ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਖੇਤੀ ਸੁਧਾਰਾਂ ਨੂੰ ਸਾਡੇ ਕਿਸਾਨਾਂ ਲਈ ਇੱਕ ਵਾਟਰ ਸ਼ੈੱਡ ਮੁਹਿੰਮ ਕਰਾਰ ਦਿੱਤਾ ਹੈ
ਉਹਨਾਂ ਨੇ ਮਹਾਮਾਰੀ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਤੇ ਕਾਬੂ ਪਾਉਣ ਲਈ ਲਚਕੀਲੇਪਣ , ਇਕੱਠੀ ਊਰਜਾ ਅਤੇ ਰਿਇੰਜੀਨੀਅਰਿੰਗ ਪ੍ਰਕਿਰਿਆ ਤੇ ਜ਼ੋਰ ਦਿੱਤਾ ਹੈ
Posted On:
30 SEP 2020 5:02PM by PIB Chandigarh
ਕੇਂਦਰੀ ਵਣਜ , ਉਦਯੋਗ ਤੇ ਰੇਲਵੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਖੇਤੀ ਸੁਧਾਰਾਂ ਨੂੰ ਆਪਣੇ ਕਿਸਾਨਾਂ ਲਈ ਇੱਕ ਵਾਟਰ ਸ਼ੈੱਡ ਮੁਹਿੰਮ ਦੱਸਿਆ ਹੈ । ਫੈਡਰੇਸ਼ਨ ਆਫ ਤੇਲੰਗਾਨਾ ਚੈਂਬਰਸ ਆਫ ਕਾਮਰਸ ਐਂਡ ਇੰਡਸਟ੍ਰੀ ਪ੍ਰੋਗਰਾਮ "ਆਤਮਨਿਰਭਰ ਭਾਰਤ — ਨਿਊ ਵਰਲਡ ਆਡਰ" ਤਹਿਤ ਅੱਜ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਹ ਭਾਰਤ ਵਿੱਚ ਖੇਤੀ ਦੇ ਇਤਿਹਾਸ ਨੂੰ ਬਦਲ ਦੇਣਗੇ ,"ਇਹ ਕਿਸਾਨਾਂ ਦੀ ਉਤਪਾਦਕਤਾ ਅਤੇ ਆਮਦਨ ਵਧਾਉਣਗੇ । ਖੇਤੀ ਸੈਕਟਰ ਨੂੰ ਆਜ਼ਾਦ ਕਰਨ ਨਾਲ ਨਿਜੀ ਖੇਤਰ ਦੀ ਵਧੇਰੇ ਭਾਈਵਾਲੀ ਹੋਣ ਅਤੇ ਵਧੇਰੇ ਮੌਕੇ ਖੁੱਲ੍ਹਣ ਨਾਲ ਕਿਸਾਨਾਂ ਨੂੰ ਸ਼ਕਤੀ ਮਿਲੇਗੀ । ਉਹਨਾਂ ਕਿਹਾ ਸਾਡੇ ਕਿਸਾਨ ਇਹ ਚੋਣ ਕਰ ਸਕਣਗੇ ਕਿ ਘੱਟੋ ਘੱਟ ਸਮਰਥਨ ਮੁੱਲੇ ਤੇ ਉਪਜ ਵੇਚਣੀ ਹੈ ਜਾਂ ਮੰਡੀ ਵਿੱਚ" । ਆਤਮਨਿਰਭਰ ਭਾਰਤ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਇਹ ਵਿਸ਼ਵ ਦੇ ਦੂਜੇ ਹਿੱਸਿਆਂ ਤੋਂ ਆਧੁਨਿਕ ਤਕਨਾਲੋਜੀ ਲਿਆਉਣ ਲਈ ਵਿਸ਼ਵ ਲਈ ਭਾਰਤ ਦੇ ਦਰਵਾਜੇ ਖੋਲ੍ਹੇਗਾ ਤਾਂ ਜੋ ਅਸੀਂ ਭਾਰਤ ਨੂੰ ਬੇਹਤਰ ਸੇਵਾ ਮੁਹੱਈਆ ਕਰ ਸਕੀਏ । ਉਹਨਾਂ ਕਿਹਾ ,"ਅਸੀਂ ਘਰੇਲੂ ਉਦਯੋਗ ਨੂੰ ਵਧਾਉਣ ਲਈ ਤਕਨਾਲੋਜੀ ਦੀ ਵਰਤੋਂ ਵੀ ਕਰਾਂਗੇ । ਆਤਮਨਿਰਭਰ ਭਾਰਤ ਅਤੇ ਵੋਕਲ ਫੋਰ ਲੋਕਲ ਭਵਿੱਖ ਦੇ ਭਾਰਤ ਲਈ ਸਾਡੀਆਂ ਯੋਜਨਾਵਾਂ ਵਿੱਚ ਸ਼ਾਮਲ ਹਨ । ਭਾਰਤ ਇੱਕ ਅਜਿਹਾ ਅਰਥਚਾਰਾ ਕਾਇਮ ਕਰੇਗਾ , ਜਿੱਥੇ ਦੇਸ਼ ਵਿੱਚ ਹੀ ਗੁਣਵੱਤਾ ਉਤਪਾਦਾਂ ਦਾ ਨਿਰਮਾਣ ਕੀਤਾ ਜਾ ਸਕੇ ਤਾਂ ਜੋ ਅਸੀਂ ਸਵੈ ਨਿਰਭਰ ਦੇਸ਼ ਬਣ ਸਕੀਏ । ਸ਼੍ਰੀ ਗੋਇਲ ਨੇ ਉਦਯੋਗਪਤੀਆਂ ਤੇ ਕਾਰੋਬਾਰੀਆਂ ਨੂੰ ਮਿਲੇ ਕੇ ਭਾਰਤੀ ਅਰਥਚਾਰੇ ਨੂੰ ਬਦਲਣ ਲਈ ਜ਼ੋਰਦਾਰ ਅਪੀਲ ਕੀਤੀ ਤਾਂ ਜੋ ਇਹ ਇੱਕ ਨੌਜਵਾਨਾ ਸ਼ਕਤੀਸ਼ਾਲੀ ਤੇ ਵਿਸ਼ਵ ਅਰਥਚਾਰਾ ਬਣ ਕੇ ਉਭਰ ਸਕੇ ਅਤੇ ਭਾਰਤ ਨੂੰ ਇਸ ਦੀ ਬਣਦੀ ਜਗ੍ਹਾ ਦਿਵਾ ਸਕੇ । ਉਹਨਾਂ ਕਿਹਾ , "ਆਓ ਦੇਸ਼ ਨੂੰ ਜਿਵੇਂ ਕਿ ਵਿਸ਼ਵ ਇਸ ਨੂੰ ਵਿਸ਼ਵਾਸਯੋਗ , ਨਿਰਭਰ ਕਰਨ ਯੋਗ ਭਾਈਵਾਲ ਦੀ ਤਰ੍ਹਾਂ ਦੇਖ ਰਿਹਾ ਹੈ, ਸਾਨੂੰ ਆਪਣੇ ਯਤਨਾਂ ਨੂੰ ਟਿਕਾਊ ਬੁਨਿਆਦੀ ਢਾਂਚਾ ਬਣਾਉਣ ਅਤੇ ਨੌਕਰੀਆਂ ਲਈ ਨਵੇਂ ਮੌਕੇ ਪੈਦਾ ਕਰਕੇ ਵਿਸ਼ਵ ਵਿੱਚ ਉਹਨਾਂ ਖੇਤਰਾਂ ਵਿੱਚ ਅਗਵਾਈ ਯੋਗ ਕਰਨ ਲਈ ਯਤਨ ਕਰਨ ਦੀ ਲੋੜ ਹੈ , ਜਿੱਥੇ ਭਾਰਤ ਕੋਲ ਤੁਲਨਾਤਮਕ ਤੇ ਮੁਕਾਬਲੇ ਦੇ ਫਾਇਦੇ ਹਨ ।
ਮੰਤਰੀ ਨੇ ਕਿਹਾ ਕਿ ਸਰਕਾਰ ਸੂਬਾ ਸਰਕਾਰਾਂ ਅਤੇ ਸਥਾਨਕ ਸੰਸਥਾਵਾਂ ਨਾਲ ਮਿਲ ਕੇ ਭਾਰਤ ਦੀ ਸਮਰੱਥਾ ਦੀ ਪਛਾਣ ਕਰਕੇ ਇਸ ਦੇ ਵਿਸਥਾਰ ਲਈ ਯਤਨ ਕਰ ਰਹੀ ਹੈ ,"ਅਸੀਂ ਅਸਲ ਵਿੱਚ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਬਣਾਉਣ ਵਿੱਚ ਲੱਗੇ ਹੋਏ ਹਾਂ , ਇੱਕ ਸਹੀ ਸਿੰਗਲ ਵਿੰਡੋ ਜੋ ਘਰੇਲੂ ਅਤੇ ਅੰਤਰਰਾਸ਼ਟਰੀ ਉੱਦਮੀਆਂ ਲਈ ਕਾਰੋਬਾਰ ਦੇ ਤਰੀਕਿਆਂ ਨੂੰ ਆਸਾਨ ਬਣਾਏਗਾ । ਵੱਖ ਵੱਖ ਤਰਜੀਹਾਂ ਰਾਹੀਂ ਅਸੀਂ ਮਹਾਮਾਰੀ ਤੇ ਕਾਬੂ ਪਾ ਲਵਾਂਗੇ ਅਤੇ ਆਪਣੇ ਨਾਅਰੇ "ਸਬ ਕਾ ਸਾਥ ਸਬ ਦਾ ਵਿਕਾਸ" ਨੂੰ ਸੁਨਿਸ਼ਚਿਤ ਕਰਕੇ ਸਫ਼ਲ ਬਣਾਵਾਂਗੇ ਅਤੇ ਭਾਰਤ ਦੇ ਸਾਰੇ ਲੋਕਾਂ ਦਾ ਵਿਸ਼ਵਾਸ ਜਿੱਤਾਂਗੇ — "ਸਬ ਕਾ ਵਿਸ਼ਵਾਸ" । ਸ਼੍ਰੀ ਗੋਇਲ ਨੇ ਮਹਾਮਾਰੀ ਕਰਕੇ ਪੈਦਾ ਹੋਈਆਂ ਮੁਸ਼ਕਲਾਂ ਨੂੰ ਕਾਬੂ ਕਰਨ ਲਈ ਲਚਕੀਲੇਪਣ , ਇਕੱਠੀ ਊਰਜਾ ਅਤੇ ਰਿਇੰਜੀਨੀਅਰਿੰਗ ਪ੍ਰਕਿਰਿਆ ਤੇ ਜ਼ੋਰ ਦਿੱਤਾ । ਭਾਰਤੀ ਰੇਲਵੇ ਦੇ ਯਤਨਾਂ ਦੀ ਉਦਾਹਰਣ ਦਿੰਦਿਆਂ ਉਹਨਾਂ ਕਿਹਾ ਕਿ ਰੇਲਵੇ ਨੇ ਪਿਛਲੇ ਸਾਲ ਦੇ ਮੁਕਾਬਲੇ ਸਤੰਬਰ ਦੇ 29 ਦਿਨਾ ਵਿੱਚ 15% ਜਿ਼ਆਦਾ ਢੋਆ ਢੁਆਈ ਕੀਤੀ ਹੈ ,"ਬੀਤੇ ਦਿਨ 29 ਸਤੰਬਰ 2019 ਨੂੰ ਕੀਤੀ ਗਈ ਢੋਆ ਢੁਆਈ ਤੋਂ 33% ਜਿ਼ਆਦਾ ਢੋਆ ਢੁਆਈ ਕੀਤੀ ਹੈ । ਉਹਨਾਂ ਕਿਹਾ, ਮਾਲਗੱਡੀਆਂ ਦੂਣੀ ਸਪੀਡ ਤੇ ਦੌੜ ਰਹੀਆਂ ਹਨ । ਢੋਆ ਢੁਆਈ ਅਤੇ ਮੁਸਾਫਰ ਗੱਡੀਆਂ ਦੇ ਕਾਰਜਾਂ ਦਾ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਅਸੀਂ ਆਪਣਾ ਪੂਰਾ ਟਾਈਮ ਟੇਬਲ ਹੁਣ ਦੁਬਾਰਾ ਲਿੱਖ ਰਹੇ ਹਾਂ । ਰੇਲਵੇ ਪਰਿਵਾਰ ਨੇ ਇਕੱਠੇ ਹੋ ਕੇ ਪਿਛਲੇ ਸਾਲ ਦੀ ਕਾਰਗੁਜ਼ਾਰੀ ਤੋਂ ਅੱਗੇ ਜਾਣ ਲਈ ਆਪਣੇ ਆਪ ਤੇ ਜਿ਼ੰਮੇਵਾਰੀ ਲਈ ਹੈ" । ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ 19 ਦੇ ਸ਼ੁਰੂਆਤੀ ਸਮੇਂ ਦੌਰਾਨ ਮਾਸਕ , ਪੀ ਪੀ ਈ ਕਿੱਟਾਂ , ਟੈਸਟਿੰਗ ਕਿੱਟਾਂ ਤੇ ਵੈਂਟੀਲੇਟਰ ਨਹੀਂ ਬਣਾਏ ਜਾ ਰਹੇ ਸਨ ਪਰ ਸਾਡੇ ਉਦਯੋਗਾਂ ਨੇ ਮੌਕੇ ਦੇ ਹਾਣੀ ਹੋ ਕੇ ਅਤੇ ਅੱਜ ਅਸੀਂ ਇਹਨਾਂ ਵਿੱਚ ਕੇਵਲ ਸਵੈ ਨਿਰਭਰ ਹੀ ਨਹੀਂ ਬਲਕਿ ਇਹਨਾਂ ਦੀ ਬਰਾਮਦ ਕਰ ਰਹੇ ਹਾਂ ।
ਵਾਈ ਬੀ
(Release ID: 1660393)
Visitor Counter : 159