤਾਰ ਮਾਰਕਰਾਂ ਨਾਲ ਪ੍ਰਵੇਸ਼ ਅਤੇ ਨਿਕਾਸ, ਸੈਨੀਟਾਈਜ਼ੇਸ਼ਨ, ਸਟਾਫ ਦੀ ਸੁਰੱਖਿਆ, ਨਿਊਨਤਮ ਸੰਪਰਕ ਸਹਿਤ ਇਸ ਖੇਤਰ ਵਿੱਚ ਅਧਿਸੂਚਿਤ  ਅੰਤਰਰਾਸ਼ਟਰੀ ਪ੍ਰੈਕਟਿਸਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਸਧਾਰਨ ਐੱਸਓਪੀਜ਼ ਤਿਆਰ ਕੀਤੇ ਹਨ। ਬੈਠਣ ਦੀ ਵਿਵਸਥਾ ਕੁੱਲ ਸਮਰੱਥਾ ਦੀ 50 ਪ੍ਰਤੀਸ਼ਤ ਤੱਕ ਸੀਮਿਤ ਹੋਵੇਗੀ। ਮਲਟੀਪਲੈਕਸ ਸ਼ੋਅ  ਟਾਈਮਿੰਗ ਇਸ ਪ੍ਰਕਾਰ ਵਿਭਾਜਿਤ ਕੀਤੀ ਜਾਵੇਗੀ ਕਿ ਉਨ੍ਹਾਂ ਦੇ ਸ਼ੋਅ ਸ਼ੁਰੂ ਅਤੇ ਸਮਾਪਤ ਹੋਣ ਦਾ ਸਮਾਂ ਅਲੱਗ ਅਲੱਗ ਰਹੇ। ਤਾਪਮਾਨ ਸੈਟਿੰਗ 24 ° - 30 ° ਸੈਂਟੀਗ੍ਰੇਡ ਦੀ ਸੀਮਾ ਵਿੱਚ ਰਹੇਗੀ।

 

ਮਾਰਗਦਰਸ਼ੀ ਸਿਧਾਂਤ ਅਤੇ ਐੱਸਓਪੀ ਦਾਸਾਰੇ ਰਾਜਾਂ ਅਤੇ ਹੋਰ ਹਿਤਧਾਰਕਾਂ ਅਤੇ ਰਾਜ ਸਰਕਾਰਾਂ ਦੁਆਰਾ  ਫਿਲਮ ਦਾ ਫਿਰ ਤੋਂ ਪ੍ਰਦਰਸ਼ਨ ਕਰਦੇ ਸਮੇਂ ਉਪਯੋਗ ਕੀਤਾ ਜਾਵੇਗਾ।

 

ਫਿਲਮਾਂ ਦਾ ਪ੍ਰਦਰਸ਼ਨ ਇੱਕ ਵੱਡੀ ਆਰਥਿਕ ਗਤੀਵਿਧੀ ਹੈ ਜਿਸ ਨੇ ਸਾਡੇ ਦੇਸ਼ ਦੀ ਜੀਡੀਪੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਮੌਜੂਦਾ ਕੋਵਿਡ - 19 ਮਹਾਮਾਰੀ ਦੇ ਮੱਦੇਨਜ਼ਰ, ਇਹ ਬਹੁਤ ਮਹੱਤਵਪੂਰਨ ਹੈ ਕਿ ਫਿਲਮਾਂ ਦੇ ਪ੍ਰਦਰਸ਼ਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਵੱਖ ਵੱਖ ਹਿਤਧਾਰਕ ਆਪਣੇ ਸੰਚਾਲਨ ਅਤੇ ਗਤੀਵਿਧੀਆਂ ਦੁਬਾਰਾ ਸ਼ੁਰੂ ਕਰਦੇ ਸਮੇਂ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਉਚਿਤ ਉਪਰਾਲੇ ਕਰਨ।   

 

ਗ੍ਰਹਿ ਮੰਤਰਾਲੇ ਦੇ 30 ਸਤੰਬਰ, 2020 ਦੇ ਆਦੇਸ਼ ਅਨੁਸਾਰ, ਕੰਨਟੇਨਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਵਿੱਚ, 15 ਅਕਤੂਬਰ, 2020 ਤੋਂ50% ਤੱਕ ਦੀ ਬੈਠਣ ਸਮਰੱਥਾ ਨਾਲ ਸਿਨੇਮਾ / ਥੀਏਟਰਾਂ / ਮਲਟੀਪਲੈਕਸਾਂ ਨੂੰ ਮੁੜ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

 

ਵਿਸਤ੍ਰਿਤ ਰੀਲੀਜ਼ ਹੇਠਾਂ ਦਿੱਤੇ ਲਿੰਕ ਤੇ ਵੇਖੀ ਜਾ ਸਕਦੀ ਹੈ: https://mib.gov.in/sites/default/files/SOP%20for%20exhibition%20of%20films.pdf 

 

https://twitter.com/PIB_India/status/1313352305517842434 

 

*******

 

ਸੌਰਭ ਸਿੰਘ


(Release ID: 1662150) Visitor Counter : 171