ਰੱਖਿਆ ਮੰਤਰਾਲਾ

ਸਮਾਰਟ ਦਾ ਸਫਲ ਉਡਾਣ ਟੈਸਟ

Posted On: 05 OCT 2020 1:26PM by PIB Chandigarh

ਸੁਪਰਸੋਨਿਕ ਮਿਜ਼ਾਈਲ ਅਸਿਸਟਿਡ ਰੀਲੀਜ਼ ਆਫ ਟਾਰਪੀਡੋ (ਸਮਾਰਟ) ਦਾ ਸਫਲਤਾਪੂਰਵਕ 5 ਅਕਤੂਬਰ 2020 ਨੂੰ ਸਵੇਰੇ 1145 ਵਜੇ ਉੜੀਸਾ ਦੇ ਸਮੁੰਦਰੀ ਤੱਟ ਤੋਂ ਵ੍ਹੀਲਰ ਆਈਲੈਂਡ ਤੇ ਉਡਾਣ ਟੈਸਟ ਕੀਤਾ ਗਿਆ ਮਿਜ਼ਾਈਲ ਸੰਚਾਲਨ ਦੇ ਸਾਰੇ ਉਦੇਸ਼ ਪੂਰੀ ਤਰ੍ਹਾਂ ਨਾਲ ਪੂਰੇ ਕੀਤੇ ਗਏ, ਜਿਸ ਵਿੱਚ ਟਾਰਗੇਟ ਦੀ ਰੇਂਜ ਅਤੇ ਉਚਾਈ ਤੱਕ, ਨੱਕ ਦੇ ਕੋਨ ਨੂੰ ਵੱਖ ਕਰਨਾ, ਟਾਰਪੀਡੋ ਨੂੰ ਛੱਡਣਾ ਅਤੇ ਵੇਲੋਸਿਟੀ ਰਿਡਕਸ਼ਨ ਮਕੈਨਿਜ਼ਮ (ਵੀਆਰਐਮ) ਦੀ ਤਾਇਨਾਤੀ ਸਮੇਤ ਮਿਜ਼ਾਈਲ ਨੂੰ ਸ਼ੁਰੂ ਕਰਨਾ ਸ਼ਾਮਲ ਹੈ

 

ਸਮੁੰਦਰੀ ਤੱਟ ਦੇ ਨਾਲ- ਨਾਲ ਬਣੇ ਟਰੈਕਿੰਗ ਸਟੇਸ਼ਨਾਂ ਰਾਹੀ ਸਾਰੇ ਪ੍ਰੋਗਰਾਮਾਂ ਦੀ ਨਿਗਰਾਨੀ ਕੀਤੀ ਗਈ, ਜਿਸ ਵਿੱਚ (ਰਾਡਾਰਸ, ਇਲੈਕਟ੍ਰੋ ਆਪਟੀਕਲ ਪ੍ਰਣਾਲੀਆਂ) ਅਤੇ ਡਾਉਨ ਰੇਂਜ ਜਹਾਜ਼ਾਂ ਵਰਗੇ ਸਮਾਨ ਸ਼ਾਮਲ ਹਨ

 

ਐਂਟੀ-ਪਣਡੁੱਬੀ ਲੜਾਈ ਕਾਰਜਾਂ ਲਈ ਹਲਕਾ ਐਂਟੀ-ਪਣਡੁੱਬੀ ਟਾਰਪੀਡੋ ਸਿਸਟਮ ਇਕ ਸਮਾਰਟ ਮਿਜ਼ਾਈਲ ਹੈ ਜੋ ਟਾਰਪੀਡੋ ਨੂੰ ਆਪਣੇ ਟੀਚੇ ਤੋਂ ਪਾਰ ਜਾਣ ਦੇ ਯੋਗ ਬਣਾਉਂਦੀ ਹੈ ਇਹ ਮਿਜ਼ਾਈਲ ਪ੍ਰੀਖਣ ਅਤੇ ਪ੍ਰਦਰਸ਼ਨ ਪਣਡੁੱਬੀ ਵਿਰੋਧੀ ਲੜਾਈ ਸਮਰੱਥਾਵਾਂ ਸਥਾਪਤ ਕਰਨ ਵਿੱਚ ਮਹੱਤਵਪੂਰਣ ਹੈ

 

ਕਈ ਡੀਆਰਡੀਓ ਪ੍ਰਯੋਗਸ਼ਾਲਾਵਾਂ ਵੱਲੋਂ ਡੀਆਰਡੀਐਲ, ਆਰਸੀਆਈ ਹੈਦਰਾਬਾਦ, ਏਡੀਆਰਡੀਈ ਆਗਰਾ, ਐਨਐਸਟੀਐਲ ਵਿਸ਼ਾਖਾਪਟਨਮ ਸਮੇਤ ਸਮਾਰਟ ਮਿਜ਼ਾਈਲ ਲਈ ਲੋੜੀਂਦੀਆਂ ਤਕਨਾਲੋਜੀਆਂ ਵਿਕਸਿਤ ਕੀਤੀਆਂ ਗਈਆਂ ਹਨ

 

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓ ਵਿਗਿਆਨੀਆਂ ਨੂੰ ਇਨ੍ਹਾਂ ਮਹੱਤਵਪੂਰਨ ਪ੍ਰਾਪਤੀਆਂ ਲਈ ਵਧਾਈ ਦਿੱਤੀ ਹੈ

 

ਡੀ ਡੀ ਆਰ ਐਂਡ ਡੀ ਸੱਕਤਰ ਅਤੇ ਡੀਆਰਡੀਓ ਚੇਅਰਮੈਨ ਡਾ ਜੀ ਸਤੀਸ਼ ਰੈਡੀ ਨੇ ਕਿਹਾ ਹੈ ਕਿ ਸਮਾਰਟ ਐਂਟੀ-ਪਣਡੁੱਬੀ ਯੁੱਧ ਸਮਰੱਥਾ ਸਥਾਪਤ ਕਰਨ ਵਿੱਚ ਇਕ ਗੇਮ ਚੇਂਜਰ ਤਕਨਾਲੋਜੀ ਪ੍ਰਦਰਸ਼ਨ ਹੈ

 

ਏਬੀਬੀ / ਨੈਮਪੀ / ਕੇਏ / ਰਾਜੀਬ



(Release ID: 1661805) Visitor Counter : 223