ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਬੈਂਜਾਮਿਨ ਨੇਤਨਯਾਹੂ ਦਰਮਿਆਨ ਟੈਲੀਫ਼ੋਨ ਉੱਤੇ ਗੱਲਬਾਤ ਹੋਈ

Posted On: 05 OCT 2020 8:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਸ਼੍ਰੀ ਨੇਤਨਯਾਹੂ ਅਤੇ ਇਜ਼ਰਾਈਲ ਦੀ ਜਨਤਾ ਨੂੰ ਯਹੂਦੀ ਨਵੇਂ ਸਾਲ ਤੇ ਯਹੂਦੀ ਤਿਉਹਾਰ ਸੁੱਕੌਟ ਮੌਕੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

 

ਦੋਹਾਂ ਆਗੂਆਂ ਨੇ ਕੋਵਿਡ–19 ਮਹਾਮਾਰੀ ਦੇ ਸੰਦਰਭ, ਖ਼ਾਸ ਤੌਰ ਤੇ ਖੋਜ, ਡਾਇਗਨੌਸਟਿਕ ਟੂਲਸ ਦੇ ਫ਼ੀਲਡ ਪਰੀਖਣਾਂ ਤੇ ਵੈਕਸੀਨ ਵਿਕਾਸ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਵਿੱਚ ਪ੍ਰਗਤੀ ਦਾ ਸਕਾਰਾਤਮਕ ਮੁੱਲਾਂਕਣ ਕੀਤਾ। ਉਹ ਦੋਵੇਂ ਦੇਸ਼ਾਂ ਦੀ ਜਨਤਾ ਦੇ ਲਾਭ ਲਈ ਨਾ ਸਿਰਫ਼ ਇਨ੍ਹਾਂ ਅਹਿਮ ਖੇਤਰਾਂ ਵਿੱਚ, ਬਲਕਿ ਮਾਨਵਤਾ ਦੀ ਵਡੇਰੀ ਭਲਾਈ ਲਈ ਵੀ ਨੇੜਲੇ ਸਹਿਯੋਗ ਲਈ ਸਹਿਮਤ ਹੋਏ।

 

ਉਨ੍ਹਾਂ ਨੇ ਜਲ ਤੇ ਖੇਤੀਬਾੜੀ, ਸਿਹਤ, ਵਪਾਰ ਅਤੇ ਸਟਾਰਟਅੱਪ ਅਤੇ ਇਨੋਵੇਸ਼ਨ ਜਿਹੇ ਖੇਤਰਾਂ ਵਿੱਚ ਚਲ ਰਹੇ ਸਹਿਯੋਗ ਦੀ ਸਮੀਖਿਆ ਵੀ ਕੀਤੀ ਅਤੇ ਇਹ ਸਬੰਧ ਹੋਰ ਗਹਿਰੇ ਕਰਨ ਬਾਰੇ ਵਿਚਾਰਚਰਚਾ ਕੀਤੀ।

 

ਇਹ ਆਗੂ ਉੱਭਰ ਰਹੀਆਂ ਖੇਤਰੀ ਤੇ ਵਿਸ਼ਵਪੱਧਰੀ ਚੁਣੌਤੀਆਂ ਤੇ ਮੌਕਿਆਂ ਦੇ ਮੁੱਲਾਂਕਣ ਸਾਂਝੇ ਕਰਨ ਹਿਤ ਨਿਯਮਿਤ ਤੌਰ ਤੇ ਨਿਰੰਤਰ ਸਲਾਹਮਸ਼ਵਰੇ ਕਰਨ ਅਤੇ ਹੋਰ ਨੇੜਲੀ ਤੇ ਮਜ਼ਬੂਤ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਅਗਾਂਹ ਵਧਾਉਣ ਵਾਸਤੇ ਮਾਰਗਦਰਸ਼ਨ ਪ੍ਰਦਾਨ ਕਰਵਾਉਣ ਲਈ ਸਹਿਮਤ ਹੋਏ।

 

****

 

ਏਐੱਮ/ਐੱਸਐੱਚ(Release ID: 1661900) Visitor Counter : 229