ਜਲ ਸ਼ਕਤੀ ਮੰਤਰਾਲਾ
ਜਲ ਸ਼ਕਤੀ ਮੰਤਰਾਲੇ ਨੇ ਗਾਂਧੀ ਜਯੰਤੀ ਦੇ ਮੌਕੇ ਤੇ ਸਵੱਛ ਭਾਰਤ ਦਿਵਸ 2020 ਮਨਾਉਂਦਿਆਂ ਸਵੱਛ ਭਾਰਤ ਪੁਰਸਕਾਰ ਵਿਤਰਿਤ ਕੀਤੇ
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਸੇਧ ਅਤੇ ਅਗਵਾਈ ਤਹਿਤ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਨੇ ਸਮੇਂ ਤੋਂ ਪਹਿਲਾਂ ਓ ਡੀ ਐੱਫ ਮੀਲ ਪੱਥਰ ਪ੍ਰਾਪਤ ਕਰਕੇ ਇੱਕ ਜਨ ਅੰਦੋਲਨ ਨਾਲ ਪੇਂਡੂ ਭਾਰਤ ਦਾ ਕੀਤਾ ਪਰਿਵਰਤਨ
Posted On:
02 OCT 2020 4:44PM by PIB Chandigarh
ਜਲ ਸ਼ਕਤੀ ਮੰਤਰਾਲੇ ਵੱਲੋਂ ਅੱਜ ਗਾਂਧੀ ਜਯੰਤੀ ਮੌਕੇ ਸਵੱਛ ਭਾਰਤ ਦਿਵਸ 2020 ਮਨਾਉਂਦਿਆਂ ਸਵੱਛ ਭਾਰਤ ਪੁਰਸਕਾਰ ਦਿੱਤੇ ਗਏ । ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਰਾਜ ਮੰਤਰੀ ਰਤਨ ਲਾਲ ਕਟਾਰੀਆ ਨੇ ਸਵੱਛ ਭਾਰਤ ਮਿਸ਼ਨ ਦੇ 6 ਸਾਲ ਮੁਕੰਮਲ ਹੋਣ ਤੇ ਅੱਜ ਵੱਖ ਵੱਖ ਸ਼੍ਰੇਣੀਆਂ ਅਤੇ ਮੁਹਿੰਮਾਂ ਲਈ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ / ਜਿ਼ਲਿ੍ਆਂ / ਬਲਾਕਾਂ / ਜੀ ਪੀ ਐੱਸ ਅਤੇ ਹੋਰਨਾਂ ਨੂੰ ਬੇਹਰਤ ਕਾਰਗੁਜ਼ਾਰੀ ਲਈ ਸਵੱਛ ਭਾਰਤ 2020 ਪੁਰਸਕਾਰਾਂ ਨਾਲ ਸਨਮਾਨਿਤ ਕੀਤਾ । ਇਹ ਪੁਰਸਕਾਰ ਪੀਣ ਵਾਲੇ ਪਾਣੀ ਅਤੇ ਸਫਾਈ ਵਿਭਾਗ ਵੱਲੋਂ ਆਯੋਜਿਤ ਵਰਚੂਅਲ ਸਮਾਗਮ ਵਿੱਚ ਦਿੱਤੇ ਗਏ ਅਤੇ ਇਸ ਵਿੱਚ ਆਨਲਾਈਨ ਕੇਂਦਰ , ਸੂਬੇ ਅਤੇ ਜਿ਼ਲ੍ਹਾ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਦੇ ਅਧਿਕਾਰੀਆਂ ਨੇ ਹਿੱਸਾ ਲਿਆ । ਗੁਜਰਾਤ , ਉੱਤਰ ਪ੍ਰਦੇਸ਼ , ਹਰਿਆਣਾ , ਤੇਲੰਗਾਨਾ , ਤਾਮਿਲਨਾਡੂ , ਮੱਧ ਪ੍ਰਦੇਸ਼ , ਪੰਜਾਬ ਅਤੇ ਹੋਰਨਾਂ ਸੂਬਿਆਂ ਨੂੰ ਸਭ ਤੋਂ ਉੱਤਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਗੁਜਰਾਤ ਨੂੰ ਸੂਬਾ ਸ਼੍ਰੇਣੀ ਵਿੱਚ ਪਹਿਲੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਤਾਮਿਲਨਾਡੂ ਦੇ ਤਿਰੂਣਲਵੇਲੀ ਜਿ਼ਲ੍ਹੇ ਨੂੰ ਵਧੀਆ ਜਿ਼ਲ੍ਹੇ ਵਜੋਂ , ਮੱਧ ਪ੍ਰਦੇਸ਼ ਦੇ ਕਚਰੌੜ ਤੇ ਉਜੈਨ ਨੂੰ ਵਧੀਆ ਬਲਾਕ ਅਤੇ ਚਿਨੌਰ ਨੂੰ (ਸਾਲੇਮ) ਨੂੰ 01 ਨਵੰਬਰ 2019 ਤੋਂ ਲੈ ਕੇ 30 ਅਪ੍ਰੈਲ 2020 ਤੱਕ ਆਯੋਜਿਤ ਸਵੱਛ ਸੁੰਦਰ ਸਮੁਦਾਇਕ ਸ਼ੌਚਾਲਿਆ (ਐੱਸ ਐੱਸ ਐੱਸ ਐੱਸ) ਲਈ ਵਧੀਆ ਗ੍ਰਾਮ ਪੰਚਾਇਤ ਦਾ ਪੁਰਸਕਾਰ ਦਿੱਤਾ ਗਿਆ । ਸੂਬਾ ਸ਼੍ਰੇਣੀ ਵਿੱਚ ਉੱਤਰ ਪ੍ਰਦੇਸ਼ (ਜੀ ਕੇ ਆਰ ਏ) ਅਤੇ ਗੁਜਰਾਤ (ਨਾਨ ਜੀ ਕੇ ਆਰ ਕੇ) ਸੂਬਾ ਸ਼੍ਰੇਣੀ ਵਿੱਚ 15 ਜੂਨ ਤੋਂ 15 ਸਤੰਬਰ 2020 ਤੱਕ ਸਮੁਦਾਇਕ ਸ਼ੌਚਾਲਿਆ ਅਭਿਆਨ ਚਲਾਉਣ ਲਈ ਸਰਵੋਤਮ ਪੁਰਸਕਾਰ ਦਿੱਤੇ ਗਏ । ਪਰਿਆਗਰਾਜ (ਜੀ ਕੇ ਆਰ ਕੇ) ਬਰੇਲੀ (ਨਾਨ ਜੀ ਆਰ ਕੇ) ਜਿ਼ਲ੍ਹਾ ਸ਼੍ਰੇਣੀ ਵਿੱਚ ਅਤੇ ਬੋਰੀ ਗਾਂਓ , ਬੌਨਗਏਗੋਨ , ਅਸਾਮ ਨੂੰ ਵਧੀਆ ਜੀ ਪੀ ਪੁਰਸਕਾਰ ਦਿੱਤਾ ਗਿਆ ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ 08 ਅਗਸਤ 2020 ਨੂੰ ਹਫ਼ਤਾ ਭਰ ਚੱਲਣ ਵਾਲੀ ਗੰਦਗੀ ਸੇ ਮੁਕਤ (ਜੀ ਐੱਮ ਬੀ) ਮੁਹਿੰਮ ਜੋ ਤੇਲੰਗਾਨਾ ਵਿੱਚ ਸ਼ੁਰੂ ਕੀਤੀ ਗਈ ਨੂੰ ਵੱਧ ਤੋਂ ਵੱਧ ਸ਼ਰਮਦਾਨ ਭਾਗੀਦਾਰੀ ਲਈ ਸਰਵਉੱਤਮ ਸਨਮਾਨ ਪ੍ਰਾਪਤ ਹੋਇਆ । ਹਰਿਆਣਾ ਨੂੰ ਵੱਧ ਤੋਂ ਵੱਧ ਓ ਡੀ ਐੱਫ ਪਲੱਸ ਪਿੰਡ ਐਲਾਨਣ ਲਈ ਸਰਵਉੱਤਮ ਪੁਰਸਕਾਰ ਅਤੇ ਪੰਜਾਬ ਦੇ ਮੋਗਾ ਜਿ਼ਲ੍ਹਾ ਨੂੰ ਵਾਲ ਪੇਟਿੰਗਸ ਰਾਹੀਂ ਵੱਧ ਤੋਂ ਵੱਧ ਆਈ ਈ ਸੀ ਸੁਨੇਹੇ ਭੇਜਣ ਲਈ ਸਰਵਉੱਤਰ ਪੁਰਸਕਾਰ ਪ੍ਰਾਪਤ ਹੋਇਆ । ਇਹਨਾਂ ਤੋਂ ਇਲਾਵਾ ਵੱਖ ਵੱਖ ਪੁਰਸਕਾਰ ਕਈ ਸ਼੍ਰੇਣੀਆਂ ਵਿੱਚ ਦਿੱਤੇ ਗਏ (ਇਨਾਮ ਪ੍ਰਾਪਤ ਕਰਨ ਵਾਲਿਆਂ ਦੀ ਪੂਰੀ ਸੂਚੀ ਲਈ ਕਲਿੱਕ ਕਰੋ ) https://static.pib.gov.in/WriteReadData/userfiles/List%20of%20Awardees%20for%20SBM%202020.jpg
ਆਪਣੇ ਸੰਬੋਧਨ ਵਿੱਚ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੇਧ ਅਤੇ ਅਗਵਾਈ ਵਿੱਚ ਐੱਸ ਬੀ ਐੱਨ ਜੀ ਨੇ ਸਮੇਂ ਤੋਂ ਪਹਿਲਾਂ ਮਿਸ਼ਨ ਮੋਡ ਵਿੱਚ ਕੰਮ ਕਰਕੇ ਓ ਡੀ ਐੱਫ ਪੇਂਡੂ ਭਾਰਤ ਮੀਲ ਪੱਥਰ ਪ੍ਰਾਪਤ ਕਰਨ ਲਈ ਚਲਾਏ ਜਨ ਅੰਦੋਲਨ ਨੇ ਪੇਂਡੂ ਭਾਰਤ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ । ਵਿਸ਼ੇਸ਼ ਸਫਲਤਾ ਨੂੰ ਅੱਗੇ ਲਿਜਾਂਦਿਆਂ ਐੱਸ ਬੀ ਐੱਮ ਜੀ ਦੇ ਦੂਜੇ ਪੜਾਅ ਨੂੰ ਇਸ ਸਾਲ ਦੇ ਸ਼ੁਰੂ ਕੀਤਾ ਗਿਆ ਹੈ ਜੋ ਓ ਡੀ ਐੱਫ ਟਿਕਾਊਪਣ ਅਤੇ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਦੇ ਮੰਤਵ ਨਾਲ ਪਿੰਡਾਂ ਵਿੱਚ ਵਿਆਪਕ ਸਵੱਛਤਾ ਲਈ ਸ਼ੁਰੂ ਕੀਤਾ ਗਿਆ , ਤੇ ਕੇਂਦਰਿਤ ਹੈ । ਉਹਨਾਂ ਦੱਸਿਆ ਕਿ ਐੱਸ ਐੱਸ ਐੱਸ ਐੱਸ , ਐੱਸ ਐੱਸ ਏ ਅਤੇ ਜੀ ਐੱਮ ਵੀ ਜਨ ਅੰਦੋਲਨ ਪਿਛਲੇ ਇੱਕ ਸਾਲ ਵਿੱਚ ਆਯੋਜਿਤ ਕੀਤੇ ਗਏ ਸਨ , ਦੇ ਓ ਡੀ ਐੱਫ ਪਲੱਸ ਉਦੇਸ਼ਾਂ ਤਹਿਤ ਕਮਿਊਨਿਟੀ ਸ਼ੌਚਾਲਿਆ ਅਤੇ ਐੱਸ ਐੱਲ ਡਬਲਯੂ ਐੱਨ ਤੇ ਜ਼ੋਰ ਦੇਣ ਨਾਲ ਯਤਨਾਂ ਵਿੱਚ ਵਾਧਾ ਹੋ ਰਿਹਾ ਹੈ । ਸ਼੍ਰੀ ਸ਼ੇਖਾਵਤ ਨੇ ਕਿਹਾ ਅੱਜ ਦਿੱਤੇ ਜਾ ਰਹੇ ਪੁਰਸਕਾਰ ਸਮਾਜ ਦੇ ਮੈਂਬਰਾਂ ਵੱਲੋਂ ਜਨ ਅੰਦੋਲਨ ਨੂੰ ਉਤਸ਼ਾਹਿਤ ਕਰਨ ਲਈ ਪਾਏ ਯੋਗਦਾਨ ਦੀ ਪਛਾਣ ਵਜੋਂ ਦਿੱਤੇ ਗਏ ਹਨ ।
ਇਸ ਮੌਕੇ ਤੇ ਬੋਲਦਿਆਂ ਸ਼੍ਰੀ ਰਤਨ ਲਾਲ ਕਟਾਰੀਆ ਰਾਜ ਮੰਤਰੀ ਨੇ ਵਿਸ਼ਵ ਦੇ ਸਭ ਤੋਂ ਵੱਡੇ ਵਿਵਹਾਰ ਪਰਿਵਰਤਨ ਵਾਲੇ ਪ੍ਰੋਗਰਾਮ ਜਿਸ ਨੇ 2014 ਤੋਂ ਸ਼ਾਨਦਾਰ ਸਫ਼ਰ ਕੀਤਾ , ਦੇ ਨਾਲ ਐੱਸ ਬੀ ਐੱਮ ਰਾਹੀਂ ਜੁੜੇ ਸਾਰੇ ਭਾਈਵਾਲਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ । ਉਹਨਾਂ ਨੇ ਆਪੋ ਆਪਣੇ ਪਿੰਡਾਂ ਵਿੱਚ ਸਫਾਈ ਸੁਧਾਰ ਅਤੇ ਸਫਾਈ ਪੱਧਰਾਂ ਵਿੱਚ ਮਹੱਤਵਪੂਰਨ ਯੋਗਦਾਨ ਲਈ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਹਰੇਕ ਨੂੰ ਇਸੇ ਗਰਮਜੋਸ਼ੀ ਨਾਲ ਐੱਸ ਬੀ ਐੱਮ ਦੇ ਪੜਾਅ 2 ਅਤੇ ਓ ਡੀ ਐੱਫ ਪਲੱਸ ਦੇ ਵੱਡੇ ਟੀਚੇ ਤੇ ਕੇਂਦਰਿਤ ਹੋਣ ਦੀ ਅਪੀਲ ਕੀਤੀ । ਸ਼ੀ੍ ਕਟਾਰੀਆ ਨੇ ਕਿਹਾ ਕਿ ਜਨ ਜਾਗਰੂਕ ਤੇ ਉਤਸ਼ਾਹ ਜੋ ਅਸੀਂ ਇਸ ਮੁਹਿੰਮ ਦੌਰਾਨ ਦੇਖ ਰਹੇ ਹਾਂ , ਓ ਡੀ ਐੱਫ ਪਲੱਸ ਟੀਚੇ ਵੀ ਜਲਦੀ ਹੀ ਪ੍ਰਾਪਤ ਕਰ ਲਏ ਜਾਣਗੇ ।
ਸਕੱਤਰ , ਡੀ ਡੀ ਡਬਲਯੂ ਐੱਸ , ਜਲ ਸ਼ਕਤੀ ਮੰਤਰਾਲੇ ਸ਼੍ਰੀ ਯੂ ਪੀ ਸਿੰਘ ਨੇ ਐੱਸ ਬੀ ਐੱਮ ਜੀ ਦੇ ਪਹਿਲੇ ਪੜਾਅ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਸਾਰੇ ਸੂਬਿਆਂ ਦੀਆਂ ਐੱਸ ਬੀ ਐੱਮ ਜੀ ਟੀਮਾਂ ਨੂੰ ਵਧਾਈ ਦਿੱਤੀ ਅਤੇ ਪੜਾਅ 2 ਤਹਿਤ ਮਿੱਥੇ ਟੀਚਿਆਂ ਲਈ ਹੋਰ ਮਹੱਤਵਪੂਰਨ , ਟਿਕਾਊਪਣ ਅਤੇ ਵਿਆਪਕ ਸਵੱਛਤਾ ਤੇ ਜ਼ੋਰ ਦਿੱਤਾ । ਮਹਾਤਮਾ ਗਾਂਧੀ ਦੇ ਵਿਚਾਰਾਂ ਅਨੁਸਾਰ ਬੋਲਦਿਆਂ ਸ਼੍ਰੀ ਸਿੰਘ ਨੇ ਕਿਹਾ ਕਿ ਅੱਜ ਦੇ ਦਿਨ ਬਹੁਤ ਮਹਾਨ ਵਿਅਕਤੀ ਦਾ ਜਨਮ ਹੋਇਆ ਸੀ , ਜਿਸ ਨੇ ਸਾਨੂੰ ਕੇਵਲ ਆਜ਼ਾਦੀ ਹੀ ਨਹੀਂ ਦਿਵਾਈ ਬਲਕਿ ਸਾਡੀਆਂ ਜਿ਼ੰਦਗੀਆਂ ਵਿੱਚ ਸਵੱਛਤਾ ਦਾ ਮਹੱਤਵ ਵੀ ਸਿਖਾਇਆ । ਇਸ ਮੌਕੇ ਸਵੱਛ ਭਾਰਤ ਦਿਵਸ 2020 ਇੱਕ ਲਘੂ ਫਿਲਮ ਵੀ ਦਿਖਾਈ ਗਈ ਅਤੇ ਸਮੁਦਾਇਕ ਸ਼ੌਚਾਲਿਆ ਅਭਿਆਨ ਅਤੇ ਸਵੱਛ ਸੁੰਦਰ ਸਮੁਦਾਏ ਸ਼ੌਚਾਲਿਆ ਮੁਹਿੰਮ ਬਾਰੇ ਇੱਕ ਈ—ਕਿਤਾਬ ਵੀ ਲਾਂਚ ਕੀਤੀ ਗਈ । ਇਸ ਤੋਂ ਬਾਅਦ ਸਵੱਛ ਭਾਰਤ ਦਿਵਸ ਪੁਰਸਕਾਰ ਵੰਡੇ ਗਏ । ਪੇਂਡੂ ਭਾਰਤ ਵਿੱਚ ਸਾਫ ਸਫਾਈ ਦੀਆਂ ਸਹੂਲਤਾਂ ਹਰੇਕ ਦੀ ਪਹੁੰਚ ਵਿੱਚ ਕਰਨ ਦਾ ਸੁਧਾਰ ਕਰਨ ਲਈ ਪਿਛਲੇ ਇੱਕ ਸਾਲ ਤੋਂ ਇਹਨਾਂ ਮੁਹਿੰਮਾਂ ਤਹਿਤ 50,000 ਹਜ਼ਾਰ ਤੋਂ ਜਿ਼ਆਦਾ ਕਮਿਊਨਿਟੀ ਸ਼ੌਚਾਲਿਆ ਕੰਪਲੈਕਸੇਸ ਦਾ ਨਿਰਮਾਣ ਕੀਤਾ ਗਿਆ ਹੈ । ਗੰਦਗੀ ਮੁਕਤ ਭਾਰਤ ਤਹਿਤ ਪੇਟਿੰਗ ਤੇ ਪ੍ਰਸਤਾਵ ਮੁਕਾਬਲਿਆਂ ਵਿੱਚ 24.4 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ । ਜੀ ਐੱਮ ਵੀ ਤਹਿਤ 8.4 ਲੱਖ ਆਈ ਈ ਸੀ ਸੁਨੇਹੇ ਦੀਵਾਰਾਂ ਅਤੇ ਬਿੱਲ ਬੋਰਡਾਂ ਤੇ ਪੇਂਟ ਕੀਤੇ ਗਏ ।
ਸਵੱਛ ਭਾਰਤ ਦਿਵਸ (ਐੱਸ ਬੀ ਡੀ) 2020 ਈ ਬੁੱਕ ਦੇਖਣ ਲਈ ਇੱਥੇ ਕਲਿੱਕ ਕਰੋ ।
https://static.pib.gov.in/WriteReadData/userfiles/Swachh%20Bharat%20Diwas%20(SBD)%
202020%20e-book.pdf
ਏ ਪੀ ਐੱਸ / ਐੱਮ ਜੀ / ਏ ਐੱਸ
(Release ID: 1661116)
Visitor Counter : 215