ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਵਰਧਨ ਨੇ ਆਈ ਸੀ ਐੱਮ ਆਰਦੀ ਹਿਸਟ੍ਰੀ ਟਾਈਮ ਲਾਈਨ ਦਾ ਕੀਤਾ ਉਦਘਾਟਨ


ਵੈਕਸੀਨ ਵੈੱਬ ਪੋਰਟਲ , ਨੈਸ਼ਨਲ ਕਲੀਨਿਕਲ ਰਜਿਸਟ੍ਰੀ ਆਫਕੋਵਿਡ -19 ਅਤੇ ਮੋਬਾਇਲ ਸਟਰੋਕ ਯੁਨਿਟ ਲਾਂਚ ਕੀਤੇ ਗਏ

"ਆਈ ਸੀ ਐੱਮ ਆਰ ਟਾਈਮ ਲਾਈਨ ਰਾਹੀਂ ਸ਼ਾਨਦਾਰ ਇਤਿਹਾਸ ਦਿਖਾਇਆ ਗਿਆ , ਜੋ 100 ਸਾਲ ਤੋਂ ਵੀ ਜਿ਼ਆਦਾ ਪੁਰਾਣਾ ਹੈ ਅਤੇ ਇਹਨਾਂ ਸਾਲਾਂ ਵਿੱਚ ਆਈ ਸੀ ਐੱਮ ਆਰ ਵੱਲੋਂ ਕੀਤਾ ਗਿਆ ਅਸਾਧਾਰਣ ਕੰਮ ਕੀਤਾ ਗਿਆ "

Posted On: 28 SEP 2020 5:15PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਆਈ ਸੀ ਐੱਮ ਆਰ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ ਅਤੇ ਆਈ ਸੀ ਐੱਮ ਆਰ ਦੀ ਟਾਈਮ ਲਾਈਨ ਜਿਸ ਵਿੱਚ ਇਤਿਾਹਾਸਕ ਪ੍ਰਾਪਤੀਆਂ ਦੀ ਸ਼ੁਰੂਆਤ ਕੀਤੀ ਅਤੇ ਆਈ ਸੀ ਐੱਮ ਆਰ ਦਾ  ਮੋਬਾਇਲ ਸਟਰੋਕ ਯੁਨਿਟ ਅਤੇ ਕੋਵਿਡ ਵੈਕਸਿਨ ਅਤੇ ਆਈ ਸੀ ਐੱਮ ਆਰ ਦੇ ਕਲੀਨਿਕਲ ਰਜਿਸਟ੍ਰੀ ਪੋਰਟਲ ਦਾ ਉਦਘਾਟਨ ਕੀਤਾ । ਇਸ ਮੌਕੇ ਕੇ ਡਾਕਟਰ ਬਲਰਾਮ ਭਾਰਗਵ ਡਾਇਰੈਕਟਰ ਜਨਰਲ ਆਈ ਸੀ ਐੱਮ ਆਰ , ਡਾਕਟਰ ਆਰ ਹੇਮਲਥਾ , ਡਾਇਰੈਕਟਰ ਆਈ ਸੀ ਐੱਮ ਆਰ — ਐੱਨ ਆਈ ਐੱਨ ਅਤੇ ਹੋਰ ਸੀਨੀਅਰ ਅਧਿਕਾਰੀ ਤੇ ਵਿਗਿਆਨੀ ਸ਼ਾਮਲ ਹੋਏ । ਡਾਕਟਰ ਹਰਸ਼ ਵਰਧਨ ਨੇ ਆਈ ਸੀ ਐੱਮ ਆਰ ਦੀ 1911 ਵਿੱਚ ਬਣੀ ਭਾਰਤ ਦੀ ਪ੍ਰਿਮੀਅਰ ਖੋਜ ਕੌਂਸਲ ਜਿਸ ਨੂੰ ਪਹਿਲਾਂ ਇੰਡੀਅਨ ਰਿਸਰਚ ਫੰਡ ਐਸੋਸੀਏਸ਼ਨ ਕਰਕੇ ਜਾਣਿਆ ਜਾਂਦਾ ਸੀ , ਦੀ 108 ਸਾਲਾਂ ਦੇ ਸਫ਼ਰ ਨੂੰ ਦਰਸਾਉਂਦੀ ਹੋਈ ਇਤਿਹਾਸਕ ਟਾਈਮ ਲਾਈਨ ਦੀ ਸ਼ੁਰੂਆਤ ਕੀਤੀ । ਇਹ ਟਾਈਮ ਲਾਈਨ ਆਈ ਸੀ ਐੱਮ ਆਰ ਅਤੇ ਇਸ ਦੀਆਂ ਸੰਸਥਾਵਾਂ ਦੀ ਨੀਤੀ ਅਤੇ ਪ੍ਰੋਗਰਾਮ ਦਖ਼ਲਾਂ ਨੂੰ ਦਰਸਾਉਂਦੀ ਹੈ , ਜੋ ਜੱਚਾ ਬੱਚਾ ਸਿਹਤ , ਐੱਚ ਆਈ ਵੀ , ਕੈਂਸਰ , ਖੁਰਾਕ ਤੇ ਹੋਰਨਾਂ ਖੇਤਰਾਂ ਵਿੱਚ ਵਧੀਆ ਕੰਮ ਅਤੇ ਬਿਮਾਰੀ ਨੂੰ ਕਾਬੂ ਕਰਨ ਬਾਰੇ ਦਰਸਾਉਂਦੀ ਹੈ ।
ਸ਼ੁਰੂ ਹੋਣ ਤੋਂ 108 ਸਾਲਾਂ ਦੇ ਸਮੇਂ ਦੀ ਆਈ ਸੀ ਐੱਮ ਆਰ ਦੀ ਇਤਿਹਾਸਕ ਟਾਈਮ ਲਾਈਨ ਨੂੰ ਜਾਰੀ ਕਰਨ ਤੇ ਖੁਸ਼ੀ ਪ੍ਰਗਟ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ , "ਆਈ ਸੀ ਐੱਮ ਆਰ ਨੇ ਇੱਕ ਪਾਸੇ ਬਾਇਓਮੈਡੀਕਲ ਰਿਸਰਚ ਵਿੱਚ ਵਿਗਿਆਨਕ ਤਰੱਕੀ ਦੀਆਂ ਵੱਧ ਰਹੀਆਂ ਮੰਗਾਂ ਨਾਲ ਨਜਿੱਠਿਆ ਹੈ ਅਤੇ ਦੂਜੇ ਪਾਸੇ ਦੇਸ਼ ਵਿੱਚ ਸਿਹਤ ਮੁਸ਼ਕਲਾਂ ਦੇ ਪ੍ਰੈਕਟਿਕਲ ਹੱਲ ਲੱਭਣ ਦੀ ਲੋੜ ਮਹਿਸੂਸ ਕੀਤੀ ਹੈ" । ੳਹਨਾਂ ਕਿਹਾ ਇਸ ਪਲ ਨੂੰ ਇਤਿਹਾਸ ਵਿੱਚ ਯਾਦ ਕੀਤਾ ਜਾਵੇਗਾ ਕਿਉਂਕਿ ਆਈ ਸੀ ਐੱਮ ਆਰ ਦੇ ਸ਼ਾਨਦਾਰ ਇਤਿਹਾਸ ਵਿੱਚ ਇਸ ਨੂੰ ਬਹੁਤ ਹੀ ਸਲੀਕੇ ਨਾਲ ਪੇਸ਼ ਕੀਤਾ ਗਿਆ ਹੈ ।


ਨਵੀਂਆਂ ਪ੍ਰਦਸਿ਼੍ਰਤ ਸੇਵਾਵਾਂ ਦੀ ਸ਼ੁਰੂਆਤ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ "ਆਈ ਸੀ ਐੱਮ ਆਰ ਦੇਸ਼ ਵਿੱਚ ਸਿਹਤ ਖੋਜ ਲਈ ਹਮੇਸ਼ਾ ਅੱਗੇ ਰਿਹਾ ਹੈ ਅਤੇ ਬੇਮਿਸਾਲ ਮਹਾਮਾਰੀ ਨੂੰ ਵਿਗਿਆਨੀ ਅਤੇ ਨਵੇਂ ਤਰੀਕਿਆਂ ਨਾਲ ਨਜਿੱਠਣ ਲਈ ਹੁਣ ਦੇਸ਼ ਦੀ ਅਗਵਾਈ ਕਰ ਰਿਹਾ ਹੈ । ਇਸ ਨੇ ਰਾਸ਼ਟਰ ਦੀ ਭਲਾਈ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਤੇ ਇਹਨਾਂ ਪ੍ਰਦਰਸ਼ਿਤ ਇਤਿਹਾਸਕ ਹਵਾਲਿਆਂ ਰਾਹੀਂ ਲੋਕ ਆਈ ਸੀ ਐੱਮ ਆਰ ਅਤੇ ਮੈਡੀਕਲ ਵਿਗਿਆਨ ਵਿੱਚ ਦੇਸ਼ ਦੇ ਯੋਗਦਾਨ ਨੂੰ ਜਾਣ ਕੇ ਮਾਣ ਮਹਿਸੂਸ ਕਰਨਗੇ । ਕੇਂਦਰੀ ਸਿਹਤ ਮੰਤਰੀ ਨੇ ਮੋਬਾਇਲ ਸਟਰੋਕ ਯੁਨਿਟ ਨੂੰ ਵੀ ਲਾਂਚ ਕੀਤਾ । ਉਹਨਾਂ ਕਿਹਾ , "ਦਿਲ ਦੇ ਰੋਗ ਅਤੇ ਹਾਈਪਰਟੈਂਸ਼ਨ ਪ੍ਰਤੀ ਲੋਕਾਂ ਦੀ ਸੰਵੇਦਨਸ਼ੀਲਤਾ ਦੇਖ ਕੇ ਨਿਰਾਸ਼ਾ ਹੁੰਦੀ ਹੈ , ਸਮੇਂ ਸਿਰ ਇਲਾਜ ਨਾਲ ਮੌਤਾਂ ਘੱਟ ਹੋ ਸਕਦੀਆਂ ਹਨ ਅਤੇ ਲੋਕਾਂ ਨੁੰ ਅਪੰਗ ਹੋਣ ਤੋਂ ਬਚਾਇਆ ਜਾ ਸਕਦਾ ਹੈ । ਅਸਾਮ ਵਿੱਚ ਸਟਰੋਕ ਕੇਅਰ ਲਈ ਸਹੂਲਤਾਂ ਨਾ ਹੋਣਾ ਅਤੇ ਸਟਰੋਕ ਦੇ ਵੱਡੇ ਬੋਝ ਦੇ ਮੱਦੇਨਜ਼ਰ ਇਹ ਪਹਿਲ ਇਸ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਬੜਾ ਲੰਮਾ ਰਸਤਾ ਚੱਲੇਗੀ । ਮੋਬਾਇਲ ਯੁਨਿਟ ਟੈਲੀ ਮਸ਼ਵਰੇ ਲੋਕਾਂ ਨੂੰ ਸਮੇਂ ਸਿਰ ਅਤੇ ਉਚਿਤ ਇਲਾਜ ਦੇਣ ਨੂੰ ਸੁਨਿਸ਼ਚਿਤ ਕਰਦਾ ਹੈ । ਉਹਨਾਂ ਨੇ ਹੈਲਥ ਕੇਅਰ ਕਾਮਿਆਂ ਦੀ ਪ੍ਰਸ਼ੰਸਾ ਕੀਤੀ ਜੋ ਅਜਿਹੇ ਸਮੇਂ ਵਿੱਚ ਜਦੋਂ ਕੋਵਿਡ ਕਾਰਨ ਸੀਮਤ ਸਰੋਤ ਨੇ, ਲੋਕਾਂ ਦੀ ਨਿਰਸਵਾਰਥ ਸੇਵਾ ਕਰ ਰਹੇ ਹਨ ।


ਉਹਨਾਂ ਨੇ ਵੈਕਸੀਨ ਪੋਰਟਲ ਅਤੇ ਕੋਵਿਡ ਕਲੀਨਿਕਲ ਰਜਿਸਟਰਡ ਪੋਰਟਲ ਦੀ ਵੀ ਸ਼ੁਰੂਆਤ ਕੀਤੀ । ਵੈਕਸੀਨ ਦੇ ਵਿਕਾਸ ਦੀ ਵਿਸਥਾਰਪੂਰਵਕ ਤੇ ਪਾਰਦਰਸ਼ਕ ਜਾਣਕਾਰੀ ਦੇ ਮਹੱਤਵ ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ , "ਪੋਰਟਲ ਵੈਕਸੀਨ ਦੇ ਵਿਕਾਸ , ਚੱਲ ਰਹੇ ਕਲੀਨਿਕਲ ਤਜ਼ਰਬੇ ਅਤੇ ਭਾਰਤ ਅਤੇ ਵਿਸ਼ਵ ਪੱਧਰ ਤੇ ਸਮੇਂ ਸਮੇਂ ਤੇ ਹੋਈ ਉੱਨਤੀ ਬਾਰੇ ਮਹੱਤਵਪੂਰਨ ਤੇ ਫਾਇਦੇਮੰਦ ਜਾਣਕਾਰੀ ਮੁਹੱਈਆ ਕਰਦਾ ਹੈ । ਅੱਜ ਕੋਵਿਡ ਦੇ ਸਮੇਂ ਵਿੱਚ ਵੈਕਸੀਨ ਦੇ ਵਿਕਾਸ ਨੂੰ ਬੜੇ ਨੇੜਿਓਂ ਦੇਖਿਆ ਜਾ ਰਿਹਾ ਹੈ । ਇਸ ਲਈ ਇਹ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਕਿ ਦੇਸ਼ ਵਿੱਚ ਵੈਕਸੀਨ ਦੇ ਵਿਕਾਸ ਨੂੰ ਦਰਸਾਇਆ ਜਾਵੇ" । ਭਾਰਤ ਦੀ ਕੋਵਿਡ -19 ਖਿਲਾਫ ਲੜਾਈ ਬਾਰੇ ਡਾਕਟਰ ਹਰਸ਼ ਵਰਧਨ ਨੇ ਕਿਹਾ "ਭਾਰਤ ਵਿੱਚ ਲਗਾਤਾਰ ਸਿਹਤਯਾਬ ਦਰ ਵੱਧ ਰਹੀ ਹੈ ਅਤੇ ਮੌਤ ਦਰ ਤੇਜੀ ਨਾਲ ਘੱਟ ਰਹੀ ਹੈ , ਜਿਸ ਤੋਂ ਇਹ ਪ੍ਰਮਾਣ ਮਿਲਦਾ ਹੈ ਕਿ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੋਵਿਡ- 19 ਪ੍ਰਤੀ ਕੰਟੇਨਮੈਂਟ ਰਣਨੀਤੀ ਸਫ਼ਲ ਰਹੀ ਹੈ । ਇੱਕ ਲੈਬ ਤੋਂ ਅੱਜ 1,800 ਲੈਬ ਹੋ ਗਈਆਂ ਹਨ । ਅਸੀਂ ਆਪਣੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਕੇ ਲੰਮਾ ਰਸਤਾ ਤਹਿ ਕੀਤਾ ਹੈ । ਅਸੀਂ ਆਪਣੀ ਟੈਸਟਿੰਗ ਸਮਰੱਥਾ ਵਧਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ , ਜੋ ਰੋਜ਼ਾਨਾ 15 ਲੱਖ ਟੈਸਟਾਂ ਦੀ ਸਿ਼ਖਰ ਨੂੰ ਛੂਹ ਚੁੱਕੀ ਹੈ"।
ਡਾਕਟਰ ਹਰਸ਼ ਵਰਧਨ ਨੇ ਲੋਕਾਂ ਨੂੰ ਕੋਵਿਡ ਲਈ ਉਚਿਤ ਵਿਵਹਾਰ ਅਪਣਾਉਣ ਲਈ ਅਪੀਲ ਕੀਤੀ । ਉਹਨਾਂ ਨੇ ਲੋਕਾਂ ਨੂੰ ਮਾਸਕ ਪਹਿਨਣਾ / ਜਨਤਕ ਥਾਵਾਂ ਤੇ ਮੂੰਹ ਢੱਕਣਾ , ਲਗਾਤਾਰ ਹੱਥ ਥੋਣਾ ਅਤੇ ਸਾਹ ਲੈਣ ਦੀ ਪ੍ਰਕਿਰਿਆ ਅਪਨਾਉਣੀ ਤੇ ਸਰੀਰਿਕ ਦੂਰੀ ਕਾਇਮ ਰੱਖਣਾ , ਜਾਂ ਦੋ ਗਜ਼ ਕੀ ਦੂਰੀ ਕੋਵਿਡ ਦੀ ਇਨਫੈਕਸ਼ਨ ਦੇ ਫੈਲਾਅ ਨੂੰ ਰੋਕਣ ਵਾਲੇ ਸਮਾਜਿਕ ਟੀਕੇ ਬਾਰੇ ਯਾਦ ਕਰਵਾਇਆ ।


ਐੱਮ ਵੀ / ਐੱਸ ਜੇ



(Release ID: 1659910) Visitor Counter : 137