ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾਕਟਰ ਹਰਸ਼ ਵਰਧਨ ਨੇ ਬਜ਼ੁਰਗਾਂ ਲਈ ਅੰਤਰਰਾਸ਼ਟਰੀ ਦਿਵਸ ਤੇ ਦਹਾਕਾ ਤੰਦਰੂਸਤ ਉਮਰ (2020—30) ਦਾ ਕੀਤਾ ਉਦਘਾਟਨ
"ਬਜ਼ੁਰਗਾਂ ਲਈ ਰਾਸ਼ਟਰੀ ਤੇ ਸੂਬਾ ਪੱਧਰੀ ਪ੍ਰੋਗਰਾਮ ਤੇ ਨੀਤੀਆਂ ਬਣਾਉਣ ਲਈ ਲੋਂਗੀਚਿਊਡਨਲ ਏਜਿੰਗ ਸਟਡੀ ਆਫ ਇੰਡੀਆ (ਐੱਲ ਏ ਐੱਸ ਆਈ) ਪ੍ਰਮਾਣਿਤ ਅਧਾਰ ਮੁਹੱਈਆ ਕਰੇਗੀ"
Posted On:
01 OCT 2020 1:16PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਵਧਦੀ ਉਮਰ ਲਈ ਤੰਦਰੂਸਤੀ ਬਾਰੇ ਸਰਕਾਰ ਦੀ ਵਚਨਬੱਧਤਾ ਨੂੰ ਅੱਜ ਬਜ਼ੁਰਗਾਂ ਲਈ ਅੰਤਰਰਾਸ਼ਟਰੀ ਦਿਵਸ ਮੌਕੇ ਫਿਰ ਦੁਹਰਾਇਆ । 01 ਅਕਤੂਬਰ ਹਰ ਸਾਲ ਬਜ਼ੁਰਗਾਂ ਲਈ ਅੰਤਰ ਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ । ਸੰਯੁਕਤ ਰਾਸ਼ਟਰ ਨੇ ਇਸ ਦਿਨ ਨੂੰ ਬਜ਼ੁਰਗਾਂ ਵੱਲੋਂ ਵਿਸਥਾਰਿਤ ਯੋਗਦਾਨ , ਆਪਣੇ ਪਰਿਵਾਰਾਂ , ਭਾਈਚਾਰਿਆਂ ਤੇ ਸੁਸਾਇਟੀਆਂ ਵਿੱਚ ਵੱਡੇ ਪੱਧਰ ਤੇ ਦੇਣ ਅਤੇ ਵਧਦੀ ਉਮਰ ਲਈ ਜਾਗਰੂਕਤਾ ਵਧਾਉਣ ਲਈ ਚੁਣਿਆ ਹੈ ।
ਡਾਕਟਰ ਹਰਸ਼ ਵਰਧਨ ਨੇ ਨੈਸ਼ਨਲ ਪ੍ਰੋਗਰਾਮ ਫੋਰ ਹੈਲਥ ਕੇਅਰ ਫੋਰ ਦਾ ਐਲਡਰਲੀ (ਐੱਨ ਪੀ ਐੱਚ ਸੀ ਈ ) ਬਾਰੇ ਬੋਲਿਆ , ਜਿਸ ਦਾ ਮੰਤਵ ਪ੍ਰਾਇਮਰੀ ਤੇ ਸੈਕੰਡਰੀ ਪੱਧਰਾਂ ਤੇ ਵਿਆਪਕ ਕਫਾਇਤੀ ਅਤੇ ਮਿਆਰੀ ਬੁਢਾਪਾ ਦੇਖਭਾਲ ਸੇਵਾਵਾਂ ਪ੍ਰਦਾਨ ਕਰਨਾ ਹੈ , "ਓ ਪੀ ਡੀ ਸੇਵਾ ਜਿ਼ਲ੍ਹਾ ਹਸਪਤਾਲ ਤੋਂ ਸਿਹਤ ਤੇ ਤੰਦਰੂਸਤ ਕੇਂਦਰਾਂ , ਸਾਰੇ ਜਿ਼ਲ੍ਹਾ ਹਸਪਤਾਲਾਂ ਵਿੱਚ ਘੱਟੋ ਘੱਟ 10 ਬੈੱਡ ਬਜ਼ੁਰਗ ਵਾਰਡਾਂ ਵਿੱਚ ਅਤੇ ਸੀ ਐੱਚ ਸੀ ਤੇ ਐੱਚ ਡਬਲਯੂ ਸੀ ਪੱਧਰ ਤੱਕ ਜਾ ਕੇ ਮੁੜ ਵਸੇਬਾ ਸੇਵਾਵਾਂ ਅਤੇ ਲੋੜਵੰਦ ਬਜ਼ੁਰਗਾਂ ਨੂੰ ਘਰਾਂ ਵਿੱਚ ਹੀ ਸੇਵਾ ਮੁਹੱਈਆ ਕਰਾਉਣ ਲਈ ਵਿਧੀਆਂ ਵਿਕਾਸ ਕਰਨਾ ਹੈ"। ਉਹਨਾਂ ਵਿਸਥਾਰਪੂਰਵਕ ਦੱਸਿਆ ਕਿ ਕਿਵੇਂ ਇਹ ਲਗਾਤਾਰ ਦੇਖਭਾਲ ਪਹੁੰਚ ਦੂਜੇ ਤੇ ਤੀਜੇ ਪੱਧਰ ਦੀਆਂ ਸੰਸਥਾਵਾਂ ਵਿੱਚ ਦਿੱਤੀ ਜਾਵੇਗੀ ,"ਵੱਖ ਵੱਖ ਥਾਵਾਂ ਤੋਂ ਮਜ਼ਬੂਤ ਰੈਫਰੈਂਸ ਰਾਹੀਂ ਵਿਸ਼ੇਸ਼ ਬੁਢਾਪਾ ਸੇਵਾ ਦੇਣ ਲਈ 19 ਖੇਤਰੀ ਬੁਢਾਪਾ ਕੇਂਦਰ ਮੈਡੀਕਲ ਕਾਲਜਾਂ ਵਿੱਚ ਅਤੇ 2 ਰਾਸ਼ਟਰੀ ਕੇਂਦਰ ਫੋਰ ਏਜਿੰਗ ਬਾਰੇ ਸੋਚਿਆ ਗਿਆ ਹੈ । ਇਸ ਤੋਂ ਇਲਾਵਾ ਬਜ਼ੁਰਗਾਂ ਦੀ ਵੱਡੀ ਗਿਣਤੀ ਵਿੱਚ ਵਰਕ ਫੋਰਸ ਤਿਆਰ ਕਰਨਾ , ਬੁਢਾਪਾ ਦੇਖਭਾਲ , ਪ੍ਰੋਵਾਈਡਰਸ ਜੋ ਦੋਨਾਂ ਮੈਡੀਕਲ ਅਤੇ ਪੈਰਾਮੈਡੀਕਲ ਵਿੱਚ ਹੋਣਗੇ , ਪਰਿਵਾਰਕ ਮੈਂਬਰਾਂ ਤੇ ਪ੍ਰੋਫੈਸ਼ਨਲਸ ਨੂੰ ਦੇਖਭਾਲ ਬਾਰੇ ਕੁਸ਼ਲਤਾ ਸਿਖਾਉਣੀ ਅਤੇ ਲੋੜ ਤੇ ਅਧਾਰਿਤ ਖੋਜ ਕਾਰਜ ਕਰਨੇ"। ਕੇਂਦਰੀ ਸਿਹਤ ਮੰਤਰੀ ਨੇ 01 ਅਕਤੂਬਰ 2020 ਤੋਂ ਤੰਦਰੂਸਤ ਉਮਰ (2020—30) ਲਈ ਇੱਕ ਦਹਾਕੇ ਦਾ ਉਦਘਾਟਨ ਵੀ ਕੀਤਾ । ਇਸ ਸਾਲ ਦੌਰਾਨ ਕਈ ਗਤੀਵਿਧੀਆਂ ਕੀਤੀਆਂ ਜਾਣਗੀਆਂ , ਜਿਸ ਦਾ ਮੰਤਵ ਬਜ਼ੁਰਗਾਂ ਨਾਲ ਸਬੰਧਿਤ ਮੁੱਖ ਮੁੱਦੇ ਅਤੇ ਉਹਨਾਂ ਨੂੰ ਚੰਗੀ ਅਤੇ ਅਸਰਦਾਰ ਸੇਵਾਵਾਂ ਦੇਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ । ਇਸ ਲਈ ਅਭੇਦ ਵਿਧੀ ਦੀ ਵਰਤੋਂ ਕੀਤੀ ਜਾਵੇਗੀ ,"ਇਹ ਪਹਿਲ ਇੱਕ ਅਜਿਹਾ ਮੌਕਾ ਹੈ ਜਦੋਂ ਸਰਕਾਰਾਂ , ਸਿਵਲ ਸੁਸਾਇਟੀਆਂ , ਅੰਤਰਰਾਸ਼ਟਰੀ ਏਜੰਸੀਆਂ , ਪ੍ਰੋਫੈਸ਼ਨਲਸ , ਅਕੈਡਮੀਆਂ , ਮੀਡੀਆ ਅਤੇ ਨਿਜੀ ਖੇਤਰ ਬਜ਼ੁਰਗ ਲੋਕਾਂ , ਉਹਨਾਂ ਦੇ ਪਰਿਵਾਰਾਂ ਅਤੇ ਸਮੂਹਾਂ ਜਿਹਨਾਂ ਵਿੱਚ ਉਹ ਰਹਿ ਰਹੇ ਹਨ , ਨੂੰ ਇਕੱਠੇ ਹੋ ਕੇ ਉਤਪ੍ਰੇਰਿਕ ਬਣ ਕੇ ਅਤੇ ਸਹਿਯੋਗ ਬਣ ਕੇ ਉਹਨਾਂ ਦੀਆਂ ਜਿ਼ੰਦਗੀਆਂ ਵਿੱਚ ਸੁਧਾਰ ਕਰ ਸਕਦੇ ਹਨ । ਮੰਤਰੀ ਨੇ ਮੋਟੇ ਤੌਰ ਤੇ ਤੰਦਰੂਸਤ ਉਮਰ ਦੇ ਦਹਾਕਿਆਂ ਦੇ ਮੰਤਵਾਂ ਬਾਰੇ ਕਿਹਾ ਕਿ ਇਸ ਵਿੱਚ ਵੱਖ ਵੱਖ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਇਕੱਠਾ ਕਰਕੇ ਸ਼ਾਮਲ ਕਰਨ ਅਤੇ ਵੱਖ ਵੱਖ ਮੰਤਰਾਲੇ ਅਤੇ ਵਿਭਾਗਾਂ ਵਿੱਚ ਅੰਤਰ ਖੇਤਰੀ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਵੀ ਹੈ । ਕਮਿਊਨਿਟੀ ਅਧਾਰਿਤ ਸੰਸਥਾਵਾਂ , ਐੱਨ ਜੀ ਓਸ ਅਤੇ ਬਹੁਪੱਖੀ ਏਜੰਸੀਆਂ ਨੂੰ ਵੀ ਤੰਦਰੂਸਤ ਉਮਰ ਲਈ ਬਹੁਪੱਖੀ ਖੇਤਰਾਂ ਵਿੱਚ ਇਸ ਨੂੰ ਲਾਗੂ ਕਰਨ ਅਤੇ ਵਿਕਾਸ ਕਰਨ ਲਈ ਸ਼ਾਮਲ ਕੀਤਾ ਜਾਵੇਗਾ ।
"ਵਿਚਾਰ ਵਟਾਂਦਰੇ / ਵਰਕਸ਼ਾਪਾਂ / ਵੈਬੀਨਾਰਾਂ ਵਿੱਚ ਮਾਹਰਾਂ / ਅਕਾਦਮਿਕ ਸੰਸਥਾਵਾਂ / ਪ੍ਰੋਫੈਸ਼ਨਲਸ ਨੂੰ ਐੱਲ ਏ ਐੱਸ ਆਈ ਡਾਟਾ ਲਈ ਨੀਤੀ ਅਤੇ ਪ੍ਰੋਗਰਾਮ ਬਣਾਉਣ ਦੇ ਮੰਤਵ ਨਾਲ ਆਯੋਜਿਤ ਕੀਤੇ ਜਾਣਗੇ , ਜਿਸ ਦਾ ਮੁੱਖ ਮੁੱਦਾ ਬਜ਼ੁਰਗਾਂ ਦੀ ਦੇਖਭਾਲ ਲਈ ਵਧੀਆ ਤਰੀਕੇ ਅਤੇ ਸਮਾਜਿਕ , ਸਭਿਆਚਾਰਕ , ਆਰਥਿਕ , ਸਿਵਿਕ ਅਤੇ ਸਿਆਸੀ ਜਿ਼ੰਦਗੀ ਦੇ ਵੱਖ ਵੱਖ ਪਹਿਲੂਆਂ ਵਿੱਚ ਬਜ਼ੁਰਗਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਅਸਰਦਾਰ ਢੰਗ ਤਰੀਕੇ ਲੱਭੇ ਜਾਣਗੇ"।
"ਲੋਂਗੀਚਿਊਡਨਲ ਏਜਿੰਗ ਸਟਡੀ ਆਫ ਇੰਡੀਆ (ਐੱਲ ਏ ਐੱਸ ਆਈ)" ਦੇ ਮਹੱਤਵ ਨੂੰ ਉਜਾਗਰ ਕਰਦਿਆਂ ਉਹਨਾਂ ਕਿਹਾ, "ਚੰਗੀ ਤਰ੍ਹਾਂ ਸੋਚ ਵਿਚਾਰ ਅਤੇ ਸਿਆਣਪ ਨਾਲ ਨਿਵੇਸ਼ ਕਰਕੇ ਬਜ਼ੁਰਗ ਵਸੋਂ ਨੂੰ ਸਮਾਜਿਕ , ਆਰਥਿਕ , ਮਨੁੱਖੀ ਪੂੰਜੀ ਵਜੋਂ ਤਿਆਰ ਕੀਤਾ ਜਾ ਸਕਦਾ ਹੈ , ਫਿਰ ਵੀ ਇਸ ਲਈ ਸਾਨੂੰ ਜਿ਼ੰਦਗੀ ਦੇ ਸਾਰੇ ਪੜਾਵਾਂ ਵਿੱਚ ਨਿਵੇਸ਼ ਕਰਨ , ਸੁਸਾਇਟੀਆਂ ਦਾ ਪਾਲਣ ਪੋਸ਼ਣ ਅਤੇ ਹਰੇਕ ਉਮਰ ਦੇ ਵਿਅਕਤੀ ਲਈ ਇੱਕ ਲਚਕੀਲੀ ਪਰ , ਵਾਈਬਰੈਂਟ ਸੁਸਾਇਟੀ ਤਿਆਰ ਕਰਨੀ ਹੋਵੇਗੀ , ਜੇਕਰ ਅਸੀਂ ਅਜਿਹਾ ਕਰਨਾ ਚਾਹੁੰਦੇ ਹਾਂ ਤਾਂ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਬਣਾਉਣ ਜਾਂ ਉਹਨਾਂ ਨੂੰ ਵੱਡੀ ਪੱਧਰ ਤੇ ਲਾਗੂ ਕਰਨ ਤੇ ਮੁਹੱਈਆ ਕਰਵਾਉਣ ਲਈ ਪ੍ਰਮਾਣ ਤੇ ਅਧਾਰਿਤ ਨੀਤੀਆਂ ਬਣਾਉਣੀਆਂ ਪੈਣਗੀਆਂ । ਬਜ਼ੁਰਗਾਂ ਲਈ ਸਮਾਜਿਕ , ਆਰਥਿਕ ਤੇ ਸਿਹਤਮੰਦ ਹਾਲਤਾਂ ਲਈ ਵਿਆਪਕ ਡਾਟਾ ਇਕੱਠਾ ਕਰਨ ਦੇ ਮੰਤਵ ਨਾਲ ਸਰਕਾਰ ਨੇ ਲੋਂਗੀਚਿਊਡਨਲ ਏਜਿੰਗ ਸਟਡੀ ਆਫ ਇੰਡੀਆ ਨੂੰ ਅਪਣਾਇਆ — ਇਹ ਬਜ਼ੁਰਗਾਂ ਬਾਰੇ ਅਧਿਅਨ ਕਰਨ ਵਾਲਾ ਦੇਸ਼ ਵਿੱਚ ਪਹਿਲਾ ਤੇ ਵਿਸ਼ਵ ਵਿੱਚ ਸਭ ਤੋਂ ਵੱਡਾ ਅਧਿਅਨ ਹੈ , ਜੋ ਬਜ਼ੁਰਗ ਲੋਕਾਂ ਬਾਰੇ ਕੀਤਾ ਜਾ ਰਿਹਾ ਹੈ ਤੇ ਜੋ ਰਾਸ਼ਟਰੀ ਤੇ ਸੂਬਾ ਪੱਧਰ ਤੇ ਬਜ਼ੁਰਗ ਵਸੋਂ ਲਈ ਪ੍ਰੋਗਰਾਮ ਤੇ ਨੀਤੀਆਂ ਬਣਾਉਣ ਲਈ ਪ੍ਰਮਾਣਿਤ ਅਧਾਰ ਮੁਹੱਈਆ ਕਰੇਗਾ" । ਮੰਤਰਾਲੇ ਵੱਲੋਂ ਐੱਲ ਏ ਐੱਸ ਆਈ ਦੀਆਂ ਖੋਜਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਜਲਦੀ ਹੀ ਜਾਰੀ ਕੀਤੀਆਂ ਜਾਣਗੀਆਂ ।
ਡਾਕਟਰ ਹਰਸ਼ ਵਰਧਨ ਕੋਵਿਡ 19 ਦੇ ਇੱਕ ਜਨਤਕ ਸਿਹਤ ਚੁਣੌਤੀ ਵਜੋਂ ਉੱਭਰਣ ਬਾਰੇ ਬੋਲਦਿਆਂ ਕਿਹਾ ਕਿ ਇਸ ਨੇ ਦੇਸ਼ ਅਤੇ ਵਿਸ਼ਵ ਵਿੱਚ ਤਬਾਹੀ ਮਚਾਈ ਹੋਈ ਹੈ । ਸੰਯੁਕਤ ਰਾਸ਼ਟਰ ਦਾ ਇੰਟਰਨੈਸ਼ਨਲ ਡੇਅ ਆਫ ਓਲਡਰ ਪਰਸਨਸ 2020 ਲਈ ਥੀਮ ਹੈ "ਪੈਨਡੈਮਿਕਸ l ਡੂ ਦੇ ਚੇਂਜ , ਹਾਓ ਵੀ ਅਡਰੈਸ ਏਜ ਐਂਡ ਏਜਿੰਗ ? ਕੋਵਿਡ 19 ਵਰਗੀ ਮਹਾਮਾਰੀ ਦੇ ਫੈਲਾਅ ਦੌਰਾਨ ਬਜ਼ੁਰਗਾਂ ਨੂੰ ਦਰਪੇਸ਼ ਵੱਡੇ ਖਤਰਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਬਜ਼ੁਰਗ ਵਸੋਂ ਨੂੰ ਮਹਾਮਾਰੀ ਲਈ ਸਭ ਤੋਂ ਕਮਜ਼ੋਰ ਸ਼ੇ੍ਰਣੀ ਸਮਝਦਿਆਂ ਹੋਇਆਂ ਮਸ਼ਵਰੇ ਜਾਰੀ ਕੀਤੇ , ਉਹਨਾਂ ਦੀਆਂ ਵਿਸ਼ੇਸ਼ ਲੋੜਾਂ ਬਾਰੇ ਜਾਗਰੂਕ ਕੀਤਾ ਅਤੇ ਸੂਬਾ ਸਰਕਾਰਾਂ ਨੂੰ ਬਜ਼ੁਰਗਾਂ ਲਈ ਲੋੜ ਦੇ ਅਧਾਰ ਤੇ ਦਵਾਈਆਂ ਦੇਣ ਅਤੇ ਘਰਾਂ ਵਿੱਚ ਦੇਖਭਾਲ ਕਰਨ ਲਈ ਉਤਸ਼ਾਹਿਤ ਕੀਤਾ ਹੈ ।
ਐੱਮ ਵੀ
(Release ID: 1660767)
Visitor Counter : 207