ਜਹਾਜ਼ਰਾਨੀ ਮੰਤਰਾਲਾ
ਸ਼੍ਰੀ ਮਨਸੁਖ ਮਾਂਡਵੀਯਾ ਨੇ ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ ਦੇ ਡਾਈਮੰਡ ਜੁਬਲੀ ਸਮਾਰੋਹ ਦੀ ਸ਼ੁਰੂਆਤ ਕੀਤੀ
ਗਾਂਧੀ ਜਯੰਤੀ ਦੇ ਮੌਕੇ ’ਤੇ ਮੰਤਰੀ ਨੇ ਕੰਪਨੀ ਨੂੰ ਆਤਮ ਨਿਰਭਰ ਬਣਨ ਵੱਲ ਵਧਣ ਲਈ ਪ੍ਰੇਰਿਆ
प्रविष्टि तिथि:
02 OCT 2020 6:29PM by PIB Chandigarh
ਸਮੁੰਦਰੀ ਜਹਾਜ਼ ਅਤੇ ਰਸਾਇਣਕ ਅਤੇ ਖਾਦ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ ਦੇ ਸਥਾਪਨਾ ਦਿਵਸ ਦੇ ਮੌਕੇ ’ਤੇ ਡਾਇਮੰਡਜੁਬਲੀ ਸਮਾਰੋਹ ਦੀ ਸ਼ੁਰੂਆਤ ਕੀਤੀ।
ਸ਼੍ਰੀ ਮਨਸੁਖ ਮਾਂਡਵੀਯਾ ਨੇ ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ (ਐੱਸਸੀਆਈ) ਦੇ ਡਾਇਮੰਡਜੁਬਲੀ ਜਸ਼ਨਾਂ ਦੇ ਲੋਗੋ ਤੋਂ ਘੁੰਡ ਚੱਕਿਆ, ਜਿਸਨੂੰ ਇੱਕ ਐੱਸਸੀਆਈ ਕਰਮਚਾਰੀ ਦੁਆਰਾ ਬਣਾਇਆ ਗਿਆ ਹੈ| ਮੰਤਰੀ ਨੇ ਜਸ਼ਨ ਦੇ ਹਿੱਸੇ ਵਜੋਂ ਆਯੋਜਿਤ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਵੀ ਸਨਮਾਨਤ ਕੀਤਾ।
ਇਸ ਮੌਕੇ ਬੋਲਦਿਆਂ, ਸ਼੍ਰੀ ਮਾਂਡਵੀਯਾ ਨੇ ਐੱਸਸੀਆਈ ਨੂੰ ਆਪਣੇ 59 ਸ਼ਾਨਦਾਰ ਸਾਲ ਪੂਰੇ ਕਰਨ ਅਤੇ 60ਵੇਂ ਸਾਲ ਵਿੱਚ ਦਾਖਲ ਹੋਣ ਲਈ ਵਧਾਈ ਦਿੱਤੀ। ਮੰਤਰੀ ਨੇ ਕੰਪਨੀ ਦੀ ਵਿੱਤੀ ਕਾਰਗੁਜ਼ਾਰੀ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਐੱਸਸੀਆਈਦੇ ਵਾਧੇਦਾ ਅਰਥ ਹੈ ਭਾਰਤ ਵਿਕਾਸ ਕਰ ਰਿਹਾ ਹੈ। ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਜਿਵੇਂ ਕੰਪਨੀ ਦਾ ਸਥਾਪਨਾ ਦਿਵਸ ਗਾਂਧੀ ਜਯੰਤੀ ਦੇ ਨਾਲ ਮੇਲ ਖਾਂਦਾ ਹੈ, ਤਾਂ ਕੰਪਨੀ ਨੂੰ ਆਤਮ ਨਿਰਭਰ ਬਣਨ ਵੱਲ ਵੱਧਣਾ ਚਾਹੀਦਾ ਹੈ, ਜਿਸ ’ਤੇ ਗਾਂਧੀ ਜੀ ਹਮੇਸ਼ਾ ਜ਼ੋਰ ਦਿੰਦੇ ਸਨ। ਮੰਤਰੀ ਨੇ ਕੰਪਨੀ ਅਤੇ ਇਸਦੇ ਕਰਮਚਾਰੀਆਂ ਨੂੰ ਆਉਣ ਵਾਲੇ ਸਾਲਾਂ ਵਿੱਚ ਉੱਚ ਟੀਚੇ ਪ੍ਰਾਪਤ ਕਰਨ ਦੀ ਕਾਮਨਾ ਵੀ ਕੀਤੀ।
ਇਸ ਮੌਕੇ ਸਮੁੰਦਰੀ ਜ਼ਹਾਜ਼ ਮੰਤਰਾਲੇ ਦੇ ਸਕੱਤਰ ਡਾ: ਸੰਜੀਵ ਰੰਜਨ, ਐੱਸਸੀਆਈ ਦੀ ਸੀਐੱਮਡੀਸ਼੍ਰੀਮਤੀ ਐੱਚ. ਕੇ. ਜੋਸ਼ੀ,ਸਮੁੰਦਰੀ ਜ਼ਹਾਜ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਐੱਸਸੀਆਈ ਦੇ ਮੌਜੂਦਾ ਅਤੇ ਸੇਵਾਮੁਕਤ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।
ਐੱਸਸੀਆਈ ਬਾਰੇ
ਸਿਰਫ਼19 ਸਮੁੰਦਰੀ ਜਹਾਜ਼ਾਂ ਨਾਲ ਹਾਸ਼ੀਏ ਵਾਲੀ ਲਾਈਨਰ ਸ਼ਿਪਿੰਗ ਕੰਪਨੀ ਵਜੋਂ ਸ਼ੁਰੂਆਤ ਕਰਦਿਆਂ ਐੱਸਸੀਆਈ ਅੱਜ ਸਭ ਤੋਂ ਵੱਡੀ ਭਾਰਤੀ ਸ਼ਿਪਿੰਗ ਕੰਪਨੀ ਬਣ ਗਈ ਹੈ|ਐੱਸਸੀਆਈ ਦੀਆਂ ਸਮੁੰਦਰੀ ਜ਼ਹਾਜ਼ਾਂ ਦੇ ਵਪਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਕਾਫ਼ੀ ਰੁਚੀਆਂ ਹਨ|ਐੱਸਸੀਆਈ ਦੇ ਮਾਲਕੀ ਵਾਲੇ ਜਹਾਜੀ ਬੇੜੇ ਵਿੱਚ ਬਲਕ ਕੈਰੀਅਰਜ਼, ਕੱਚੇ ਤੇਲ ਦੇ ਟੈਂਕਰ, ਪ੍ਰੋਡਕਟ ਟੈਂਕਰ, ਕੰਟੇਨਰ ਸਮੁੰਦਰੀ ਜਹਾਜ਼, ਯਾਤਰੀ - ਕਮ - ਕਾਰਗੋ ਸਮੁੰਦਰੀ ਜਹਾਜ਼, ਫਾਸਫੋਰਿਕ ਐਸਿਡ / ਰਸਾਇਣਕ ਕੈਰੀਅਰਜ਼, ਐੱਲਪੀਜੀ/ ਅਮੋਨੀਆ ਕੈਰੀਅਰਜ਼ ਅਤੇ ਓਫ਼ਸ਼ੋਰ ਸਪਲਾਈ ਜਹਾਜ਼ ਸ਼ਾਮਲ ਹਨ| ਤਕਰੀਬਨ ਛੇ ਦਹਾਕਿਆਂ ਤੋਂ ਜਲ ਯਾਤਰਾ ਕਰਦੇ ਹੋਏ, ਐੱਸਸੀਆਈ ਦੀ ਅੱਜ ਗਲੋਬਲ ਸਮੁੰਦਰੀ ਨਕਸ਼ੇ ਉੱਤੇ ਮਹੱਤਵਪੂਰਣ ਮੌਜੂਦਗੀ ਹੈ| ਦੇਸ਼ ਦੀ ਪ੍ਰਮੁੱਖ ਸ਼ਿਪਿੰਗ ਲਾਈਨ ਹੋਣ ਦੇ ਨਾਤੇ, ਐੱਸਸੀਆਈ ਭਾਰਤੀ ਟੋਨੇਜ ਦਾ ਲਗਭਗ ਇੱਕ-ਤਿਹਾਈ ਦਾ ਮਾਲਕ ਹੈ ਅਤੇ ਇਸਦਾ ਸੰਚਾਲਨ ਕਰਦਾ ਹੈ, ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਪਾਰਾਂ ਦੀ ਵਰਤੋਂ ਕਰਦਿਆਂ ਸਮੁੰਦਰੀ ਜ਼ਹਾਜ਼ਾਂ ਦੇ ਕਾਰੋਬਾਰ ਦੇ ਸਾਰੇ ਖੇਤਰਾਂ ਵਿੱਚ ਕਾਰਜਸ਼ੀਲ ਹਿੱਤਾਂ ਨੂੰ ਰੱਖਦਾ ਹੈ|
ਵਾਈਬੀ/ ਏਪੀ/ ਜੇਕੇ
(रिलीज़ आईडी: 1661195)
आगंतुक पटल : 197