ਪ੍ਰਧਾਨ ਮੰਤਰੀ ਦਫਤਰ

ਉੱਤਰਾਖੰਡ ਵਿੱਚ ਨਮਾਮਿ ਗੰਗੇ ਤਹਿਤ ਛੇ ਮੈਗਾ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 29 SEP 2020 1:37PM by PIB Chandigarh

ਉੱਤਰਾਖੰਡ ਦੀ ਗਵਰਨਰ ਸ਼੍ਰੀਮਤੀ ਬੇਬੀ ਰਾਣੀ ਮੌਰਯਾ ਜੀ, ਮੁੱਖ ਮੰਤਰੀ ਸ਼੍ਰੀਮਾਨ ਤ੍ਰਿਵੇਂਦਰ ਸਿੰਘ  ਰਾਵਤ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ, ਡਾਕਟਰ ਰਮੇਸ਼ ਪੋਖਰਿਯਾਲ ਨਿਸ਼ੰਕ ਜੀ, ਸ਼੍ਰੀ ਰਤਨ ਲਾਲ ਕਟਾਰੀਆ ਜੀ, ਹੋਰ ਅਧਿਕਾਰੀਗਣ ਅਤੇ ਉੱਤਰਾਖੰਡ ਦੇ ਮੇਰੇ ਭਾਈਓ ਅਤੇ ਭੈਣੋਂ, ਚਾਰ ਧਾਮ ਦੀ ਪਵਿੱਤਰਤਾ ਨੂੰ ਆਪਣੇ ਵਿੱਚ ਸਮੇਟੇ ਦੇਵਭੂਮੀ ਉੱਤਰਾਖੰਡ ਦੀ ਧਰਾ ਨੂੰ ਮੇਰਾ ਆਦਰਪੂਰਵਕ ਨਮਨ!

 

ਅੱਜ ਮਾਂ ਗੰਗਾ ਦੀ ਨਿਰਮਲਤਾ ਨੂੰ ਸੁਨਿਸ਼ਚਿਤ ਕਰਨ ਵਾਲੇ 6 ਵੱਡੇ ਪ੍ਰੋਜੈਕਟਾਂ ਦਾ ਲੋਕਾਰਪਣ ਕੀਤਾ ਗਿਆ ਹੈ। ਇਸ ਵਿੱਚ ਹਰਿਦੁਆਰ, ਰਿਸ਼ੀਕੇਸ਼, ਬਦਰੀਨਾਥ ਅਤੇ ਮੁਨੀ ਕੀ ਰੇਤੀ ਵਿੱਚ ਸੀਵੇਜ ਟ੍ਰੀਟਮੈਂਟ ਪਲਾਂਟ ਅਤੇ ਮਿਊਜ਼ੀਅਮ ਜਿਹੇ ਪ੍ਰੋਜੈਕਟ ਵੀ ਸ਼ਾਮਲ ਹਨ ਇਨ੍ਹਾਂ ਤਮਾਮ ਪ੍ਰੋਜੈਕਟਾਂ ਲਈ ਉੱਤਰਾਖੰਡ  ਦੇ ਸਾਰੇ ਸਾਥੀਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ

 

ਸਾਥੀਓ, ਹੁਣ ਤੋਂ ਕੁਝ ਦੇਰ ਪਹਿਲਾਂ ਜਲ ਜੀਵਨ ਮਿਸ਼ਨ ਦੇ ਖੂਬਸੂਰਤ Logo ਦਾ ਅਤੇ ਮਿਸ਼ਨ ਮਾਰਗਦਰਸ਼ਿਕਾ ਦਾ ਵੀ ਵਿਮੋਚਨ ਹੋਇਆ ਹੈ। ਜਲ ਜੀਵਨ ਮਿਸ਼ਨ-ਭਾਰਤ ਦੇ ਪਿੰਡਾਂ ਵਿੱਚ, ਹਰ ਘਰ ਤੱਕ ਸ਼ੁੱਧ ਜਲ, ਪਾਈਪ ਨਾਲ ਪਹੁੰਚਾਉਣ ਦਾ ਇਹ ਬਹੁਤ ਵੱਡਾ ਅਭਿਯਾਨ ਹੈ। ਮਿਸ਼ਨ ਦਾ Logo,  ਨਿਰੰਤਰ ਇਸ ਗੱਲ ਦੀ ਪ੍ਰੇਰਣਾ ਦੇਵੇਗਾ ਕਿ ਪਾਣੀ ਦੀ ਇੱਕ-ਇੱਕ ਬੂੰਦ ਨੂੰ ਬਚਾਉਣਾ ਜ਼ਰੂਰੀ ਹੈ,ਉੱਥੇ ਹੀ ਇਹ ਮਾਰਗਦਰਸ਼ਿਕਾ, ਪਿੰਡ ਦੇ ਲੋਕਾਂ, ਗ੍ਰਾਮ ਪੰਚਾਇਤ ਦੇ ਲਈ ਵੀ ਉਤਨੀ ਹੀ ਜ਼ਰੂਰੀ ਹੈ ਜਿਤਨੀ ਸਰਕਾਰੀ ਮਸ਼ੀਨਰੀ ਦੇ ਲਈ ਜ਼ਰੂਰੀ ਹੈ। ਇਹ ਪ੍ਰੋਜੈਕਟ ਦੀ ਸਫ਼ਲਤਾ ਸੁਨਿਸ਼ਚਿਤ ਕਰਨ ਦਾ ਬਹੁਤ ਵੱਡਾ ਮਾਧਿਅਮ ਹੈ।

 

ਸਾਥੀਓ,ਅੱਜ ਜਿਸ ਪੁਸਤਕ ਦਾ ਵਿਮੋਚਨ ਹੋਇਆ ਹੈ, ਉਸ ਵਿੱਚ ਵੀ ਵਿਸਤਾਰ ਨਾਲ ਦੱਸਿਆ ਗਿਆ ਹੈ ਕਿ ਗੰਗਾ ਕਿਸ ਤਰ੍ਹਾਂ ਸਾਡੇ ਸੱਭਿਆਚਾਰਕ ਵੈਭਵ, ਆਸਥਾ ਅਤੇ ਵਿਰਾਸਤ, ਤਿੰਨਾਂ ਦਾ ਹੀ ਬਹੁਤ ਵੱਡਾ ਪ੍ਰਤੀਕ ਹੈ। ਉੱਤਰਾਖੰਡ ਵਿੱਚ ਉਦਗਮ ਤੋਂ ਲੈ ਕੇ ਪੱਛਮ ਬੰਗਾਲ ਵਿੱਚ ਗੰਗਾ ਸਾਗਰ ਤੱਕ ਗੰਗਾਦੇਸ਼ ਦੀ ਕਰੀਬ-ਕਰੀਬ ਅੱਧੀ ਆਬਾਦੀ ਦੇ ਜੀਵਨ ਨੂੰ ਸਮ੍ਰਿੱਧ ਕਰਦੀ ਹੈ। ਇਸ ਲਈ ਗੰਗਾ ਦੀ ਨਿਰਮਲਤਾ ਜ਼ਰੂਰੀ ਹੈ, ਗੰਗਾ ਜੀ  ਦੀ ਅਵਿਰਲਤਾ ਜ਼ਰੂਰੀ ਹੈ। ਬੀਤੇ ਦਹਾਕਿਆਂ ਵਿੱਚ ਗੰਗਾ ਜਲ ਦੀ ਸਵੱਛਤਾ ਨੂੰ ਲੈ ਕੇ ਵੱਡੇ-ਵੱਡੇ ਅਭਿਯਾਨ ਸ਼ੁਰੂ ਹੋਏ ਸਨ ਲੇਕਿਨ ਉਨ੍ਹਾਂ ਅਭਿਯਾਨਾਂ ਵਿੱਚ ਨਾ ਤਾਂ ਜਨ-ਭਾਗੀਦਾਰੀ ਸੀ ਅਤੇ ਨਾ ਹੀ ਦੂਰਦਰਸ਼ਤਾ ਨਤੀਜਾ ਇਹ ਹੋਇਆ ਕਿ ਗੰਗਾ ਦਾ ਪਾਣੀ, ਕਦੇ ਸਾਫ਼ ਹੀ ਨਹੀਂ ਹੋ ਪਾਇਆ

 

ਸਾਥੀਓ, ਅਗਰ ਗੰਗਾ ਜਲ ਦੀ ਸਵੱਛਤਾ ਨੂੰ ਲੈ ਕੇ ਉਹੀ ਪੁਰਾਣੇ ਤੌਰ-ਤਰੀਕੇ ਅਪਣਾਏ ਜਾਂਦੇ, ਤਾਂ ਅੱਜ ਵੀ ਹਾਲਤ ਉਤਨੀ ਹੀ ਬੁਰੀ ਰਹਿੰਦੀ ਲੇਕਿਨ ਅਸੀਂ ਨਵੀਂ ਸੋਚ, ਨਵੀਂ ਅਪ੍ਰੋਚ ਦੇ ਨਾਲ ਅੱਗੇ ਵਧੇ  ਅਸੀਂ ਨਮਾਮਿ ਗੰਗੇ ਮਿਸ਼ਨ ਨੂੰ ਸਿਰਫ਼ ਗੰਗਾ ਜੀ ਦੀ ਸਾਫ਼-ਸਫਾਈ ਤੱਕ ਹੀ ਸੀਮਿਤ ਨਹੀਂ ਰੱਖਿਆਬਲਕਿ ਇਸਨੂੰ ਦੇਸ਼ ਦਾ ਸਭ ਤੋਂ ਵੱਡਾ ਅਤੇ ਵਿਸਤ੍ਰਿਤ ਨਦੀ ਸੁਰੱਖਿਆ ਪ੍ਰੋਗਰਾਮ ਬਣਾਇਆ  ਸਰਕਾਰ ਨੇ ਚਾਰੇ ਦਿਸ਼ਾਵਾਂ ਵਿੱਚ ਇਕੱਠੇ ਕੰਮ ਅੱਗੇ ਵਧਾਇਆ

 

ਪਹਿਲਾ-ਗੰਗਾ ਜਲ ਵਿੱਚ ਗੰਦਾ ਪਾਣੀ ਡਿੱਗਣ ਤੋਂ ਰੋਕਣ ਲਈ ਸੀਵੇਜ ਟ੍ਰੀਟਮੈਂਟ ਪਲਾਂਟਾਂ ਦਾ ਜਾਲ ਵਿਛਾਉਣਾ ਸ਼ੁਰੂ ਕੀਤਾ ਦੂਸਰਾ- ਸੀਵੇਜ ਟ੍ਰੀਟਮੈਂਟ ਪਲਾਂਟ ਅਜਿਹੇ ਬਣਾਏ, ਜੋ ਅਗਲੇ 10-15 ਸਾਲ ਦੀਆਂ ਵੀ ਜ਼ਰੂਰਤਾਂ ਪੂਰੀਆਂ ਕਰ ਸਕਣ ਤੀਸਰਾ- ਗੰਗਾ ਨਦੀ ਦੇ ਕਿਨਾਰੇ ਵਸੇ ਸੌ ਵੱਡੇ ਸ਼ਹਿਰਾਂ ਅਤੇ ਪੰਜ ਹਜ਼ਾਰ ਪਿੰਡਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕਰਨਾ ਅਤੇ ਚੌਥਾ-ਜੋ ਗੰਗਾ ਜੀ ਦੀਆਂ ਸਹਾਇਕ ਨਦੀਆਂ ਹਨ, ਉਨ੍ਹਾਂ ਵਿੱਚ ਵੀ ਪ੍ਰਦੂਸ਼ਣ ਰੋਕਣ ਲਈ ਪੂਰੀ ਤਾਕਤ ਲਗਾਉਣਾ

 

ਸਾਥੀਓ, ਅੱਜ ਇਸ ਚੌਤਰਫਾ ਕੰਮ ਦਾ ਪਰਿਣਾਮ ਅਸੀਂ ਸਾਰੇ ਦੇਖ ਰਹੇ ਹਾਂ ਅੱਜ ਨਮਾਮਿ ਗੰਗੇ ਪ੍ਰੋਗਰਾਮ ਦੇ ਤਹਿਤ 30 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਤੇ ਜਾਂ ਤਾਂ ਕੰਮ ਚਲ ਰਿਹਾ ਹੈ ਜਾਂ ਫਿਰ ਪੂਰਾ ਹੋ ਚੁੱਕਿਆ ਹੈ। ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ, ਉਨ੍ਹਾਂ ਦੇ ਨਾਲ ਹੀ ਉੱਤਰਾਖੰਡ ਵਿੱਚ ਇਸ ਅਭਿਯਾਨ ਦੇ ਤਹਿਤ ਚਲ ਰਹੇ ਕਰੀਬ-ਕਰੀਬ ਸਾਰੇ ਵੱਡੇ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਹਜ਼ਾਰਾਂ ਕਰੋੜ ਦੇ ਇਨ੍ਹਾਂ ਪ੍ਰੋਜੈਕਟਾਂ ਨਾਲ ਸਿਰਫ਼ 6 ਵਰ੍ਹਿਆਂ ਵਿੱਚ ਹੀ ਉੱਤਰਾਖੰਡ ਵਿੱਚ ਸੀਵੇਜ ਟ੍ਰੀਟਮੈਂਟ ਦੀ ਸਮਰੱਥਾ ਕਰੀਬ-ਕਰੀਬ 4 ਗੁਣਾ ਹੋ ਚੁੱਕੀ ਹੈ।

 

ਸਾਥੀਓ, ਉੱਤਰਾਖੰਡ ਵਿੱਚ ਤਾਂ ਸਥਿਤੀ ਇਹ ਸੀ ਕਿ ਗੰਗੋਤਰੀ, ਬਦਰੀਨਾਥ, ਕੇਦਾਰਨਾਥ ਤੋਂ ਹਰਿਦੁਆਰ ਤੱਕ 130 ਤੋਂ ਜ਼ਿਆਦਾ ਨਾਲੇ ਗੰਗਾ ਜੀ ਵਿੱਚ ਡਿੱਗਦੇ ਸਨ ਅੱਜ ਇਨ੍ਹਾਂ ਨਾਲਿਆਂ ਵਿੱਚੋਂ ਜ਼ਿਆਦਾਤਰ ਨੂੰ ਰੋਕ ਦਿੱਤਾ ਗਿਆ ਹੈ। ਇਸ ਵਿੱਚ ਰਿਸ਼ੀਕੇਸ਼ ਨਾਲ ਲਗਦੇ ਮੁਨੀ ਦੀ ਰੇਤੀਦਾ ਚੰਦਰੇਸ਼ਵਰ ਨਗਰ ਨਾਲਾ ਵੀ ਸ਼ਾਮਲ ਹੈ। ਇਸ ਦੇ ਕਾਰਨ ਇੱਥੇ ਗੰਗਾਜੀ ਦੇ ਦਰਸ਼ਨ ਦੇ ਲਈ ਆਉਣ ਵਾਲੇਰਾਫਟਿੰਗ ਕਰਨ ਵਾਲੇ, ਸਾਥੀਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ

 

ਅੱਜ ਤੋਂ ਇੱਥੇ ਦੇਸ਼ ਦਾ ਪਹਿਲਾ ਚਾਰ ਮੰਜ਼ਿਲਾ ਸੀਵੇਜ ਟ੍ਰੀਟਮੈਂਟ ਪਲਾਂਟ ਸ਼ੁਰੂ ਹੋ ਚੁੱਕਿਆ ਹੈ।   ਹਰਿਦੁਆਰ ਵਿੱਚ ਵੀ ਅਜਿਹੇ 20 ਤੋਂ ਜ਼ਿਆਦਾ ਨਾਲਿਆਂ ਨੂੰ ਬੰਦ ਕੀਤਾ ਜਾ ਚੁੱਕਿਆ ਹੈ। ਸਾਥੀਓਪ੍ਰਯਾਗਰਾਜ ਕੁੰਭ ਵਿੱਚ ਗੰਗਾ ਜੀ ਦੀ ਨਿਰਮਲਤਾ ਨੂੰ ਦੁਨਿਆਭਰ ਦੇ ਸ਼ਰਧਾਲੂਆਂ ਨੇ ਅਨੁਭਵ ਕੀਤਾ ਸੀ ਹੁਣ ਹਰਿਦੁਆਰ ਕੁੰਭ ਦੇ ਦੌਰਾਨ ਵੀ ਪੂਰੀ ਦੁਨੀਆ ਨੂੰ ਨਿਰਮਲ ਗੰਗਾ ਇਸਨਾਨ ਦਾ ਅਨੁਭਵ ਹੋਣ ਵਾਲਾ ਹੈ। ਅਤੇ ਉਸ ਦੇ ਲਈ ਲਗਾਤਾਰ ਪ੍ਰਯਤਨ ਚਲ ਰਹੇ ਹਨ

 

ਸਾਥੀਓ, ਨਮਾਮਿ ਗੰਗੇ ਮਿਸ਼ਨ ਦੇ ਤਹਿਤ ਹੀ ਗੰਗਾ ਜੀ ਤੇ ਸੈਂਕੜੇ ਘਾਟਾਂ ਦਾ ਸੁੰਦਰੀਕਰਣ ਕੀਤਾ ਜਾ ਰਿਹਾ ਹੈ ਅਤੇ ਗੰਗਾ ਵਿਹਾਰ ਲਈ ਆਧੁਨਿਕ ਰਿਵਰਫ੍ਰੰਟ ਦੇ ਨਿਰਮਾਣ ਦਾ ਕਾਰਜ ਵੀ ਕੀਤਾ ਜਾ ਰਿਹਾ ਹੈ। ਹਰਿਦੁਆਰ ਵਿੱਚ ਤਾਂ ਰਿਵਰਫ੍ਰੰਟ ਬਣਕੇ ਤਿਆਰ ਹੈ। ਹੁਣ ਗੰਗਾ ਮਿਊਜ਼ੀਅਮ ਦੇ ਬਣਨ ਨਾਲ ਇੱਥੋਂ ਦਾ ਆਕਰਸ਼ਣ ਹੋਰ ਅਧਿਕ ਵਧ ਜਾਵੇਗਾ ਇਹ ਮਿਊਜ਼ੀਅਮ ਹਰਿਦੁਆਰ ਆਉਣ ਵਾਲੇ ਟੂਰਿਸਟਾਂ ਦੇ ਲਈ, ਗੰਗਾ ਨਾਲ ਜੁੜੀ ਵਿਰਾਸਤ ਨੂੰ ਸਮਝਣ ਦਾ ਇੱਕ ਮਾਧਿਅਮ ਬਣਨ ਵਾਲਾ ਹੈ।

 

ਸਾਥੀਓ, ਹੁਣ ਨਮਾਮਿ ਗੰਗੇ ਅਭਿਯਾਨ ਨੂੰ ਇੱਕ ਨਵੇਂ ਪੱਧਰ ਤੇ ਲਿਜਾਇਆ ਜਾ ਰਿਹਾ ਹੈ। ਗੰਗਾ ਜੀ  ਦੀ ਸਵੱਛਤਾ ਦੇ ਇਲਾਵਾ ਹੁਣ ਗੰਗਾ ਨਾਲ ਲਗਦੇ ਪੂਰੇ ਖੇਤਰ ਦੀ ਅਰਥਵਿਵਸਥਾ ਅਤੇ ਵਾਤਾਵਰਣ ਦੇ ਵਿਕਾਸ ਤੇ ਵੀ ਫੋਕਸ ਹੈ। ਸਰਕਾਰ ਦੁਆਰਾ ਉੱਤਰਾਖੰਡ ਸਹਿਤ ਸਾਰੇ ਰਾਜਾਂ ਦੇ ਕਿਸਾਨਾਂ ਨੂੰ ਜੈਵਿਕ ਖੇਤੀ, ਆਯੁਰਵੇਦਿਕ ਪੌਦਿਆਂ ਦੀ ਖੇਤੀ ਦਾ ਲਾਭ ਦਿਵਾਉਣ ਦੇ ਲਈ ਵਿਆਪਕ ਯੋਜਨਾ ਬਣਾਈ ਗਈ ਹੈ।

 

ਗੰਗਾ ਜੀ ਦੇ ਦੋਵੇਂ ਪਾਸੇ ਪੇਡ-ਪੌਧੇ ਲਗਾਉਣ ਦੇ ਨਾਲ ਹੀ ਔਰਗੈਨਿਕ ਫਾਰਮਿੰਗ ਨਾਲ ਜੁੜਿਆ ਕੌਰੀਡੋਰ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਗੰਗਾ ਜਲ ਨੂੰ ਬਿਹਤਰ ਬਣਾਉਣ ਦੇ ਇਨ੍ਹਾਂ ਕਾਰਜਾਂ ਨੂੰ ਹੁਣ ਮੈਦਾਨੀ ਇਲਾਕਿਆਂ ਵਿੱਚ ਮਿਸ਼ਨ ਡੌਲਫਿਨ ਤੋਂ ਵੀ ਮਦਦ ਮਿਲਣ ਵਾਲੀ ਹੈ। ਇਸੇ 15 ਅਗਸਤ ਨੂੰ ਮਿਸ਼ਨ ਡੌਲਫਿਨ ਦਾ ਐਲਾਨ ਕੀਤਾ ਗਿਆ ਹੈ। ਇਹ ਮਿਸ਼ਨ ਗੰਗਾ ਜੀ ਵਿੱਚ ਡੌਲਫਿਨ ਸੰਵਰਧਨ ਦੇ ਕੰਮ ਨੂੰ ਹੋਰ ਮਜ਼ਬੂਤ ਕਰੇਗਾ

 

ਸਾਥੀਓ, ਅੱਜ ਦੇਸ਼, ਉਸ ਦੌਰ ਤੋਂ ਬਾਹਰ ਨਿਕਲ ਚੁੱਕਿਆ ਹੈ ਜਦੋਂ ਪਾਣੀ ਦੀ ਤਰ੍ਹਾਂ ਪੈਸਾ ਤਾਂ ਵਹਿ ਜਾਂਦਾ ਸੀ, ਲੇਕਿਨ ਨਤੀਜੇ ਨਹੀਂ ਮਿਲਦੇ ਸਨ ਅੱਜ ਪੈਸਾ ਨਾ ਪਾਣੀ ਦੀ ਤਰ੍ਹਾਂ ਵਗਦਾ ਹੈ, ਨਾ ਪਾਣੀ ਵਿੱਚ ਵਗਦਾ ਹੈ, ‘ਤੇ ਪੈਸਾ ਪਾਈ-ਪਾਈ ਪਾਣੀ ਤੇ ਲਗਾਇਆ ਜਾਂਦਾ ਹੈ। ਸਾਡੇ ਇੱਥੇ ਤਾਂ ਹਾਲਤ ਇਹ ਸੀ ਕਿ ਪਾਣੀ ਜਿਹਾ ਮਹੱਤਵਪੂਰਨ ਵਿਸ਼ਾ, ਅਨੇਕਾਂ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਬਿਖਰਿਆ ਪਿਆ ਸੀਵੰਡਿਆ ਹੋਇਆ ਸੀ ਇਨ੍ਹਾਂ ਮੰਤਰਾਲਿਆ ਵਿੱਚ, ਵਿਭਾਗਾਂ ਵਿੱਚ ਨਾ ਕੋਈ ਤਾਲਮੇਲ ਸੀ ਅਤੇ ਨਾ ਹੀ ਸਮਾਨ ਲਕਸ਼ ਦੇ ਲਈ ਕੰਮ ਕਰਨ ਦਾ ਕੋਈ ਸਪਸ਼ਟ ਦਿਸ਼ਾ-ਨਿਰਦੇਸ਼ ਨਤੀਜਾ ਇਹ ਹੋਇਆ ਕਿ ਦੇਸ਼ ਵਿੱਚ ਸਿੰਚਾਈ ਹੋਵੇ ਜਾਂ ਫਿਰ ਪੀਣ ਦੇ ਪਾਣੀ ਨਾਲ ਜੁੜੀ ਸਮੱਸਿਆ, ਇਹ ਨਿਰੰਤਰ ਵਿਕਰਾਲ ਹੁੰਦੀ ਗਈ

 

ਤੁਸੀਂ ਸੋਚੋ, ਆਜ਼ਾਦੀ ਦੇ ਇਤਨੇ ਵਰ੍ਹਿਆਂ ਬਾਅਦ ਵੀ 15 ਕਰੋੜ ਤੋਂ ਜ਼ਿਆਦਾ ਘਰਾਂ ਵਿੱਚ ਪਾਈਪਨਾਲ ਪੀਣ ਦਾ ਪਾਣੀ ਨਹੀਂ ਪਹੁੰਚਦਾ ਸੀ ਇੱਥੇ ਉੱਤਰਾਖੰਡ ਵਿੱਚ ਵੀ ਹਜ਼ਾਰਾਂ ਘਰਾਂ ਵਿੱਚ ਇਹੀ ਹਾਲ ਸੀ ਪਿੰਡਾਂ ਵਿੱਚ, ਪਹਾੜਾਂ ਵਿੱਚ, ਜਿੱਥੇ ਆਉਣਾ-ਜਾਣਾ ਤੱਕ ਮੁਸ਼ਕਿਲ ਹੋਵੇ,  ਉੱਥੇ ਪੀਣ ਦੇ ਪਾਣੀ ਦਾ ਇੰਤਜ਼ਾਮ ਕਰਨ ਵਿੱਚ ਸਭ ਤੋਂ ਜ਼ਿਆਦਾ ਤਕਲੀਫ਼ ਸਾਡੀਆਂ ਮਾਤਾਵਾਂ ਨੂੰ ਭੈਣਾਂ ਨੂੰ- ਬੇਟੀਆਂ ਨੂੰ ਉਠਾਉਣੀ ਪੈਂਦੀ ਸੀ, ਪੜ੍ਹਾਈ ਛੱਡਣੀ ਪੈਂਦੀ ਸੀ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ, ਦੇਸ਼ ਦੀਆਂ ਪਾਣੀ ਨਾਲ ਜੁੜੀਆਂ ਸਾਰੀਆਂ ਚੁਣੌਤੀਆਂ ਤੇ ਇਕੱਠੇ ਊਰਜਾ ਲਗਾਉਣ ਦੇ ਲਈ ਹੀ ਜਲ-ਸ਼ਕਤੀ ਮੰਤਰਾਲੇ ਦਾ ਗਠਨ ਕੀਤਾ ਗਿਆ

 

ਮੈਨੂੰ ਖੁਸ਼ੀ ਹੈ ਕਿ ਬਹੁਤ ਹੀ ਘੱਟ ਸਮੇਂ ਵਿੱਚ ਜਲਸ਼ਕਤੀ ਮੰਤਰਾਲੇ ਨੇ ਤੇਜ਼ੀ ਨਾਲ ਕੰਮ ਸੰਭਾਲਣਾ ਸ਼ੁਰੂ ਕਰ ਦਿੱਤਾ ਪਾਣੀ ਨਾਲ ਜੁੜੀਆਂ ਚੁਣੌਤੀਆਂ ਦੇ ਨਾਲ-ਨਾਲ ਹੁਣ ਇਹ ਮੰਤਰਾਲਾ ਦੇਸ਼ ਦੇ ਪਿੰਡਾਂ ਵਿੱਚਹਰ ਘਰ ਤੱਕ ਜਲ ਪਹੁੰਚਾਉਣ ਦੇ ਮਿਸ਼ਨ ਵਿੱਚ ਜੁਟਿਆ ਹੋਇਆ ਹੈ। ਅੱਜ ਜਲ-ਜੀਵਨ ਮਿਸ਼ਨ ਦੇ ਤਹਿਤ ਹਰ ਦਿਨ ਕਰੀਬ-ਕਰੀਬ 1 ਲੱਖ ਪਰਿਵਾਰਾਂ ਨੂੰ ਸ਼ੁੱਧ ਪੇਅਜਲ ਦੀ ਸੁਵਿਧਾ ਨਾਲ ਜੋੜਿਆ ਜਾ ਰਿਹਾ ਹੈ। ਸਿਰਫ਼ 1 ਸਾਲ ਵਿੱਚ ਹੀ ਦੇਸ਼  ਦੇ 2 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਤੱਕ ਪੀਣ ਦਾ ਪਾਣੀ ਪਹੁੰਚਾਇਆ ਜਾ ਚੁੱਕਿਆ ਹੈ।

 

ਇੱਥੇ ਉੱਤਰਾਖੰਡ ਵਿੱਚ ਤਾਂ ਤ੍ਰਿਵੇਂਦ ਜੀ ਅਤੇ ਉਨ੍ਹਾਂ ਦੀ ਟੀਮ ਨੇ ਇੱਕ ਕਦਮ ਅੱਗੇ ਵਧਦੇ ਹੋਏ ਸਿਰਫ਼ 1 ਰੁਪਏ ਵਿੱਚ ਪਾਣੀ ਦਾ ਕਨੈਕਸ਼ਨ ਦੇਣ ਦਾ ਬੀੜਾ ਚੁੱਕਿਆ ਹੈ। ਮੈਨੂੰ ਖੁਸ਼ੀ ਹੈ ਕਿ ਉੱਤਰਾਖੰਡ ਸਰਕਾਰ ਨੇ ਸਾਲ 2022 ਤੱਕ ਹੀ ਰਾਜ ਦੇ ਹਰ ਘਰ ਤੱਕ ਜਲ ਪਹੁੰਚਾਉਣ ਦਾ ਲਕਸ਼ (ਟੀਚਾ) ਰੱਖਿਆ ਹੈ।  ਕੋਰੋਨਾ ਦੇ ਇਸ ਕਾਲਖੰਡ ਵਿੱਚ ਵੀ ਉੱਤਰਾਖੰਡ ਵਿੱਚ ਬੀਤੇ 4-5 ਮਹੀਨੇ ਵਿੱਚ 50 ਹਜ਼ਾਰ ਤੋਂਅਧਿਕ ਪਰਿਵਾਰਾਂ ਨੂੰ ਪਾਣੀ ਦੇ ਕਨੈਕਸ਼ਨ ਦਿੱਤੇ ਜਾ ਚੁੱਕੇ ਹਨ ਇਹ ਉੱਤਰਾਖੰਡ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਿਖਾਉਂਦਾ ਹੈ, ਕਮਿਟਮੈਂਟ ਨੂੰ ਦਿਖਾਉਂਦਾ ਹੈ।

 

ਸਾਥੀਓਜਲਜੀਵਨ ਮਿਸ਼ਨ ਪਿੰਡ ਅਤੇ ਗ਼ਰੀਬ ਦੇ ਘਰ ਤੱਕ ਪਾਣੀ ਪਹੁੰਚਾਉਣ ਦਾ ਤਾਂ ਅਭਿਯਾਨ ਹੈ ਹੀ, ਇਹ ਇੱਕ ਤਰ੍ਹਾਂ ਨਾਲ ਗ੍ਰਾਮ ਸਵਰਾਜ ਨੂੰ, ਪਿੰਡ ਦੇ ਸਸ਼ਕਤੀਕਰਣ ਨੂੰ, ਉਸ ਦੇ ਲਈ ਵੀ ਇੱਕ ਨਵੀਂ ਊਰਜਾ, ਨਵੀਂ ਤਾਕਤ, ਵੀ ਨਵੀਂ ਬੁਲੰਦੀ ਦੇਣ ਵਾਲਾ ਅਭਿਯਾਨ ਹੈ। ਸਰਕਾਰ ਦੇ ਕੰਮ ਕਰਨ ਵਿੱਚ ਕਿਵੇਂ ਬਹੁਤ ਵੱਡਾ ਬਦਲਾਅ ਆਇਆ ਹੈ, ਇਹ ਉਸ ਦਾ ਵੀ ਉਦਾਹਰਣ ਹੈ। ਪਹਿਲਾਂ ਸਰਕਾਰੀ ਯੋਜਨਾਵਾਂ ਤੇ ਅਕਸਰ ਦਿੱਲੀ ਵਿੱਚ ਹੀ ਬੈਠ ਕੇ ਫੈਸਲਾ ਹੁੰਦਾ ਸੀ

 

ਕਿਸ ਪਿੰਡ ਵਿੱਚ ਕਿੱਥੇ ਸੋਰਸ ਟੈਂਕ ਬਣੇਗਾ, ਕਿੱਥੋਂ ਪਾਈਪਲਾਈਨ ਵਿਛੇਗੀ, ਇਹ ਸਭ ਫੈਸਲੇ ਜ਼ਿਆਦਾਤਰ ਰਾਜਧਾਨੀਆਂ ਵਿੱਚ ਹੀ ਹੁੰਦੇ ਸਨ। ਲੇਕਿਨ ਜਲ ਜੀਵਨ ਮਿਸ਼ਨ ਨੇ ਹੁਣ ਇਸ ਪੂਰੀ ਪਰਿਪਾਟੀ ਨੂੰ ਹੀ ਬਦਲ ਦਿੱਤਾ ਹੈ। ਪਿੰਡ ਵਿੱਚ ਪਾਣੀ ਨਾਲ ਜੁੜੇ ਕਿਹੜੇ ਕੰਮ ਹੋਣ, ਕਿੱਥੇ ਕੰਮ ਹੋਣਉਸ ਦੀ ਕੀ ਤਿਆਰੀ ਹੋਵੇ,ਇਹ ਸਭ ਕੁਝ ਤੈਅ ਕਰਨ ਦਾ, ਫ਼ੈਸਲਾ ਲੈਣ ਦਾ ਅਧਿਕਾਰ ਹੁਣ ਪਿੰਡ ਦੇ ਲੋਕਾਂ ਨੂੰ ਹੀ ਦੇ ਦਿੱਤਾ ਗਿਆ ਹੈ। ਪਾਣੀ ਦੇ ਪ੍ਰੋਜੈਕਟਾਂ ਦੀ ਪਲਾਨਿੰਗ ਤੋਂ ਲੈ ਕੇ ਰੱਖ-ਰਖਾਅ ਅਤੇ ਸੰਚਾਲਨ ਤੱਕ ਦੀ ਪੂਰੀ ਵਿਵਸਥਾ ਗ੍ਰਾਮ ਪੰਚਾਇਤ ਕਰੇਗੀ, ਪਾਨੀ ਸਮਿਤੀਆਂ ਕਰਨਗੀਆਂਪਾਨੀ ਸਮਿਤੀਆਂ ਵਿੱਚ ਵੀ 50 ਪ੍ਰਤੀਸ਼ਤ ਪਿੰਡ ਦੀਆਂ ਭੈਣਾਂ ਹੋਣ-ਪਿੰਡ ਦੀਆਂ ਬੇਟੀਆਂ ਹੋਣ, ਇਹ ਵੀ ਸੁਨਿਸ਼ਚਿਤ ਕੀਤਾ ਗਿਆ ਹੈ।

 

ਸਾਥੀਓਅੱਜ ਜਿਸ ਮਾਰਗਦਰਸ਼ਿਕਾ ਦਾ ਵਿਮੋਚਨ ਕੀਤਾ ਗਿਆ ਹੈ,ਉਹ ਇਨ੍ਹਾਂ ਭੈਣਾਂ-ਬੇਟੀਆਂਪਾਣੀ ਕਮੇਟੀ ਦੇ ਮੈਬਰਾਂਪੰਚਾਇਤ ਮੈਬਰਾਂ ਦੇ ਸਭ ਤੋਂ ਜ਼ਿਆਦਾ ਕੰਮ ਆਉਣ ਵਾਲੀਆਂ ਹਨ।  ਇੱਕ ਪ੍ਰਕਾਰ ਦੀ ਮਾਰਗਦਰਸ਼ਿਕਾ ਹੈ ਅਤੇ ਮੇਰਾ ਪੱਕਾ ਵਿਸ਼ਵਾਸ ਹੈ ਕਿ ਪਾਣੀ ਦੀ ਕਠਿਨਾਈ ਕੀ ਹੁੰਦੀ ਹੈਪਾਣੀ ਦਾ ਮੁੱਲ‍ ਕੀ ਹੁੰਦਾ ਹੈਪਾਣੀ ਦੀ ਜ਼ਰੂਰਤ ਕਿਵੇਂ ਸੁਵਿਧਾ ਅਤੇ ਸੰਕਟ ਦੋਵੇਂ ਲਿਆਉਂਦੀ ਹੈ।  ਇਸ ਗੱਲ ਨੂੰ ਸਾਡੀਆਂ ਮਾਤਾਵਾਂ-ਭੈਣਾਂ ਜਿਤਨਾ ਸਮਝਦੀਆਂ ਹਨ,ਸ਼ਾਇਦ ਹੀ ਕੋਈ ਸਮਝਦਾ ਹੈ।  ਅਤੇ ਇਸ ਲਈ ਜਦੋਂ ਇਸ ਦਾ ਪੂਰਾ ਕਾਰੋਬਾਰ ਮਾਤਾਵਾਂ-ਭੈਣਾਂ  ਦੇ ਹੱਥ ਵਿੱਚ ਜਾਂਦਾ ਹੈ ਤਾਂ ਬੜੀ ਸੰਵੇਦਨਸ਼ੀਲਤਾ ਨਾਲ,ਬੜੀ ਜ਼ਿੰ‍ਮੇਦਾਰੀ ਦੇ ਨਾਲ ਉਹ ਇਸ ਕੰਮ ਨੂੰ ਨਿਭਾਉਦੀਆਂ ਹਨ ਅਤੇ ਅੱਛੇ ਪਰਿਣਾਮ ਵੀ ਦਿੰਦੀਆਂ ਹਨ।

 

ਇਹ ਪਿੰਡ ਦੇ ਲੋਕਾਂ ਨੂੰ ਇੱਕ ਮਾਰਗ ਦਿਖਾਵੇਗੀਉਨ੍ਹਾਂ ਨੂੰ ਫੈਸਲਾ ਲੈਣ ਵਿੱਚ ਮਦਦ ਕਰੇਗੀ। ਮੈਂ ਸਮਝਦਾ ਹਾਂਜਲ ਜੀਵਨ ਮਿਸ਼ਨ ਨੇ ਪਿੰਡ ਦੇ ਲੋਕਾਂ ਨੂੰ ਇੱਕ ਅਵਸਰ ਦਿੱਤਾ ਹੈ। ਅਵਸਰਆਪਣੇ ਪਿੰਡ ਨੂੰ ਪਾਣੀ ਦੀਆਂ ਸਮੱਸਿਆਵਾਂ ਤੋਂ ਮੁਕਤ ਕਰਨ ਦਾਅਵਸਰਆਪਣੇ ਪਿੰਡ ਨੂੰ ਪਾਣੀ ਨਾਲ ਭਰਪੂਰ ਕਰਨ ਦਾ। ਮੈਨੂੰ ਦੱਸਿਆ ਗਿਆ ਹੈ ਕਿ ਜਲ ਜੀਵਨ ਮਿਸ਼ਨ ਇਸ 2 ਅਕਤੂਬਰਗਾਂਧੀ ਜਯੰਤੀ ਤੋਂ ਇੱਕ ਹੋਰ ਅਭਿਯਾਨ ਸ਼ੁਰੂ ਕਰਨ ਜਾ ਰਿਹਾ ਹੈ।  100 ਦਿਨ ਦਾ ਇੱਕ ਵਿਸ਼ੇਸ਼ ਅਭਿਯਾਨਜਿਸ ਤਹਿਤ ਦੇਸ਼ ਦੇ ਹਰ ਸਕੂਲ ਅਤੇ ਹਰ ਆਂਗਨਵਾੜੀ ਵਿੱਚ ਨਲ ਸੇ ਜਲ ਨੂੰ ਸੁਨਿਸ਼ਚਿਤ ਕੀਤਾ ਜਾਵੇਗਾ। ਮੈਂ ਇਸ ਅਭਿਯਾਨ ਦੀ ਸਫਲਤਾ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓਨਮਾਮਿ ਗੰਗੇ ਅਭਿਯਾਨ ਹੋਵੇ,ਜਲ ਜੀਵਨ ਮਿਸ਼ਨ ਹੋਵੇਸਵੱਛ ਭਾਰਤ ਅਭਿਯਾਨ ਹੋਵੇਅਜਿਹੇ ਅਨੇਕ ਪ੍ਰੋਗਰਾਮ ਬੀਤੇ 6 ਸਾਲਾਂ ਦੇ ਵੱਡੇ ਰਿਫਾਰਮਸ ਦਾ ਹਿੱਸਾ ਹਨ।  ਇਹ ਅਜਿਹੇ ਰਿਫਾਰਮ ਹਨਜੋ ਸਧਾਰਨ ਜਨ ਦੇ ਜੀਵਨ ਵਿੱਚਸਮਾਜਿਕ ਵਿਵਸਥਾ ਵਿੱਚ ਹਮੇਸ਼ਾ ਦੇ ਲਈ ਸਾਰਥਕ ਬਦਲਾਅ ਲਿਆਉਣ ਵਿੱਚ ਮਦਦਗਾਰ ਹਨ।  ਬੀਤੇ ਇੱਕ-ਡੇਢ  ਸਾਲ ਵਿੱਚ ਤਾਂ ਇਸ ਵਿੱਚ ਹੋਰ ਜ਼ਿਆਦਾ ਤੇਜ਼ੀ ਆਈ ਹੈ।  ਹੁਣੇ ਜੋ ਸੰਸਦ ਦਾ ਸੈਸ਼ਨ ਖਤਮ ਹੋਇਆ ਹੈਇਸ ਵਿੱਚ ਦੇਸ਼ ਦੇ ਕਿਸਾਨਾਂਸ਼੍ਰਮਿਕਾਂ ਅਤੇ ਦੇਸ਼ ਦੀ ਸਿਹਤ ਨਾਲ ਜੁੜੇ ਵੱਡੇ ਸੁਧਾਰ ਕੀਤੇ ਗਏ ਹਨ।  ਇਨ੍ਹਾਂ ਸੁਧਾਰਾਂ ਨਾਲ ਦੇਸ਼ ਦਾ ਸ਼੍ਰਮਿਕ ਸਸ਼ਕਤ ਹੋਵੇਗਾਦੇਸ਼ ਦਾ ਨੌਜਵਾਨ ਸਸ਼ਕਤ ਹੋਵੇਗਾਦੇਸ਼ ਦੀਆਂ ਮਹਿਲਾਵਾਂ ਸਸ਼ਕਤ ਹੋਣਗੀਆਂ,ਦੇਸ਼ ਦਾ ਕਿਸਾਨ ਸਸ਼ਕਤ ਹੋਵੇਗਾ  ਲੇਕਿਨ ਅੱਜ ਦੇਸ਼ ਦੇਖ ਰਿਹਾ ਹੈ ਕਿ ਕਿਵੇਂ ਕੁਝ ਲੋਕ ਸਿਰਫ ਵਿਰੋਧ ਦੇ ਲਈ ਵਿਰੋਧ ਕਰ ਰਹੇ ਹਨ।

 

ਸਾਥੀਓ,ਹੁਣ ਤੋਂ ਕੁਝ ਦਿਨ ਪਹਿਲਾਂ ਦੇਸ਼ ਨੇ ਆਪਣੇ ਕਿਸਾਨਾਂ ਨੂੰਅਨੇਕ ਬੰਧਨਾਂ ਤੋਂ ਮੁਕਤ ਕੀਤਾ ਹੈ। ਹੁਣ ਦੇਸ਼ ਦਾ ਕਿਸਾਨ,ਕਿਤੇ ਵੀਕਿਸੇ ਨੂੰ ਵੀ ਆਪਣੀ ਉਪਜ ਵੇਚ ਸਕਦਾ ਹੈ। ਲੇਕਿਨ ਅੱਜ ਜਦੋਂ ਕੇਂਦਰ ਸਰਕਾਰ,ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰ  ਦੇ ਰਹੀ ਹੈਤਾਂ ਵੀ ਇਹ ਲੋਕ ਵਿਰੋਧ ਤੇ ਉਤਰ ਆਏ ਹਨ  ਇਹ ਲੋਕ ਚਾਹੁੰਦੇ ਹਨ ਕਿ ਦੇਸ਼ ਦਾ ਕਿਸਾਨ ਖੁੱਲ੍ਹੇ ਬਜ਼ਾਰ ਵਿੱਚ ਆਪਣੀ ਉਪਜ ਨਾ ਵੇਚ ਸਕੇ  ਇਹ ਲੋਕ ਚਾਹੁੰਦੇ ਹਨ ਕਿ ਕਿਸਾਨ ਦੀਆਂ ਗੱਡੀਆਂ ਜ਼ਬਤ ਹੁੰਦੀਆਂ ਰਹਿਣਉਨ੍ਹਾਂ ਤੋਂ ਵਸੂਲੀ ਹੁੰਦੀ ਰਹੇ,ਉਨ੍ਹਾਂ ਤੋਂ ਘੱਟ ਕੀਮਤ ਤੇ ਅਨਾਜ ਖਰੀਦ ਕੇ,ਵਿਚੋਲੇ ਲਾਭ ਕਮਾਉਂਦੇ ਰਹਿਣ।  ਇਹ ਕਿਸਾਨ ਦੀ ਆਜ਼ਾਦੀ ਦਾ ਵਿਰੋਧ ਕਰ ਰਹੇ ਹਨ।  ਜਿਨ੍ਹਾਂ ਸਮਾਨਾਂ ਦੀ,ਉਪਕਰਣਾਂ ਦੀ ਕਿਸਾਨ ਪੂਜਾ ਕਰਦਾ ਹੈ,ਉਨ੍ਹਾਂ ਨੂੰ ਅੱਗ ਲਗਾ ਕੇ ਇਹ ਲੋਕ ਹੁਣ ਕਿਸਾਨਾਂ ਨੂੰ ਅਪਮਾਨਿਤ ਕਰ ਰਹੇ ਹਨ।

 

ਸਾਥੀਓਵਰ੍ਹਿਆਂ ਤੱਕ ਇਹ ਲੋਕ ਕਹਿੰਦੇ ਰਹੇ MSP ਲਾਗੂ ਕਰਾਂਗੇ,  MSP ਲਾਗੂ ਕਰਾਂਗੇਲੇਕਿਨ ਕੀਤਾ ਨਹੀਂMSP ਲਾਗੂ ਕਰਨ ਦਾ ਕੰਮ ਸ‍ਵਾਮੀਨਾਥਨ ਕਮਿਸ਼ਨ ਦੀ ਇੱਛਾ ਦੇ ਅਨੁਸਾਰਸਾਡੀ ਹੀ ਸਰਕਾਰ ਨੇ ਕੀਤਾ।  ਅੱਜ ਇਹ ਲੋਕ MSP ‘ਤੇ ਹੀ ਕਿਸਾਨਾਂ ਵਿੱਚ ਭਰਮ ਫੈਲਾ ਰਹੇ ਹਨ।  ਦੇਸ਼ ਵਿੱਚ MSP ਵੀ ਰਹੇਗੀ ਅਤੇ ਕਿਸਾਨਾਂ ਨੂੰ ਕਿਤੇ ਵੀ ਆਪਣੀ ਉਪਜ ਵੇਚਣ ਦੀ ਆਜ਼ਾਦੀ ਵੀ।  ਲੇਕਿਨ ਇਹ ਆਜ਼ਾਦੀਕੁਝ ਲੋਕ ਬਰਦਾਸ਼ਤ ਨਹੀਂ ਕਰ ਪਾ ਰਹੇ।  ਇਨ੍ਹਾਂ ਦੀ ਕਾਲ਼ੀ ਕਮਾਈ ਦਾ ਇੱਕ ਹੋਰ ਜ਼ਰੀਆ ਸਮਾਪਤ ਹੋ ਗਿਆ ਹੈ,ਇਸ ਲਈ ਇਨ੍ਹਾਂ ਨੂੰ ਪਰੇਸ਼ਾਨੀ ਹੈ।

 

ਸਾਥੀਓਕੋਰੋਨਾ ਦੇ ਇਸ ਕਾਲਖੰਡ ਵਿੱਚ ਦੇਸ਼ ਨੇ ਦੇਖਿਆ ਹੈ ਕਿ ਕਿਵੇਂ ਡਿਜੀਟਲ ਭਾਰਤ ਅਭਿਯਾਨ ਨੇ,ਜਨਧਨ ਬੈਂਕ ਖਾਤਿਆਂ  ਨੇਰੁਪੇ ਕਾਰਡ ਨੇ ਲੋਕਾਂ ਦੀ ਕਿਤਨੀ ਮਦਦ ਕੀਤੀ ਹੈ।  ਲੇਕਿਨ ਤੁਹਾਨੂੰ ਯਾਦ ਹੋਵੇਗਾ,ਜਦੋਂ ਇਹੀ ਕੰਮ ਸਾਡੀ ਸਰਕਾਰ ਨੇ ਸ਼ੁਰੂ ਕੀਤੇ ਸਨਤਾਂ ਇਹ ਲੋਕ ਇਨ੍ਹਾਂ ਦਾ ਕਿਤਨਾ ਵਿਰੋਧ ਕਰ ਰਹੇ ਸਨ।  ਇਨ੍ਹਾਂ ਦੀਆਂ ਨਜ਼ਰਾਂ ਵਿੱਚ ਦੇਸ਼ ਦਾ ਗ਼ਰੀਬ,ਦੇਸ਼ ਦੇ ਪਿੰਡ ਦੇ ਲੋਕ ਅਨਪੜ੍ਹ ਸਨ,ਅਗਿਆਨੀ ਸਨ।  ਦੇਸ਼  ਦੇ ਗ਼ਰੀਬ ਦਾ ਬੈਂਕ ਖਾਤਾ ਖੁੱਲ੍ਹ ਜਾਵੇਉਹ ਵੀ ਡਿਜੀਟਲ ਲੈਣ-ਦੇਣ ਕਰੇ,ਇਸ ਦਾ ਇਨ੍ਹਾਂ ਲੋਕਾਂ ਨੇ ਹਮੇਸ਼ਾ ਵਿਰੋਧ ਕੀਤਾ।

 

ਸਾਥੀਓਦੇਸ਼ ਨੇ ਇਹ ਵੀ ਦੇਖਿਆ ਹੈ ਕਿ ਜਦੋਂ ਵੰਨ ਨੇਸ਼ਨ-ਵੰਨ ਟੈਕਸ ਦੀ ਗੱਲ ਆਈਜੀਐੱਸਟੀ ਦੀ ਗੱਲ ਆਈ,ਤਾਂ ਫਿਰ ਇਹ ਲੋਕ ਫਿਰ ਵਿਰੋਧ ਕਰਨ ਲੱਗੇGST ਦੀ ਵਜ੍ਹਾ ਨਾਲਦੇਸ਼ ਵਿੱਚ ਘਰੇਲੂ ਸਮਾਨਾਂ ਤੇ ਲਗਣ ਵਾਲਾ ਟੈਕਸ ਬਹੁਤ ਘੱਟ ਹੋ ਗਿਆ ਹੈ।  ਜ਼ਿਆਦਾਤਰ ਘਰੇਲੂ ਸਮਾਨਾਂ,ਰਸੋਈ ਲਈ ਜ਼ਰੂਰੀ ਚੀਜ਼ਾਂ ਤੇ ਟੈਕਸ ਹੁਣ ਜਾਂ ਤਾਂ ਨਹੀਂ ਹੈ ਜਾਂ ਫਿਰ ਪੰਜ ਪ੍ਰਤੀਸ਼ਤ ਤੋਂ ਵੀ ਘੱਟ ਹੈ  ਪਹਿਲਾਂ ਇਨ੍ਹਾਂ ਚੀਜ਼ਾਂ ਤੇ ਜ਼ਿਆਦਾ ਟੈਕਸ ਲਗਿਆ ਕਰਦਾ ਸੀ,ਲੋਕਾਂ ਨੂੰ ਆਪਣੀ ਜੇਬ ਤੋਂ ਜ਼ਿਆਦਾ ਪੈਸੇ ਖਰਚ ਕਰਨੇ ਪੈਂਦੇ ਸਨ।  ਲੇਕਿਨ,ਤੁਸੀਂ ਦੇਖੋ,ਇਨ੍ਹਾਂ ਲੋਕਾਂ ਨੂੰ GST ਤੋਂ ਵੀ ਪਰੇਸ਼ਾਨੀ ਹੈ,ਇਹ ਉਸ ਦਾ ਮਜਾਕ ਉਡਾਉਂਦੇ ਹਨ,ਉਸ ਦਾ ਵਿਰੋਧ ਕਰਦੇ ਹਨ

 

ਸਾਥੀਓਇਹ ਲੋਕ ਨਾ ਕਿਸਾਨ ਦੇ ਨਾਲ ਹਨ,ਨਾ ਨੌਜਵਾਨ  ਦੇ ਨਾਲ ਅਤੇ ਨਾ ਹੀ ਜਵਾਨ ਦੇ ਨਾਲ।  ਤੁਹਾਨੂੰ ਯਾਦ ਹੋਵੇਗਾ,ਜਦੋਂ ਸਾਡੀ ਸਰਕਾਰ ਵੰਨ ਰੈਂਕ ਵੰਨ ਪੈਂਸ਼ਨ ਲਿਆਈ,ਉੱਤਰਾਖੰਡ  ਦੇ ਹਜ਼ਾਰਾਂ ਸਾਬਕਾ ਸੈਨਿਕਾਂ ਨੂੰ ਵੀ ਉਨ੍ਹਾਂ ਦਾ ਅਧਿਕਾਰ ਦਿੱਤਾਤਾਂ ਇਹ ਲੋਕ ਵਿਰੋਧ ਕਰ ਰਹੇ ਸਨ।  ਵੰਨ ਰੈਂਕ-ਵੰਨ ਪੈਂਸ਼ਨ ਲਾਗੂ ਕਰਨ  ਦੇ ਬਾਅਦ ਤੋਂ ਸਰਕਾਰ ਸਾਬਕਾ ਸੈਨਿਕਾਂ ਨੂੰ ਲਗਭਗ 11 ਹਜ਼ਾਰ ਕਰੋੜ ਰੁਪਏ ਏਰੀਅਰ  ਦੇ ਤੌਰ ਤੇ ਦੇ ਚੁੱਕੀ ਹੈ।  ਇੱਥੇ ਉੱਤਰਾਖੰਡ ਵਿੱਚ ਵੀ ਇੱਕ ਲੱਖ ਤੋਂ ਜ਼ਿਆਦਾ ਸਾਬਕਾ ਸੈਨਿਕਾਂ ਨੂੰ ਇਸ ਦਾ ਲਾਭ ਮਿਲਿਆ ਹੈ।  ਲੇਕਿਨ ਇਨ੍ਹਾਂ ਲੋਕਾਂ ਨੂੰ ਵੰਨ ਰੈਂਕ-ਵੰਨ ਪੈਂਸ਼ਨ ਲਾਗੂ ਕੀਤੇ ਜਾਣ ਤੋਂ ਹਮੇਸ਼ਾ ਦਿੱਕਤ ਰਹੀ ਹੈ।  ਇਨ੍ਹਾਂ ਲੋਕਾਂ ਨੇ ਵੰਨ ਰੈਂਕ-ਵੰਨ ਪੈਂਸ਼ਨ ਦਾ ਵੀ ਵਿਰੋਧ ਕੀਤਾ ਹੈ

 

ਸਾਥੀਓ,ਵਰ੍ਹਿਆਂ ਤੱਕ ਇਨ੍ਹਾਂ ਲੋਕਾਂ ਨੇ ਦੇਸ਼ ਦੀਆਂ ਸੈਨਾਵਾਂ ਨੂੰ,ਦੇਸ਼ ਦੀ ਵਾਯੂ ਸੈਨਾ ਨੂੰ ਸਸ਼ਕਤ ਕਰਨ ਲਈ ਕੁਝ ਨਹੀਂ ਕੀਤਾ।  ਵਾਯੂ ਸੈਨਾ ਕਹਿੰਦੀ ਰਹੀ ਕਿ ਸਾਨੂੰ ਆਧੁਨਿਕ ਲੜਾਕੂ ਜਹਾਜ਼ ਚਾਹੀਦੇ ਹਨ।  ਲੇਕਿਨ ਇਹ ਲੋਕ ਵਾਯੂ ਸੈਨਾ ਦੀ ਗੱਲ ਨੂੰ ਨਜ਼ਰ-ਅੰਦਾਜ਼ ਕਰਦੇ ਰਹੇ।  ਜਦੋਂ ਸਾਡੀ ਸਰਕਾਰ ਨੇ ਸਿੱਧੇ ਫ਼ਰਾਂਸ ਸਰਕਾਰ ਤੋਂ ਰਾਫੇਲ ਲੜਾਕੂ ਜਹਾਜ਼ ਦਾ ਸਮਝੌਤਾ ਕਰ ਲਿਆਤਾਂ ਇਨ੍ਹਾਂ ਨੂੰ ਫਿਰ ਦਿੱਕਤ ਹੋਣ ਲਗੀ।  ਭਾਰਤੀ ਵਾਯੂ ਸੈਨਾ ਦੇ ਕੋਲ ਰਾਫੇਲ ਆਏ,ਭਾਰਤੀ ਵਾਯੂ ਸੈਨਾ ਦੀ ਤਾਕਤ ਵਧੀ,ਇਹ ਇਸ ਦਾ ਵੀ ਵਿਰੋਧ ਕਰਦੇ ਰਹੇ ਹਨ  ਮੈਨੂੰ ਖੁਸ਼ੀ ਹੈ ਕਿ ਅੱਜ ਰਾਫੇਲ ਭਾਰਤੀ ਵਾਯੂ ਸੈਨਾ ਦੀ ਤਾਕਤ ਵਧਾ ਰਿਹਾ ਹੈ  ਅੰਬਾਲਾ ਤੋਂ ਲੈ ਕੇ ਲੇਹ ਤੱਕ ਉਸ ਦੀ ਗਰਜਨਾ,ਭਾਰਤੀ ਜਾਂਬਾਜ਼ਾਂ ਦਾ ਹੌਸਲਾ ਵਧਾ ਰਹੀ ਹੈ।

 

ਸਾਥੀਓਚਾਰ ਸਾਲ ਪਹਿਲਾਂ ਦਾ ਇਹੀ ਤਾਂ ਉਹ ਸਮਾਂ ਸੀ,ਜਦੋਂ ਦੇਸ਼  ਦੇ ਜਾਂਬਾਜ਼ਾਂ ਨੇ ਸਰਜੀਕਲ ਸਟ੍ਰਾਈਕ ਕਰਦੇ ਹੋਏ ਆਤੰਕ ਦੇ ਅੱਡਿਆਂ ਨੂੰ ਤਬਾਹ ਕਰ ਦਿੱਤਾ ਸੀ।  ਲੇਕਿਨ ਇਹ ਲੋਕ ਆਪਣੇ ਜਾਂਬਾਜ਼ਾਂ ਦੇ ਸਾਹਸ ਦੀ ਪ੍ਰਸ਼ੰਸਾ ਕਰਨ ਦੀ ਬਜਾਏਉਨ੍ਹਾਂ ਤੋਂ ਹੀ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗ ਰਹੇ ਸਨ।  ਸਰਜੀਕਲ ਸਟ੍ਰਾਈਕ ਦਾ ਵੀ ਵਿਰੋਧ ਕਰਕੇਇਹ ਲੋਕ ਦੇਸ਼ ਦੇ ਸਾਹਮਣੇ ਆਪਣੀ ਮਨਸ਼ਾ,ਆਪਣੀ ਨੀਯਤ ਸਾਫ਼ ਕਰ ਚੁੱਕੇ ਹਨ।  ਦੇਸ਼ ਦੇ ਲਈ ਹੋ ਰਹੇ ਹਰ ਕੰਮ ਦਾ ਵਿਰੋਧ ਕਰਨਾਇਨ੍ਹਾਂ ਲੋਕਾਂ ਦੀ ਆਦਤ ਹੋ ਗਈ ਹੈ।  ਉਨ੍ਹਾਂ ਦੀ ਰਾਜਨੀਤੀ ਦਾ ਇੱਕਮਾਤਰ ਤਰੀਕਾ ਹੀ ਇਹੀ ਹੈ- ਵਿਰੋਧ। 

 

ਤੁਸੀਂ ਯਾਦ ਕਰੋਭਾਰਤ ਦੀ ਪਹਿਲ ਤੇ ਜਦੋਂ ਪੂਰੀ ਦੁਨੀਆ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੀ ਸੀਤਾਂ ਇਹ ਭਾਰਤ ਵਿੱਚ ਹੀ ਬੈਠੇ ਇਹ ਲੋਕ ਉਸ ਦਾ ਵਿਰੋਧ ਕਰ ਰਹੇ ਸਨ  ਜਦੋਂ ਦੇਸ਼ ਦੀ ਸੈਂਕੜੇ ਰਿਆਸਤਾਂ ਨੂੰ ਜੋੜਨ ਦਾ ਇਤਿਹਾਸਿਕ ਕੰਮ ਕਰਨ ਵਾਲੇ ਸਰਦਾਰ ਪਟੇਲ ਦੀ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਦਾ ਉਦਘਾਟਨ ਹੋ ਰਿਹਾ ਸੀਤਦ ਵੀ ਇਹ ਲੋਕ ਇਸ ਦਾ ਵਿਰੋਧ ਕਰ ਰਹੇ ਸਨ।  ਅੱਜ ਤੱਕ ਇਨ੍ਹਾਂ ਦਾ ਕੋਈ ਵੱਡਾ ਨੇਤਾ ਸਟੈਚੂ ਆਵ੍ ਯੂਨਿਟੀ  ਦੇ ਦਰਸ਼ਨ ਕਰਨ ਨਹੀਂ ਗਿਆ ਹੈ  ਕਿਉਂ ਕਿਉਂਕਿ ਇਨ੍ਹਾਂ ਨੇ ਵਿਰੋਧ ਕਰਨਾ ਹੈ

 

ਸਾਥੀਓ, ਜਦੋਂ ਗ਼ਰੀਬਾਂ ਨੂੰ 10 ਪ੍ਰਤੀਸ਼ਤ ਰਾਖਵਾਂਕਰਨ ਦਾ ਫੈਸਲਾ ਹੋਇਆ, ਤਦ ਵੀ ਇਹ ਇਸ ਦੇ ਵਿਰੋਧ ਵਿੱਚ ਖੜ੍ਹੇ ਸਨ। ਜਦੋਂ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਉਣ ਦੀ ਗੱਲ ਆਈ ਤਦ ਵੀ ਇਹ ਇਸ ਦਾ ਵਿਰੋਧ ਕਰ ਰਹੇ ਸਨ। ਡਾਕਟਰ ਬਾਬਾ ਸਾਹਿਬ ਅੰਬੇਡਕਰ ਦਾ ਵਿਰੋਧ ਕਰ ਰਹੇ ਸਨ। ਸਾਥੀਓ, ਪਿਛਲੇ ਮਹੀਨੇ ਹੀ ਅਯੁੱਧਿਆ ਵਿੱਚ ਸ਼ਾਨਦਾਰ ਰਾਮ ਮੰਦਿਰ ਦੇ ਨਿਰਮਾਣ ਦੇ ਲਈ ਭੂਮੀਪੂਜਨ ਕੀਤਾ ਗਿਆ ਹੈ।

 

ਇਹ ਲੋਕ ਪਹਿਲਾਂ ਸੁਪਰੀਮ ਕੋਰਟ ਵਿੱਚ ਰਾਮ ਮੰਦਿਰ ਦਾ ਵਿਰੋਧ ਕਰ ਰਹੇ ਸਨ ਫਿਰ ਭੂਮੀਪੂਜਨ ਦਾ ਵਿਰੋਧ ਕਰਨ ਲਗੇ ਹਰ ਬਦਲਦੀ ਹੋਈ ਤਰੀਕ ਦੇ ਨਾਲ ਵਿਰੋਧ ਦੇ ਲਈ ਵਿਰੋਧ ਕਰਨ ਵਾਲੇ ਇਹ ਲੋਕ ਦੇਸ਼ ਦੇ ਲਈ, ਸਮਾਜ ਦੇ ਲਈ ਅਪ੍ਰਾਸੰਗਿਕ ਹੁੰਦੇ ਜਾ ਰਹੇ ਹਨ। ਇਸੇ ਦੀ ਛਟਪਟਾਹਟ ਹੈ, ਬੇਚੈਨੀ ਹੈ, ਹਤਾਸ਼ਾ ਹੈ-ਨਿਰਾਸ਼ਾ ਹੈ। ਇੱਕ ਅਜਿਹਾ ਦਲ, ਜਿਸ ਦੇ ਇੱਕ ਪਰਿਵਾਰ ਦੀਆਂ ਚਾਰ-ਚਾਰ ਪੀੜ੍ਹੀਆਂ ਨੇ ਦੇਸ਼ ਤੇ ਰਾਜ ਕੀਤਾ।  ਉਹ ਅੱਜ ਦੂਸਰਿਆਂ ਦੇ ਮੋਢਿਆ ਤੇ ਸਵਾਰ ਹੋ ਕੇ, ਦੇਸ਼ ਹਿਤ ਨਾਲ ਨਾਲ ਜੁੜੇ ਹਰ ਕੰਮ ਦਾ ਵਿਰੋਧ ਕਰਵਾ ਕੇ, ਆਪਣੇ ਸੁਆਰਥ ਨੂੰ ਸਿੱਧ ਕਰਨਾ ਚਾਹੁੰਦਾ ਹੈ।

 

ਸਾਥੀਓ,ਸਾਡੇ ਦੇਸ਼ ਵਿੱਚ ਅਨੇਕਾਂ ਅਜਿਹੇ ਛੋਟੇ-ਛੋਟੇ ਦਲ ਹਨ, ਜਿਨ੍ਹਾਂ ਨੂੰ ਕਦੇ ਵੀ ਸੱਤਾ ਵਿੱਚ ਆਉਣ ਦਾ ਮੌਕਾ ਨਹੀਂ ਮਿਲਿਆ। ਆਪਣੀ ਸਥਾਪਨਾ ਤੋਂ ਲੈ ਕੇ, ਹੁਣ ਤੱਕ ਉਨ੍ਹਾਂ ਨੇ ਜ਼ਿਆਦਾਤਰ ਸਮਾਂ ਵਿਰੋਧੀ ਧਿਰ ਵਿੱਚ ਹੀ ਬਿਤਾਇਆ ਹੈ।

 

ਇਤਨੇ ਵਰ੍ਹਿਆਂ ਤੱਕ ਵਿਰੋਧੀ ਧਿਰ ਵਿੱਚ ਬੈਠਣ ਦੇ ਬਾਵਜੂਦ ਉਨ੍ਹਾਂ  ਨੇ ਕਦੇ ਦੇਸ਼ ਦਾ ਵਿਰੋਧ ਨਹੀਂ ਕੀਤਾ, ਦੇਸ਼ ਦੇ ਖ਼ਿਲਾਫ਼ ਕੰਮ ਨਹੀਂ ਕੀਤਾ। ਲੇਕਿਨ ਕੁਝ ਲੋਕਾਂ ਨੂੰ ਵਿਰੋਧੀ ਧਿਰ ਵਿੱਚ ਬੈਠੇ ਕੁਝ ਵਰ੍ਹੇ ਹੀ ਹੋਏ ਹਨ। ਉਨ੍ਹਾਂ ਦਾ ਤੌਰ-ਤਰੀਕਾ ਕੀ ਹੈ, ਉਨ੍ਹਾਂ ਦਾ ਰਵੱਈਆ ਕੀ ਹੈ, ਉਹ ਅੱਜ ਦੇਸ਼ ਦੇਖ ਰਿਹਾ ਹੈ, ਸਮਝ ਰਿਹਾ ਹੈ।

 

ਇਨ੍ਹਾਂ ਦੀ ਸੁਆਰਥਨੀਤੀ ਦੇ ਦਰਮਿਆਨ, ਆਤਮਨਿਰਭਰ ਭਾਰਤ ਦੇ ਲਈ ਵੱਡੇ ਰਿਫਾਰਮਸ ਦਾ ਇਹ ਸਿਲਸਿਲਾ, ਦੇਸ਼ ਦੇ ਸੰਸਾਧਨਾਂ ਨੂੰ ਬਿਹਤਰ ਬਣਾਉਣਾ ਦਾ ਇਹ ਸਿਲਸਿਲਾ ਦੇਸ਼ਹਿਤ ਵਿੱਚ ਹੈ, ਦੇਸ਼ ਨੂੰ ਗ਼ਰੀਬੀ ਤੋਂ ਮੁਕਤੀ ਦੇ ਅਭਿਯਾਨ ਦੇ ਲਈ ਹੈ, ਦੇਸ਼ ਨੂੰ ਤਾਕਤਵਰ ਬਣਾਉਣ ਦੇ ਲਈ ਹੈ ਅਤੇ ਇਹ ਨਿਰੰਤਰ ਜਾਰੀ ਰਹੇਗਾ।

 

ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਦੇ ਸਾਰੇ ਪ੍ਰੋਜੈਕਟਾਂ ਦੇ ਲਈ ਬਹੁਤ-ਬਹੁਤ ਵਧਾਈ।

 

ਫਿਰ ਤੋਂ ਮੈਂ ਇਹ ਤਾਕੀਦ ਕਰਾਂਗਾ ਤੁਸੀਂ ਆਪਣਾ ਧਿਆਨ ਰੱਖੋ।  ਤੰਦਰੁਸਤ ਰਹੋ,ਸੁਰੱਖਿਅਤ ਰਹੋ। ਬਾਬਾ ਕੇਦਾਰ ਦੀ ਕਿਰਪਾ ਸਾਡੇ ਸਾਰਿਆਂ ਤੇ ਬਣੀ ਰਹੇ।

 

ਇਸੇ ਕਾਮਨਾ  ਦੇ ਨਾਲ ਬਹੁਤ-ਬਹੁਤ ਧੰਨਵਾਦ! ਜੈ ਗੰਗੇ !

 

https://youtu.be/q4HFB8ahfuA

 

*****

 

ਵੀਆਰਆਰਕੇ/ਕੇਪੀ/ਬੀਐੱਮ



(Release ID: 1660209) Visitor Counter : 194