ਰੇਲ ਮੰਤਰਾਲਾ

ਇੱਕ ਵਿਲੱਖਣ ਪ੍ਰਾਪਤੀ ਵਜੋਂ ਸਤੰਬਰ 2020 ’ਚ ਭਾਰਤੀ ਰੇਲਵੇਜ਼ ਨੇ ਮਾਲ ਦੀ ਲਦਵਾਈ ਤੋਂ 9896.86 ਕਰੋੜ ਰੁਪਏ ਕਮਾਏ ਜੋ ਪਿਛਲੇ ਸਾਲ ਦੇ ਇਸੇ ਸਮੇਂ ਦੀ ਆਮਦਨ (8716.29 ਕਰੋੜ ਰੁਪਏ) ਦੇ ਮੁਕਾਬਲੇ 1,180.57 ਕਰੋੜ ਰੁਪਏ ਵੱਧ ਹੈ, ਮਾਲ–ਗੱਡੀਆਂ ਤੋਂ ਹੋਣ ਵਾਲੀ ਆਮਦਨ ਵਿੱਚ ਵਾਧਾ 13.54% ਹੈ
ਸਤੰਬਰ 2020 ’ਚ ਮਾਲ ਦੀ ਲਦਵਾਈ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 15.3% ਵੱਧ ਹੈ

ਮਾਲ ਲਦਵਾਈ ਤੇ ਆਮਦਨ ਵਿੱਚ ਸਰਬ–ਪੱਖੀ ਵਾਧਾ

ਜ਼ੋਨਲ ਪੱਧਰਾਂ ਉੱਤੇ ਵਪਾਰ ਵਿਕਾਸ ਇਕਾਈਆਂ ਦੀ ਸਥਾਪਨਾ, ਵਿਸ਼ਿਸ਼ਟ ਪਾਰਸਲ ਤੇ ਕਿਸਾਨ ਟ੍ਰੇਨਾਂ ਚਲਾਉਣਾ ਅਤੇ ਚੁਫੇਰੇ ਬਿਹਤਰ ਨਿਗਰਾਨੀ ਜਿਹੇ ਅਨੇਕ ਕਦਮਾਂ ਨੇ ਵਾਧੇ ਨੂੰ ਯਕੀਨੀ ਬਣਾਇਆ
ਰੇਲਵੇਜ਼ ਵੱਲੋਂ ਮਾਲ–ਗੱਡੀਆਂ ਦੀ ਆਵਾਜਾਈ ਨੂੰ ਬਹੁਤ ਦਿਲਕਸ਼ ਬਣਾਉਣ ਲਈ ਭਾਰਤੀ ਰੇਲਵੇਜ਼ ਵਿੱਚ ਕਈ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ

Posted On: 01 OCT 2020 5:30PM by PIB Chandigarh

ਇੱਕ ਵਿਲੱਖਣ ਪ੍ਰਾਪਤੀ ਵਜੋਂ ਭਾਰਤੀ ਰੇਲਵੇਜ਼ ਨੇ ਕੋਵਿਡ ਨਾਲ ਸਬੰਧਤ ਚੁਣੌਤੀਆਂ ਦੇ ਬਾਵਜੂਦ ਪਿਛਲੇ ਵਰ੍ਹੇ ਦੇ ਮੁਕਾਬਲੇ ਸਤੰਬਰ ਮਹੀਨੇ ਦੌਰਾਨ ਵਧੇਰੇ ਆਮਦਨ ਕਮਾਈ ਹੈ।

ਸਤੰਬਰ 2020 ’ਚ ਭਾਰਤੀ ਰੇਲਵੇਜ਼ ਨੇ ਮਾਲ ਦੀ ਲਦਵਾਈ ਤੋਂ 9896.86 ਕਰੋੜ ਰੁਪਏ ਦੀ ਕਮਾਈ ਕੀਤੀ ਜੋ ਪਿਛਲੇ ਸਾਲ ਇਸੇ ਸਮੇਂ ਦੀ ਕਮਾਈ (8716.29 ਕਰੋੜ ਰੁਪਏ) ਦੇ ਮੁਕਾਬਲੇ 1180.57 ਕਰੋੜ ਰੁਪਏ ਵੱਧ ਹੈ। ਮਾਲ–ਗੱਡੀਆਂ ਤੋਂ ਹੋਣ ਵਾਲੀ ਆਮਦਨ ਵਿੱਚ 13.54% ਵਾਧਾ ਹੋਇਆ ਹੈ।

ਇੱਥੇ ਇਹ ਵਰਨਣਯੋਗ ਹੈ ਕਿ ਮਾਲ–ਗੱਡੀਆਂ ਦੀ ਆਵਾਜਾਈ ਦੇ ਵਿਆਪਕ ਰੁਝਾਨ ਇਹੋ ਦਰਸਾਉਂਦੇ ਹਨ ਕਿ ਆਰਥਿਕ ਗਤੀਵਿਧੀਆਂ ਵਧੀਆ ਢੰਗ ਨਾਲ ਚੱਲ ਰਹੀਆਂ ਹਨ।

ਭਾਰਤੀ ਰੇਲਵੇਜ਼ ਨੇ ਮਿਸ਼ਨ ਮੋਡ ’ਚ ਮਾਲ–ਗੱਡੀਆਂ ਦੀ ਆਵਾਜਾਈ ਨੂੰ ਵਧਾਉਣ ਵਿੱਚ ਇੱਕ ਵਰਨਣਯੋਗ ਮੀਲ–ਪੱਥਰ ਗੱਡਿਆ ਹੈ। ਭਾਰਤੀ ਰੇਲਵੇਜ਼ ਵੱਲੋਂ ਮਾਲ ਦੀ ਲਦਵਾਈ ਤੇ ਉਸ ਤੋਂ ਹੋਣ ਵਾਲੀ ਆਮਦਨ ਸਤੰਬਰ 2020 ਦੌਰਾਨ ਪਿਛਲੇ ਸਾਲ ਇਸੇ ਮਹੀਨੇ ਦੀ ਮਾਲ–ਲਦਵਾਈ ਦੀ ਆਮਦਨ ਨੂੰ ਪਿੱਛੇ ਛੱਡ ਗਈ ਹੈ।

ਸਤੰਬਰ 2020 ਦੌਰਾਨ ਭਾਰਤੀ ਰੇਲਵੇਜ਼ ਦੀ ਮਾਲ–ਲਦਵਾਈ 102.12 ਮਿਲੀਅਨ ਟਨ ਸੀ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਮਾਲ–ਲਦਵਾਈ (88.53 ਮਿਲੀਅਨ ਟਨ) ਦੇ ਮੁਕਾਬਲੇ 13.59 ਮਿਲੀਅਨ ਟਨ ਵੱਧ ਹੈ। ਮਾਲ–ਲਦਵਾਈ ਵਿੱਚ ਵਾਧਾ 15.35% ਹੈ।

ਸਤੰਬਰ 2020 ਦੌਰਾਨ ਭਾਰਤੀ ਰੇਲਵੇਜ਼ ਨੇ ਮਾਲ ਦੀ ਲਦਵਾਈ ਤੋਂ 9896.86 ਕਰੋੜ ਰੁਪਏ ਦੀ ਕਮਾਈ ਕੀਤੀ, ਜੋ ਪਿਛਲੇ ਸਾਲ ਦੇ ਇਸੇ ਸਮੇਂ ਦੀ ਕਮਾਈ (8716.29 ਕਰੋੜ ਰੁਪਏ) ਦੇ ਮੁਕਾਬਲੇ 1180.57 ਕਰੋੜ ਰੁਪਏ ਵੱਧ ਹੈ। ਮਾਲ ਦੀ ਲਦਵਾਈ ਤੋਂ ਹੋਣ ਵਾਲੀ ਆਮਦਨ ਵਿੱਚ ਵਾਧਾ 13.54% ਹੈ।

ਸਤੰਬਰ 2020 ਦੌਰਾਨ ਭਾਰਤੀ ਰੇਲਵੇਜ਼ ਨੇ 102.12 ਮਿਲੀਅਨ ਟਨ ਮਾਲ ਦੀ ਲਦਵਾਈ ਕੀਤੀ ਸੀ, ਜਿਸ ਵਿੱਚ 42.89 ਮਿਲੀਅਨ ਟਨ ਕੋਲਾ, 13.53 ਮਿਲੀਅਨ ਟਨ ਕੱਚਾ ਲੋਹਾ, 6.3 ਮਿਲੀਅਨ ਟਨ ਅਨਾਜ, 5.34 ਮਿਲੀਅਨ ਟਨ ਖਾਦਾਂ, 6.05 ਮਿਲੀਅਨ ਟਨ ਸੀਮਿੰਟ (ਕਲਿੰਕਰ ਨੂੰ ਛੱਡ ਕੇ), 3.85 ਮਿਲੀਅਨ ਟਨ ਕਲਿੰਕਰ ਅਤੇ 3.52 ਮਿਲੀਅਨ ਟਨ ਖਣਿਜ–ਤੇਲ ਸ਼ਾਮਲ ਹਨ।

ਇੱਥੇ ਇਹ ਵਰਨਣਯੋਗ ਹੈ ਕਿ ਮਾਲ–ਗੱਡੀਆਂ ਦੀ ਆਵਾਜਾਈ ਵਿੱਚ ਸੁਧਾਰ ਸੰਸਥਾਗਤ ਹੋਵੇਗਾ ਅਤੇ ਆਉਣ ਵਾਲੇ ਜ਼ੀਰੋ ਆਧਾਰਤ ਟਾਈਮ–ਟੇਬਲ ਵਿੱਚ ਇਸ ਨੂੰ ਨਿਗਮਿਤ ਕੀਤਾ ਜਾਵੇਗਾ।

ਇੱਥੇ ਇਹ ਵੀ ਵਰਨਣਯੋਗ ਹੈ ਕਿ ਭਾਰਤੀ ਰੇਲਵੇਜ਼ ਵਿੱਚ ਦਿੱਤੀਆਂ ਜਾਣ ਵਾਲੀਆਂ ਅਨੇਕ ਛੋਟਾਂ / ਕਟੌਤੀਆਂ ਮਾਲ–ਗੱਡੀਆਂ ਦੀ ਆਵਾਜਾਈ ਨੂੰ ਦਿਲ–ਖਿੱਚਵੀਆਂ ਬਣਾਉਂਦੀਆਂ ਹਨ।

ਰੇਲਵੇਜ਼ ਵੱਲੋਂ ਕੋਵਿਡ–19 ਦੀ ਵਰਤੋਂ ਸਰਬ–ਪੱਖੀ ਕਾਰਜਕੁਸ਼ਲਤਾਵਾਂ ਅਤੇ ਕਾਰਗੁਜ਼ਾਰੀਆਂ ਵਿੱਚ ਸੁਧਾਰ ਲਿਆਉਣ ਦੇ ਮੌਕੇ ਵਜੋਂ ਕੀਤੀ ਗਈ ਹੈ।

*****

ਡੀਜੇਐੱਨ/ਐੱਮਕੇਵੀ(Release ID: 1660867) Visitor Counter : 2