ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ "ਡੈਸਟਿਨੇਸ਼ਨ ਨੌਰਥ ਈਸਟ -2020" ਮਹਾਉਤਸਵ ਦਾ ਉਦਘਾਟਨ ਕੀਤਾ

ਕੁਦਰਤੀ ਸੁੰਦਰਤਾ, ਲੋਕ ਸਭਿਆਚਾਰ ਅਤੇ ਕਲਾ ਨਾਲ ਭਰਪੂਰ ਉੱਤਰ ਪੂਰਬ ਪੂਰੀ ਤਰ੍ਹਾਂ ਨਾਲ ਵਿਸ਼ਵ ਸੈਰ ਸਪਾਟੇ ਦੇ ਪ੍ਰਮੁੱਖ ਕੇਂਦਰ ਵਜੋਂ ਉੱਭਰਨ ਦੇ ਸਮਰੱਥ ਹੈ
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਉੱਤਰ-ਪੂਰਬੀ ਖੇਤਰ ਭਾਰਤ ਦੀ ਇਕ ਮਨਪਸੰਦ ਸੈਰ-ਸਪਾਟਾ ਅਤੇ ਵਪਾਰਕ ਸਥਾਨ ਵਜੋਂ ਉਭਰੇਗਾ
‘ਡੈਸਟਿਨੇਸ਼ਨ ਨੌਰਥ ਈਸਟ -2020’ ਦਾ ਉਦੇਸ਼ ਉੱਤਰ ਪੂਰਬ ਦੀਆਂ ਸੈਰ-ਸਪਾਟਾ ਥਾਵਾਂ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਸਭਿਆਚਾਰਾਂ ਨੂੰ ਇਕ ਦੂਜੇ ਨਾਲ ਜਾਣੂ ਕਰਾਉਣਾ ਹੈ
ਉੱਤਰ ਪੂਰਬ ਦੇ ਆਰਥਿਕ ਵਿਕਾਸ, ਸੈਰ ਸਪਾਟੇ ਤੇ ਰੋਜ਼ਗਾਰ ਨੂੰ ਉਤਸ਼ਾਹਤ ਕਰਨ ਲਈ ਖੇਤਰ ਵਿਚ ਸ਼ਾਂਤੀ ਬਹੁਤ ਜਰੂਰੀ ਹੈ
ਢੁਕਵੇਂ ਫੰਡਾਂ ਤੋਂ ਬਿਨਾਂ ਵਿਕਾਸ ਸੰਭਵ ਨਹੀਂ, 14 ਵੇਂ ਵਿੱਤ ਕਮਿਸ਼ਨ ਨੇ ਉੱਤਰ ਪੂਰਬ ਲਈ ਐਲੋਕੇਸ਼ਨ 251 ਪ੍ਰਤੀਸ਼ਤ ਵਧਾ ਕੇ 3,13,375 ਕਰੋੜ ਰੁਪਏ ਕੀਤੀ
ਵਿਕਾਸ ਦੇ ਸਰਬਪੱਖੀ ਅਤੇ ਸਰਬ ਸਮਾਵੇਸ਼ੀ ਸਵਰੂਪ ਨੂੰ ਅਪਣਾਉਂਦਿਆਂ, ਮੋਦੀ ਸਰਕਾਰ ਨੇ ਉੱਤਰ-ਪੂਰਬੀ ਪ੍ਰੀਸ਼ਦ ਦੇ ਬਜਟ ਦਾ 21 ਪ੍ਰਤੀਸ਼ਤ ਪੱਛੜੇ ਜ਼ਿਲ੍ਹਿਆਂ, ਪਿੰਡਾਂ ਅਤੇ ਵਿਕਾਸ ਤੋਂ ਵਾਂਝੇ ਭਾਈਚਾਰਿਆਂ 'ਤੇ ਖਰਚ ਕਰਨ ਦਾ ਫੈਸਲਾ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਉੱਤਰ ਪੂਰਬ ਦੇ ਖੇਤਰ ਵਿਚ ਸ਼ਾਂਤੀ ਦੀ ਸਥਾਪਨਾ ਲਈ ਬਹੁਤ ਸਾਰੇ ਕੰਮ ਕੀਤੇ ਗਏ ਹਨ
ਕੋਵਿਡ -19 ਕਾਲ ਵਿਚ, ਮੋਦੀ ਸਰਕਾਰ ਨੇ ਉੱਤਰ-ਪੂਰਬ ਦੇ ਲੋਕਾਂ ਨੂੰ ਸਿਹਤ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ,

Posted On: 27 SEP 2020 7:17PM by PIB Chandigarh

ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ “ਡੈਸਟਿਨੇਸ਼ਨ ਨੌਰਥ ਈਸਟ -2020” ਦਾ ਉਦਘਾਟਨ ਕੀਤਾ । ਕੇਂਦਰੀ ਗ੍ਰਿਹ ਮੰਤਰੀ ਉੱਤਰ-ਪੂਰਬੀ ਪ੍ਰੀਸ਼ਦ ਦੇ ਚੇਅਰਮੈਨ ਵੀ ਹਨ । ਇਸ ਮੌਕੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ, ਪ੍ਰਸੋਨਲ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨਾਂ ਮੰਤਰਾਲੇ ਵਿੱਚ ਰਾਜ ਮੰਤਰੀ, ਊਰਜਾ ਵਿਭਾਗ ਵਿੱਚ ਰਾਜ ਮੰਤਰੀ; ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ ਡਾ.ਜਿਤੇਂਦਰ ਸਿੰਘ ਅਤੇ ਉੱਤਰ ਪੂਰਬ ਦੇ ਅੱਠ ਰਾਜਾਂ ਦੇ ਮੁੱਖ ਮੰਤਰੀ ਵੀ ਮੌਜੂਦ ਸਨ ।

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਕੁਦਰਤੀ ਸੁੰਦਰਤਾ, ਲੋਕ ਸਭਿਆਚਾਰ ਅਤੇ ਕਲਾ ਨਾਲ ਭਰਪੂਰ ਉੱਤਰ ਪੂਰਬ ਵਿਸ਼ਵ ਵਿੱਚ ਸੈਰ ਸਪਾਟੇ ਦਾ ਇੱਕ ਪ੍ਰਮੁੱਖ ਕੇਂਦਰ ਬਣਨ ਲਈ ਪੂਰੀ ਤਰ੍ਹਾਂ ਨਾਲ ਸਮਰੱਥ ਹੈ” । ਸ੍ਰੀ ਸ਼ਾਹ ਨੇ ਕਿਹਾ ਕਿ “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਉੱਤਰ-ਪੂਰਬੀ ਖੇਤਰ ਭਾਰਤ ਦੇ ਮਨਪਸੰਦ ਸੈਰ-ਸਪਾਟਾ ਅਤੇ ਵਪਾਰਕ ਸਥਾਨਾਂ ਵਿੱਚੋਂ ਇੱਕ ਆਕਰਸ਼ਕ ਸਥਾਨ  ਵਜੋਂ ਉਭਰੇਗਾ” ।

 C:\Users\dell\Desktop\image001CR5Z.jpg 

ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ 30 ਸਤੰਬਰ ਤੱਕ ਚਲਣ ਵਾਲੇ “ਡੈਸਟੀਨੇਸ਼ਨ ਨੌਰਥ ਈਸਟ -2020”, ਮਹਾਉਤਸਵ ਦਾ ਉਦੇਸ਼ ਉੱਤਰ ਪੂਰਬ ਦੇ ਸੈਰ ਸਪਾਟਾ ਸਥਾਨਾਂ ਦੇ ਨਾਲ ਨਾਲ ਦੇਸ਼ ਦੇ ਵੱਖ-ਵੱਖ ਸਭਿਆਚਾਰਾਂ ਨਾਲ ਇੱਕ ਦੂਜੇ ਨੂੰ ਜਾਣੂ ਕਰਾਉਣਾ ਹੈ ਅਤੇ ਇਸ ਵਿਧੀ ਰਾਹੀਂ ਸਮੁੱਚਾ ਭਾਰਤ ਵੀ ਨੌਰਥ ਈਸਟ ਦੇ ਸਭਿਆਚਾਰ ਬਾਰੇ ਜਾਣੂ ਹੋਵੇਗਾ ।   ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਉਨ੍ਹਾਂ ਨੇ ਬਹੁਤ ਸਾਰੇ ਰਾਜਾਂ ਅਤੇ ਦੇਸ਼ਾਂ ਦੇ ਸੈਰ-ਸਪਾਟਾ ਸਥਾਨ ਵੇਖੇ ਹਨ, ਪਰ ਜੋ ਖੂਬਸੂਰਤੀ ਨੌਰਥ ਈਸਟ ਦੇ ਅੰਦਰ ਵੇਖਣ ਨੂੰ ਮਿਲੀ ਹੈ, ਉਹ ਸ਼ਾਇਦ ਹੀ ਕਿਤੇ ਹੋਰ  ਵੇਖਣ ਨੂੰ ਮਿਲੇ। ਉੱਤਰ ਪੂਰਬ ਦੀ ਸੁੰਦਰਤਾ ਬੇਮਿਸਾਲ ਹੈ । ਇੱਥੋਂ ਦੇ ਖੂਬਸੂਰਤ ਦ੍ਰਿਸ਼, ਅਥਾਹ ਵਿਸ਼ਾਲਤਾ ਦਾ ਮੰਤਰ ਦੇਣ ਵਾਲੀ ਆਬਾਦੀ ਦਾ ਇਹ ਨਿਵੇਕਲਾ ਰਲੇਵਾਂ ਵਿਸ਼ਵ ਨੂੰ ਇੱਕ ਸੁਨੇਹਾ ਦਿੰਦਾ ਹੈ । ਉੱਤਰ ਪੂਰਬ ਭਾਰਤ ਦਾ ਗਹਿਣਾ ਹੈ; ਇਸ ਤੋਂ ਬਿਨਾਂ ਭਾਰਤੀ ਸਭਿਆਚਾਰ ਅਧੂਰਾ ਹੈ । ਅਗਲਾ ਸਮਾਰੋਹ ਆਪਣੇ ਸੰਸਦੀ ਹਲਕੇ ਗਾਂਧੀਨਗਰ ਵਿੱਚ ਆਯੋਜਤ ਕਰਨ ਦਾ ਸੱਦਾ ਦਿੰਦਿਆਂ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਇਸ ਨਾਲ ਉੱਤਰ-ਪੂਰਬ ਦੇ ਲੋਕ ਗੁਜਰਾਤ ਦੇ ਸਭਿਆਚਾਰ ਅਤੇ ਗੁਜਰਾਤ ਦੇ ਲੋਕ ਉੱਤਰ-ਪੂਰਬ ਦੇ ਸਭਿਆਚਾਰ ਨਾਲ ਜਾਣੂ ਹੋਣਗੇ” ।

C:\Users\dell\Desktop\image002XIEF.jpg

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਉੱਤਰ ਪੂਰਬ ਦੇ ਆਰਥਿਕ ਵਿਕਾਸ ਅਤੇ ਸੈਰ ਸਪਾਟੇ 'ਤੇ ਰੋਜ਼ਗਾਰ ਨੂੰ ਉਤਸ਼ਾਹਤ ਕਰਨ ਲਈ ਖੇਤਰ ਵਿੱਚ ਸ਼ਾਂਤੀ ਬਹੁਤ ਜਰੂਰੀ ਹੈ । ਉੱਤਰ-ਪੂਰਬ, ਜੋ ਇਕ ਸਮੇਂ ਅੱਤਵਾਦ, ਨਾਕਾਬੰਦੀ, ਹਿੰਸਾ ਕਾਰਨ ਸੁਰਖ਼ੀਆਂ ਵਿੱਚ ਰਹਿੰਦਾ ਸੀ, ਹੁਣ ਵਿਕਾਸ, ਸੈਰ ਸਪਾਟੇ, ਜੈਵਿਕ ਖੇਤੀ, ਉਦਯੋਗ ਅਤੇ ਸਟਾਰਟ ਅਪਸ ਲਈ ਜਾਣਿਆ ਜਾਂਦਾ ਹੈ ।  ਇਹ ਸਭ ਕੁਝ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਪਿਛਲੇ ਛੇ ਸਾਲਾਂ ਦੀ ਅਗਵਾਈ ਸਦਕਾ ਸੰਭਵ ਹੋਇਆ ਹੈ ।" ਕੇਂਦਰੀ ਗ੍ਰਿਹ ਮੰਤਰੀ ਨੇ ਇਹ ਵੀ ਕਿਹਾ ਕਿ  ”ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਉੱਤਰ-ਪੂਰਬ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਬਹੁਤ ਸਾਰੇ ਕੰਮ ਕੀਤੇ ਗਏ ਹਨ । ਬੰਗਲਾਦੇਸ਼ ਨਾਲ ਲੈਂਡ ਬਾਰਡਰ ਸਮਝੌਤਾ, ਮਨੀਪੁਰ ਨਾਕਾਬੰਦੀ, ਬੋਡੋ ਸਮਝੌਤਾ ਅਤੇ 8 ਅੱਤਵਾਦੀ ਗੁੱਟਾਂ ਦੇ 641 ਮੈਂਬਰਾਂ (ਕਾਡਰਾਂ) ਵੱਲੋਂ ਆਤਮ ਸਮਰਪਣ ਕਰਨਾ, ਮੋਦੀ ਸਰਕਾਰ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਵਿੱਚੋਂ ਹਨ । ” ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ਼੍ਰੀ ਨਰੇਂਦਰ ਮੋਦੀ 30 ਤੋਂ ਵੱਧ ਵਾਰ ਉੱਤਰ ਪੂਰਬ ਦਾ ਦੌਰਾ ਕਰ ਚੁੱਕੇ ਹਨ ।  ਦੇਸ਼ ਦੀ ਸੁਤੰਤਰਤਾ ਤੋਂ ਬਾਅਦ ਸ਼੍ਰੀ ਮੋਦੀ ਕਿਸੇ ਵੀ ਪ੍ਰਧਾਨ ਮੰਤਰੀ ਨਾਲੋਂ ਸਭ ਤੋਂ ਵੱਧ ਉੱਤਰ ਪੂਰਬ ਜਾਣ ਵਾਲੇ ਪ੍ਰਧਾਨ ਮੰਤਰੀ ਹਨ । 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਉਪਯੁਕਤ ਫੰਡਾਂ ਤੋਂ ਬਿਨਾਂ ਵਿਕਾਸ ਸੰਭਵ ਨਹੀਂ ਹੈ । ਪਹਿਲਾਂ, ਉੱਤਰ-ਪੂਰਬ ਦੇ ਵਿਕਾਸ ਲਈ ਯੋਜਨਾਵਾਂ ਬਣਾਈਆਂ ਜਾਂਦੀਆਂ ਸਨ, ਪਰ ਉਨ੍ਹਾਂ ਲਈ ਨਿਰਧਾਰਤ ਕੀਤੀ ਗਈ ਰਕਮ ਬਹੁਤ ਘੱਟ ਹੁੰਦੀ ਸੀ । 14 ਵੇਂ ਵਿੱਤ ਕਮਿਸ਼ਨ ਨੇ ਉੱਤਰ-ਪੂਰਬ ਲਈ ਐਲੋਕੇਸ਼ਨ ਰਾਸ਼ੀ ਵਿਚ 251 ਪ੍ਰਤੀਸ਼ਤ ਦਾ ਵਾਧਾ ਕਰਕੇ ਇਸਨੂੰ 3,13,375 ਕਰੋੜ ਰੁਪਏ ਕਰ ਦਿੱਤਾ ਹੈ, ਜਦ ਕਿ ਇਸਤੋਂ ਪਹਿਲਾਂ ਪਿਛਲੀ ਸਰਕਾਰ ਨੇ 13 ਵੇਂ ਵਿੱਤ ਕਮਿਸ਼ਨ ਵਿੱਚ ਸਿਰਫ 89,168 ਕਰੋੜ ਰੁਪਏ ਦਿੱਤੇ ਸਨ । ਸ੍ਰੀ ਸ਼ਾਹ ਨੇ ਇਹ ਵੀ ਕਿਹਾ ਕਿ “ਵਿਕਾਸ ਦੇ ਸਰਬਪੱਖੀ ਅਤੇ ਸਰਬਸਮਾਵੇਸ਼ੀ ਸਵਰੂਪ ਨੂੰ ਅਪਣਾਉਂਦਿਆਂ, ਮੋਦੀ ਸਰਕਾਰ ਨੇ ਉੱਤਰ-ਪੂਰਬੀ ਪ੍ਰੀਸ਼ਦ ਦੇ ਬਜਟ ਦਾ 21 ਪ੍ਰਤੀਸ਼ਤ ਪੱਛੜੇ ਜ਼ਿਲ੍ਹਿਆਂ, ਪਿੰਡਾਂ ਅਤੇ ਸਹੂਲਤਾਂ ਤੋਂ ਵਾਂਝੇ ਭਾਈਚਾਰਿਆਂ’ ਤੇ ਖਰਚ ਕਰਨ ਦਾ ਫੈਸਲਾ ਕੀਤਾ ਹੈ ।"

ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਉੱਤਰ ਪੂਰਬੀ ਰਾਜਾਂ ਨੂੰ ਆਪਸ ਵਿੱਚ ਜੋੜਨ ਅਤੇ ਇਸ ਖੇਤਰ ਨੂੰ ਰੇਲ, ਸੜਕ ਅਤੇ ਹਵਾਈ ਸੰਪਰਕ ਰਾਹੀਂ ਬਾਕੀ ਭਾਰਤ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਬਹੁਤ ਵੱਡਾ ਯਤਨ ਕੀਤਾ ਹੈ । ਇਸ ਦੇ ਤਹਿਤ 15,088 ਕਰੋੜ ਰੁਪਏ ਦੇ 6 ਰੇਲਵੇ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ । ਹਵਾਈ ਅੱਡਿਆਂ ਦੇ ਵਿਕਾਸ 'ਤੇ 553 ਕਰੋੜ ਰੁਪਏ ਅਤੇ 869 ਕਿਲੋਮੀਟਰ ਲੰਬਾਈ ਵਾਲੇ 19 ਸੜਕੀ ਪ੍ਰਾਜੈਕਟਾਂ' ਤੇ 10,000 ਕਰੋੜ ਰੁਪਏ ਖਰਚ ਕੀਤੇ ਜਾਣਗੇ ।

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਕੋਰੋਨਾ ਕਾਲ ਦੌਰਾਨ, ਮੋਦੀ ਸਰਕਾਰ ਨੇ ਉੱਤਰ-ਪੂਰਬ ਦੇ ਲੋਕਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਹਨ, ਜਿਨ੍ਹਾਂ ਵਿਚ ਦਵਾਈਆਂ ਅਤੇ ਏਮਜ਼ ਦੇ ਡਾਕਟਰਾਂ ਵੱਲੋਂ ਟੈਲੀਕਾੱਨਫਰੰਸ ਰਾਹੀਂ ਇਲਾਜ ਵੀ ਸ਼ਾਮਲ ਹੈ ।” ਸ੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ”ਇਸ ਸਮੇਂ ਦੌਰਾਨ ਸਰਕਾਰ ਨੇ 3.09 ਕਰੋੜ ਲੋਕਾਂ ਨੂੰ 7.7 ਲੱਖ ਮੀਟ੍ਰਿਕ ਟਨ ਅਨਾਜ ਮੁਹੱਈਆ ਕਰਵਾਇਆ । ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਧੀਨ 533 ਕਰੋੜ ਰੁਪਏ ਅਤੇ ਜਨ ਧਨ ਯੋਜਨਾ ਤਹਿਤ 1,707 ਕਰੋੜ ਰੁਪਏ ਸਿੱਧੇ ਗਰੀਬ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਏ ਗਏ ਸਨ ।

ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ “ਆਜ਼ਾਦੀ ਤੋਂ ਬਾਅਦ ਦੇਸ਼ ਦੀ ਜੀਡੀਪੀ ਵਿੱਚ ਉੱਤਰ-ਪੂਰਬ ਦਾ ਹਿੱਸਾ 20 ਪ੍ਰਤੀਸ਼ਤ ਹੁੰਦਾ ਸੀ ਪਰ ਹੁਣ ਇਹ ਘਟਦਾ ਘਟਦਾ ਕਾਫ਼ੀ ਘਟ ਗਿਆ ਹੈ ।”  ਉਨ੍ਹਾਂ 2024 ਤੱਕ ਦੇਸ਼ ਦੀ ਜੀਡੀਪੀ ਵਿੱਚ ਉੱਤਰ ਪੂਰਬ ਦੀ ਹਿੱਸੇਦਾਰੀ ਨੂੰ ਵਧਾਉਣ ਅਤੇ ਇਸਨੂੰ ਭਾਰਤ ਸਰਕਾਰ ਦੀ ਐਕਟ ਈਸਟ ਨੀਤੀ ਦਾ ਮਹੱਤਵਪੂਰਨ ਹਿੱਸਾ ਬਣਾਉਣ ਲਈ ਉੱਤਰ ਪੂਰਬ ਨੂੰ ਸੈਰ ਸਪਾਟੇ, ਉਦਯੋਗ ਕੇਂਦਰ ਅਤੇ ਆਈ ਟੀ ਤੇ ਜੈਵਿਕ ਖੇਤੀ ਦਾ ਕੇਂਦਰ ਬਣਾਉਣ ਦਾ ਸੱਦਾ ਦਿੱਤਾ ।  ਸ਼੍ਰੀ ਸ਼ਾਹ ਨੇ ਕਿਹਾ ਕਿ “ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਉੱਤਰ-ਪੂਰਬੀ ਖਿੱਤੇ ਦੇ ਅੱਠ ਰਾਜ ਵਿਕਾਸ ਦੀ ਰਾਹ ਤੇ ਅੱਗੇ ਵਧ ਰਹੇ ਹਨ ਅਤੇ ਉੱਤਰ-ਪੂਰਬ ਜਲਦੀ ਹੀ ਦੇਸ਼ ਲਈ ਵਿਕਾਸ ਦਾ ਨਵਾਂ ਇੰਜਣ ਬਣੇਗਾ” ।

C:\Users\dell\Desktop\image003T9HJ.jpg

 “ਡੈਸਟੀਨੇਸ਼ਨ ਨੌਰਥ ਈਸਟ, ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ ਦਾ ਇੱਕ ਕੈਲੰਡਰ ਪ੍ਰੋਗਰਾਮ ਹੈ, ਜਿਸਦਾ ਉਦੇਸ਼ ਉੱਤਰ ਪੂਰਬੀ ਖੇਤਰ ਨੂੰ ਦੇਸ਼ ਦੇ ਹੋਰ ਹਿੱਸਿਆਂ ਦੇ ਨੇੜੇ ਲਿਆਉਣਾ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਦੀ ਕਲਪਨਾ ਤੇ ਅਧਾਰਤ ਹੈ ।  ਡੈਸਟੀਨੇਸ਼ਨ ਨੌਰਥ ਈਸਟ 2020 ਦਾ ਥੀਮ “ਉਭਰਨ ਵਾਲੀਆਂ ਮਨਮੋਹਕ ਥਾਵਾਂ” ਹੈ ਜੋ ਸੈਕਟਰ ਦੇ ਰਫਤਾਰ ਫੜਨ ਤੇ ਸੈਰ-ਸਪਾਟੇ ਵਾਲੀਆਂ ਥਾਵਾਂ ਨੂੰ ਮਜਬੂਤ ਕਰਨ ਅਤੇ ਹੋਰ ਵਧੇਰੇ ਆਕਰਸ਼ਕ ਬਣਾਉਣ ਦੀ ਗੱਲ ਕਰਦਾ ਹੈ ।  

ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿਚ ਰਾਜਾਂ ਅਤੇ ਖੇਤਰ ਦੇ ਸੈਰ-ਸਪਾਟਾ ਸਥਾਨਾਂ ਦੀ ਆਡੀਓ ਵਿਜ਼ੂਅਲ ਪੇਸ਼ਕਾਰੀ, ਰਾਜ ਦੀਆਂ ਮੰਨੀਆਂ ਪ੍ਰਮੰਨੀਆਂ ਅਤੇ ਉਪਲਬੱਧੀਆਂ ਹਾਸਲ ਕਰਨ ਵਾਲੀਆਂ ਸ਼ਖਸੀਅਤਾਂ ਦੇ ਸੰਦੇਸ਼, ਪ੍ਰਮੁੱਖ ਸਥਾਨਕ ਉੱਦਮੀਆਂ ਦੀ ਜਾਣ-ਪਛਾਣ ਆਦਿ ਤੋਂ ਇਲਾਵਾ ਇਸ ਵਿੱਚ ਹਸਤ ਕਲਾ/ਰਵਾਇਤੀ ਫੈਸ਼ਨ / ਅਤੇ ਸਥਾਨਕ ਉਤਪਾਦਾਂ ਦੀ ਵਰਚੁਅਲ ਪ੍ਰਦਰਸ਼ਨੀ ਦੀ ਸਹੂਲਤ ਵੀ ਹੋਵੇਗੀ ।  ਪ੍ਰੋਗਰਾਮ ਵਿੱਚ ਸਾਰੇ ਅੱਠ ਰਾਜਾਂ ਦੇ ਮੁੱਖ ਮੰਤਰੀ ਅਤੇ ਸੈਰ-ਸਪਾਟਾ ਮੰਤਰੀ ਵਿਸ਼ੇਸ਼ ਸੰਦੇਸ਼ ਦੇਣਗੇ । ਇਸਤੋਂ ਇਲਾਵਾ ਸਾਰੇ ਰਾਜ ਆਪਣੇ ਆਪਣੇ ਸਭਿਆਚਾਰਕ ਪ੍ਰੋਗਰਾਮਾਂ ਅਤੇ ਰਲਵੇਂ-ਮਿਲਵੇਂ ਸਭਿਆਚਾਰ ਦੀ ਪੇਸ਼ਕਾਰੀ ਕਰਨਗੇ ।  

----------------------------------------

 ਐਨਡਬਲਯੂ /ਆਰਕੇ / ਪੀਕੇ/ਡੀਡੀਡੀ \ 


(Release ID: 1659668) Visitor Counter : 188