ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਸੰਡੇ ਸੰਵਾਦ — 3 ਦੌਰਾਨ ਸੋਸ਼ਲ ਮੀਡੀਆ ਵਰਤਣ ਵਾਲਿਆਂ ਨਾਲ ਕੀਤੀ ਗੱਲਬਾਤ

ਘੜਿਆ ਨਵਾਂ ਨਾਅਰਾ l ਦੋ ਗਜ਼ ਦੀ ਦੂਰੀ ਤੇ ਥੋੜੀ ਸਮਝਦਾਰੀ , ਪਏਗੀ ਕੋਰੋਨਾ ਤੇ ਭਾਰੀ
ਆਈ ਸੀ ਐੱਮ ਆਰ ਦੇ ਦੂਜੇ ਸੀਰੋ ਸਰਵੇ ਤੋਂ ਪਤਾ ਲੱਗਾ ਹੈ ਕਿ ਭਾਰਤੀ ਵਸੋਂ ਝੁੰਡ ਇਮਊਨਿਟੀ ਤੋਂ ਅਜੇ ਕਾਫ਼ੀ ਦੂਰ ਹੈ
ਆਈ ਸੀ ਐੱਮ ਆਰ ਮਾਹਿਰ ਪੈਨਲ ਦੁਬਾਰਾ ਇਨਫੈਕਸ਼ਨ ਵਾਲੇ ਕੇਸਾਂ ਦੀ ਜਾਂਚ ਕਰ ਰਹੇ ਹਨ
ਰੈਮਡੈਸੇਵੀਰ ਅਤੇ ਪਲਾਜ਼ਮਾ ਇਲਾਜ ਪ੍ਰਣਾਲੀਆਂ ਨੂੰ ਉਤਸ਼ਾਹਿਤ ਨਹੀਂ ਕਰਨਾ ਹੈ
"ਆਤਮਨਿਰਭਰ ਭਾਰਤ ਨੂੰ ਸਿਹਤ ਖੇਤਰ ਵਿੱਚ ਮਿਲਿਆ ਵੱਡਾ ਹੁੰਗਾਰਾ, ਦੇਸ਼ ਵੱਡੀਆਂ ਬਰਾਮਦਾਂ ਲਈ ਤਿਆਰ"
ਉੱਤਰ ਪੂਰਬੀ ਖੇਤਰ ਵਿੱਚ ਮੈਡੀਕਲ ਕਾਲਜਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਪੜਾਅਵਾਰ ਵੱਡੀ ਪੱਧਰ ਤੇ ਅੱਪਗ੍ਰੇਡ ਕਰਨ ਦੀ ਯੋਜਨਾ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ

Posted On: 27 SEP 2020 4:39PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਸੰਡੇ ਸੰਵਾਦ ਦੇ ਤੀਜੇ ਐਪੀਸੋਡ ਵਿੱਚ ਸੋਸ਼ਲ ਮੀਡੀਆ ਤੇ ਗੱਲਬਾਤ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਮੌਜੂਦਾ ਕੋਵਿਡ ਸੰਕਟ ਤੋਂ ਇਲਾਵਾ ਮੈਡੀਕਲ ਬੁਨਿਆਦੀ ਢਾਂਚਾ , ਭਾਰਤ ਵਿੱਚ ਜਨਤਕ ਸਿਹਤ ਦਾ ਭਵਿੱਖ , ਜਲਵਾਯੂ ਪਰਿਵਤਰਣ ਦੀ ਖੋਜ ਅਤੇ ਮੌਸਮ ਵਿਗਿਆਨ ਵਿੱਚ ਪ੍ਰਾਪਤੀਆਂ ਵਿੱਚ ਭਾਰਤ ਦੇ ਯੋਗਦਾਨ ਬਾਰੇ ਸਵਾਲ ਵੀ ਪੁੱਛੇ ਗਏ
ਕੇਂਦਰੀ ਸਿਹਤ ਮੰਤਰੀ ਨੇ ਪੜਾਅਵਾਰ ਸਕੂਲਾਂ ਨੂੰ ਖੋਲ੍ਹੇ ਜਾਣ ਬਾਰੇ ਖਦਸਿ਼ਆਂ ਨੂੰ ਦੂਰ ਕੀਤਾ ਅਤੇ ਸੈਲੂਨਸ ਤੇ ਹੇਅਰ ਸਪਾ ਵਿੱਚ ਜਾਣ ਲੱਗਿਆਂ ਉਚਿੱਤ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਮੰਤਰੀ ਨੇ ਸਾਰਿਆਂ ਨੂੰ ਕਿਹਾ ਕਿ ਉਹ ਵੀ ਕੋਵਿਡ ਲਈ ਉਚਿੱਤ ਵਿਵਹਾਰ ਬਾਰੇ ਹਰੇਕ ਨੂੰ ਜਾਗਰੂਕ ਕਰਨ , ਜਿਵੇਂ ਕਿ ਉਹ ਆਪ ਹੀ ਆਪਣੀ ਕਾਰ ਰੋਕ ਕੇ ਕਰਦੇ ਨੇ ਅਤੇ ਜੋ ਲੋਕ ਮਾਸਕ ਨਹੀਂ ਪਾਉਂਦੇ ਉਹਨਾਂ ਨੂੰ ਇਸ ਬਾਰੇ ਜਾਗਰੂਕ ਕਰਦੇ ਹਨ ਉਹਨਾਂ ਨੇ ਫਿਰ ਤੋਂ ਜ਼ੋਰ ਦੇ ਕੇ ਕਿਹਾ ਕਿ ਪੂਜਾ ਸਥਾਨਾਂ ਵਿੱਚ ਵੀ ਮਾਸਕ ਪਾਉਣਾ ਜ਼ਰੂਰੀ ਹੈ
ਉਹਨਾਂ ਕਿਹਾ ,"ਮਹਾਮਾਰੀ ਨਾਲ ਸਰਕਾਰ ਅਤੇ ਸਮਾਜ ਸੁਰ ਨਾਲ ਸੁਰ ਮਿਲਾ ਕੇ ਇਕੱਠੇ ਹੋ ਕੇ ਲੜਾਈ ਕਰ ਸਕਦੇ ਹਨ " ਕੇਂਦਰੀ ਮੰਤਰੀ ਨੇ ਇੱਕ ਨਵਾਂ ਨਾਅਰਾ ਵੀ ਘੜਿਆਦੋ ਗਜ਼ ਦੀ ਦੂਰੀ , ਅਤੇ ਥੋੜੀ ਸਮਝਦਾਰੀ , ਪਏਗੀ ਕੋਰੋਨਾ ਤੇ ਭਾਰੀ
ਉਹਨਾਂ ਨੇ ਚਿਤਾਵਨੀ ਦਿੱਤੀ ਕਿ ਆਈ ਸੀ ਐੱਮ ਆਰ ਦੇ ਸੀਰੋ ਸਰਵੇ ਦੀ ਰਿਪੋਰਟ ਨੂੰ ਲੋਕਾਂ ਵਿੱਚ ਸ਼ਾਲੀਨਤਾ ਪੈਦਾ ਨਹੀਂ ਕਰਨੀ ਚਾਹੀਦੀ ਮਈ 2020 ਵਿੱਚ ਪਹਿਲੇ ਸੀਰੋ ਸਰਵੇ ਵਿੱਚ ਇਹ ਦੱਸਿਆ ਗਿਆ ਸੀ ਕਿ ਦੇਸ਼ ਵਿੱਚ ਨੋਵਲ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਕੇਵਲ 0.73% ਹੈ ਇੱਥੋਂ ਤੱਕ ਕਿ ਸੀਰੋ ਸਰਵੇ ਦੀ ਦੂਰੀ ਰਿਪੋਰਟ ਵਿੱਚ ਇਹ ਸੰਕੇਤ ਦਿੱਤੇ ਗਏ ਨੇ ਕਿ ਅਸੀਂ ਅਜੇ ਵੀ ਕਿਸੇ ਵੀ ਤਰ੍ਹਾਂ ਦੀ ਝੁੰਡ ਇਮਊਨਿਟੀ ਪ੍ਰਾਪਤ ਨਹੀਂ ਕੀਤੀ , ਜਿਹੜੀ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਸਾਨੂੰ ਸਾਰਿਆਂ ਨੂੰ ਲਗਾਤਾਰ ਕੋਵਿਡ ਪ੍ਰਤੀ ਉੱਚਿਤ ਵਿਵਹਾਰ ਕਰਨਾ ਚਾਹੀਦਾ ਹੈ
ਜਾਂਚ ਸੰਬੰਧੀ ਇਲਾਜ ਪ੍ਰਣਾਲੀਆਂ ਜਿਵੇਂ ਕਿ ਰੈਮਡੈਸੇਵੀਰ ਅਤੇ ਪਲਾਜ਼ਮਾ ਇਲਾਜ ਪ੍ਰਣਾਲੀਆਂ ਨੂੰ ਵੱਡੀ ਪੱਧਰ ਤੇ ਵਰਤੋਂ ਲਿਆਉਣ ਦੇ ਸੰਬੰਧ ਵਿੱਚ ਕੇਂਦਰ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਲਗਾਤਾਰ ਇਸ ਦੀ ਉੱਚਿਤ ਵਰਤੋਂ ਲਈ ਮਸ਼ਵਰੇ ਜਾਰੀ ਕੀਤੇ ਹਨ ਨਿਜੀ ਹਸਪਤਾਲਾਂ ਨੂੰ ਵੀ ਜਾਂਚ ਪ੍ਰਣਾਲੀਆਂ ਨੂੰ ਰੋਜ਼ਮਰਰਾ ਵਿੱਚ ਇਸਤੇਮਾਲ ਨਾ ਕਰਨ ਬਾਰੇ ਵੀ ਸਲਾਹ ਦਿੱਤੀ ਗਈ ਹੈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਡਾਕਟਰਾਂ ਨੂੰ ਵੈਬੀਨਾਰਸ ਅਤੇ ਨਵੀਂ ਦਿੱਲੀ ਏਮਜ਼ ਦੇ ਟੈਲੀ ਮਸ਼ਵਰੇ ਸੈਸ਼ਨਾਂ ਰਾਹੀਂ ਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ
ਇਸ ਬਿਮਾਰੀ ਦਾ ਕੇਵਲ ਫੇਫੜਿਆਂ ਤੇ ਹੀ ਅਸਰ ਨਹੀਂ ਪੈਂਦਾ ਬਲਕਿ ਹੋਰ ਅੰਗਾਂ ਦੇ ਸਿਸਟਮਸ ਖਾਸ ਤੌਰ ਤੇ ਕਾਰਡੀਓ ਵੈਸਕੁਲਰ (ਦਿਲ ਦਾ ਦੌਰਾ) ਅਤੇ ਰੀਨਲ ਤੇ ਵੀ ਪੈਂਦਾ ਹੈ , ਮਿਲੇ ਉੱਭਰ ਰਹੇ ਪ੍ਰਮਾਣਾਂ ਬਾਰੇ ਮੰਤਰੀ ਨੇ ਕਿਹਾ ਕਿ ਸਿਹਤ ਮੰਤਰਾਲਾ ਨੇ ਪਹਿਲਾਂ ਹੀ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਹੈ ਜੋ ਕੋਵਿਡ 19 ਦੇ ਇਹਨਾਂ ਪੱਖਾਂ ਤੇ ਵਿਚਾਰ ਕਰ ਰਹੀ ਹੈ ਆਈ ਸੀ ਐੱਮ ਆਰ ਵੀ ਇਸ ਵਿਸ਼ੇ ਦਾ ਅਧਿਅਨ ਕਰ ਰਹੀ ਹੈ ਆਈ ਸੀ ਐੱਮ ਆਰ ਵੀ ਕੋਰੋਨਾ ਮਰੀਜ਼ਾਂ ਨੂੰ ਦੁਬਾਰਾ ਇਨਫੈਕਸ਼ਨ ਹੋਣ ਦੀਆਂ ਰਿਪੋਰਟਾਂ ਦੀ ਖੋਜ ਅਤੇ ਜਾਂਚ ਸਿ਼ੱਦਤ ਨਾਲ ਕਰ ਰਹੀ ਹੈ ਹਾਲਾਂਕਿ ਦੁਬਾਰਾ ਇਨਫੈਕਸ਼ਨ ਹੋਣ ਵਾਲੇ ਕੇਸਾਂ ਦੀ ਗਿਣਤੀ ਇਸ ਵੇਲੇ ਨਾ ਬਰਾਬਰ ਹੈ , ਪਰ ਸਰਕਾਰ ਇਸ ਮਾਮਲੇ ਦੇ ਮਹੱਤਵ ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੀ ਹੈ
ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ ਟੈਸਟ ਦੀਆਂ ਕੀਮਤਾਂ ਘਟਾਉਣ ਲਈ ਸਲਾਹ ਦਿੱਤੀ ਗਈ ਹੈ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਕਿਟਸ ਵਿਦੇਸ਼ਾਂ ਵਿੱਚੋਂ ਮੰਗਵਾਈਆਂ ਜਾਂਦੀਆਂ ਸਨ , ਇਸ ਲਈ ਕੀਮਤ ਜਿ਼ਆਦਾ ਸੀ ਪਰ ਹੁਣ ਟੈਸਟਿੰਗ ਕਿੱਟਾਂ ਦੀ ਸਪਲਾਈ ਵੀ ਸਥਿਰ ਹੈ ਅਤੇ ਇਹਨਾਂ ਕਿੱਟਾਂ ਦਾ ਘਰੇਲੂ ਉਤਪਾਦਨ ਵੀ ਸ਼ੁਰੂ ਹੋ ਚੁੱਕਾ ਹੈ ਉਹਨਾਂ ਹੋਰ ਕਿਹਾ ਕਿ ਸਿਹਤ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪ੍ਰਾਈਵੇਟ ਲੈਬਾਰਟਰੀਆਂ ਨਾਲ ਮਿਲ ਕੇ ਰੇਟ ਘੱਟ ਕਰਨ ਲਈ ਆਪਸੀ ਸਮਝੌਤਾ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਖੁੱਦ ਕਈ ਸੂਬਾ ਸਿਹਤ ਮੰਤਰੀਆਂ ਨਾਲ ਉਹਨਾਂ ਦੇ ਸੂਬਿਆਂ ਵਿੱਚ ਟੈਸਟ ਦੀ ਕੀਮਤ ਘਟਾਉਣ ਬਾਰੇ ਗੱਲਬਾਤ ਕੀਤੀ ਹੈ
"ਆਤਮਨਿਰਭਰ ਭਾਰਤ" ਯੋਜਨਾ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਦੋਹਰੀ ਨੀਤੀ ਤੇ ਕੰਮ ਕੀਤਾ ਜਾ ਰਿਹਾ ਹੈ l ਇੱਕ ਪਾਸੇ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਅਤੇ ਉੱਚ ਪੱਧਰੀ ਦਵਾਈਆਂ ਤੇ ਦਵਾਈ ਯੰਤਰਾਂ ਲਈ ਸਾਂਝਾ ਬੁਨਿਆਦੀ ਢਾਂਚਾ ਕਾਇਮ ਕਰਨਾ ਸ਼ਾਮਲ ਹੈ ਉਹਨਾਂ ਕਿਹਾ ਕਿ ਸਰਕਾਰ ਇਸ ਗੱਲ ਨੂੰ ਵੀ ਸੁਨਿਸ਼ਚਿਤ ਕਰ ਰਹੀ ਹੈ ਕਿ ਇਸ ਵਿੱਚ ਦਰਾਮਦ ਵੀ ਇੱਕ ਵਿਕਲਪ ਹੈ ਅਤੇ ਹੁਣ ਅਸੀਂ ਦਰਾਮਦ ਤੇ ਨਿਰਭਰ ਨਹੀਂ ਹਾਂ l "ਇਹਨਾਂ ਨਵੀਂਆਂ ਸ਼ੁਰੂ ਕੀਤੀਆਂ ਸਕੀਮਾਂ ਤਹਿਤ ਸਰਕਾਰ ਦਾ ਤਿੰਨ ਵੱਡੇ ਡਰੱਗ ਪਾਰਕ ਅਤੇ ਚਾਰ ਮੈਡੀਕਲ ਯੰਤਰ ਪਾਰਕ ਦੇਸ਼ ਵਿੱਚ ਵਿਕਸਿਤ ਕਰਨ ਦਾ ਪ੍ਰਸਤਾਵ ਹੈ" ਉਹਨਾਂ ਗੱਲ ਜਾਰੀ ਰੱਖਦਿਆਂ ਕਿਹਾ , "ਆਉਣ ਵਾਲੇ ਸਮੇਂ ਵਿੱਚ ਅਸੀਂ ਘਰੇਲੂ ਲੋੜਾਂ ਨੂੰ ਹੀ ਪੂਰਾ ਕਰਨ ਦੇ ਯੋਗ ਨਹੀਂ ਹੋਵਾਂਗੇ ਬਲਕਿ ਘੱਟ ਕੀਮਤ ਅਤੇ ਮਿਆਰੀ ਮੈਡੀਕਲ ਯੰਤਰਾਂ ਦੀ ਵਿਸ਼ਵ ਮੰਗ ਨੂੰ ਵੀ ਪੂਰਾ ਕਰਨ ਯੋਗ ਹੋਵਾਂਗੇ" ਉਹਨਾਂ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਜਦੋਂ ਤੋਂ ਮਹਾਮਾਰੀ ਫੈਲੀ ਹੈ ਭਾਰਤ ਨੇ ਵੈਂਟੀਲੇਟਰਸ , ਪੀ ਪੀ ਈਸ , ਟੈਸਟਿੰਗ ਕਿਟਸ ਅਤੇ ਕਈ ਮੈਡੀਕਲ ਯੰਤਰਾਂ ਦੇ ਉਤਪਾਦਨ ਲਈ ਵੱਡੀਆਂ ਪੁਲਾਂਗਾਂ ਭਰੀਆਂ ਹਨ
ਵੱਖ ਵੱਖ ਖੇਤਰਾਂ ਵਿੱਚ ਏਮਜ਼ ਸਥਾਪਿਤ ਕਰਨ ਅਤੇ ਸਾਰੇ ਉੱਤਰ ਪੂਰਬ ਕੇਵਲ ਇੱਕ ਦੇ ਵਿਤਕਰੇ ਸੰਬੰਧੀ ਜਵਾਬ ਦਿੰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਕੇਂਦਰ ਦੀ ਸਕੀਮ ਪ੍ਰਧਾਨ ਮੰਤਰੀ ਸਵਸਥ ਸੁਰਕਸ਼ਾ ਯੋਜਨਾ (ਪੀ ਐੱਮ ਐੱਸ ਐੱਸ ਵਾਈ ) ਸਿਹਤ ਸਹੂਲਤਾਂ ਵਿੱਚ ਇਸ ਖੇਤਰੀ ਅਸੰਤੁਲਨ ਨੂੰ ਠੀਕ ਕਰਨ ਲਈ ਬਣਾਈ ਗਈ ਹੈ ਨਵੇਂ ਏਮਜ਼ ਕਾਇਮ ਕਰਨ ਤੋਂ ਇਲਾਵਾ ਸਕੀਮ ਮੌਜੂਦਾ ਮੈਡੀਕਲ ਬੁਨਿਆਦੀ ਢਾਂਚੇ ਨੂੰ ਪੂਰੇ ਦੇਸ਼ ਵਿੱਚ ਪੜਾਅਵਾਰ ਅਪਗ੍ਰੇਡ ਕਰਨ ਦੇ ਮੰਤਵ ਨਾਲ ਬਣਾਈ ਗਈ ਹੈ ਇਸ ਸਕੀਮ ਦੇ ਵੱਖ ਵੱਖ ਪੜਾਵਾਂ ਤਹਿਤ ਕੇਂਦਰ ਸਰਕਾਰ ਅਸਾਮ ਦੇ ਜਿ਼ਲਿ੍ਆਂ ਕੋਕਰਾਝਾਰ , ਦੀਪੂ , ਉੱਤਰ ਲਖੀਮਪੁਰ , ਨਗੌਨ , ਦੁਬਰੀ , ਮਣੀਪੁਰ ਦੇ ਚੂਰਾ ਚੰਦਰਾਪੁਰ , ਮੇਘਾਲਿਆ ਜਿ਼ਲ੍ਹੇ ਦੇ ਪੱਛਮ ਗੈਰੋਹਿਲਸ , ਮਿਜ਼ੋਰਮ ਤੇ ਕੋਹਿਮਾ ਜਿ਼ਲ੍ਹੇ ਦੇ ਫਲਕਾਵਾਨ ਅਤੇ ਨਾਗਾਲੈਂਡ ਦੇ ਮੌਨ ਵਿੱਚ ਮੌਜੂਦਾ ਜਿ਼ਲ੍ਹਾ ਤੇ ਰੈਫਰਲ ਹਸਪਤਾਲਾਂ ਨੂੰ ਨਵੇਂ ਮੈਡੀਕਲ ਕਾਲਜਾਂ ਵਜੋਂ ਸਥਾਪਿਤ ਕਰੇਗੀ ਡਾਕਟਰ ਹਰਸ਼ ਵਰਧਨ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ 29,185 ਐੱਮ ਬੀ ਬੀ ਐੱਸ ਸੀਟਾਂ ਹੋਰ ਵਧਾਈਆਂ ਹਨ ਉਹਨਾਂ ਕਿਹਾ, ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ , ਮੌਜੂਦਾ ਸਰਕਾਰੀ ਮੈਡੀਕਲ ਕਾਲਜਾਂ ਨੂੰ ਅਪਗ੍ਰੇਡ ਕਰਨ ਤੇ ਮਜ਼ਬੂਤ ਕਰਨ , ਨਵੇਂ ਮੈਡੀਕਲ ਕਾਲਜਾਂ ਨੂੰ ਸਥਾਪਿਤ ਕਰਨ ਲਈ ਨਿਯਮਾਂ ਵਿੱਚ ਢਿੱਲ ਅਤੇ ਐੱਮ ਬੀ ਬੀ ਐੱਸ ਪੱਧਰ ਤੇ 150 ਤੋਂ 250 ਸਮਰੱਥਾ ਵਧਾਉਣ ਅਤੇ ਮੈਡੀਕਲ ਕਾਲਜਾਂ ਦੇ ਡਾਇਰੈਕਟਰਾਂ ਅਤੇ ਪ੍ਰਿੰਸੀਪਲਾਂ , ਡੀਨਸ , ਟੀਚਰਾਂ ਦੀ ਨਿਯੁਕਤੀ ਅਤੇ ਐਕਸਟੈਂਸ਼ਨ ਵਿੱਚ ਉਮਰ ਹੱਦ ਵਧਾਉਣ ਨਾਲ ਦੇਸ਼ ਵਿੱਚ ਡਾਕਟਰ ਰੇਸ਼ੋ ਦੇ ਸੁਧਾਰ ਕਰਨ ਵਿੱਚ ਮਦਦ ਮਿਲੇਗੀ

ਸੰਡੇ ਸੰਵਾਦ ਦਾ ਤੀਜਾ ਪੂਰਾ ਐਪੀਸੋਡ ਤੁਸੀਂ ਹੇਠਾਂ ਦਿੱਤੇ ਲਿੰਕਸ ਕਲਿੱਕ ਕਰਕੇ ਦੇਖ ਸਕਦੇ ਹੋ
ਟਵਿੱਟਰ :: https://twitter.com/drharshvardhan/status/1310119734684327937
ਫੇਸਬੁੱਕ :: https://www.facebook.com/drharshvardhanofficial/posts/1739860256162792
ਯੂਟਿਊਬ :: https://youtu.be/-zp_JRl88LU
ਡੀ ਐੱਚ ਵੀ :: http://app.drharshvardhan.com/download
ਐੱਮ ਵੀ



(Release ID: 1659636) Visitor Counter : 229