ਬਿਜਲੀ ਮੰਤਰਾਲਾ

ਪਾਵਰ ਫਾਇਨੈਂਸ ਕਾਰਪੋਰੇਸ਼ਨ ਲਿਮਿਟਿਡ ਨੇ ਵਿੱਤ ਵਰ੍ਹੇ2020-21 ਦੇ ਲਈ ਟੀਚਿਆਂ ਦਾ ਵਿਵਰਣ ਦਿੰਦੇ ਹੋਏ ਭਾਰਤ ਸਰਕਾਰ ਦੇ ਨਾਲ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ

Posted On: 29 SEP 2020 3:18PM by PIB Chandigarh

ਪਾਵਰ ਫਾਇਨੈਂਸ ਕਾਰਪੋਰੇਸ਼ਨ ਲਿਮਿਟਿਡ (ਪੀਐੱਫਸੀ) ਨੇ ਵਿੱਤ ਵਰ੍ਹੇ 2020-21 ਦੇ ਦੌਰਾਨ ਪੀਐੱਫਸੀ ਦੁਆਰਾ ਪ੍ਰਾਪਤ ਕੀਤੇ ਜਾਣ ਵਾਲੇ ਵਿਭਿੰਨ ਟੀਚਿਆਂ ਦਾ ਵਿਵਰਣ ਦਿੰਦੇ ਹੋਏ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਨਾਲ ਕਾਰਜ ਪ੍ਰਦਰਸ਼ਨ ਅਧਾਰਿਤ 'ਸਹਿਮਤੀ ਪੱਤਰ' ਤੇ ਦਸਤਖ਼ਤ ਕੀਤੇ।

 

 

ਇਸ ਸਹਿਮਤੀ ਪੱਤਰ 'ਤੇ ਸਕੱਤਰ (ਬਿਜਲੀ), ਭਾਰਤ ਸਰਕਾਰ ਸ਼੍ਰੀ ਸੰਜੀਵ ਨੰਦਨ ਸਹਾਏ ਅਤੇ ਪੀਐੱਫਸੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਆਰਐੱਸਐੱਸ ਢਿੱਲੋਂ ਨੇ ਬਿਜਲੀ ਮੰਤਰਾਲੇ ਅਤੇ ਪੀਐੱਫਸੀ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦਸਤਖ਼ਤ ਕੀਤੇ।

 

ਭਾਰਤ ਸਰਕਾਰ ਨੇ ਪਰਿਚਾਲਨ ਤੋਂ ਰਾਜਸਵ ਦੇ ਪ੍ਰਤੀਸ਼ਤ ਦੇ ਰੂਪ ਵਿੱਚ ਅਪਰੇਟਿੰਗ ਲਾਭ, ਔਸਤ ਨੈਟਵਰਥ ਦੀ ਪ੍ਰਤੀਸ਼ਤਤਾ ਦੇ ਰੂਪ ਵਿੱਚ ਪੀਏਟੀ ਅਤੇ ਆਈਪੀਡੀਐੱਸ ਸਬੰਧਿਤ ਮਾਪਦੰਡਾਂ ਜਿਵੇਂ ਗ਼ੈਰ-ਵਿੱਤੀ ਮਾਪਦੰਡਾਂ ਜਿਹੇ ਵਿਭਿੰਨ ਕਾਰਜ ਪ੍ਰਦਰਸ਼ਨ ਸਬੰਧਿਤ ਮਾਪਦੰਡਾਂ ਦੇ ਨਾਲ 36,000 ਕਰੋੜ ਰੁਪਏ ਦਾ ਉਤਸ਼ਾਹੀ ਰਾਜਸਵ ਟੀਚਾ ਨਿਰਧਾਰਿਤ ਕੀਤਾ ਹੈ।

 

ਪੀਐੱਫਸੀ ਪਿਛਲੇ ਕੁਝ ਸਾਲਾਂ ਤੋਂ ਮਿਸਾਲੀ ਕਾਰਜ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਭਾਰਤ ਸਰਕਾਰ ਵਿੱਚ ਇਸ ਦੀ ਰੇਟਿੰਗ ਖੁਦ ਇਸ ਦੇ ਕਾਰਜ ਪ੍ਰਦਰਸ਼ਨ ਦੀ ਗਵਾਹੀ ਦਿੰਦੀ ਹੈ।

 

*****

 

ਆਰਸੀਜੇ/ਐੱਮ


(Release ID: 1660173) Visitor Counter : 160