ਰਸਾਇਣ ਤੇ ਖਾਦ ਮੰਤਰਾਲਾ

ਡੀਏਪੀ ਅਤੇ ਐਨਪੀਕੇ ਖਾਦਾਂ ਦੀ ਦਰ ਵਧਾਉਣ ਦੀ ਕੋਈ ਯੋਜਨਾ ਨਹੀਂ: ਇਫਕੋ

Posted On: 28 SEP 2020 4:07PM by PIB Chandigarh

ਇੰਡੀਅਨ ਫਾਰਮਰਜ਼ ਫਰਟਲਾਈਜ਼ਰ ਕੋਆਪਰੇਟਿਵ ਲਿਮਟਿਡ (ਇਫਕੋ) ਨੇ ਦੁਹਰਾਇਆ ਹੈ ਕਿ ਡੀਏਪੀ ਅਤੇ ਐਨਪੀਕੇ ਖਾਦਾਂ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ

 

ਇਫਕੋ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਯੂ ਐਸ ਅਵਸਥੀ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਹਾਲਾਂਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਪਦਾਰਥ ਜਿਵੇਂ ਫੋਸ ਐਸਿਡ ਅਤੇ ਹੋਰਨਾਂ ਦੀ ਕੀਮਤ ਵਿੱਚ ਭਾਰੀ ਵਾਧਾ ਦਰਜ ਹੋਇਆ ਹੈ, ਫਿਰ ਵੀ ਅਸੀਂ ਖਾਦਾਂ ਦੀ ਕੀਮਤ ਵਿੱਚ ਵਾਧਾ ਨਹੀਂ ਕਰ ਰਹੇ ਹਾਂ

 

ਉਨ੍ਹਾਂ ਕਿਹਾ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਡੀਏਪੀ ਅਤੇ ਐਨਪੀਕੇ ਖਾਦਾਂ ਦੀ ਐਮਆਰਪੀ ਵਧਾਉਣ ਦੀ ਵੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਸਾਡਾ ਉਦੇਸ਼ ਕਿਸਾਨੀ ਭਾਈਚਾਰੇ ਲਈ ਖੇਤੀ ਲਾਗਤ ਘਟਾ ਕੇ ਉਨ੍ਹਾਂ ਦੀ ਸੇਵਾ ਕਰਨਾ ਹੈ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੱਦੇ ਦੀ ਭਾਵਨਾ ਅਨੁਸਾਰ ਹੈ ਇਸ ਦਾ ਮੰਤਵ ਸਾਲ 2022 ਤੱਕ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨਾ ਹੈ

 

ਇਫਕੋ ਇਕ ਪ੍ਰਮੁੱਖ ਸਹਿਕਾਰੀ ਸਭਾ ਹੈ ਜੋ ਖਾਦਾਂ ਦੇ ਨਿਰਮਾਣ ਅਤੇ ਮੰਡੀਕਰਨ ਦੇ ਕਾਰੋਬਾਰ ਵਿਚ ਲੱਗੀ ਹੋਈ ਹੈ ਇਸਦੇ ਭਾਰਤ ਵਿਚ 5 ਨਿਰਮਾਣ ਪਲਾਂਟ ਹਨ

**

 

ਆਰ ਸੀ ਜੇ / ਆਰ ਕੇ ਐਮ


(Release ID: 1659825) Visitor Counter : 203