ਰੱਖਿਆ ਮੰਤਰਾਲਾ

ਦੇਸੀ ਬੂਸਟਰ ਵਾਲੀ ਬ੍ਰਹਮੋਸ ਮਿਜ਼ਾਇਲ ਸਫ਼ਲਤਾਪੂਰਵਕ ਟੈਸਟ ਕੀਤੀ ਗਈ

Posted On: 30 SEP 2020 2:28PM by PIB Chandigarh

ਦੇਸੀ ਬੂਸਟਰ ਅਤੇ ਏਅਰ ਫਰੇਮ ਸੈਕਸ਼ਨ ਦੀ ਵਿਸ਼ੇਸ਼ਤਾ ਵਾਲੀ ਸਤਹ ਤੋਂ ਸਤਹ ਤੱਕ ਮਾਰ ਕਰਨ ਵਾਲੀ ਸੁਪਰ ਸੋਨਿਕ ਕਰੂਜ਼ ਮਿਜ਼ਾਇਲ ਬ੍ਰਹਮੋਸ ਅਤੇ ਹੋਰ ਕਈ (ਮੇਡ ਇਨ ਇੰਡੀਆ) ਸਬ ਸਿਸਟਮ ਦਾ ਅੱਜ 30 ਸਤੰਬਰ 2020 ਨੂੰ ਉਡੀਸ਼ਾ ਦੇ ਆਈ ਟੀ ਆਰ ਬਲਾਸੋਰ ਵਿੱਚ ਮਿੱਥੀ ਰੇਂਜ ਤੇ 10 ਵਜ ਕੇ 30 ਮਿੰਟ ਤੇ ਸਫ਼ਲਤਾਪੂਰਵਕ ਫਲਾਈਟ ਟੈਸਟ ਕੀਤਾ ਗਿਆ ਇਹ ਦੇਸੀ ਸਮੱਗਰੀ ਨੂੰ ਵਧਾਉਣ ਵਿੱਚ ਇੱਕ ਹੋਰ ਵੱਡਾ ਕਦਮ ਹੈ


ਬ੍ਰਹਮੋਸ ਲੈਂਡ ਅਟੈਕ ਕਰੂਜ਼ ਮਿਜ਼ਾਇਲ (ਐੱਲ ਸੀ ਐੱਮ) ਮੇਕ 2.8 ਦੀ ਉੱਚੀ ਸਪੀਡ ਤੇ ਕਰੂਜਿ਼ੰਗ ਕਰ ਰਹੀ ਸੀ
ਰਕਸ਼ਾ ਮੰਤਰੀ ਨੇ ਇਸ ਸ਼ਾਨਦਾਰ ਮਿਸ਼ਨ ਲਈ ਡੀ ਆਰ ਡੀ ਤੇ ਬ੍ਰਾਹਮੋਸ ਟੀਮ ਦੇ ਸਾਰੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ ਡਾਕਟਰ ਜੀ ਸਤੀਸ਼ ਰੈੱਡੀ , ਸਕੱਤਰ ਡੀ ਡੀ ਆਰ ਐੱਨ ਡੀ ਅਤੇ ਚੇਅਰਮੈਨ ਡੀ ਆਰ ਡੀ ਨੇ ਵੀ ਇਸ ਵਿਲੱਖਣ ਪ੍ਰਾਪਤੀ ਲਈ ਵਿਗਿਆਨਕ ਭਾਈਚਾਰੇ ਅਤੇ ਉਦਯੋਗ ਨੂੰ ਵਧਾਈ ਦਿੱਤੀ ਹੈ ਅੱਜ ਦੀ ਸਫ਼ਲਤਾਪੂਰਵਕ ਲਾਂਚ ਨੇ ਆਤਮਨਿਰਭਰ ਭਾਰਤ ਦੀ ਸਹੁੰ ਨੂੰ ਸਮਝਦਿਆਂ ਸ਼ਕਤੀਸ਼ਾਲੀ ਬ੍ਰਹਮੋਸ ਹਥਿਆਰ ਪ੍ਰਣਾਲੀ ਦੇ ਦੇਸੀ ਬੂਸਟਰ ਅਤੇ ਕਈ ਹੋਰ ਦੇਸੀ ਅੰਗਾਂ ਦੇ ਲੜੀਵਾਰ ਉਤਪਾਦਨ ਲਈ ਰਾਹ ਪੱਧਰਾ ਕੀਤਾ ਹੈ


ਬੀ ਬੀ / ਐੱਨ ਐੱਮ ਪੀ ਆਈ / ਕੇ / ਆਰ ਜੇ ਆਈ ਬੀ



(Release ID: 1660397) Visitor Counter : 183