ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸੰਯੁਕਤ ਰਾਸ਼ਟਰ ਸੰਘ ਦੇ ਮੈਂਬਰ ਦੇਸ਼ਾਂ ਵੱਲੋਂ 2015 ਦੇ ਮਾਰਗਦਰਸ਼ਕ ਦਸਤਾਵੇਜ਼ ਵਿੱਚ ਸਥਿਰ ਵਿਕਾਸ ਏਜੇਂਡਾ 2030 ਸ਼ਾਮਲ ਕੀਤਾ ਗਿਆ, ਜਿਸ ਵਿੱਚ 17 ਸਥਿਰ ਵਿਕਾਸ ਟੀਚੇ (ਐਸ ਡੀ ਜੀ ਐਸ) ਅਤੇ 169 ਰੈਫਲੇਕਟ, ਸਮੂਹਕ ਵਿਜ਼ਨ ਅਤੇ ਲਕਸ਼ ਸ਼ਾਮਲ ਹਨ-ਹਰਦੀਪ ਐਸ ਪੁਰੀ

ਵਿਸ਼ਵ ਹੈਬੀਟੈਟ ਦਿਵਸ 2020

Posted On: 05 OCT 2020 1:05PM by PIB Chandigarh

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਐਸ ਪੁਰੀ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸੰਘ ਦੇ ਮੈਂਬਰ ਦੇਸ਼ਾਂ ਵੱਲੋਂ ਸਾਲ 2015 ਵਿੱਚ ਜਿਹੜਾ ਵਿਕਾਸ ਏਜੇਂਡਾ 2030 ਸ਼ਾਮਲ ਕੀਤਾ ਗਿਆ, ਉਹ ਇਸ ਧਰਤੀ ਅਤੇ ਉਸਤੇ ਰਹਿਣ ਵਾਲੇ ਲੋਕਾਂ ਲਈ ਇੱਕ ਮਾਰਗ ਦਰਸ਼ਕ ਦਸਤਾਵੇਜ਼ ਹੈ 17 ਸਥਿਰ ਵਿਕਾਸ ਟੀਚੇ (ਐਸ.ਡੀ.ਜੀ.ਐਸ) ਅਤੇ 169 ਰਿਫਲੈਕਟ ਟੀਚਿਆਂ ਨਾਲ ਉਨ੍ਹਾਂ ਸਮੂਹਕ ਵਿਜ਼ਨ ਅਤੇ ਹੋਰ ਲਕਸ਼ਾਂ ਦਾ ਪਤਾ ਚਲਦਾ ਹੈ, ਜਿਨ੍ਹਾਂ ਨੂੰ 2030 ਤੱਕ ਪੂਰਾ ਕਰਨ ਲਈ ਸਾਨੂੰ ਕੰਮ ਕਰਨਾ ਹੋਵੇਗਾ ਸਾਰੇ ਹੀ ਫਲੈਗਸ਼ਿਪ ਮਿਸ਼ਨ, ਜਿਵੇਂ ਕਿ ਸਵੱਛ ਭਾਰਤ ਮਿਸ਼ਨ-ਅਰਬਨ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਅਰਬਨ, ਸਮਾਰਟ ਸਿਟੀ ਮਿਸ਼ਨ, ਅਮਰੁਤ ਮਿਸ਼ਨ ਮੈਂਬਰ ਦੇਸ਼ਾਂ ਵੱਲੋਂ ਅਪਣਾਏ ਗਏ ਐਸਡੀਜੀ'ਸ ਨੂੰ ਅਪਨਾਉਣ ਤੋਂ ਪਹਿਲਾਂ ਲਾਗੂ ਕੀਤੇ ਜਾਣ ਦੀ ਪ੍ਰਕ੍ਰਿਆ ਵਿੱਚ ਸਨ ਭਾਰਤ ਦੇ ਅਕਾਰ, ਵਿਭਿੰਨਤਾ ਅਤੇ ਆਬਾਦੀ ਵਾਲੇ ਦੇਸ਼ ਵਿੱਚ, ਇਸ ਅਭਿਲਾਸ਼ੀ ਸ਼ਹਿਰੀ ਏਜੰਡੇ ਨੂੰ ਲਾਗੂ ਕਰਨਾ ਇੱਕ ਡਗਮਗਾਉਨ ਵਾਲਾ ਚੁਣੌਤੀ ਭਰਿਆ ਕੰਮ ਹੈ "ਹਾਲਾਂਕਿ, ਮੈਂ ਆਸ਼ਾਵਾਦੀ ਵੀ ਹਾਂ ਤੇ ਮੈਨੂੰ ਵਿਸ਼ਵਾਸ ਵੀ ਹੈ ਅਸੀਂ ਜਰੂਰ ਕਾਮਯਾਬ ਹੋਵਾਂਗੇ। ਅਜਿਹੇ ਕਿਸੇ ਵੀ ਮਹੱਤਵਪੂਰਨ ਯਤਨ ਵਿੱਚ ਕਾਮਯਾਬੀ ਹਾਸਲ ਕਰਨ ਲਈ ਇੱਕ ਮਜਬੂਤ ਰਾਜਨੀਤਕ ਇੱਛਾ ਸ਼ਕਤੀ ਇੱਕ ਜਰੂਰੀ ਘਟਕ ਹੈ ਜੋ ਇਸ ਸਰਕਾਰ ਵਿੱਚ ਬਹੁਤ ਜਿਆਦਾ ਹੈ ਸ਼੍ਰੀ ਪੂਰੀ ਅੱਜ ਨਵੀਂ ਦਿੱਲੀ ਵਿੱਚ ਨਿਰਮਾਣ ਭਵਨ ਤੋਂ ਵਿਸ਼ਵ ਹੈਬੀਟੇਟ ਦਿਵਸ 2020 ਦੇ ਮੌਕੇ 'ਤੇ ਇੱਕ ਵੈਬਿਨਾਰ ਨੂੰ ਸੰਬੋਧਨ ਕਰ ਰਹੇ ਸਨ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸੰਯੁਕਤ ਰਾਸ਼ਟਰ ਸੰਘ ਦੀਆਂ ਏਜੇਂਸੀਆਂ, ਰਾਜਾਂ ਅਤੇ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਵੀ ਵੈਬਿਨਾਰ ਵਿੱਚ ਸ਼ਾਮਲ ਹੋਏ ਵਿਸ਼ਵ ਹੈਬੀਟੇਟ ਦਿਵਸ ਤੇ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ ਅਧੀਨ ਕਈ ਸੰਗਠਨਾਂ, ਜਿਵੇਂ ਕਿ ਹੁਡਕੋ, ਬੀਐਮਟੀਪੀਸੀ, ਸੀਜੀਈਡਬਲਯੂਐਚ ਅਤੇ ਐਨਸੀਐਚਐਫ ਆਦਿ ਦੀਆਂ ਪਬਲੀਕੇਸ਼ਨਾਂ ਵੀ ਜਾਰੀ ਕੀਤੀਆਂ ਗਈਆਂ

ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ਼ਹਿਰੀ ਖੇਤਰਾਂ ਤੋਂ ਪੇਂਡੂ ਖੇਤਰਾਂ ਵਿੱਚ ਵੱਡੇ ਪੱਧਰ ਤੇ ਪਰਵਾਸ ਇੱਕ ਵੱਡੀ ਚੁਣੌਤੀ ਸੀ ਇਸ ਨਾਲ ਨਜਿੱਠਣ ਲਈ, ਸਰਕਾਰ ਨੇ ਤੇਜ਼ੀ ਨਾਲ ਵੱਡੇ ਪੱਧਰ 'ਤੇ ਕਿਰਾਏ ਦੇ ਮਕਾਨ ਉਪਲੱਬਧ ਕਰਾਉਣ ਦੀ ਯੋਜਨਾ ਤਿਆਰ ਕੀਤੀ ਹੈ ਇਸਦੇ ਲਈ ਇੱਕ ਵਾਤਾਵਰਨ ਪੱਖੀ ਪ੍ਰਣਾਲੀ ਵੀ ਤਿਆਰ ਕੀਤੀ ਗਈ ਹੈ ਜਿਸਤੇ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਨਵੀਂ ਅਤੇ ਵਾਤਾਵਰਨ ਪੱਖੋਂ ਸੁਰੱਖਿਅਤ ਨਿਰਮਾ ਟੈਕਨੋਲੋਜੀਆਂ ਅਤੇ ਤਕਨੀਕਾਂ ਦੀ ਵਰਤੋਂ 'ਤੇ ਬਹੁਤ ਜਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਵਾਤਾਵਰਣ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਇਹ ਪ੍ਰਣਾਲੀ ਵਧੇਰੇ ਪ੍ਰਭਾਵਸ਼ਾਲੀ ਹੋਵੇਗੀ ਇੱਕ ਗਲੋਬਲ ਹਾਊਸਿੰਗ ਟੈਕਨੋਲੋਜੀ ਚੁਣੌਤੀ ਦੇ ਜ਼ਰੀਏ, ਬਹੁਤ ਸਾਰੀਆਂ ਸਰਬੋਤਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੈਕਨੋਲੋਜੀਆਂ ਨੂੰ ਲਿਆਉਣ ਦੀ ਕੋਸ਼ਿਸ਼ ਹੈ

ਸਵੱਛ ਭਾਰਤ ਮਿਸ਼ਨ-ਸ਼ਹਿਰੀ ਅਧੀਨ ਪ੍ਰਾਪਤੀਆਂ ਦਾ ਵੇਰਵਾ ਦਿੰਦਿਆਂ ਮੰਤਰੀ ਨੇ ਕਿਹਾ ਕਿ ਵਿਅਕਤੀਗਤ ਅਤੇ ਕਮਿਉਨਿਟੀ ਪਖਾਨਿਆਂ ਦੇ ਟੀਚਿਆਂ ਨੂੰ ਸਿਰਫ ਹਾਸਲ ਹੀ ਨਹੀ ਕੀਤਾ ਗਿਆ ਵੀ ਹੋ ਗਏ ਹਨ ਬਲਕਿ 2 ਅਕਤੂਬਰ, 2019 ਨੂੰ ਇਹ ਟੀਚੇ ਪਾਰ ਨਿਰਧਾਰਤ ਲਕਸ਼ ਤੋਂ ਵੀ ਪਾਰ ਹੋ ਗਏ ਹਨ  ਇਹ ਸੱਚਮੁੱਚ ਸਭ ਤੋਂ ਵਧੀਆ ਸ਼ਰਧਾਂਜਲੀ ਹੈ, ਜੋ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਕੋਈ ਦੇ ਸਕਦਾ ਹੈ ਇਸ ਵਿੱਚ ਨਾ ਸਿਰਫ ਵਿਅੰਗ ਕਾਰੀ ਟਿੱਪਣੀਆਂ ਅਤੇ ਮਖੌਲ ਨੂੰ ਰੋਕਿਆ ਗਿਆ ਬਲਕਿ ਦੇਸ਼ ਦੇ ਲੋਕਾਂ ਨੇ ਇਸਨੂੰ ਅਪਣਾ ਕੇ ਇਸਨੂੰ ਇੱਕ ਜਨ ਅੰਦੋਲਨ ਬਣਾ ਦਿੱਤਾ ਉਨ੍ਹਾਂ ਕਿਹਾ ਕਿ ਅਸੀਂ ਦੋ ਫਿਲਮਾਂ ਵੀ ਬਣਾਈਆਂ, ਜਿਸਦੀ ਕਹਾਣੀ ਦਾ ਥੀਮ ਟਾਇਲਟ ਦੇ ਆਲੇ ਦੁਆਲੇ ਦਾ ਸੀ, ਅਜੇਹੀ ਤਬਦੀਲੀ ਲਿਆਂਦੀ ਗਈ ਹੈ

 

ਟੈਕਨੋਲੋਜੀ ਕਾਰਨ ਪੈਦਾ ਹੋਣ ਵਾਲੇ ਲਾਭਾਂ ਦੇ ਸੰਬੰਧ ਵਿੱਚ, ਸ਼੍ਰੀ ਪੁਰੀ ਨੇ ਕਿਹਾ ਕਿ ਸਮਾਰਟ ਸਿਟੀ ਮਿਸ਼ਨ ਦੀ ਵਾਸਤੂਕਲਾ ਟੈਕਨੋਲੋਜੀ ਦਾ ਵਿਆਪਕ ਇਸਤੇਮਾਲ ਕਰਨ ਦੇ ਯੋਗ ਬਣਾਉਂਦੀ ਹੈ ਇਸੇ ਤਰ੍ਹਾਂ, ਜਦੋਂ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ (ਆਈਸੀਸੀਸੀ) ਅਸਲ ਸਮੇਂ ਦੇ ਅਧਾਰ 'ਤੇ ਮਹੱਤਵਪੂਰਨ ਮਿਉਂਸਿਪਲ ਕੰਮਾਂ ਦੀ ਨਿਗਰਾਨੀ ਕਰਦੇ ਹਨ ਤਾਂ ਸ਼ਹਿਰ ਭਰ ਦੇ ਸੀਸੀਟੀਵੀ ਕੈਮਰਿਆਂ ਦੀ ਵਿਆਪਕ ਉਪਲੱਬਧਤਾ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਨਾਗਰਿਕਾਂ ਅਤੇ ਸਭ ਤੋਂ ਮਹੱਤਵਪੂਰਣ ਇਹ ਕਿ ਮਹਿਲਾਵਾਂ ਦੀ ਸੁਰੱਖਿਆ ਦੀ ਇਕ ਨਵੀਂ ਭਾਵਨਾ ਨੂੰ ਮਹਿਸੂਸ ਕੀਤਾ ਗਿਆ ਹੈ ਇਨ੍ਹਾਂ ਸਮਾਰਟ ਸ਼ਹਿਰਾਂ ਵਿੱਚ ਜਿੱਤਝਏ ਪਹਿਲਾਂ ਅਪਰਾਧ ਨਾਲ ਜੁੜੀਆਂ ਵੱਡੀਆਂ ਵੱਡੀਆਂ ਕਹਾਣੀਆਂ ਸਾਹਮਣੇ ਰਹੀਆਂ ਸਨ, ਉਨ੍ਹਾਂ ਵਿਚ ਹੁਣ ਮਹੱਤਵਪੂਰਨ ਰੂਪ ਵਿੱਚ ਕਮੀ ਆਈ ਹੈ ਇਸੇ ਤਰ੍ਹਾਂ ਸਮਾਜ ਦੇ ਕਮਜ਼ੋਰ ਵਰਗਾਂ ਦੀ ਸਹਾਇਤਾ ਲਈ ਜੋ ਵਿਸ਼ੇਸ਼ ਤੌਰ 'ਤੇ ਮੁਸ਼ਕਲ ਵਿੱਚ ਸਨ, ਸਰਕਾਰ ਨੇ ਪ੍ਰਧਾਨ ਮੰਤਰੀ ਸਵਨਿਧੀ ਸਕੀਮ ਸ਼ੁਰੂ ਕੀਤੀ ਹੈ, ਜਿਸ ਵਿੱਚ ਲਾਕਡਾਉਨ ਲਾਗੂ ਹੋਣ ਕਾਰਨ ਪ੍ਰਭਾਵਤ ਸਟ੍ਰੀਟ ਵੈਂਡਰਾਂ ਦੀ ਮਦਦ ਤੇ ਵਿਸ਼ੇਸ਼ ਧਿਆਨ ਕੇਂਦਰਤ ਕੀਤਾ ਗਿਆ ਹੈ ਹਿੱਸੇਦਾਰ ਬੈਂਕਾਂ ਵੱਲੋਂ ਸਟ੍ਰੀਟ ਵੈਂਡਰਾਂ ਨੂੰ ਤੁਰੰਤ ਹੀ ਬਿਨਾਂ ਜਮਾਨਤ 10, 000 ਰੁਪਏ ਦੀ ਕਾਰਜਸ਼ੀਲ ਪੂੰਜੀ ਉਪਲੱਬਧ ਕਰਵਾਈ ਗਈ ਇਸਦੇ ਨਾਲ ਹੀ, ਉਹਨਾਂ ਨੂੰ ਰਸਮੀ ਆਰਥਿਕਤਾ ਅਤੇ ਰਸਮੀ ਡਿਜੀਟਲ ਬੈਂਕਿੰਗ ਅਤੇ ਈਕੋ ਸਿਸਟਮ ਵਿੱਚ ਵੀ ਸ਼ਾਮਲ ਕੀਤਾ ਜਾ ਰਿਹਾ ਹੈ

 “ਅੱਜ, ਵਿਸ਼ਵ ਉਤਾਰ -ਚੜਾਅ ਵਾਲੇ ਕਈ ਬਿੰਦੂਆਂ ਦੇ ਮਿਲਾਪ ਤੇ ਹੈ ਕੋਵਿਡ -19 ਨੇ ਗਤੀ ਨੂੰ ਤੇਜ਼ ਅਤੇ ਗੰਭੀਰ ਕਰ ਦਿੱਤਾ ਹੈ ਅਤੇ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਸਨੇ ਵਿਸ਼ਵ ਨੂੰ ਆਤਮਮੰਥਨ ਆਪਣੇ ਲਈ ਸਹੀ ਰਸਤਾ ਚੁਣਨ ਲਈ ਮਜ਼ਬੂਰ ਕੀਤਾ ਹੈ 1.35 ਬਿਲੀਅਨ ਦੀ ਆਬਾਦੀ ਵਾਲੇ ਭਾਰਤ ਲਈ ਚੁਣੌਤੀਆਂ ਵੀ ਬਹੁਤ ਵੱਧ ਗਈਆਂ ਹਨ ਖੁਸ਼ਕਿਸਮਤੀ ਨਾਲ, ਰਾਜਨੀਤਿਕ ਲੀਡਰਸ਼ਿਪ, ਕੇਂਦਰ, ਰਾਜਾਂ ਅਤੇ ਜਿਲਿਆਂ ਦੀ ਨੌਕਰਸ਼ਾਹੀ ਨੇ ਇਸ ਮੌਕੇ ਤੇ ਚੰਗਾ ਕੰਮ ਕੀਤਾ ਹੈ ਸਿਹਤ ਪੇਸ਼ੇਵਰਾਂ ਦੀ ਅਗਵਾਈ ਵਿੱਚ ਫਰੰਟ ਲਾਈਨ ਦੇ ਯੋਧਿਆਂ ਨੇ ਇਸ ਫਰੰਟ ਤੇ ਚੰਗਾ ਕੰਮ ਕੀਤਾ ਹੈ ਲੇਕਿਨ ਭਾਰਤ ਨੇ ਲਚਕੀਲਾ ਰੁੱਖ ਅਪਣਾਇਆ ਹੈ ਸ਼੍ਰੀ ਪੁਰੀ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਮਹਾਮਾਰੀ ਵਿੱਚੋਂ ਵਧੇਰੇ ਮਜ਼ਬੂਤੀ ਅਤੇ ਸਮਝਦਾਰੀ ਨਾਲ ਬਾਹਰ ਆਵਾਂਗੇ ਮੈਨੂੰ ਇਹ ਵੀ ਵਿਸ਼ਵਾਸ ਹੈ ਕਿ ਸਾਡੇ ਸ਼ਹਿਰਾਂ ਇਸਤੋਂ ਉਪਯੁਕਤ ਸਬਕ ਸਿੱਖਣਗੇ ਅਤੇ ਸ਼ਹਿਰਾਂ ਨੂੰ ਭਵਿੱਖ ਲਈ ਤਿਆਰ ਕਰਨਗੇ

----------------------------------------------------------

ਆਰਜੇ / ਆਰਪੀ



(Release ID: 1661819) Visitor Counter : 155