ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੋਵਿਡ -19 ਦੇ ਡਰ ਦੇ ਬਾਵਜੂਦ, ਖਾਦੀ ਇੰਡੀਆ ਦੇ ਕਨਾਟ ਪਲੇਸ ਸਥਿਤ ਪ੍ਰਮੁੱਖ ਵਿਕਰੀ ਕੇਂਦਰ ਨੇ ਗਾਂਧੀ ਜਯੰਤੀ ਦੇ ਮੌਕੇ ਅਤੇ 1.02 ਕਰੋੜ ਰੁਪਏ ਦੀ ਰਿਕਾਰਡ ਵਿਕਰੀ ਕੀਤੀ

Posted On: 04 OCT 2020 1:02PM by PIB Chandigarh

ਇਸ ਗਾਂਧੀ ਜਯੰਤੀ ਤੇ ਖਾਦੀ ਪ੍ਰੇਮੀਆਂ ਦੇ ਖਾਦੀ ਪ੍ਰਤੀ ਪਿਆਰ ਅੱਗੇ ਕੋਵਿਡ-19 ਮਹਾਮਾਰੀ ਦਾ ਡਰ ਵੀ ਨਹੀਂ ਵਿਖਿਆ । ਮਹਾਮਾਰੀ ਖਾਦੀ ਪ੍ਰਤੀ ਲੋਕਾਂ ਦੇ ਵਧਦੇ ਰੁਝਾਨ ਅਤੇ ਉੱਚੀ ਭਾਵਨਾ ਨੂੰ ਖਾਦੀ ਦੀਆਂ ਵਸਤਾਂ ਖਰੀਦਣ ਤੋਂ ਨਹੀ ਰੋਕ ਸਕੀ । ਇਸ ਵਾਰ ਗਾਂਧੀ ਜਯੰਤੀ ਤੇ ਦਿੱਲੀ ਦੇ ਕਨਾਟ ਪਲੇਸ ਸਥਿਤ ਖਾਦੀ ਇੰਡੀਆ ਦੇ ਪ੍ਰਮੁੱਖ ਵਿਕਰੀ ਕੇਂਦਰ ਤੇ ਖਾਦੀ ਦੀ ਵਿਕਰੀ ਦੇ ਅੰਕੜੇ ਇੱਕ ਕਰੋੜ ਰੁੱਪਏ ਤੋਂ ਟੱਪ ਗਏ । ਸ਼ੁੱਕਰਵਾਰ (ਅਕਤੂਬਰ) ਨੂੰ ਖਾਦੀ ਦੀ ਸਮੁੱਚੀ ਵਿਕਰੀ 1,02,19,496 ਰੁਪਏ ਦਰਜ ਕੀਤੀ ਗਈਜੋ ਮੌਜੂਦਾ ਕੋਰੋਨਾ ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਬਹੁਤ ਜਿਆਦਾ ਅਤੇ ਮਹੱਤਵਪੂਰਣ ਹੈ ।  ਪਿਛਲੇ ਸਾਲ, 2 ਅਕਤੂਬਰ ਨੂੰ ਖਾਦੀ ਦੇ ਕਨਾਟ ਪਲੇਸ ਦੇ ਇਸੇ ਹੀ ਵਿਕਰੀ ਕੇਂਦਰ ਤੇ 1.27 ਕਰੋੜ ਰੁਪਏ ਦੀ ਕੁੱਲ ਵਿਕਰੀ ਹੋਈ ਸੀ ।  

ਪੂਰੇ ਦਿਨ ਵਿੱਚ ਵਿਕਰੀ ਦੇ 1633 ਬਿੱਲ ਬਣਾਏ ਗਏ ਅਤੇ 6258 ਰੁਪਏ ਦੀ ਔਸਤ ਦੇ ਹਿਸਾਬ ਨਾਲ ਪ੍ਰਤੀ ਬਿੱਲ ਵਿਕਰੀ ਹੋਈ ।  ਖਾਦੀ ਇੰਡੀਆ ਵਿਕਰੀ ਕੇਂਦਰ ਤੇ ਸਵੇਰ ਤੋਂ ਹੀ ਵੱਖ-ਵੱਖ ਇਲਾਕਿਆਂ ਤੋਂ ਅਤੇ ਵੱਖ ਵੱਖ ਉਮਰ ਦੇ ਗ੍ਰਾਹਕ ਖਾਦੀ ਦਾ ਸਾਮਾਨ ਲੈਣ ਲਈ ਕਤਾਰਾਂ ਵਿੱਚ ਆ ਕੇ ਖੜੇ ਹੋਣੇ ਸ਼ੁਰੂ ਹੋ ਗਏ ਸਨ । ਜ਼ਿਕਰ ਯੋਗ ਗੱਲ ਇਹ ਹੈ ਕਿ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਵੀ ਮਹਾਤਮਾ ਗਾਂਧੀ ਦੀ 151 ਵੀਂ ਜਯੰਤੀ ਮਨਾਉਣ ਲਈ ਆਪਣੇ ਸਾਰੇ ਉਤਪਾਦਾਂਤੇ ਵਿਸ਼ੇਸ਼ ਰਵਾਇਤੀ ਸਾਲਾਨਾ 20% ਦੀ ਛੋਟ ਦੇਣੀ ਸ਼ੁਰੂ ਕੀਤੀ ਹੈ ।  

ਕੇਵੀਆਈਸੀ ਦੇ ਚੇਅਰਮੈਨ ਸ੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਲੋਕਾਂ ਨੂੰ ਖਾਦੀ ਖਰੀਦਣ ਅਤੇ ਪਹਿਨਣ ਬਾਰੇ ਕੀਤੀ ਗਈ ਲਗਾਤਾਰ ਅਪੀਲ ਸਦਕਾ ਵੱਡੀ ਪੱਧਰ ਤੇ ਖਾਦੀ ਦੀ ਵਿਕਰੀ ਹੋਈ ਹੈ । ਇਸ ਤੋਂ ਇਲਾਵਾ ਲੋਕਾਂ, ਵਿਸ਼ੇਸ਼ ਤੌਰ ਤੇ ਨੌਜਵਾਨਾਂ ਵਿੱਚ ਖਾਦੀ ਦੀ ਵਧਦੀ ਲੋਕਪ੍ਰਿਅਤਾ ਨੇ ਵੀ ਇਸਦੀ ਰਿਕਾਰਡ ਵਿਕਰੀ ਵਧਾਉਣ ਵਿੱਚ ਯੋਗਦਾਨ ਪਾਇਆ ਹੈ । ਕੋਰੋਨਾ ਮਹਾਂਮਾਰੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਅਜੇ ਵੀ ਖਾਦੀ ਖਰੀਦਣ ਲਈ ਆ ਰਹੇ ਹਨ, ਇਹ ਮਾਨਯੋਗ ਪ੍ਰਧਾਨ ਮੰਤਰੀ ਦੀ ਵਾਰ-ਵਾਰ ਕੀਤੀ ਗਈ ਅਪੀਲ ਦਾ ਹੀ ਨਤੀਜਾ ਹੈ ਕਿ ਖਾਦੀ ਅੱਜ ਇੱਕ ਘਰੇਲੂ ਨਾਂਅ ਬਣ ਗਿਆ ਹੈ ਅਤੇ ਖਾਦੀ ਪ੍ਰੇਮੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਖਾਦੀ ਦੇ ਉਤਪਾਦਨ ਵਿਚ ਕਈ ਗੁਣਾ ਵਾਧਾ ਹੋਣ ਦੇ ਬਾਵਜੂਦ ਕੇਵੀਆਈਸੀ ਨੇ ਆਪਣੀ ਉਤਪਾਦ ਰੇਂਜ ਦੀ ਉੱਚਤਮ ਗੁਣਵੱਤਾ ਨੂੰ ਯਕੀਨੀ ਬਣਾਇਆ ਹੈ ਅਤੇ ਆਪਣੇ ਖਪਤਕਾਰਾਂ ਦਾ ਅਧਾਰ ਵੀ ਬਰਕਰਾਰ ਰੱਖਿਆ ਹੈ । ਸ਼੍ਰੀ ਸਕਸੈਨਾ ਨੇ ਕਿਹਾ ਕਿ ਭਾਵੇਂ ਇਸ ਸਾਲ ਵਿਕਰੀ ਦੇ ਅੰਕੜੇ ਮਹਾਂਮਾਰੀ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਕੁਝ ਘੱਟ ਰਹੇ ਹਨ, ਫੇਰ ਵੀ ਇੱਕ ਦਿਨ ਵਿੱਚ ਇੱਕ ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ਦਾ ਅੰਕੜਾ ਵਧੇਰੇ ਉਤਸਾਹ ਜਨਕ ਤੇ ਤਸੱਲੀਬਖਸ਼ ਹੈ ।

ਇਸ ਸਾਲ ਖਾਦੀ ਦੀ ਜਿਆਦਾ ਵਿਕਰੀ ਦਾ ਅੰਕੜਾ ਵਧੇਰੇ ਮਹੱਤਵ ਰੱਖਦਾ ਹੈ । ਜਦੋਂ ਕੋਵਿਡ-19 ਲਾਕਡਾਉਨ ਦੌਰਾਨ ਲਗਭਗ ਸਾਰੀਆਂ ਗਤੀਵਿਧੀਆਂ ਬੰਦ ਕਰ ਦਿੱਤੀਆਂ ਗਈਆਂ ਸਨਤਾਂ ਉਸ ਵੇਲੇ ਵੀ ਕੇਵੀਆਈਸੀ ਨੇ ਦੇਸ਼ ਭਰ ਵਿੱਚ ਆਪਣੀਆਂ ਵੱਖੋ-ਵੱਖ ਗਤੀਵਿਧੀਆਂ ਨੂੰ ਜਾਰੀ ਰੱਖਿਆ । ਜਿਨ੍ਹਾਂ ਵਿੱਚ ਚਿਹਰੇ ਦੇ ਮਾਸਕ ਅਤੇ ਨਿੱਜੀ ਸਵੱਛਤਾ ਉਤਪਾਦਾਂ ਜਿਵੇਂ ਕਿ, ਹੈਂਡ ਵਾੱਸ਼ ਅਤੇ ਹੈਂਡ ਸੈਨੇਟਾਈਜ਼ਰਜ਼ ਦੇ ਨਿਰਮਾਣ ਤੋਂ ਇਲਾਵਾ ਕਪੜੇ ਤੇ ਗਰਾਮ ਉਦਯੋਗ ਉਤਪਾਦਾਂ ਦੀ ਵੱਡੀ ਰੇਂਜ ਵੀ ਸ਼ਾਮਲ ਹੈ ।

----------------------------    

ਆਰ ਸੀ ਜੇ / ਆਰ ਐਨ ਐਮ / ਆਈ ਏ



(Release ID: 1661631) Visitor Counter : 173