ਰੱਖਿਆ ਮੰਤਰਾਲਾ
ਏਅਰ ਮਾਰਸ਼ਲ ਵਿਕਰਮ ਸਿੰਘ ਨੇ ਹੈੱਡਕੁਆਰਟਰ ਵੈਸਟਰਨ ਏਅਰ ਕਮਾਂਡ ਦੇ ਸੀਨੀਅਰ ਏਅਰ ਸਟਾਫ ਅਫਸਰ ਦਾ ਅਹੁਦਾ ਸੰਭਾਲਿਆ
प्रविष्टि तिथि:
02 OCT 2020 12:27PM by PIB Chandigarh
ਏਅਰ ਮਾਰਸ਼ਲ ਵਿਕਰਮ ਸਿੰਘ ਨੇ 01 ਅਕਤੂਬਰ 20 ਨੂੰ ਹੈੱਡਕੁਆਰਟਰ ਵੈਸਟਰਨ ਏਅਰ ਕਮਾਂਡ ਦੇ ਸੀਨੀਅਰ ਏਅਰ ਸਟਾਫ ਅਫਸਰ ਦਾ ਅਹੁਦਾ ਸੰਭਾਲ ਲਿਆ ਹੈ ।
ਉਹਨਾਂ ਨੂੰ 21 ਦਸੰਬਰ 1984 ਨੂੰ ਫਾਈਟਰ ਸਟੀਮ ਵਿੱਚ ਕਮੀਸ਼ਨ ਮਿਲਿਆ ਸੀ। ਏਅਰ ਮਾਰਸ਼ਲ ਨੇ ਦੱਖਣੀ ਅਫਰੀਕਾ ਦੇ ਪ੍ਰੀਟੋਰੀਆ ਵਿਖੇ ਫਲਾਇੰਗ ਇੰਸਟ੍ਰਕਟਰ ਕੋਰਸ, ਪ੍ਰਯੋਗਾਤਮਕ ਫਲਾਈਟ ਟੈਸਟ ਕੋਰਸ ਅਤੇ ਸਟਾਫ ਕੋਰਸ ਤੋਂ ਪਹਿਲਾਂ ਮਿਗ -21 ਅਤੇ ਮਿਰਾਜ -2000 ਜਹਾਜ਼ ਦੀ ਉਡਾਣ ਭਰੀ ਸੀ। ਉਹਨਾਂ ਨੇ ਨੈਸ਼ਨਲ ਫਲਾਈਟ ਟੈਸਟ ਸੈਂਟਰ ਵਿਖੇ ਫਲਾਈਟ ਟੈਸਟ ਦੀ ਡਿਉੁਟੀ ਵੀ ਨਿਭਾਈ, ਇਕ ਏਅਰ ਫੋਰਸ ਸਟੇਸ਼ਨ ਦੀ ਕਮਾਂਡ ਕੀਤੀ, ਏਅਰ ਹੈਡਕੁਆਟਰਾਂ ਵਿੱਚ ਵੱਖ-ਵੱਖ ਸਟਾਫ ਦੀਆਂ ਨਿਯੁਕਤੀਆਂ ਸੰਬੰਧੀ ਸੇਵਾ ਨਿਭਾਈ ਅਤੇ ਮਾਸਕੋ, ਰੂਸ ਵਿਚ ਏਅਰ ਅਟੈਚੀ ਵੀ ਰਹੇ ਹਨ। ਉਹਨਾਂ ਨੇ ਏਕੀਕ੍ਰਿਤ ਰੱਖਿਆ ਸਟਾਫ ਹੈੱਡਕੁਆਰਟਰ ਵਿਖੇ ਵੀ ਸੇਵਾਵਾਂ ਨਿਭਾਈਆਂ ਹਨ ਅਤੇ ਮੌਜੂਦਾ ਨਿਯੁਕਤੀ ਨੂੰ ਸੰਭਾਲਣ ਤੋਂ ਪਹਿਲਾਂ ਉਹ ਏਅਰ ਹੈੱਡਕੁਆਰਟਰ ਵਿਖੇ ਏਅਰ ਚੀਫ ਦੇ ਸਹਾਇਕ ਚੀਫ਼ (ਪਲਾਨਸ) ਸਨ।
**
ਏਬੀਬੀ / ਆਈਐਨ / ਪੀਆਰਐਸ / ਡੀਕੇਐਸ
(रिलीज़ आईडी: 1661110)
आगंतुक पटल : 124