ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ "ਗ੍ਰਾਮੀਣ ਟੂਰਿਜ਼ਮ: ਪੂਰਵਵਰਤੀ ਸਥਾਨ ਤੋਂ ਲੈ ਕੇ ਭਵਿੱਖੀ ਪ੍ਰਤਿਮਾਨ ਤੱਕ" ਵਿਸ਼ੇ ꞌਤੇ ਦੇਖੋ ਅਪਨਾ ਦੇਸ਼ਵੈਬੀਨਾਰ ਲੜੀ ਦਾ ਆਯੋਜਨ ਕੀਤਾ
प्रविष्टि तिथि:
28 SEP 2020 3:41PM by PIB Chandigarh
ਟੂਰਿਜ਼ਮ ਮੰਤਰਾਲੇ ਦੀ "ਗ੍ਰਾਮੀਣ ਟੂਰਿਜ਼ਮ: ਪੂਰਵਵਰਤੀ ਸਥਾਨ ਤੋਂ ਲੈ ਕੇ ਭਵਿੱਖ ਦੇ ਪ੍ਰਤਿਮਾਨ ਤੱਕ" ਨਾਮਕ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਨੇ 26 ਸਤੰਬਰ 2020 ਨੂੰ ਪਿੰਡਾਂ, ਲੋਕਾਂ, ਖੇਤੀ, ਸੱਭਿਆਚਾਰ ਅਤੇ ਨਿਰੰਤਰਤਾ, ਜ਼ਿੰਮੇਵਾਰੀ ਅਤੇ ਕਮਿਊਨਿਟੀ ਜੀਵਨ ਦੇ ਵਿਚਾਰ 'ਤੇ ਫੋਕਸ ਕੀਤਾ। ਜੇਕਰ ਸ਼ਹਿਰੀ ਉਦਯੋਗਾਂ ਦੇ ਲਗਭਗ ਢਹਿਢੇਰੀ ਹੋ ਜਾਣ ਕਾਰਨ ਲੱਖਾਂ 'ਵ੍ਹਾਈਟ ਕਾਲਰ' ਵਰਕਰਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਜਾਂ ਤਨਖ਼ਾਹਾਂ ਵਿੱਚ ਭਾਰੀ ਕਟੌਤੀ ਕਰ ਲਈ ਗਈ ਤਾਂ ਸਾਡੇ ਸ਼ਹਿਰਾਂ ਅਤੇ ਸ਼ਹਿਰੀ ਉਦਯੋਗਾਂ ਦਾ ਨਿਰਮਾਣ ਕਰਨ ਵਾਲੇ ਹੋਰ ਵੀ ਲੱਖਾਂ 'ਬਲਿਊ ਕਾਲਰ' ਵਰਕਰਾਂ ਵਿੱਚੋਂ ਬਹੁਤੇ ਆਪਣੀ ਕਠਿਨ ਯਾਤਰਾ ਤੋਂ ਬਾਅਦ, ਗ੍ਰਾਮੀਣ ਭਾਰਤ ਵਿੱਚ ਇੱਕ ਵਿਕਲਪਿਕ ਈਕੋਸਿਸਟਮ ਸਿਰਜਣ ਦੀ ਵਾਸਤਵਿਕ ਸੰਭਾਵਨਾ ਨਾਲ ਆਪਣੇ ਪਿੰਡਾਂ ਵਿੱਚ ਵਾਪਸ ਆ ਗਏ ਹਨ। ਉਪਭੋਗਤਾਵਾਦ ਤੋਂ ਥੱਕਿਆ ਹੋਇਆ ਸਿਟੀ-ਸਲਿਕਰ ਹੁਣ ਆਪਣੀ ਪ੍ਰਕਿਰਤੀ ਅਤੇ ਭਾਵਨਾਤਮਕ ਘਾਟ ਨੂੰ ਪੂਰਾ ਕਰਨ ਲਈ ਰਵਾਇਤੀ ਦਾਦਾ-ਦਾਦੀ ਦੀ ਭਾਲ ਕਰ ਰਿਹਾ ਹੈ, ਜਦੋਂ ਕਿ ਕੁਝ ਇੱਕ ਹਿਪ ਐਂਡ ਕੂਲ ਗਲੋਕਲ ਪਿੰਡ ਦੀ ਤਲਾਸ਼ ਕਰ ਰਹੇ ਹਨ। ਸੈਰ ਸਪਾਟੇ ਦੀ ਇਹ ਨਵੀਂ ਅਤੇ ਆਗਾਮੀ ਸ਼ੈਲੀ, ਉਦਰੇਵੇਂ ਦੇ ਕਾਰਨਾਂ ਕਰਕੇ ਬਜ਼ੁਰਗ ਸੈਗਮੈਂਟ ਵਿੱਚ ਅਤੇ ਇਗਜ਼ੋਟਿਕ ਕਾਰਨਾਂ ਕਰਕੇ ਸੈਗਮੈਂਟ ਆਵ੍ ਮਿਲੈਨੀਅਲ ਵਿੱਚ ਪ੍ਰਵੇਸ਼ ਕਰ ਰਹੀ ਹੈ।

ਜਿਵੇਂ ਕਿ ਅਸੀਂ ਸਾਰੇ ਸਮਝਦੇ ਹਾਂ ਕਿ ਲੰਬੇ ਸਮੇਂ ਦੀ ਯਾਤਰਾ ਥੋੜ੍ਹੇ ਸਮੇਂ ਲਈ ਰੁਕਣ ਵਾਲੀ ਹੈ, ਇਸ ਲਈ ਇਸ ਵੈਬੀਨਾਰ ਨੇ ਸਾਨੂੰ ਵਰਚੁਅਲੀ ਭਾਰਤ ਦੇ ਖੂਬਸੂਰਤ ਪਿੰਡਾ ਵਿੱਚੋਂ ਹੁੰਦੇ ਹੋਏ ਗ੍ਰਾਮੀਣ ਸੈਰ-ਸਪਾਟੇ ਦੇ ਮਾਧਿਅਮ ਨਾਲ ਟੂਰਿਜ਼ਮ ਸਪੇਸ ਵਿੱਚ ਮਹਾਨ ਤਬਦੀਲੀ ਦਿਖਾਈ। ਇਸ ਦੇ ਪ੍ਰਸਤੁਤ ਕਰਤਾ ਸਨ-ਸ਼੍ਰੀ ਰੁਪੇਸ਼ ਰਾਏ, ਸੰਸਥਾਪਕ, ਗ੍ਰੀਨ ਪੀਪਲ, ਦ ਗੋਟ ਵਿਲੇਜ ਐਂਡ ਬਕਰੀ ਛਾਪ। ਉਨ੍ਹਾਂ ਨੇ ਕੇਦਾਰਨਾਥ ਤਬਾਹੀ ਤੋਂ ਤਿੰਨ ਮਹੀਨੇ ਬਾਅਦ ਦੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਸਦਾ ਲਈ ਬਦਲ ਦਿੱਤਾ ਸੀ। ਰੂਪੇਸ਼ ਦੀਆਂ ਕੁਝ ਪਹਿਲਕਦਮੀਆਂ ਵਿੱਚ ਗੋਟ ਵਿਲੇਜ (ਗ੍ਰਾਮੀਣ ਅਤੇ ਟਿਕਾਊ ਟੂਰਿਜ਼ਮ), ਬਕਰੀ ਸਵੈਂਵਰ (ਸੋਸ਼ਲ ਇੰਜੀਨੀਅਰਿੰਗ ਦੁਆਰਾ ਪਸ਼ੂਆਂ ਦੇ ਜੀਨ ਪੂਲ ਵਿੱਚ ਸੁਧਾਰ), ਅਤੇ ਬਕਰੀ ਛਾਪ (ਹਾਸ਼ੀਏ 'ਤੇ ਪਏ ਹਿਮਾਲੀਅਨ ਕਿਸਾਨਾਂ ਦੀ ਨੁਮਾਇੰਦਗੀ ਕਰਨ ਵਾਲਾ ਬ੍ਰਾਂਡ) ਸ਼ਾਮਲ ਹਨ।
ਰਾਜ ਦਾ ਵੱਡਾ ਹਿੱਸਾ ਪਾਣੀ ਵਿੱਚ ਡੁੱਬ ਜਾਣ ਕਰਕੇ ਤਬਾਹੀ ਨੇ ਉੱਤਰਾਖੰਡ ਦੇ ਰਾਜ ਦਾ ਪੂਰਾ ਰੂਪ ਬਦਲ ਦਿੱਤਾ। ਪੇਸ਼ਕਾਰ ਨੇ ਪਹਿਲੇ ਪ੍ਰੋਜੈਕਟ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ 1800 ਪਿੰਡ ਖਾਲੀ ਕਰਾਏ ਗਏ ਜਿਨ੍ਹਾਂ ਵਿੱਚੋਂ ਕੁਝ, ਬਿਹਤਰ ਅਵਸਰ ਲਈ ਅੱਗੇ ਵਧ ਰਹੇ ਹਨ। ਗ੍ਰਾਮੀਣ ਟੂਰਿਜ਼ਮ ਅਸਲ ਵਿੱਚ ਪ੍ਰਿਥਵੀ ਅਤੇ ਲੋਕਾਂ ਨੂੰ ਲਾਭ ਪਹੁੰਚਾ ਸਕਦਾ ਹੈ। ਇਹ ਕਮਿਊਨਿਟੀ ਟੂਰਿਜ਼ਮ ਦੀ ਮਿਰਰ ਇਮੇਜ ਹੈ। ਵਿਸ਼ਾਲ ਪਰਿਪੇਖ ਵਿੱਚ, ਭਾਰਤ ਵਿੱਚ ਲਗਭਗ 6,47,000 ਪਿੰਡ ਹਨ। ਟੂਰਿਜ਼ਮ- ਸੱਭਿਆਚਾਰ, ਖੇਤੀਬਾੜੀ, ਕਲਾ, ਕੁਦਰਤ, ਭੋਜਨ ਆਦਿ ਲਈ ਉਤਪ੍ਰੇਰਕ ਦੀ ਭੂਮਿਕਾ ਅਦਾ ਕਰਦਾ ਹੈ। 1990 ਦੇ ਦਹਾਕੇ ਤੱਕ ਟੂਰਿਜ਼ਮ ਦੇ ਕੇਵਲ ਦੋ ਹੀ ਰੂਪ ਸਨ- ਤੀਰਥ ਯਾਤਰਾ ਅਤੇ ਗ੍ਰਾਮੀਣ ਟੂਰਿਜ਼ਮ। ਛੁੱਟੀਆਂ ਦੌਰਾਨ ਬੱਚਿਆਂ ਦਾ ਪਿੰਡ ਵਿੱਚ ਨਾਨਾ-ਨਾਨੀ, ਦਾਦਾ-ਦਾਦੀ ਦੇ ਘਰ ਜਾਣਾ ਆਮ ਸੀ। ਹੌਲ਼ੀ-ਹੌਲ਼ੀ ਅਸੀਂ ਵਸਤਾਂ ਦੇ ਸ਼ਿਕਾਰ ਹੋ ਗਏ।
ਕੋਵਿਡ -19 ਦੇ ਪੜਾਅ ਨੇ ਬਹੁਤ ਸਾਰੇ ਲੋਕਾਂ ਦੇ ਵਿਚਾਰ ਬਦਲ ਦਿੱਤੇ ਹਨ। ਬਜ਼ੁਰਗ ਪੀੜ੍ਹੀ ਦੇ ਲੋਕ ਉਦਰੇਵੇਂ ਸਬੰਧੀ ਲਾਭ ਪ੍ਰਾਪਤ ਕਰਦੇ ਹਨ ਅਤੇ ਨੌਜਵਾਨ ਵਰਗ ਅਨੁਭਵ ਨੂੰ ਤਰਜੀਹ ਦਿੰਦਾ ਹੈ। ਇੱਕ ਯਾਤਰੀ ਵਜੋਂ ਵਿਅਕਤੀ ਸਥਾਨਕ ਲੋਕਾਂ, ਸੱਭਿਆਚਾਰ, ਭੋਜਨ, ਰਿਵਾਜਾਂ ਦਾ ਤਜ਼ਰਬਾ ਪ੍ਰਾਪਤ ਕਰਦਾ ਹੈ ਅਤੇ ਸਾਰੀਆਂ ਸਵਦੇਸ਼ੀ ਪੇਸ਼ਕਸਾਂ ਦਾ ਆਨੰਦ ਮਾਣਦਾ ਹੈ। ਜਿਮ ਕੌਰਬੈਟ ਨੈਸ਼ਨਲ ਪਾਰਕ, ਜਿੱਥੇ ਹਫ਼ਤੇ ਦੇ ਆਖ਼ਰੀ ਦਿਨ ਸਭ ਤੋਂ ਵੱਧ ਦਰਸ਼ਕ ਆਉਂਦੇ ਹਨ, ਦੀ ਉਦਾਹਰਨ ਪੇਸ਼ ਕਰਦੇ ਹੋਏ ਪੇਸ਼ਕਾਰ ਨੇ ਕਿਹਾ ਕਿ ਜੇਕਰ ਜਿਮ ਕੌਰਬੈਟ ਦੇ ਪਿੰਡਾਂ ਦੇ ਆਲੇ ਦੁਆਲੇ ਫੁੱਟਫਾਲ ਦਾ ਸਹੀ ਢੰਗ ਨਾਲ ਵਿਤਰਣ ਕੀਤਾ ਜਾਵੇ, ਤਾਂ ਗ੍ਰਾਮੀਣ ਸੈਰ-ਸਪਾਟੇ ਨੂੰ ਵੀ ਚੰਗੀ ਤਰ੍ਹਾਂ ਅਤੇ ਜ਼ਿੰਮੇਵਾਰੀ ਨਾਲ ਪ੍ਰੋਤਸਾਹਿਤ ਕੀਤਾ ਜਾ ਸਕਦਾ ਹੈ।
ਦੂਜੇ ਪੇਸ਼ਕਾਰ, 23 ਸਾਲ ਦੇ ਮਣੀ ਮਹੇਸ਼ ਅਰੋੜਾ ਜੋ ਹਿਮਾਲਿਆ ਵਿੱਚ ਇੱਕ ਅਕੈਡਮਿਕ ਕੰਮ ਲਈ ਮਿਲਣ ਵਾਲੀ ਛੁੱਟੀ ꞌਤੇ ਸਨ, ਦੀ ਗ੍ਰੀਨ ਲੋਕਾਂ ਨਾਲ ਯਾਤ੍ਰਾ ਇੱਕ ਟ੍ਰੈਕਰ ਵਜੋਂ ਸ਼ੁਰੂ ਹੋਈ, ਇਸਦੇ ਬਾਅਦ ਇੱਕ ਨਿਵਾਸੀ ਵਾਲੰਟੀਅਰ ਵਜੋਂ ਰਹਿਣ ਲਗੇ ਅਤੇ ਅੰਤ ਵਿੱਚ ਬਕਰੀ ਛਾਪ ਅਤੇ ਹਾਈਡਆਊਟਸ ਦੇ ਸਹਿ-ਸੰਸਥਾਪਕ ਦੀ ਭੂਮਿਕਾ ਨਿਭਾਉਣ ਲਗ ਪਏ। ਪਿੰਡ ਦੀ ਜ਼ਿੰਦਗੀ ਦੀ ਸਾਦਗੀ ਅਤੇ ਨਿਊਨਤਾਵਾਦ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਨੇ ਸ਼ਹਿਰਾਂ ਦੀ ਘੁਟਨ ਭਰੀ ਜ਼ਿੰਦਗੀ ਬਾਰੇ ਵੀ ਦੱਸਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਰਹਿਣ ਅਤੇ ਕਮਾਉਣ ਦੇ ਹੋਰ ਸਵਦੇਸ਼ੀ ਰਵਾਇਤੀ ਢੰਗਾਂ ਨੂੰ ਏਕੀਕ੍ਰਿਤ ਕਰਨ ਦੀ ਜ਼ਰੂਰਤ ਹੈ। ਵਾਤਾਵਰਣ ਸਬੰਧੀ ਟਿਕਾਊ ਗਤੀਵਿਧੀ ਦੀ ਚੰਗੀ ਮਾਤਰਾ ਨਾਲ ਇੱਕ ਮਹਾਨ ਬਦਲਾਅ ਜ਼ਰੂਰੀ ਹੈ ਜੋ ਕਿ ਪਿੰਡ ਵਾਸੀਆਂ ਨੂੰ ਆਵਰਤੀ ਆਮਦਨੀ ਪ੍ਰਦਾਨ ਕਰੇ।
ਜਦੋਂ ਗ੍ਰੀਨ ਲੋਕਾਂ ਦੀ ਟੀਮ ਨੇ ਪਿੰਡ ਦਾ ਦੌਰਾ ਕੀਤਾ, ਬਹੁਤੇ ਸਥਾਨਕ ਲੋਕ ਆਪਣੇ ਘਰ ਨੂੰ ਤੋੜ ਰਹੇ ਸਨ ਅਤੇ ਮਜ਼ਦੂਰ ਆਪਣਾ ਮਕਾਨ ਬਣਾਉਣ ਲਈ ਲਗੇ ਹੋਏ ਸਨ। ਸਿਰਫ 20% ਲੋਕ ਖੇਤੀਬਾੜੀ ਅਤੇ ਮੋਨੋ ਕ੍ਰੌਪਿੰਗ ਵਿੱਚ ਲਗੇ ਹੋਏ ਸਨ। ਪੁਰਾਣੀਆਂ ਰਵਾਇਤਾਂ ਅਤੇ ਜੀਵਨ ਦੇ ਆਰਥਿਕ ਸਾਧਨਾਂ ਜਿਵੇਂ ਕਿ ਬੱਕਰੀ ਪਾਲਣ, ਮਧੂ ਮੱਖੀ ਪਾਲਣ, ਇਗਜ਼ੌਟਿਕ ਸਬਜ਼ੀਆਂ ਦੀ ਕਟਾਈ, ਅਤੇ ਰਵਾਇਤੀ ਵਾਸਤੂਕਲਾ ਤਕਨੀਕਾਂ ਦੇ ਜ਼ਰੀਏ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਖੇਤੀ-ਟੂਰਿਜ਼ਮ ਪਹਿਲ ਕੀਤੀ ਗਈ ਹੈ। ਹੁਣ 80% ਆਬਾਦੀ ਰਵਾਇਤੀ ਖੇਤੀ ਵੱਲ ਵਾਪਸ ਆ ਗਈ ਹੈ। ਗ੍ਰੀਨ ਪੀਪਲਜ਼ ਦੇ "ਹੈਪੀਅਰ ਹਿਮਾਲਯਨ ਵਿਲੇਜ" ਦਾ ਟੀਚਾ ਸਿਰਫ਼ ਸਿਟੀ-ਸਲਿਕਰਸ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਫਾਰਮ ਦੇ ਹੈੱਜ ਦੀ ਦੂਜੀ ਤਰਫ਼ ਦੇ ਜੀਵਨ ਦਾ ਆਨੰਦ ਦੇਣਾ ਹੀ ਨਹੀਂ, ਬਲਕਿ ਉਹ ਟਿਕਾਊ ਈਕੋ-ਪ੍ਰਣਾਲੀਆਂ ਬਣਾ ਰਹੇ ਹਨ, ਜੋ ਪਿੰਡ-ਵਾਸੀਆਂ ਦੇ ਮੌਜੂਦਾ ਸੰਸਾਧਨਾਂ ਨੂੰ ਨੁਕਸਾਨ ਪਹੁੰਚਾਏ ਬਗੈਰ, ਉਨ੍ਹਾਂ ਨੂੰ ਆਮਦਨ ਦੇ ਵਿਕਲਪਿਕ ਸਾਧਨ ਪ੍ਰਦਾਨ ਕਰਨ।
‘ਬਕਰੀ ਸਵੈਂਵਰ’ ਇਕ ਜ਼ੀਰੋ ਵੇਸਟ ਈਵੈਂਟ ਹੈ। ਉੱਤਰਾਖੰਡ ਦੇ ਕਈ ਪਿੰਡ ਅਜਿਹੇ ਖੇਤਰਾਂ ਵਿੱਚ ਹਨ ਜੋ ਬੰਜਰ ਜਾਂ ਔੜ ਵਾਲੇ ਹਨ, ਅਤੇ ਜੋ ਪਸ਼ੂਧਨ ਨੂੰ ਸਥਾਨਕ ਅਰਥਵਿਵਸਥਾ ਨੂੰ ਚਲਦਾ ਰੱਖਣ ਲਈ ਸਭ ਤੋਂ ਵਿਵਹਾਰਕ ਵਿਕਲਪ ਬਣਾਉਂਦੇ ਹਨ। ਬੱਕਰੀਆਂ, ਭੇਡਾਂ ਨਾਲੋਂ ਕਿਤੇ ਜ਼ਿਆਦਾ ਹਨ, ਜ਼ਿਆਦਾਤਰ ਮਾਲਕ ਅਣਗੌਲੇ ਕਿਸਾਨ ਹਨ ਜੋ ਪਸ਼ੂਆਂ ਨੂੰ ਆਜ਼ਾਦੀ ਨਾਲ ਚਰਨ ਅਤੇ ਘੁੰਮਣ-ਫਿਰਨ ਦਿੰਦੇ ਹਨ। ਜੀਨ ਪੂਲ ਨੂੰ ਵਿਸ਼ਾਲ ਕਰਨ ਅਤੇ ਸਿਹਤਮੰਦ ਪ੍ਰਜਨਨ ਪਿਰਤਾਂ ਦੀ ਲੋੜੀਂਦੀ ਜਾਗਰੂਕਤਾ ਦੇ ਲਿਹਾਜ਼ ਨਾਲ ਇੱਥੇ ਬਹੁਤ ਜ਼ਿਆਦਾ ਸਿਸਟੇਮੈਟਿਕ ਪ੍ਰਗਤੀ ਨਹੀਂ ਹੋਈ ਹੈ। 'ਬਕਰੀ ਸਵੈਂਵਰ' ਗ੍ਰੀਨ ਪੀਪਲ ਦੀ ਸਿਗਨੇਚਰ ਈਵੈਂਟ ਹੈ ਜੋ ਖੇਤਰ ਵਿੱਚ ਬੱਕਰੀਆਂ ਦੀ ਅਬਾਦੀ ਲਈ ਜੈਨੇਟਿਕ ਵਿਵਿਧਤਾ ਨੂੰ ਵਧਾਉਣ ਵਿੱਚ ਸਹਾਇਤਾ ਕਰਦੀ ਹੈ ਅਤੇ ਕਿਸਾਨਾਂ ਨੂੰ ਪਸ਼ੂ ਪਾਲਣ ਦੇ ਉੱਚ ਗ੍ਰੇਡ ਬਾਰੇ ਜਾਗਰੂਕ ਕਰਦੀ ਹੈ।
ਬਕਰੀ ਸਵੈਂਵਰ ਇੱਕ ਸਧਾਰਨ, ਵਿਗਿਆਨਕ ਤੌਰ 'ਤੇ ਸਮਰਥਿਤ ਵਿਚਾਰ ਹੈ ਜੋ ਉਤਪਾਦਨ ਦੇ ਸਥਾਨਕ ਪੈਟਰਨਸ ਨੂੰ ਸਮਰਪਿਤ ਹੈ। ਗਰੀਨ ਪੀਪਲ ਦੀਆਂ ਸਵਦੇਸ਼ੀ ਭਾਰਤੀਆਂ ਨੂੰ ਉੱਚਾ ਚੁੱਕਣ ਦੀਆਂ ਕੋਸ਼ਿਸ਼ਾਂ ਨੇ ਉਨ੍ਹਾਂ ਨੂੰ 2019 ਵਿੱਚ ਇੰਡੀਅਨ ਰਿਸਪੌਂਸਿਬਲ ਟੂਰਿਜ਼ਮ ਅਵਾਰਡ (ਆਈਆਰਟੀਏ) ਦਿਵਾਇਆ।
ਤੀਜੀ ਪੇਸ਼ਕਾਰ ਸ਼੍ਰੀਮਤੀ ਸੁਨੀਤਾ ਕੁਡਲੇ, ਇੱਕ ਪ੍ਰਾਹੁਣਾਚਾਰੀ ਪੇਸ਼ੇਵਰ ਜਿਸ ਨੂੰ ਕੁੱਲ 23 ਸਾਲਾਂ ਦਾ ਹੋਟਲ ਚਲਾਉਣ ਦਾ ਅਨੁਭਵ ਹੈ। ਸੁਨੀਤਾ ਇਸ ਸਮੇਂ ਕੀਨ ਨਾਮਕ ਇੱਕ ਐੱਨਜੀਓ ਜੋ ਕਿ ਮਸੂਰੀ ਅਤੇ ਲੈਂਡੌਰ ਕਸਬੇ ਵਿੱਚ ਕਚਰਾ ਪ੍ਰਬੰਧਨ ਵਿੱਚ ਸਭ ਤੋਂ ਅੱਗੇ ਹੈ ਅਤੇ ਸਾਰੇ ਸ਼ਹਿਰ ਲਈ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ, ਅਲਗ ਕਰਨ ਅਤੇ ਨਿਪਟਾਰੇ ਦੀ ਦੇਖਭਾਲ਼ ਕਰ ਰਹੀ ਹੈ,ਦੀ ਸਕੱਤਰ ਹੈ।
ਸ਼੍ਰੀਮਤੀ ਸੁਨੀਤਾ ਕੁਡਲੇ ਨੇ ਗੋਲਡਨ ਟ੍ਰਿਐਂਗਲ ਅਤੇ ਕੇਰਲ ਨੂੰ ਪ੍ਰਦਰਸ਼ਿਤ ਕਰਨ ਲਈ ਸਾਡੇ ਵਾਰ-ਵਾਰ ਕੀਤੇ ਯਤਨਾਂ ਬਾਰੇ ਗੱਲ ਕੀਤੀ ਜੋ ਡੈਸਟੀਨੇਸ਼ਨ 'ਤੇ ਭਾਰੀ ਪ੍ਰੈਸ਼ਰ ਪੈਦਾ ਕਰਦੇ ਹਨ। ਇੱਕ ਵਿਅਕਤੀ ਅਸਲ ਵਿੱਚ ਆਰਾਮ ਦੇ ਖੇਤਰ ਤੋਂ ਬਾਹਰ ਜਾਣ ਲਈ ਯਾਤਰਾ ਕਰਦਾ ਹੈ। ਕਿਲ੍ਹੇ, ਮਹਿਲਾਂ ਤੋਂ ਇਲਾਵਾ, ਭਾਰਤ ਵਿੱਚ ਰੰਗੀਨ ਤਿਉਹਾਰ ਜਿਵੇਂ ਕਿ ਲੱਠਮਾਰ ਹੋਲੀ, ਦੀਵਾਲੀ ਆਦਿ, ਉਤਰਾਖੰਡ ਅਤੇ ਸਿੱਕਮ ਵਿੱਚ ਵਿਦੇਸ਼ੀ ਫੁੱਲਾਂ ਦੇ ਰ੍ਹੋਡੈਂਡਰਨ ਵੀ ਹਨ। ਕੁਝ ਖੇਡ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ, ਜਿਵੇਂ ਕਿ ਕਿਲ੍ਹਾ ਰਾਏਪੁਰ, ਜਲਿਕੱਟੂ ਤਿਉਹਾਰ ਆਦਿ ਅਤੇ ਗ੍ਰਾਮੀਣ ਓਲੰਪਿਕ। ਭਾਰਤ ਵਿੱਚ ਫਸਲ ਕਟਾਈ ਦੇ ਤਿਉਹਾਰ ਵੱਖ ਵੱਖ ਢੰਗਾਂ ਨਾਲ ਮਨਾਏ ਜਾਂਦੇ ਹਨ, ਭਾਵੇਂ ਇਹ ਪੰਜਾਬ , ਤਮਿਲਨਾਡੂ, ਗੁਜਰਾਤ, ਅਸਾਮ ਹੀ ਕਿਉਂ ਨਾ ਹੋਣ। ਸਾਨੂੰ ਅਨੁਭਵ ਪੈਦਾ ਕਰਨੇ ਪੈਣਗੇ ਜੋ ਪ੍ਰਦਾਤਾ ਦੇ ਦਿਲ ਨੂੰ ਛੂਹ ਲੈਣ। ਗ੍ਰਾਮੀਣ ਖੇਤਰਾਂ ਦਾ ਦੌਰਾ ਕਰਨ ਵਾਲੇ ਵਪਾਰੀ ਸਥਾਨਕ ਲੋਕਾਂ ਦੇ ਸਵੈ-ਮਾਣ ਨੂੰ ਸੁਧਾਰਨ ਵਿੱਚ ਸਹਾਇਤਾ ਕਰਦੇ ਹਨ।
ਅਖੀਰ ਵਿੱਚ ਵੈਬੀਵਾਰ ਦਾ ਸਮਾਪਨ ਕਰਦਿਆਂ, ਐਡੀਸ਼ਨਲ ਡਾਇਰੈਕਟਰ ਜਨਰਲ, ਰੁਪਿੰਦਰ ਬਰਾੜ ਨੇ ਵਾਤਾਵਰਣ ਦਾ ਸਤਿਕਾਰ ਕਰਦਿਆਂ ਮੌਜੂਦਾ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਸਮੁੱਚੀ ਮਨੁੱਖਤਾ ਕੁਦਰਤ ਨਾਲ ਨਿਮਰਤਾ ਵਰਤਣ ਦਾ ਅਨੁਭਵ ਲੈ ਸਕੇ। ਨਾਲ ਹੀ ਉਨ੍ਹਾਂ ਨੇ ਕੁਦਰਤ ਦਾ ਆਦਰ ਕਰਨ ਅਤੇ ਕੁਦਰਤ ਦੇ ਨਾਲ ਰਹਿਣਾ ਸਿੱਖਣ ꞌਤੇ ਜ਼ੋਰ ਦਿੱਤਾ। ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਭਾਰਤ ਦੀ ਅਮੀਰ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਪ੍ਰਯਤਨ ਹੈ।
ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਨੈਸ਼ਨਲ ਈ ਗਵਰਨੈਂਸ ਵਿਭਾਗ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਦੇ ਨਾਲ ਤਕਨੀਕੀ ਭਾਈਵਾਲੀ ਵਿੱਚ ਪੇਸ਼ ਕੀਤੀ ਗਈ ਹੈ। ਵੈਬਿਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/ ਫੀਚਰ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਸ ꞌਤੇ ਵੀ ਉਪਲੱਬਧ ਹਨ।
“ਗਾਂਧੀ ਜੀ: ਦ ਬੌਂਬੇ ਯੀਅਰਜ਼” ਨਾਮਕ ਅਗਲਾ ਵੈਬੀਨਾਰ 1 ਅਕਤੂਬਰ 2020 ਨੂੰ ਸਵੇਰੇ 11.00 ਵਜੇ ਪ੍ਰਸਤੁਤ ਕੀਤਾ ਜਾਵੇਗਾ।
*****
ਐੱਨਬੀ / ਏਕੇਜੇ / ਓਏ
(रिलीज़ आईडी: 1659917)
आगंतुक पटल : 211