ਰਸਾਇਣ ਤੇ ਖਾਦ ਮੰਤਰਾਲਾ

ਖਾਦ ਵਿਭਾਗ ਨੇ 16 ਆਰਥਿਕ ਮੰਤਰਾਲਿਆਂ/ਵਿਭਾਗਾਂ ਵਿੱਚੋਂ ਦੂਜੀ ਅਤੇ ਡਾਟਾ ਗਵਰਨੈਂਸ ਕੁਆਲਟੀ ਇੰਡੈਕਸ ਦੀ ਸਰਵੇਖਣ ਰਿਪੋਰਟ ਵਿੱਚ 65 ਮੰਤਰਾਲਿਆਂ/ਵਿਭਾਗਾਂ ਵਿੱਚੋਂ ਤੀਜੀ ਥਾਂ ਹਾਸਲ ਕੀਤੀ

Posted On: 02 OCT 2020 11:12AM by PIB Chandigarh

ਕੈਮੀਕਲ ਅਤੇ ਖਾਦ ਮੰਤਰਾਲੇ ਅਧੀਨ ਖਾਦ ਵਿਭਾਗ ਨੂੰ ਡਾਟਾ ਗਵਰਨੈਂਸ ਕੁਆਲਟੀ ਇੰਡੈਕਸ (ਡੀਜੀਕਿਓਆਈ) 'ਤੇ 5 ਦੇ ਸਕੇਲ' ਤੇ 4.11 ਅੰਕ ਦੇ ਨਾਲ 16 ਆਰਥਿਕ ਮੰਤਰਾਲਿਆਂ / ਵਿਭਾਗਾਂ 'ਚੋਂ ਦੂਜਾ ਅਤੇ 65 ਮੰਤਰਾਲਿਆਂ / ਵਿਭਾਗਾਂ' ਚੋਂ ਤੀਜਾ ਸਥਾਨ ਦਿੱਤਾ ਗਿਆ ਹੈ I

 

ਨੀਤੀ ਆਯੋਗ ਦੇ ਵਿਕਾਸ ਨਿਗਰਾਨੀ ਅਤੇ ਮੁਲਾਂਕਣ ਦਫ਼ਤਰ (ਡੀਐੱਮਈਓ) ਵੱਲੋਂ ਕੇਂਦਰੀ ਸੈਕਟਰ ਦੀਆਂ ਯੋਜਨਾਵਾਂ (ਸੀਐੱਸ) ਅਤੇ ਕੇਂਦਰ ਦੀਆਂ ਸਪਾਂਸਰਡ ਸਕੀਮਾਂ (ਸੀਐਸਐਸ) ਨੂੰ ਲਾਗੂ ਕਰਨ ਬਾਰੇ ਵੱਖ ਵੱਖ ਮੰਤਰਾਲਿਆਂ/ਵਿਭਾਗਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਇੱਕ ਸਰਵੇਖਣ ਕਰਵਾਇਆ ਗਿਆ

 

ਨੀਤੀ ਆਯੋਗ ਦੇ ਵਿਕਾਸ ਨਿਗਰਾਨੀ ਅਤੇ ਮੁਲਾਂਕਣ ਦਫ਼ਤਰ ਨੇ ਸਾਰੇ ਹੀ ਮੰਤਰਾਲਿਆਂ/ਵਿਭਾਗਾਂ ਦਾ ਡਾਟਾ ਤਿਆਰ ਕਰਨ ਦੇ ਪੱਧਰ ਦੀ ਸਵੈ ਸਮੀਖਿਆ ਦੇ ਆਧਾਰ ਤੇ ਡੀਜੀਕਿਉਆਈ ਸਕੋਰ ਕਾਰਡ ਬਣਾਉਣ ਦਾ ਪ੍ਰਯੋਗ ਕੀਤਾ ਇਸ ਅਨੁਸਾਰ ਮੰਤਰਾਲਿਆਂ/ ਵਿਭਾਗਾਂ ਦੇ ਡਾਟਾ ਦੀ ਤਿਆਰੀ ਦਾ ਮੁਲਾਂਕਣ ਕਰਨ ਦੇ ਉਦੇਸ਼ ਨਾਲ ਇੱਕ ਮਾਨਕੀਕ੍ਰਿਤ ਢਾਂਚੇ 'ਤੇ ਉਨ੍ਹਾਂ ਵਿਚਾਲੇ ਤਗੜੇ ਮੁਕਾਬਲੇ ਅਤੇ ਵਧੀਆ ਪ੍ਰਯੋਗਾਂ ਤੋਂ ਸਹਿਯੋਗੀ ਜੋੜੀਦਾਰਾਂ ਤੋਂ ਸਿੱਖਣ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਇੱਕ ਸਰਵੇਖਣ ਸ਼ੁਰੂ ਕੀਤਾ ਗਿਆ ਸੀ

 

 

ਇਸ ਸਰਵੇਖਣ ਵਿੱਚ, ਡੀਜੀਕਿਓਆਈ ਦੇ ਛੇ ਪ੍ਰਮੁੱਖ ਥੀਮਾਂ ਦੇ ਤਹਿਤ ਇੱਕ ਆਨਲਾਈਨ ਪ੍ਰਸ਼ਨਾਵਲੀ ਤਿਆਰ ਕੀਤੀ ਗਈ ਸੀ, ਜਿਨ੍ਹਾਂ ਵਿੱਚ ਡਾਟਾ ਜਨਰੇਸ਼ਨ; ਡਾਟਾ ਕੁਆਲਟੀ; ਟੈਕਨਾਲੋਜੀ ਦੀ ਵਰਤੋਂ; ਡਾਟਾ ਵਿਸ਼ਲੇਸ਼ਣ, ਵਰਤੋਂ ਅਤੇ ਪ੍ਰਸਾਰ; ਡਾਟਾ ਸੁਰੱਖਿਆ ਅਤੇ ਐਚਆਰ ਸਮਰੱਥਾ ਅਤੇ ਕੇਸ ਅਧਿਐਨ ਸ਼ਾਮਲ ਸਨ ਹਰੇਕ ਸਕੀਮ ਲਈ 0 ਤੋਂ 5 ਦੇ ਅੰਤਮ ਸਕੋਰ ਤੇ ਪਹੁੰਚਣ ਲਈ ਹਰੇਕ ਥੀਮ ਦੇ ਅੰਦਰ ਹਰੇਕ ਪ੍ਰਸ਼ਨ ਲਈ ਥੀਮਾਂ ਅਤੇ ਉਪ-ਮਹਤਵਾਂ ਨੂੰ ਨਿਰਧਾਰਤ ਕੀਤਾ ਗਿਆ ਸੀ ਸਿਧੀਆਂ ਬੇਲੋੜੀ ਤੁਲਨਾਵਾਂ ਤੋਂ ਬਚਣ ਲਈ, ਮੰਤਰਾਲਿਆਂ / ਵਿਭਾਗਾਂ ਨੂੰ ਪ੍ਰਸ਼ਾਸਕੀ, ਰਣਨੀਤਕ, ਬੁਨਿਆਦੀ ਢਾਂਚਾ, ਸਮਾਜਿਕ, ਆਰਥਿਕ ਅਤੇ ਵਿਗਿਆਨਕ ਦੇ 6 (ਛੇ)ਵਰਗਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਸੀ

 

ਫਿਰ ਪ੍ਰਸ਼ਨਾਵਲੀ ਨੂੰ ਮੰਤਰਾਲਿਆਂ / ਵਿਭਾਗਾਂ ਨਾਲ ਸਾਂਝਾ ਕੀਤਾ ਗਿਆ ਸੀ, ਜੋ ਸੀਐਸ / ਸੀਐਸਐਸ ਸਕੀਮਾਂ ਨੂੰ ਲਾਗੂ ਕਰ ਰਹੇ ਹਨ 250 ਸੀ ਐਸ / ਸੀ ਐਸ ਐਸ ਸਕੀਮਾਂ ਨੂੰ ਲਾਗੂ ਕਰਨ ਵਾਲੇ 65 ਮੰਤਰਾਲਿਆਂ/ਵਿਭਾਗਾਂ ਦੇ ਅੰਕਾਂ (ਸਕੋਰਾਂ) ਦੀ ਗਣਨਾ ਕੀਤੀ ਗਈ ਸੀ ਖਾਦ ਵਿਭਾਗ ਨੇ 16 ਆਰਥਿਕ ਮੰਤਰਾਲਿਆਂ / ਵਿਭਾਗਾਂ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ 5 ਦੇ ਸਕੇਲ 'ਤੇ 4.11 ਅੰਕ ਪ੍ਰਾਪਤ ਕਰਕੇ 65 ਮੰਤਰਾਲਿਆਂ / ਵਿਭਾਗਾਂ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ

 

ਰਸਾਇਣ ਤੇ ਖਾਦ ਮੰਤਰੀ ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਪਹਿਲਕਦਮੀ ਬਾਰੇ ਬੋਲਦਿਆਂ ਕਿਹਾ, “ਮੰਤਰਾਲਿਆਂ / ਵਿਭਾਗਾਂ ਦੇ ਅਜਿਹੇ ਰਿਪੋਰਟ ਕਾਰਡ ਲਿਆਉਣ ਲਈ ਨੀਤੀ ਆਯੋਗ ਦੇ ਡੀਐਮਈਉ ਦਫ਼ਤਰ ਦੀ ਇਹ ਕੋਸ਼ਿਸ਼ ਬਹੁਤ ਹੀ ਸ਼ਲਾਘਾਯੋਗ ਹੈ। ਇਹ ਸਰਕਾਰੀ ਨੀਤੀਆਂ, ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਾਲੇ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਲੋੜੀਂਦੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਬਹੁਤ ਜਿਆਦਾ ਸਹਾਇਤਾ ਕਰੇਗੀ

 

 

----------------------------------------------------------

 

ਐਮਵੀ / ਐਸ ਕੇ(Release ID: 1661109) Visitor Counter : 177