ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਸਿਹਤ ਸੇਵਾ ਅਤੇ ਸੰਚਾਰ ’ਤੇ ਆਲਮੀ ਸੰਮੇਲਨ ਨੂੰ ਸੰਬੋਧਨ ਕੀਤਾ

Posted On: 03 OCT 2020 7:32PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਸਿਹਤ ਸੇਵਾ ਅਤੇ ਸੰਚਾਰਤੇ ਆਲਮੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਵਿਡ ਨੇ ਮੈਡੀਕਲ ਜਗਤ ਦਾ ਧਿਆਨ ਏਕੀਕ੍ਰਿਤ ਸਿਹਤ ਸੇਵਾਤੇ ਤਬਦੀਲ ਕਰ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਹੁਣ ਦੁਨੀਆ ਭਰ ਦੇ ਡਾਕਟਰ ਮੈਡੀਕਲ ਵਿਵਸਥਾ ਦੀਆਂ ਵਿਭਿੰਨ ਪ੍ਰਣਾਲੀਆਂ ਵਿਚਕਾਰ ਜ਼ਿਆਦਾ ਤਾਲਮੇਲ ਦੀ ਤਲਾਸ਼ ਕਰ ਰਹੇ ਹਨ ਇਸ ਆਲਮੀ ਸੰਮੇਲਨ ਵਿੱਚ ਵਿਭਿੰਨ ਦੇਸ਼ਾਂ ਦੇ ਮਾਹਿਰਾਂ ਨੇ ਭਾਗ ਲਿਆ

ਵੈਬੀਨਾਰ ਨੂੰ ਸੰਬੋਧਿਤ ਕਰਨ ਵਾਲਿਆਂ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਪ੍ਰੋਫੈਸਰ ਅਲਿਸਾ ਅਪੇਲ, ਹਾਰਵਰਡ ਯੂਨੀਵਰਸਿਟੀ ਤੋਂ ਡਾ. ਪੀਟਰ ਵੇਨ, ਲੈਟਿਨ ਅਮਰੀਕਾ ਤੋਂ ਡਾ. ਸੂਜਨ ਬਾਊਰ ਵੂ ਅਤੇ ਹਾਰਵਰਡ ਤੋਂ ਪ੍ਰੋਫੈਸਰ ਵਿਕਰਮ ਪਟੇਲ ਅਤੇ ਹੋਰ ਲੋਕ ਸ਼ਾਮਲ ਹੋਏ

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਕੋਵਿਡ ਮਹਾਮਾਰੀ ਦੌਰਾਨ ਕਈ ਐਲੋਪੈਥਿਕ ਮੈਡੀਕਲ ਪੇਸ਼ੇਵਰ ਜੋ ਮੈਡੀਕਲ ਦੀਆਂ ਹੋਰ ਪ੍ਰਣਾਲੀਆਂ ਬਾਰੇ ਸ਼ੱਕ ਕਰਦੇ ਸਨ, ਉਨ੍ਹਾਂ ਨੇ ਆਯੁਰਵੈਦ ਅਤੇ ਹੋਮਿਓਪੈਥੀ ਦੀਆਂ ਪ੍ਰਤੀਰੋਧਕ ਸਮਰੱਥਾ ਵਧਾਉਣ ਵਾਲੀਆਂ ਦਵਾਈਆਂ ਵਿੱਚ ਰੁਚੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਹਰ ਆਫ਼ਤ ਇੱਕ ਗੁਣ ਨਾਲ ਹੈ ਤਾਂ ਜਿੱਥੋਂ ਤੱਕ ਮੈਡੀਕਲ ਜਗਤ ਦਾ ਸਬੰਧ ਹੈ, ਮਹਾਮਾਰੀ ਨੇ ਮੈਡੀਕਲ ਪੱਧਤੀ ਦੀਆਂ ਸਾਰੀਆਂ ਵਿਭਿੰਨ ਪ੍ਰਣਾਲੀਆਂ ਨੂੰ ਇਕੱਠੇ ਕਰਨ ਅਤੇ ਜ਼ਿਆਦਾ ਤਾਲਮੇਲ ਨਾਲ ਇਸ ਮਹਾਮਾਰੀ ਨਾਲ ਨਜਿੱਠਣ ਦੇ ਉਪਾਅ ਖੋਜਣ ਲਈ ਪ੍ਰੇਰਿਤ ਕੀਤਾ ਹੈ

ਕੋਵਿਡ ਤੋਂ ਪਹਿਲਾਂ ਦੇ ਸਮੇਂ ਦੌਰਾਨ ਵੀ ਇਹ ਸਬੂਤਾਂ ਨਾਲ ਸਿੱਧ ਕੀਤਾ ਗਿਆ ਸੀ ਕਿ ਗੈਰ ਸੰਚਾਰੀ ਰੋਗਾਂ ਦੇ ਇਲਾਜ ਵਿੱਚ, ਉਦਾਹਰਨ ਲਈ ਸ਼ੂਗਰ ਵਿੱਚ ਇੰਸੁਲਿਨ ਦੀ ਖੁਰਾਕ ਜਾਂ ਸ਼ੂਗਰ ਰੋਧੀ ਦਵਾਈਆਂ ਦੀ ਜਗ੍ਹਾ ਕੁਝ ਵਿਸ਼ੇਸ਼ ਯੋਗ ਅਭਿਆਸ ਅਤੇ ਕੁਦਰਤੀ ਮੈਡੀਕਲ ਵਿੱਚ ਉਪਲੱਬਧ ਜੀਵਨਸ਼ੈਲੀ ਵਿੱਚ ਤਬਦੀਲੀ ਲਿਆ ਕਿ ਇਸ ਰੋਗ ਤੋਂ ਛੁਟਕਾਰਾ ਮਿਲ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਕੁਝ ਸਮਾਂ ਪਹਿਲਾਂ ਤੱਕ ਇਸ ਗੱਲ ਵਿੱਚ ਸ਼ੱਕ ਸੀ, ਪਰ ਕੋਵਿਡ ਦੀ ਚੁਣੌਤੀ ਦੇ ਮੁਕਾਬਲੇ ਦੇ ਬਾਅਦ ਹੁਣ ਇਹ ਸ਼ੱਕ ਖਤਮ ਹੋ ਗਿਆ ਹੈ

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ 20ਵੀਂ ਸਦੀ ਦੇ ਪਹਿਲੇ ਭਾਗ ਵਿੱਚ ਲਾਗ ਦੀਆਂ ਬਿਮਾਰੀਆਂ ਦਾ ਪ੍ਰਚਲਨ ਜ਼ਿਆਦਾ ਸੀ ਅਤੇ ਉਸ ਸਮੇਂ ਸਵੱਛਤਾ ਦੇ ਅਭਿਆਸ ਗੈਰ ਔਸ਼ਧੀ ਵਰਗੇ ਨੁਸਖਿਆਂ ਦਾ ਇੱਕ ਹਿੱਸਾ ਹੋਇਆ ਕਰਦੇ ਸਨ, ਪਰ ਹੁਣ ਕੋਵਿਡ ਨੇ ਸੁਰੱਖਿਅਤ ਦੂਰੀ ਅਤੇ ਹੱਥ ਧੋਣ ਦੇ ਮਾਧਿਅਮ ਨਾਲ ਇਨ੍ਹਾਂ ਪ੍ਰਥਾਵਾਂ ਨੂੰ ਪੁਨਰਜੀਵਤ ਕੀਤਾ ਹੈ ਅਤੇ ਅੱਜ ਪੂਰੀ ਦੁਨੀਆ ਉਨ੍ਹਾਂ ਨੂੰ ਅਪਣਾਉਣ ਲਈ ਮਜਬੂਰ ਹੈ

ਡਾ. ਜਿਤੇਂਦਰ ਸਿੰਘ ਨੇ ਯਾਦ ਦਿਵਾਇਆ ਕਿ ਜਦੋਂ ਤੋਂ ਨਰੇਂਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਉਨ੍ਹਾਂ ਨੇ ਮੈਡੀਕਲ ਪ੍ਰਬੰਧਨ ਦੀ ਸਵਦੇਸ਼ੀ ਪ੍ਰਣਾਲੀ ਦੇ ਗੁਣਾਂਤੇ ਵਿਸ਼ੇਸ਼ ਧਿਆਨ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਸ਼੍ਰੀ ਮੋਦੀ ਨੇ ਹੀ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਸਰਵਸੰਮਤੀ ਨਾਲ ਇੱਕ ਪ੍ਰਸਤਾਵ ਪਾਸ ਕਰਾਇਆ ਜਿਸ ਦੇ ਨਤੀਜੇ ਵਜੋਂ ਯੋਗ ਦੁਨੀਆ ਭਰ ਵਿੱਚ ਲਗਭਗ ਹਰ ਘਰ ਵਿੱਚ ਪਹੁੰਚ ਗਿਆ ਹੈ

ਉਨ੍ਹਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਹਨ ਜਿਨ੍ਹਾਂ ਨੇ ਸਵਦੇਸ਼ੀ ਮੈਡੀਕਲ ਪ੍ਰਬੰਧਨ ਪ੍ਰਣਾਲੀ ਦੇ ਮਹੱਤਵ ਨੂੰ ਦੇਖਦੇ ਹੋਏ ਇੱਕ ਅਲੱਗ ਆਯੂਸ਼ ਮੰਤਰਾਲੇ ਦਾ ਗਠਨ ਕੀਤਾ ਹੈ

<><><><><>

SNC



(Release ID: 1661624) Visitor Counter : 142