ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਵਿੱਦਿਅਕ ਸਮੱਗਰੀ ਨੂੰ ਭਾਰਤੀ ਸੈਨਤ ਭਾਸ਼ਾ ਵਿੱਚ ਤਬਦੀਲ ਕਰਨ ਲਈ ਆਈਐੱਸਐੱਲਆਰਟੀਸੀ ਅਤੇ ਐੱਨਸੀਈਆਰਟੀ ਦਰਮਿਆਨ ਇਤਿਹਾਸਿਕ ਸਹਿਮਤੀ ਪੱਤਰ ਉੱਤੇ ਦਸਤਖਤ ਹੋਏ

Posted On: 06 OCT 2020 4:44PM by PIB Chandigarh

ਇੰਡੀਅਨ ਸਾਈਨ ਲੈਂਗਵੇਜ ਰਿਸਰਚ ਐਂਡ ਟ੍ਰੇਨਿੰਗ ਸੈਂਟਰ - ਆਈਐੱਸਐੱਲਆਰਟੀਸੀ (ਡੀਈਪੀਡਬਲਿਊਡੀ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦਾ ਇੱਕ ਰਾਸ਼ਟਰੀ ਸੰਸਥਾਨ) ਅਤੇ ਐੱਨਸੀਈਆਰਟੀ (ਸਿੱਖਿਆ ਮੰਤਰਾਲੇ ਦਾ ਇੱਕ ਰਾਸ਼ਟਰੀ ਸੰਸਥਾਨ) ਦੇ ਦਰਮਿਆਨ ਅੱਜ ਬੋਲ਼ੇ ਬੱਚਿਆਂ ਲਈ ਉਨ੍ਹਾਂ ਦੇ ਤਰਜੀਹੀ ਫਾਰਮੈਟ ਜਿਵੇਂ ਕਿ ਭਾਰਤੀ ਸੈਨਤ ਭਾਸ਼ਾ ਵਿੱਚ ਸਿੱਖਿਆ ਸਮੱਗਰੀ ਨੂੰ ਪਹੁੰਚਯੋਗ ਬਣਾਉਣ ਲਈ ਇੱਕ ਇਤਿਹਾਸਿਕ  ਸਹਿਮਤੀ ਪੱਤਰ (ਐੱਮਓਯੂ) ਉੱਤੇ ਦਸਤਖਤ ਹੋਏ। ਇਸ ਸਹਿਮਤੀ ਪੱਤਰ ’ਤੇ ਦਸਤਖਤ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ, ਡਾ. ਥਾਵਰਚੰਦ ਗਹਿਲੋਤ; ਅਤੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’, ਡੀਈਪੀਡਬਲਿਊਡੀ ਦੀ ਸਕੱਤਰ ਸ਼੍ਰੀਮਤੀ ਸ਼ਕੁੰਤਲਾ ਡੌਲੀ ਗਾਮਲਿਨ, ਅਤੇ ਸਿੱਖਿਆ ਮੰਤਰਾਲੇ (ਐੱਸਈ ਅਤੇ ਐੱਲ) ਦੀ ਸਕੱਤਰ ਸ਼੍ਰੀਮਤੀ ਅਨੀਤਾ ਕਾਰਵਾਲ ਦੀ ਵਰਚੁਅਲ ਮੌਜੂਦਗੀ ਵਿੱਚ ਕੀਤੇ ਗਏ। ਸੰਬੰਧਤ ਸੰਸਥਾਵਾਂ ਤੋਂ ਡੀਈਪੀਡਬਲਿਊਡੀ ਦੇ ਸੰਯੁਕਤ ਸਕੱਤਰ ਅਤੇ ਆਈਐੱਸਐੱਲਆਰਟੀਸੀ ਦੇ ਡਾਇਰੈਕਟਰ ਡਾ: ਪ੍ਰਬੋਧ ਸੇਠ ਅਤੇ ਐੱਨਸੀਈਆਰਟੀ ਦੇ ਡਾਇਰੈਕਟਰ ਪ੍ਰੋਫ਼ੈਸਰ ਹਰੁਸ਼ੀਕੇਸ਼ ਸੈਨਾਪਤੀ ਨੇ ਸਹਿਮਤੀ ਪੱਤਰ ਉੱਤੇ ਦਸਤਖ਼ਤ ਕੀਤੇ।

 

https://ci4.googleusercontent.com/proxy/uvu8ABqlwic2qFfQo0DqQc6cOQCoEM_YsUMrbpOfImHasSsMjqKht1UuVjLLSTIZB_x14UfWhYEUKeSCaRxv-rq7J1ou2QHQwjRomnEYse8WNg7CwNYnnt6b4g=s0-d-e1-ft#https://static.pib.gov.in/WriteReadData/userfiles/image/image001YVA8.jpg

 

ਇਸ ਮੌਕੇ ਸੰਬੋਧਨ ਕਰਦਿਆਂ ਡਾ: ਥਾਵਰਚੰਦ ਗਹਿਲੋਤ ਨੇ ਕਿਹਾ ਕਿ ਇਸ ਸਹਿਮਤੀ ਪੱਤਰ ’ਤੇ ਦਸਤਖਤ ਕਰਨਾ ਇੱਕ ਇਤਿਹਾਸਿਕ  ਕਦਮ ਹੈ ਕਿਉਂਕਿ ਭਾਰਤੀ ਸੈਨਤ ਭਾਸ਼ਾ ਵਿੱਚ ਐੱਨਸੀਈਆਰਟੀ ਦੀਆਂ ਪਾਠ ਪੁਸਤਕਾਂ ਦੀ ਉਪਲਬਧਤਾ ਇਹ ਸੁਨਿਸ਼ਚਿਤ ਕਰੇਗੀ ਕਿ ਬੋਲ਼ੇ ਬੱਚੇ ਵੀ ਹੁਣ ਭਾਰਤੀ ਸੈਨਤ ਭਾਸ਼ਾ ਵਿੱਚ ਵਿੱਦਿਅਕ ਸਰੋਤਾਂ ਤੱਕ ਪਹੁੰਚ ਕਰ ਸਕਦੇ ਹਨ ਅਤੇ ਇਹ ਬੋਲ਼ੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਬੋਲ਼ੇ ਭਾਈਚਾਰੇ ਲਈ ਲਾਭਦਾਇਕ ਅਤੇ ਬਹੁਤ ਜ਼ਿਆਦਾ ਲੋੜੀਂਦਾ ਸਰੋਤ ਹੋਵੇਗਾ, ਜਿਸਦੇ ਨਤੀਜੇ ਵਜੋਂ ਦੇਸ਼ ਵਿੱਚ ਬੋਲ਼ੇ ਬੱਚਿਆਂ ਦੀ ਸਿੱਖਿਆ ’ਤੇ ਬਹੁਤ ਵੱਡਾ ਪ੍ਰਭਾਵ ਪਵੇਗਾ। ਇਸ ਸਹਿਮਤੀ ਪੱਤਰ ਤੋਂ ਬਾਅਦ, ਐੱਨਸੀਈਆਰਟੀ ਦੀਆਂ ਵਿੱਦਿਅਕ ਕਿਤਾਬਾਂ ਅਤੇ ਸਮੱਗਰੀ ਭਾਰਤੀ ਸੈਨਤ ਭਾਸ਼ਾ ਵਿੱਚ ਉਪਲਬਧ ਹੋਣਗੇ ਜੋ ਸਮੱਗਰੀ ਪੂਰੇ ਭਾਰਤ ਵਿੱਚ ਇੱਕੋ ਜਿਹੀ ਹੈ, ਜਿਸ ਦਾ ਅਰਥ ਹੈ ਕਿ ਭਾਰਤ ਦੇ ਸਾਰੇ ਸੁਣਨ ਤੋਂ ਅਸਮਰੱਥ ਵਿਦਿਆਰਥੀ ਚਾਹੇ ਪੂਰਬ ਜਾਂ ਪੱਛਮ ਜਾਂ ਉੱਤਰੀ ਜਾਂ ਦੱਖਣ ਤੋਂ ਹੋਣ, ਉਹ ਸਾਰੇ ਇੱਕੋ ਭਾਸ਼ਾ ਅਰਥਾਤ ਭਾਰਤੀ ਸੈਨਤ ਭਾਸ਼ਾ ਵਿੱਚ ਐੱਨਸੀਈਆਰਟੀ ਦੀਆਂ ਕਿਤਾਬਾਂ ਪੜ੍ਹਨਗੇ। ਭਾਰਤੀ ਸੈਨਤ ਭਾਸ਼ਾ ਅਨੇਕਤਾ ਵਿੱਚ ਏਕਤਾ ਨੂੰ ਦਰਸਾਉਂਦੀ ਹੈ ਜਿਸ ਨੂੰ ਹੱਥਾਂ ਰਾਹੀਂ ਸਮਝਾਇਆ ਜਾਂਦਾ ਹੈ ਅਤੇ ਅੱਖਾਂ ਦੁਆਰਾ ਸਮਝਿਆ ਜਾਂਦਾ ਹੈ ਅਤੇ ਇਹ ਸਾਡੇ ਦੇਸ਼ ਦੇ ਸਾਰੇ ਸੁਣਨ ਤੋਂ ਅਸਮਰੱਥ ਲੋਕਾਂ ਨੂੰ ਇਕੱਠਾ ਜੋੜਦੀ ਹੈ।

 

ਸ਼੍ਰੀ ਗਹਿਲੋਤ ਨੇ ਕਿਹਾ ਕਿ ਇਹ ਸਹਿਮਤੀ ਪੱਤਰ ਦਿੱਵਯਾਂਗ ਵਿਅਕਤੀਆਂ ਦੇ ਅਧਿਕਾਰਾਂ (ਆਰਪੀਡਬਲਿਊਡੀ) ਐਕਟ, 2016 ਅਤੇ ਨਵੀਂ ਸਿੱਖਿਆ ਨੀਤੀ, 2020 ਦੀਆਂ ਲੋੜਾਂ ਦੀ ਪੂਰਤੀ ਲਈ ਸਾਂਝੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਇੱਕ ਕਦਮ ਹੈ। ਇਸ ਸਹਿਮਤੀ ਪੱਤਰ ਦੇ ਹਿੱਸੇ ਵਜੋਂ, ਵਿੱਦਿਅਕ ਛਪਾਈ ਸਮੱਗਰੀ ਜਿਵੇਂ ਕਿ ਐੱਨਸੀਈਆਰਟੀ ਪਾਠ ਪੁਸਤਕਾਂ, ਅਧਿਆਪਕਾਂ ਦੀਆਂ ਕਿਤਾਬਾਂ ਅਤੇ ਹੋਰ ਪੂਰਕ ਸਮੱਗਰੀ ਅਤੇ I-XII ਕਲਾਸ ਤੱਕ ਸਾਰੇ ਵਿਸ਼ਿਆਂ ਦੇ ਹਿੰਦੀ ਅਤੇ ਇੰਗਲਿਸ਼ ਮਾਧਿਅਮ ਦੇ ਸਰੋਤਾਂ ਨੂੰ ਡਿਜੀਟਲ ਫਾਰਮੈਟ ਵਿੱਚ ਭਾਰਤੀ ਸੈਨਤ ਭਾਸ਼ਾ ਵਿੱਚ ਬਦਲਿਆ ਜਾਵੇਗਾ।

 

https://ci6.googleusercontent.com/proxy/-xjMJcAROfqDAZlybENqBs5KUouIqGPPOlmkmUeNu05WXnUDoVU1i3ikNgquc69l-mRmXTeWo3n3gOJ4tpe8nMXqePQhzQiWMP7iphjj5HS02evr0BwJGUcalA=s0-d-e1-ft#https://static.pib.gov.in/WriteReadData/userfiles/image/image0026T2C.jpg

 

ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਆਪਣੇ ਸੰਬੋਧਨ ਵਿੱਚ ਐੱਨਸੀਈਆਰਟੀ ਨੂੰ ਉਸ ਦੇ 60ਵੇਂ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਐੱਨਸੀਈਆਰਟੀ ਅਤੇ ਆਈਐੱਸਐੱਲਆਰਟੀਸੀ ਦਰਮਿਆਨ ਐੱਨਸੀਈਆਰਟੀ ਵਿੱਦਿਅਕ ਸਮੱਗਰੀ ਨੂੰ ਭਾਰਤੀ ਸੈਨਤ ਭਾਸ਼ਾ ਵਿੱਚ ਤਬਦੀਲ ਕਰਨ ਲਈ ਸਹਿਮਤੀ ਪੱਤਰ ’ਤੇ ਹਸਤਾਖਰ ਕਰਨਾ ਨਵੀਂ ਸਿਖਿਆ (ਐੱਨਈਪੀ), 2020 ਦੇ ਅਨੁਸਾਰ ਭਾਰਤੀ ਸੈਨਤ ਭਾਸ਼ਾ ਦਾ ਵਿੱਦਿਅਕ ਮਾਨਕੀਕਰਨ ਨੂੰ ਯਕੀਨੀ ਬਣਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਡੀਈਪੀਡਬਲਿਊਡੀ ਨੇ ਪਿਛਲੇ 6 ਸਾਲਾਂ ਤੋਂ ਦਿੱਵਯਾਂਗਜਨ ਦੇ ਕਲਿਆਣ ਅਤੇ ਉੱਨਤੀ ਲਈ ਸ਼ਾਨਦਾਰ ਕੰਮ ਕੀਤੇ ਹਨ ਅਤੇ ਇਸ ਨੇ ਆਪਣੀਆਂ ਪ੍ਰਾਪਤੀਆਂ ਦੇ ਕਈ ਨਵੇਂ ਰਿਕਾਰਡ ਵੀ ਬਣਾਏ ਹਨ। ਯਕੀਨੀ ਤੌਰ ’ਤੇ ਇਹ ਸਹਿਮਤੀ ਪੱਤਰ ਸਾਡੇ ਦੇਸ਼ ਵਿੱਚ ਬੋਲ਼ੇ ਬੱਚਿਆਂ ਦਾ ਸਸ਼ਕਤੀਕਰਨ ਕਰੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਨਵੀਂ ਸਿੱਖਿਆ ਨੀਤੀ, 2020 ਇੱਕ ਸੰਮਲਿਤ ਹੈ ਅਤੇ ਇਹ ਸਾਡੇ ਦੇਸ਼ ਨੂੰ ਬਦਲ ਦੇਵੇਗੀ।

 

https://ci5.googleusercontent.com/proxy/kKh4onuAvpfOhuNxB91gw9WLVq-HizSXclL7WCm0jrGLVrMEyy1LY7FM6g-VTUc7TetPvNiJw1D9pkNthfUG1H9r7u6nRdlYgSNoFlTNHGHAyUuHYdyllMO2oQ=s0-d-e1-ft#https://static.pib.gov.in/WriteReadData/userfiles/image/image003LCZ5.jpg 

 

ਸ਼੍ਰੀਮਤੀ ਸ਼ਕੁੰਤਲਾ ਡੀ. ਗੈਮਲਿਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਚਪਨ ਦੇ ਦਿਨਾਂ ਵਿੱਚ ਬੱਚਿਆਂ ਦੀ ਬੋਧਿਕ ਹੁਨਰ ਵਿਕਸਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਸਿੱਖਣ ਦੀਆਂ ਜ਼ਰੂਰਤਾਂ ਅਨੁਸਾਰ ਵਿੱਦਿਅਕ ਸਮੱਗਰੀ ਪ੍ਰਦਾਨ ਕਰਨਾ ਬਹੁਤ ਲਾਜ਼ਮੀ ਹੁੰਦਾ ਹੈ। ਹੁਣ ਤੱਕ, ਸੁਣਨ ਤੋਂ ਅਸਮਰੱਥ ਬੱਚੇ ਸਿਰਫ਼ ਮੌਖਿਕ ਜਾਂ ਲਿਖਤ ਮਾਧਿਅਮ ਦੁਆਰਾ ਹੀ ਅਧਿਐਨ ਕਰਦੇ ਸਨ ਪਰ ਇਸ ਸਹਿਮਤੀ ਪੱਤਰ ’ਤੇ ਦਸਤਖਤ ਕਰਨ ਤੋਂ ਬਾਅਦ, ਉਹ ਇਕੱਲੇ ਭਾਰਤੀ ਸੈਨਤ ਭਾਸ਼ਾ ਦੁਆਰਾ ਵੀ ਅਧਿਐਨ ਕਰ ਸਕਦੇ ਹਨ। ਇਹ ਨਾ ਸਿਰਫ ਉਨ੍ਹਾਂ ਦੀ ਸ਼ਬਦਾਵਲੀ ਨੂੰ ਵਧਾਏਗਾ ਬਲਕਿ ਧਾਰਣਾਵਾਂ ਨੂੰ ਸਮਝਣ ਲਈ ਉਨ੍ਹਾਂ ਦੀ ਸਮਰੱਥਾ ਨੂੰ ਵੀ ਵਧਾਏਗਾ। ਇਸ ਸਹਿਮਤੀ ਪੱਤਰ ’ਤੇ ਦਸਤਖਤ ਕਰਨਾ ਯੂਨੀਸੈਫ਼ ਦੀ ਪਹਿਲਕਦਮੀ ‘ਸਾਰਿਆਂ ਲਈ ਪਹੁੰਚਯੋਗ ਡਿਜੀਟਲ ਪਾਠ ਪੁਸਤਕਾਂ’ ’ਤੇ ਅਧਾਰਤ ਹੈ ਅਤੇ ਇਹ ਇੱਕ ਅਹਿਮ ਫੈਸਲਾ ਹੈ।

 

ਆਪਣੇ ਸੰਬੋਧਨ ਵਿੱਚ ਸ਼੍ਰੀਮਤੀ ਅਨੀਤਾ ਕਾਰਵਾਲ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ, 2020 ਨੇ ਬਹੁ-ਭਾਸ਼ਾਈ ਸਿੱਖਿਆ ’ਤੇ ਕੇਂਦ੍ਰਤ ਕੀਤਾ ਹੈ। ਹੁਣ ਸਿੱਖਿਆ ਮੰਤਰਾਲੇ ਅਧੀਨ ਐੱਨਸੀਈਆਰਟੀ ਭਾਰਤੀ ਸੈਨਤ ਭਾਸ਼ਾ ਲਈ ਸਾਈਨ ਲੈਂਗਵੇਜ ਮੋਡੀਊਲ ਤਿਆਰ ਕਰੇਗੀ। ਉਨ੍ਹਾਂ ਨੇ 60ਵੇਂ ਸਥਾਪਨਾ ਦਿਵਸ ’ਤੇ ਐੱਨਸੀਈਆਰਟੀ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਐੱਨਸੀਈਆਰਟੀ ਦੀ ਵਿੱਦਿਅਕ ਸਮੱਗਰੀ ਨੂੰ ਭਾਰਤੀ ਸੈਨਤ ਭਾਸ਼ਾ ਵਿੱਚ ਤਬਦੀਲ ਕਰਨ ਲਈ ਆਈਐੱਸਐੱਲਆਰਟੀਸੀ ਨਾਲ ਹੋਏ ਇਸ ਇਤਿਹਾਸਿਕ  ਸਹਿਮਤੀ ਪੱਤਰ ’ਤੇ ਦਸਤਖਤ ਕਰਨ ਲਈ ਵੀ ਵਧਾਈ ਦਿੱਤੀ।

 

ਇੰਡੀਅਨ ਸਾਈਨ ਲੈਂਗਵੇਜ ਰਿਸਰਚ ਐਂਡ ਟ੍ਰੇਨਿੰਗ ਸੈਂਟਰ (ਆਈਐੱਸਐੱਲਆਰਟੀਸੀ) ਡੀਈਪੀਡਬਲਿਊਡੀ, ਐੱਮਐੱਸਜੇਈ ਦਾ ਇੱਕ ਖੁਦਮੁਖਤਿਆਰੀ ਰਾਸ਼ਟਰੀ ਸੰਸਥਾਨ ਹੈ ਜੋ ਭਾਰਤੀ ਸੈਨਤ ਭਾਸ਼ਾ ਵਿੱਚ ਸਿਖਲਾਈ ਦੇਣ ਅਤੇ ਖੋਜ ਕਰਨ ਲਈ ਭਾਰਤੀ ਸੈਨਤ ਭਾਸ਼ਾ ਦੀ ਵਰਤੋਂ ਨੂੰ ਮਕਬੂਲ ਬਣਾਉਣ ਲਈ ਮਨੁੱਖ-ਸ਼ਕਤੀ ਵਿਕਸਿਤ ਕਰਨ ਦੇ ਕੰਮ ਨੂੰ ਸਮਰਪਿਤ ਹੈ।

 

ਐੱਨਸੀਈਆਰਟੀ ਐੱਮਐੱਚਆਰਡੀ ਅਧੀਨ ਇੱਕ ਖੁਦਮੁਖਤਿਆਰੀ ਸੰਸਥਾ ਹੈ ਜੋ ਸਕੂਲ ਸਿੱਖਿਆ ਨਾਲ ਸੰਬੰਧਤ ਖੇਤਰਾਂ ਵਿੱਚ ਖੋਜਾਂ ਨੂੰ ਅੱਗੇ ਵਧਾਉਣ ਅਤੇ ਇਸ ਨੂੰ ਉਤਸ਼ਾਹਿਤ ਕਰਕੇ ਸਕੂਲ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ। ਇਸ ਦਾ ਕੰਮ ਮਾਡਲ ਦੀਆਂ ਪਾਠ-ਪੁਸਤਕਾਂ, ਪੂਰਕ ਸਮੱਗਰੀ, ਨਿਊਜ਼ਲੈਟਰਾਂ, ਰਸਾਲਿਆਂ ਅਤੇ ਵਿੱਦਿਅਕ ਕਿੱਟਾਂ, ਮਲਟੀਮੀਡੀਆ ਡਿਜੀਟਲ ਸਮੱਗਰੀਆਂ, ਆਦਿ ਨੂੰ ਤਿਆਰ ਕਰਨਾ ਅਤੇ ਪ੍ਰਕਾਸ਼ਤ ਕਰਨਾ ਨਵੀਨਤਾਕਾਰੀ ਵਿੱਦਿਅਕ ਤਕਨੀਕਾਂ ਅਤੇ ਅਭਿਆਸਾਂ ਦਾ ਵਿਕਾਸ ਅਤੇ ਪ੍ਰਸਾਰ ਕਰਨਾ ਅਤੇ ਐਲੀਮੈਂਟਰੀ ਸਿੱਖਿਆ ਦੇ ਸਰਬਵਿਆਪੀਕਰਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਨੋਡਲ ਏਜੰਸੀ ਦੇ ਤੌਰ ’ਤੇ ਕੰਮ ਕਰਨਾ ਹੈ।

*****

 

ਐੱਨਬੀ / ਐੱਸਕੇ / ਜੇਕੇ 



(Release ID: 1662146) Visitor Counter : 124