ਆਯੂਸ਼
ਕੋਵਿਡ -19 ਸੰਕਟ ਨੇ ਆਯੁਸ਼ ਸ਼ਾਸਤਰਾਂ ਵਿਚ "ਖੋਜ ਸਭਿਆਚਾਰ" ਨੂੰ ਉਤਸ਼ਾਹਤ ਕੀਤਾ
Posted On:
30 SEP 2020 12:23PM by PIB Chandigarh
ਕੋਵਿਡ -19 ਮਹਾਮਾਰੀ ਨੇ ਆਯੁਸ਼ ਸ਼ਾਸਤਰ ਦੇ ਸਿਹਤ ਨੂੰ ਵਧਾਵਾ ਦੇਣ ਵਾਲੇ ਅਤੇ ਬਿਮਾਰੀਆਂ ਤੋਂ ਬਚਾਅ ਕਰਨ ਵਾਲੇ ਹੱਲਾਂ 'ਤੇ ਰੌਸ਼ਨੀ ਪਾਈ ਹੈ । ਜਿਹੜੀ ਗੱਲ ਸਾਹਮਣੇ ਨਹੀਂ ਆਈ ਹੈ, ਉਹ ਹੈ, ਆਯੁਸ਼ ਸ਼ਾਸ਼ਤਰਾਂ ਵਿੱਚ ਉਭਰ ਰਹੇ ਸਬੂਤਾਂ ਦੇ ਅਧਾਰ ਤੇ ਅਧਿਐਨ ਕਰਨ ਦਾ ਰਾਸ਼ਟਰ ਵਿਆਪੀ ਰੁੱਝਾਨ
ਇਕ ਅਧਿਐਨ ਨੇ ਭਾਸ਼ਾ ਬੰਦਸ਼ਾਂ ਤੋਂ ਬਿਨਾਂ, 01 ਮਾਰਚ, 2020 ਤੋਂ 25 ਜੂਨ, 2020 ਤੱਕ ਆਯੁਰਵੇਦ ਦਖਲਅੰਦਾਜ਼ੀ ਸਮੇਤ ਕੋਵਿਡ-19 ਦੇ ਰਜਿਸਟਰਡ ਟਰਾਇਲਾਂ ਲਈ ਭਾਰਤ ਦੀ ਕਲੀਨਿਕਲ ਟ੍ਰਾਇਲ ਰਜਿਸਟਰੀ ਦੀ ਪੂਰੀ ਖੋਜ ਕੀਤੀ। ਇਸ ਅਰਸੇ ਦੌਰਾਨ ਆਯੁਰਵੈਦ ਵਿੱਚ ਰਜਿਸਟਰਡ ਹੋਏ ਨਵੇਂ ਟਰਾਇਲਾਂ ਦੀ ਗਿਣਤੀ 58 ਦੇਖੀ ਗਈ ਸੀ ।
ਅਗਸਤ 2020 ਵਿਚ ਆਈਆਂ ਖ਼ਬਰਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਕਲੀਨਿਕਲ ਟਰਾਇਲ ਰਜਿਸਟਰੀ ਆਫ਼ ਇੰਡੀਆ (ਸੀਟੀਆਰਆਈ) ਵਿਚ ਰਜਿਸਟਰਡ 203 ਟਰਾਇਲਾਂ ਵਿਚੋਂ 61.5% ਆਯੁਸ਼ ਸ਼ਾਸਤਰਾਂ ਵਿੱਚੋਂ ਹਨ । ਸੀ.ਆਰ.ਟੀ.ਆਈ. ਵਿੱਚ ਰਜਿਸਟਰਡ ਆਯੁਰਵੈਦ ਰਿਸਰਚ ਸਟੱਡੀਜ਼ ਆਨ ਆਯੁਰਵੈਦਿਕ ਸਾਈਂਸੇਜ ਵਿੱਚ ਪ੍ਰਕਾਸ਼ਤ ਇੱਕ ਤਾਜ਼ਾ ਅਧਿਐਨ ਆਯੁਸ਼ ਸ਼ਾਸਤਰਾਂ ਵਿੱਚ ਇਸ ਵੱਧ ਰਹੇ “ਖੋਜ-ਸਭਿਆਚਾਰ” ਉੱਤੇ ਹੋਰ ਰੋਸ਼ਨੀ ਪਾਉਂਦਾ ਹੈ ।
ਆਯੁਰਵੈਦ ਅਤੇ ਕੋਵਿਡ -19 ਵਿਚ ਸ਼ਾਮਲ ਇਨ੍ਹਾਂ ਸੀਟੀਆਰਆਈ ਰਜਿਸਟਰਡ ਟਰਾਇਲਾਂ ਬਾਰੇ ਕੁਝ ਵਧੇਰੇ ਜਾਣਕਾਰੀ ਇਹ ਹੈ ਕਿ ਰਜਿਸਟਰਡ ਕੀਤੇ ਗਏ ਕੁੱਲ ਟਰਾਇਲਾਂ ਵਿੱਚੋਂ ਤਕਰੀਬਨ 70% ਸਰਕਾਰ ਅਤੇ ਆਯੁਸ਼ ਮੰਤਰਾਲੇ ਨਾਲ ਜੁੜੇ ਆਯੁਰਵੈਦ ਦੇ ਵੱਖ-ਵੱਖ ਹਿੱਸੇਦਾਰਾਂ ਵੱਲੋਂ ਸਪਾਂਸਰ ਕੀਤੇ ਗਏ ਹਨ । ਇਹ ਟਰਾਇਲ ਖੋਜਕਰਤਾਵਾਂ ਨੂੰ ਲਾਭਦਾਇਕ ਜਾਣਕਾਰੀ ਉਪਲੱਬਧ ਕਰਵਾਉਂਦੇ ਹਨ ਜੋ ਉਨ੍ਹਾਂ ਨੂੰ ਅਗਲੀ ਕਾਰਵਾਈ ਦੀ ਰਣਨੀਤੀ ਬਣਾਉਣ ਅਤੇ ਕੋਵਿਡ -19 ਵਿਚ ਆਯੁਰਵੈਦ ਦੇ ਯੋਗਦਾਨ ਨੂੰ ਸਮਝਣ ਵਿਚ ਆਮ ਲੋਕਾਂ ਦੀ ਮਦਦ ਕਰਨਗੇ । ਇੱਕ ਵਾਰ ਮੁਕੰਮਲ ਹੋ ਜਾਣ 'ਤੇ, ਇਨ੍ਹਾਂ ਆਸ ਭਰੇ ਅਧਿਐਨਾਂ ਦੇ ਨਤੀਜੇ ਜਲਦੀ ਤੋਂ ਜਲਦੀ ਪ੍ਰਕਾਸ਼ਤ ਕੀਤੇ ਜਾਣਗੇ ਤਾਂ ਜੋ ਆਯੁਸ਼ ਪ੍ਰਣਾਲੀਆਂ ਦੇ ਨੀਤੀ ਨਿਰਮਾਤਾਵਾਂ ਨੂੰ ਜਨਤਕ ਸਿਹਤ ਦੀਆਂ ਪਹਿਲਕਦਮਾਂ ਨੂੰ ਲਾਭ ਪਹੁੰਚਾਉਣ ਲਈ ਪ੍ਰਭਾਵਸ਼ਾਲੀ ਹੱਲਾਂ ਦੀ ਰਣਨੀਤੀ ਬਣਾਉਣ ਵਿੱਚ ਸਹਾਇਤਾ ਮਿਲ ਸਕੇ । ਇਸ ਤੋਂ ਇਲਾਵਾ, ਇਸ ਚੁਣੌਤੀ ਭਰਪੂਰ ਸਮੇਂ ਵਿੱਚ, ਇਹ ਵਿਸ਼ਵਵਿਆਪੀ ਵਿਗਿਆਨਕ ਭਾਈਚਾਰੇ ਨੂੰ ਭਾਰਤ ਵਿੱਚ ਕੋਵਿਡ-19 ਤੇ ਕਰਵਾਏ ਜਾ ਰਹੇ ਆਯੁਰਵੈਦ ਕਲੀਨਿਕਲ ਟਰਾਇਲਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਮੁਹਈਆ ਕਰਵਾਉਣਗੇ । ਇਹ ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਹੋਰ ਸਹਿਯੋਗਾਤਮਕ ਅਧਿਐਨਾਂ ਲਈ ਜਾਣਕਾਰੀ ਦੇ ਸੰਭਾਵਤ ਸਰੋਤ ਬਣਾਉਣਗੇ ।
ਉਪਰੋਕਤ 58 ਰਜਿਸਟਰਡ ਟਰਾਇਲਾਂ ਵਿਚੋਂ 52 (89.66%) ਦਖਲਅੰਦਾਜ਼ੀ ਦੇ ਟਰਾਇਲ ਹਨ ਅਤੇ 6 (10.34%) ਨਿਗਰਾਨੀ ਟਰਾਇਲ ਹਨ । ਜਿਆਦਾ ਟਰਾਇਲਾਂ ਵਿਚ ਟੀਚੇ ਦੀ ਆਬਾਦੀ ਦੇ ਤੌਰ ਤੇ ਦੋਵਾ ਲਿੰਗਾਂ ਦੇ ਬਾਲਗ ਹਿੱਸੇਦਾਰ ਜਾਂ ਹਿਸਾ ਲੈਣ ਵਾਲੇ ਸ਼ਾਮਲ ਸਨ । ਕੁੱਲ 53 (91.38%) ਟਰਾਇਲ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਭਾਗੀਦਾਰਾਂ ਦੀ ਭਰਤੀ ਕਰਨਾ ਚਾਹੁੰਦੇ ਸਨ, ਅਤੇ ਸਿਰਫ 05 (8.62%) ਟਰਾਇਲ 18 ਸਾਲ ਤੋਂ ਘੱਟ ਉਮਰ ਦੇ ਭਾਗੀਦਾਰਾਂ ਨੂੰ ਭਰਤੀ ਕਰਨਾ ਚਾਹੁੰਦੇ ਹਨ ।
ਸੈਂਟਰਲ ਕਾਉਂਸਿਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਈਂਸੇਜ ਦੇ ਖੋਜਕਰਤਾਵਾਂ ਵੱਲੋਂ ਤਿਆਰ ਕੀਤਾ ਗਿਆ ਇਹ ਤਤਕਾਲੀ ਪੇਪਰ, ਟਰਾਇਲ ਰਜਿਸਟਰੀ ਨੰਬਰ ਅਤੇ ਸਪਾਂਸਰਸ਼ਿਪ ਬਾਰੇ ਪ੍ਰਬੰਧਕੀ ਜਾਣਕਾਰੀ ਦੇ ਸਬੰਧ ਵਿੱਚ ਆਯੁਰਵੈਦ ਅਧਾਰਤ ਕੋਵਿਡ-19 ਕਲੀਨਿਕਲ ਟਰਾਇਲਾਂ, ਅਧਿਐਨ ਦੀ ਕਿਸਮ ਅਤੇ ਅਧਿਐਨ ਦੀ ਲੰਬਾਈ ਅਤੇ ਅਧਿਐਨ ਡਿਜ਼ਾਈਨ ਬਾਰੇ ਵਰਣਨ ਯੋਗ ਜਾਣਕਾਰੀ ਮੁਹਈਆ ਕਰਵਾਉਂਦਾ ਹੈ । ਇਸ ਤੋਂ ਇਲਾਵਾ, ਇਹ ਰਜਿਸਟਰੀ ਦੀ ਤਾਰੀਖ ਅਤੇ ਅਧਿਐਨ ਸ਼ੁਰੂ ਕਰਨ ਦੀ ਵਾਸਤਵਿਕ ਮਿਤੀ ਅਤੇ ਭਰਤੀ ਨਾਲ ਜੁੜੀ ਜਾਣਕਾਰੀ ਦਾ ਪਿੱਛਾ ਕਰਦਾ ਹੈ ਅਤੇ ਇਹਨਾਂ ਸਾਰਿਆਂ ਨੂੰ 01 ਮਾਰਚ, 2020 ਤੋਂ 25 ਜੂਨ, 2020 ਤੱਕ ਰਜਿਸਟਰਡ ਟਰਾਇਲਾਂ ਦੀ ਜਾਣਕਾਰੀ ਦੇ ਅਧਾਰ ਤੇ ਇਕੱਠਾ ਕੀਤਾ, ਪੇਸ਼ ਕੀਤਾ ਅਤੇ ਵਿਸ਼ਲੇਸ਼ਿਤ ਕੀਤਾ ਗਿਆ ਹੈ ।
ਇਸ ਖੇਤਰ ਵਿਚ ਰਜਿਸਟਰਡ ਟਰਾਇਲਾਂ ਦੀ ਵੱਧ ਰਹੀ ਗਿਣਤੀ ਦੇ ਨਾਲ, ਆਯੁਸ਼ ਸ਼ਾਸਤਰਾਂ ਵਿਚ ਗਿਆਨ ਦਾ ਸਮੂਹ ਵਧੇਰੇ ਸਮਕਾਲੀ ਜਾਣਕਾਰੀ ਪ੍ਰਦਰਸ਼ਿਤ ਕਰੇਗਾ । ਆਯੁਸ਼ ਸੈਕਟਰ ਵਿਚ ਸਬੂਤ ਅਧਾਰਤ ਅਧਿਐਨ ਦਾ ਇਹ ਰੁਝਾਨ ਦੇਸ਼ ਵਿਚ ਜਨਤਕ ਸਿਹਤ ਗਤੀਵਿਧੀਆਂ ਲਈ ਯੋਗ ਵਾਅਦਾ ਕਰਦਾ ਹੈ - ਇਨ੍ਹਾਂ ਅਧਿਐਨਾਂ ਨਾਲ ਕਿਫਾਇਤੀ ਅਰਥਾਤ ਘੱਟ ਖਰਚ ਦੇ ਹੱਲ ਉਭਰ ਕੇ ਸਾਹਮਣੇ ਆ ਸਕਦੇ ਹਨ, ਜੋ ਰਾਸ਼ਟਰ ਵਿਆਪੀ ਪੱਧਰ 'ਤੇ ਫੈਲਾਏ ਜਾ ਸਕਦੇ ਹਨ ।
-----------------------------------------------------------------------
ਐਮਵੀ / ਐਸ ਕੇ
(Release ID: 1660381)
Visitor Counter : 178