ਪ੍ਰਧਾਨ ਮੰਤਰੀ ਦਫਤਰ

75ਵੇਂ ਸੰਯੁਕਤ ਰਾਸ਼ਟਰ ਮਹਾ ਸਭਾ (ਯੂਐੱਨਜੀਏ) ਸੈਸ਼ਨ 2020 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 26 SEP 2020 7:48PM by PIB Chandigarh

ਪ੍ਰਧਾਨ ਸਾਹਿਬ ਜੀ,  

 

ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ’ਤੇ, ਮੈਂ, ਭਾਰਤ ਦੇ 130 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਤਰਫ਼ੋਂ,  ਹਰੇਕ ਮੈਂਬਰ ਦੇਸ਼ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਭਾਰਤ ਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਉਹ ਸੰਯੁਕਤ ਰਾਸ਼ਟਰ ਦੇ ਸੰਸਥਾਪਕ ਦੇਸ਼ਾਂ ਵਿੱਚੋਂ ਇੱਕ ਹੈ। ਅੱਜ ਦੇ ਇਸ ਇਤਿਹਾਸਿਕ ਅਵਸਰ ’ਤੇ, ਮੈਂ ਆਪ ਸਭ ਦੇ ਸਾਹਮਣੇ ਭਾਰਤ ਦੇ 130 ਕਰੋੜ ਲੋਕਾਂ ਦੀਆਂ ਭਾਵਨਾਵਾਂ, ਇਸ ਆਲਮੀ ਮੰਚ ’ਤੇ ਸਾਂਝਾ ਕਰਨ ਆਇਆ ਹਾਂ।

 

ਮਹਾਮਹਿਮ,  

 

1945 ਦੀ ਦੁਨੀਆ ਨਿਸ਼ਚਿਤ ਤੌਰ ’ਤੇ ਅੱਜ ਤੋਂ ਬਹੁਤ ਅਲੱਗ ਸੀ। ਪੂਰਾ ਆਲਮੀ ਮਾਹੌਲ, ਸਾਧਨ-ਸੰਸਾਧਨ, ਸਮੱਸਿਆਵਾਂ-ਸਮਾਧਾਨ ਸਭ ਕੁਝ ਭਿੰਨ ਸਨ। ਅਜਿਹੇ ਵਿੱਚ ਵਿਸ਼ਵ ਭਲਾਈ ਦੀ ਭਾਵਨਾ  ਦੇ ਨਾਲ ਜਿਸ ਸੰਸਥਾ ਦਾ ਗਠਨ ਹੋਇਆ, ਜਿਸ ਸਰੂਪ ਵਿੱਚ ਗਠਨ ਹੋਇਆ ਉਹ ਵੀ ਉਸ ਸਮੇਂ ਦੇ ਹਿਸਾਬ ਨਾਲ ਹੀ ਸੀ। ਅੱਜ ਅਸੀਂ ਇੱਕ ਬਿਲਕੁਲ ਅਲੱਗ ਦੌਰ ਵਿੱਚ ਹਾਂ। 21ਵੀਂ ਸਦੀ ਵਿੱਚ ਸਾਡੇ ਵਰਤਮਾਨ ਦੀਆਂ, ਸਾਡੇ ਭਵਿੱਖ ਦੀਆਂ, ਜ਼ਰੂਰਤਾਂ ਅਤੇ ਚੁਣੌਤੀਆਂ ਹੁਣ ਕੁਝ ਹੋਰ ਹਨ।


 

ਇਸ ਲਈ ਅੱਜ ਪੂਰੇ ਵਿਸ਼ਵ ਸਮੁਦਾਇ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਹੈ ਕਿ ਜਿਸ ਸੰਸਥਾ ਦਾ ਗਠਨ ਤਦ ਦੀਆਂ ਪਰਿਸਥਿਤੀਆਂ ਵਿੱਚ ਹੋਇਆ ਸੀ, ਉਸ ਦਾ ਸਰੂਪ ਕੀ ਅੱਜ ਵੀ ਪ੍ਰਾਸੰਗਿਕ ਹੈ?  ਸਦੀ ਬਦਲ ਜਾਵੇ ਅਤੇ ਅਸੀਂ ਨਾ ਬਦਲੀਏ ਤਾਂ ਬਦਲਾਅ ਲਿਆਉਣ ਦੀ ਤਾਕਤ ਵੀ ਕਮਜ਼ੋਰ ਹੋ ਜਾਂਦੀ ਹੈ। ਅਗਰ ਅਸੀਂ ਬੀਤੇ 75 ਵਰ੍ਹਿਆਂ ਵਿੱਚ ਸੰਯੁਕਤ ਰਾਸ਼ਟਰ ਦੀਆਂ ਉਪਲੱਬਧੀਆਂ ਦਾ ਮੁੱਲਾਂਕਣ ਕਰੀਏ, ਤਾਂ ਅਨੇਕ ਉਪਲੱਬਧੀਆਂ ਦਿਖਾਈ ਦਿੰਦੀਆਂ ਹਨ।  ਲੇਕਿਨ ਇਸ ਦੇ ਨਾਲ ਹੀ ਅਨੇਕ ਅਜਿਹੇ ਉਦਾਹਰਣ ਵੀ ਹਨ, ਜੋ ਸੰਯੁਕਤ ਰਾਸ਼ਟਰ ਦੇ ਸਾਹਮਣੇ ਗੰਭੀਰ ਆਤਮਮੰਥਨ ਦੀ ਜ਼ਰੂਰਤ ਖੜ੍ਹੀ ਕਰਦੇ ਹਨ।

 

ਇਹ ਗੱਲ ਸਹੀ ਹੈ ਕਿ ਕਹਿਣ ਨੂੰ ਤਾਂ ਤੀਸਰਾ ਵਿਸ਼ਵ ਯੁੱਧ ਨਹੀਂ ਹੋਇਆ, ਲੇਕਿਨ ਇਸ ਗੱਲ ਨੂੰ ਨਕਾਰ ਨਹੀਂ ਸਕਦੇ ਕਿ ਅਨੇਕਾਂ ਯੁੱਧ ਹੋਏ, ਅਨੇਕਾਂ ਗ੍ਰਹਿ ਯੁੱਧ ਵੀ ਹੋਏ। ਕਿਤਨੇ ਹੀ ਆਤੰਕੀ ਹਮਲਿਆਂ ਨੇ ਪੂਰੀ ਦੁਨੀਆ ਨੂੰ ਥੱਰਾ ਕੇ (ਹਿਲਾ ਕੇ) ਰੱਖ ਦਿੱਤਾ, ਖੂਨ ਦੀਆਂ ਨਦੀਆਂ ਵਗਦੀਆਂ ਰਹੀਆਂ।

 

ਇਨ੍ਹਾਂ ਯੁੱਧਾਂ ਵਿੱਚ, ਇਨ੍ਹਾਂ ਹਮਲਿਆਂ ਵਿੱਚ, ਜੋ ਮਾਰੇ ਗਏ, ਉਹ ਸਾਡੀ-ਤੁਹਾਡੀ ਤਰ੍ਹਾਂ ਇਨਸਾਨ ਹੀ ਸਨ।  ਉਹ ਲੱਖਾਂ ਮਾਸੂਮ ਬੱਚੇ ਜਿਨ੍ਹਾਂ ਨੇ ਦੁਨੀਆ ’ਤੇ ਛਾ ਜਾਣਾ ਸੀ, ਉਹ ਦੁਨੀਆ ਛੱਡ ਕੇ ਚਲੇ ਗਏ। ਕਿਤਨੇ ਹੀ ਲੋਕਾਂ ਨੂੰ ਆਪਣੇ ਜੀਵਨ ਭਰ ਦੀ ਪੂੰਜੀ ਗਵਾਉਣੀ ਪਈ, ਆਪਣੇ ਸੁਪਨਿਆਂ ਦਾ ਘਰ ਛੱਡਣਾ ਪਿਆ।  ਉਸ ਸਮੇਂ ਅਤੇ ਅੱਜ ਵੀ, ਸੰਯੁਕਤ ਰਾਸ਼ਟਰ ਦੇ ਪ੍ਰਯਤਨ ਕੀ ਕਾਫੀ ਸਨ ?  ਪਿਛਲੇ 8-9 ਮਹੀਨਿਆਂ ਤੋਂ ਪੂਰਾ ਵਿਸ਼ਵ ਕੋਰੋਨਾ ਆਲਮੀ ਮਹਾਮਾਰੀ ਨਾਲ ਸੰਘਰਸ਼ ਕਰ ਰਿਹਾ ਹੈ। ਇਸ ਆਲਮੀ ਮਹਾਮਾਰੀ ਨਾਲ ਨਿਪਟਣ ਦੇ ਪ੍ਰਯਤਨਾਂ ਵਿੱਚ ਸੰਯੁਕਤ ਰਾਸ਼ਟਰ ਕਿੱਥੇ ਹੈ, ਇੱਕ ਪ੍ਰਭਾਵਸ਼ਾਲੀ Response ਕਿੱਥੇ ਹੈ ? 

 

ਮਹਾਮਹਿਮ, 

 

ਸੰਯੁਕਤ ਰਾਸ਼ਟਰ ਦੀਆਂ ਪ੍ਰਤੀਕਿਰਿਆਵਾਂ ਵਿੱਚ ਬਦਲਾਅ, ਵਿਵਸਥਾਵਾਂ ਵਿੱਚ ਬਦਲਾਅ, ਸਰੂਪ ਵਿੱਚ ਬਦਲਾਅ, ਅੱਜ ਸਮੇਂ ਦੀ ਮੰਗ ਹੈ। ਸੰਯੁਕਤ ਰਾਸ਼ਟਰ ਦਾ ਭਾਰਤ ਵਿੱਚ ਜੋ ਸਨਮਾਨ ਹੈ, ਭਾਰਤ  ਦੇ 130 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਇਸ ਆਲਮੀ ਸੰਸਥਾ ’ਤੇ ਜੋ ਅਟੁੱਟ ਵਿਸ਼ਵਾਸ ਹੈ,  ਉਹ ਤੁਹਾਨੂੰ ਬਹੁਤ ਘੱਟ ਦੇਸ਼ਾਂ ਵਿੱਚ ਮਿਲੇਗਾ। ਲੇਕਿਨ ਇਹ ਵੀ ਓਨੀ ਹੀ ਵੱਡੀ ਸਚਾਈ ਹੈ ਕਿ ਭਾਰਤ ਦੇ ਲੋਕ ਸੰਯੁਕਤ ਰਾਸ਼ਟਰ ਦੇ reforms ਨੂੰ ਲੈ ਕੇ ਜੋ Process ਚਲ ਰਿਹਾ ਹੈ, ਉਸ ਦੇ ਪੂਰਾ ਹੋਣ ਦਾ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।

 

ਅੱਜ ਭਾਰਤ ਦੇ ਲੋਕ ਚਿੰਤਿਤ ਹਨ ਕਿ ਕੀ ਇਹ Process ਕਦੇ ਇੱਕ logical end ਤੱਕ ਪਹੁੰਚ ਸਕੇਗਾ।  ਆਖਿਰ ਕਦੋਂ ਤੱਕ, ਭਾਰਤ ਨੂੰ ਸੰਯੁਕਤ ਰਾਸ਼ਟਰ ਦੇ decision making structures ਤੋਂ ਅਲੱਗ ਰੱਖਿਆ ਜਾਵੇਗਾ?  ਇੱਕ ਅਜਿਹਾ ਦੇਸ਼, ਜੋ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਇੱਕ ਅਜਿਹਾ ਦੇਸ਼, ਜਿੱਥੇ ਵਿਸ਼ਵ ਦੀ 18 ਪ੍ਰਤੀਸ਼ਤ ਤੋਂ ਜ਼ਿਆਦਾ ਜਨਸੰਖਿਆ ਰਹਿੰਦੀ ਹੈ, ਇੱਕ ਅਜਿਹਾ ਦੇਸ਼, ਜਿੱਥੇ ਸੈਂਕੜੇ ਭਾਸ਼ਾਵਾਂ ਹਨ, ਸੈਂਕੜੇ ਬੋਲੀਆਂ ਹਨ, ਅਨੇਕਾਂ ਪੰਥ ਹਨ, ਅਨੇਕਾਂ ਵਿਚਾਰਧਾਰਾਵਾਂ ਹਨ, ਜਿਸ ਦੇਸ਼ ਨੇ ਸੈਂਕੜੇ ਵਰ੍ਹਿਆਂ ਤੱਕ ਆਲਮੀ ਅਰਥਵਿਵਸਥਾ ਦੀ ਅਗਵਾਈ ਕਰਨ ਅਤੇ ਸੈਂਕੜੇ ਵਰ੍ਹਿਆਂ ਦੀ ਗੁਲਾਮੀ, ਦੋਹਾਂ ਨੂੰ ਜੀਵਿਆ ਹੈ।

 

ਮਹਾਮਹਿਮ, 

 

ਜਦੋਂ ਅਸੀਂ ਮਜ਼ਬੂਤ ਸਾਂ ਤਾਂ ਦੁਨੀਆ ਨੂੰ ਕਦੇ ਸਤਾਇਆ ਨਹੀਂ, ਜਦੋਂ ਅਸੀਂ ਮਜਬੂਰ ਸਾਂ ਤਾਂ ਦੁਨੀਆ ’ਤੇ ਕਦੇ ਬੋਝ ਨਹੀਂ ਬਣੇ।

 

ਮਹਾਮਹਿਮ, 

 

ਜਿਸ ਦੇਸ਼ ਵਿੱਚ ਹੋ ਰਹੇ ਪਰਿਵਰਤਨਾਂ ਦਾ ਪ੍ਰਭਾਵ ਦੁਨੀਆ ਦੇ ਬਹੁਤ ਵੱਡੇ ਹਿੱਸੇ ’ਤੇ ਪੈਂਦਾ ਹੈ, ਉਸ ਦੇਸ਼ ਨੂੰ ਆਖਿਰ ਕਦੋਂ ਤੱਕ ਇੰਤਜ਼ਾਰ ਕਰਨਾ ਪਵੇਗਾ?

 

ਮਹਾਮਹਿਮ, 

 

ਸੰਯੁਕਤ ਰਾਸ਼ਟਰ ਜਿਨ੍ਹਾਂ ਆਦਰਸ਼ਾਂ ਦੇ ਨਾਲ ਸਥਾਪਿਤ ਹੋਇਆ ਸੀ ਅਤੇ ਭਾਰਤ ਦੀ ਮੂਲ ਦਾਰਸ਼ਨਿਕ ਸੋਚ ਬਹੁਤ ਮਿਲਦੀ ਜੁਲਦੀ ਹੈ, ਅਲੱਗ ਨਹੀਂ ਹੈ। ਸੰਯੁਕਤ ਰਾਸ਼ਟਰ ਦੇ ਇਸ ਹਾਲ ਵਿੱਚ ਇਹ ਸ਼ਬਦ ਅਨੇਕਾਂ ਵਾਰ ਗੂੰਜਿਆ ਹੈ-ਵਸੁਧੈਵ ਕੁਟੁੰਬਕਮ। ਅਸੀਂ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਦੇ ਹਾਂ।  ਇਹ ਸਾਡੇ ਸੱਭਿਆਚਾਰ, ਸੰਸਕਾਰ ਅਤੇ ਸੋਚ ਦਾ ਹਿੱਸਾ ਹੈ। ਸੰਯੁਕਤ ਰਾਸ਼ਟਰ ਵਿੱਚ ਵੀ ਭਾਰਤ ਨੇ ਹਮੇਸ਼ਾ ਵਿਸ਼ਵ ਕਲਿਆਣ ਨੂੰ ਹੀ ਪ੍ਰਾਥਮਿਕਤਾ ਦਿੱਤੀ ਹੈ।

 

ਭਾਰਤ ਉਹ ਦੇਸ਼ ਹੈ ਜਿਸ ਨੇ ਸ਼ਾਂਤੀ ਦੀ ਸਥਾਪਨਾ ਦੇ ਲਈ ਲਗਭਗ 50 peacekeeping missions ਵਿੱਚ ਆਪਣੇ ਜਾਂਬਾਜ਼ ਸੈਨਿਕ ਭੇਜੇ। ਭਾਰਤ ਉਹ ਦੇਸ਼ ਹੈ ਜਿਸ ਨੇ ਸ਼ਾਂਤੀ ਦੀ ਸਥਾਪਨਾ ਵਿੱਚ ਸਭ ਤੋਂ ਜ਼ਿਆਦਾ ਆਪਣੇ ਵੀਰ ਸੈਨਿਕਾਂ ਨੂੰ ਖੋਇਆ ਹੈ। ਅੱਜ ਹਰੇਕ ਭਾਰਤਵਾਸੀ, ਸੰਯੁਕਤ ਰਾਸ਼ਟਰ ਵਿੱਚ ਆਪਣੇ ਯੋਗਦਾਨ ਨੂੰ ਦੇਖਦੇ ਹੋਏ, ਸੰਯੁਕਤ ਰਾਸ਼ਟਰ ਵਿੱਚ ਆਪਣੀ ਵਿਆਪਕ ਭੂਮਿਕਾ ਵੀ ਦੇਖ ਰਿਹਾ ਹੈ।

 

ਮਹਾਮਹਿਮ, 

 

02 ਅਕਤੂਬਰ ਨੂੰ ‘International Day of Non-Violence’ ਅਤੇ 21 ਜੂਨ ਨੂੰ ‘International Day of Yoga’, ਇਨ੍ਹਾਂ ਦੀ ਪਹਿਲ ਭਾਰਤ ਨੇ ਹੀ ਕੀਤੀ ਸੀ। Coalition for Disaster Resilient Infrastructure ਅਤੇ International Solar Alliance, ਇਹ ਭਾਰਤ ਦੇ ਹੀ ਪ੍ਰਯਤਨ ਹਨ। ਭਾਰਤ ਨੇ ਹਮੇਸ਼ਾ ਪੂਰੀ ਮਾਨਵ ਜਾਤੀ  ਦੇ ਹਿਤ ਬਾਰੇ ਸੋਚਿਆ ਹੈ,  ਨਾ ਕਿ ਆਪਣੇ ਨਿਹਿਤ ਸੁਆਰਥਾਂ ਬਾਰੇ।  ਭਾਰਤ ਦੀਆਂ ਨੀਤੀਆਂ ਹਮੇਸ਼ਾ ਤੋਂ ਇਸ ਦਰਸ਼ਨ ਤੋਂ ਪ੍ਰੇਰਿਤ ਰਹੀਆਂ ਹਨ।

 

ਭਾਰਤ ਦੀ Neighbourhood First Policy ਤੋਂ ਲੈ ਕੇ Act East Policy ਤੱਕ, Security And Growth for All in the Region ਦੀ ਸੋਚ ਹੋਵੇ ਜਾਂ ਫਿਰ Indo Pacific ਖੇਤਰ ਪ੍ਰਤੀ ਸਾਡੇ ਵਿਚਾਰ,  ਸਾਰਿਆਂ ਵਿੱਚ ਇਸ ਦਰਸ਼ਨ ਦੀ ਝਲਕ ਦਿਖਾਈ ਦਿੰਦੀ ਹੈ। ਭਾਰਤ ਦੀ Partnerships ਦਾ ਮਾਰਗਦਰਸ਼ਨ ਵੀ ਇਹੀ ਸਿਧਾਂਤ ਤੈਅ ਕਰਦਾ ਹੈ। ਭਾਰਤ ਜਦੋਂ ਕਿਸੇ ਨਾਲ ਦੋਸਤੀ ਦਾ ਹੱਥ ਵਧਾਉਂਦਾ ਹੈ,  ਤਾਂ ਉਹ ਕਿਸੇ ਤੀਸਰੇ ਦੇ ਖ਼ਿਲਾਫ਼ ਨਹੀਂ ਹੁੰਦਾ। ਭਾਰਤ ਜਦੋਂ ਵਿਕਾਸ ਦੀ ਸਾਂਝੇਦਾਰੀ ਮਜ਼ਬੂਤ ਕਰਦਾ ਹੈ, ਤਾਂ ਉਸ ਦੇ ਪਿੱਛੇ ਕਿਸੇ ਸਾਥੀ ਦੇਸ਼ ਨੂੰ ਮਜਬੂਰ ਕਰਨ ਦੀ ਸੋਚ ਨਹੀਂ ਹੁੰਦੀ। ਅਸੀਂ ਆਪਣੀ ਵਿਕਾਸ ਯਾਤਰਾ ਤੋਂ ਮਿਲੇ ਅਨੁਭਵ ਸਾਂਝੇ ਕਰਨ ਵਿੱਚ ਕਦੇ ਪਿੱਛੇ ਨਹੀਂ ਰਹਿੰਦੇ।

 

ਮਹਾਮਹਿਮ, 

 

Pandemic  ਦੇ ਇਸ ਮੁਸ਼ਕਿਲ ਸਮੇਂ ਵਿੱਚ ਵੀ ਭਾਰਤ ਦੀ pharma industry ਨੇ 150 ਤੋਂ ਅਧਿਕ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਭੇਜੀਆਂ ਹਨ।  ਵਿਸ਼ਵ  ਦੇ ਸਭ ਤੋਂ ਵੱਡੇ ਵੈਕਸੀਨ ਉਤਪਾਦਕ ਦੇਸ਼ ਦੇ ਤੌਰ ‘ਤੇ ਅੱਜ ਮੈਂ ਆਲਮੀ ਸਮੁਦਾਇ ਨੂੰ ਇੱਕ ਹੋਰ ਭਰੋਸਾ ਦੇਣਾ ਚਾਹੁੰਦਾ ਹਾਂ।  ਭਾਰਤ ਦੀ Vaccine Production ਅਤੇ Vaccine Delivery ਸਮਰੱਥਾ ਪੂਰੀ ਮਾਨਵਤਾ ਨੂੰ ਇਸ ਸੰਕਟ ਤੋਂ ਬਾਹਰ ਕੱਢਣ ਲਈ ਕੰਮ ਆਵੇਗੀ। ਅਸੀਂ ਭਾਰਤ ਵਿੱਚ ਅਤੇ ਆਪਣੇ ਗੁਆਂਢ ਵਿੱਚ phase 3 clinical trials ਦੀ ਤਰਫ ਵਧ ਰਹੇ ਹਾਂ।  Vaccines ਦੀ delivery ਲਈ Cold Chain ਅਤੇ Storage ਜਿਹੀ ਸਮਰੱਥਾ ਵਧਾਉਣ ਵਿੱਚ ਵੀ ਭਾਰਤ,  ਸਭ ਦੀ ਮਦਦ ਕਰੇਗਾ।   

 

ਮਹਾਮਹਿਮ, 

 

ਅਗਲੇ ਸਾਲ ਜਨਵਰੀ ਤੋਂ ਭਾਰਤ,  ਸੁਰੱਖਿਆ ਪਰਿਸ਼ਦ ਦੇ ਅਸਥਾਈ ਮੈਂਬਰ ਦੇ ਤੌਰ ‘ਤੇ ਵੀ ਆਪਣੀ ਜ਼ਿੰਮੇਵਾਰੀ ਨਿਭਾਵੇਗਾ।  ਦੁਨੀਆ  ਦੇ ਅਨੇਕ ਦੇਸ਼ਾਂ ਨੇ ਭਾਰਤ ‘ਤੇ ਜੋ ਵਿਸ਼ਵਾਸ ਜਤਾਇਆ ਹੈ,  ਮੈਂ ਉਸ ਲਈ ਸਾਰੇ ਸਾਥੀ ਦੇਸ਼ਾਂ ਦਾ ਆਭਾਰ ਪ੍ਰਗਟ ਕਰਦਾ ਹਾਂ।  ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੀ ਪ੍ਰਤਿਸ਼ਠਾ ਅਤੇ ਇਸ ਦੇ ਅਨੁਭਵ ਨੂੰ ਅਸੀਂ ਵਿਸ਼ਵ ਹਿਤ ਲਈ ਉਪਯੋਗ ਕਰਾਂਗੇ।  ਸਾਡਾ ਮਾਰਗ ਜਨ-ਕਲਿਆਣ ਤੋਂ ਜਗ-ਕਲਿਆਣ ਦਾ ਹੈ।  ਭਾਰਤ ਦੀ ਆਵਾਜ਼ ਹਮੇਸ਼ਾ ਸ਼ਾਂਤੀ,  ਸੁਰੱਖਿਆ,  ਅਤੇ ਸਮ੍ਰਿੱਧੀ ਦੇ ਲਈ ਉੱਠੇਗੀ।  ਭਾਰਤ ਦੀ ਆਵਾਜ਼ ਮਾਨਵਤਾ,  ਮਾਨਵ ਜਾਤੀ ਅਤੇ ਮਾਨਵੀ ਕਦਰਾਂ-ਕੀਮਤਾਂ  ਦੇ ਦੁਸ਼ਮਣ-ਆਤੰਕਵਾਦ,  ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ,  ਡ੍ਰੱਗਸ,  ਮਨੀ ਲਾਉਂਡਰਿੰਗ  ਦੇ ਖ਼ਿਲਾਫ਼ ਉੱਠੇਗੀ।  ਭਾਰਤ ਦੀ ਸੱਭਿਆਚਾਰਕ ਵਿਰਾਸਤ,  ਸੰਸਕਾਰ,  ਹਜ਼ਾਰਾਂ ਵਰ੍ਹਿਆਂ ਦੇ ਅਨੁਭਵ,  ਹਮੇਸ਼ਾ ਵਿਕਾਸਸ਼ੀਲ ਦੇਸ਼ਾਂ ਨੂੰ ਤਾਕਤ ਦੇਣਗੇ।  ਭਾਰਤ ਦੇ ਅਨੁਭਵ,  ਭਾਰਤ ਦੀ ਉਤਾਰ-ਚੜ੍ਹਾਅ ਭਰੀ ਵਿਕਾਸ ਯਾਤਰਾ,  ਵਿਸ਼ਵ ਕਲਿਆਣ ਦੇ ਮਾਰਗ ਨੂੰ ਮਜ਼ਬੂਤ ਕਰੇਗੀ।   

 

ਮਹਾਮਹਿਮ, 

 

ਬੀਤੇ ਕੁਝ ਵਰ੍ਹਿਆਂ ਵਿੱਚ,  Reform-Perform-Transform ਇਸ ਮੰਤਰ ਨਾਲ ਭਾਰਤ ਨੇ ਕਰੋੜਾਂ ਭਾਰਤੀਆਂ ਦੇ ਜੀਵਨ ਵਿੱਚ ਵੱਡੇ ਬਦਲਾਅ ਲਿਆਉਣ ਦਾ ਕੰਮ ਕੀਤਾ ਹੈ।  ਇਹ ਅਨੁਭਵ,  ਵਿਸ਼ਵ  ਦੇ ਬਹੁਤ ਸਾਰੇ ਦੇਸ਼ਾਂ ਦੇ ਲਈ ਉਤਨੇ ਹੀ ਉਪਯੋਗੀ ਹਨ,  ਜਿਤਨੇ ਸਾਡੇ ਲਈ।  ਸਿਰਫ 4-5 ਸਾਲ ਵਿੱਚ 400 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਨਾ ਅਸਾਨ ਨਹੀਂ ਸੀ।  ਲੇਕਿਨ ਭਾਰਤ ਨੇ ਇਹ ਕਰਕੇ ਦਿਖਾਇਆ। ਸਿਰਫ 4-5 ਸਾਲ ਵਿੱਚ 600 ਮਿਲੀਅਨ ਲੋਕਾਂ ਨੂੰ Open Defecation ਤੋਂ ਮੁਕਤ ਕਰਨਾ ਅਸਾਨ ਨਹੀਂ ਸੀ।  ਲੇਕਿਨ ਭਾਰਤ ਨੇ ਇਹ ਕਰਕੇ ਦਿਖਾਇਆ।  ਸਿਰਫ 2-3 ਸਾਲ ਵਿੱਚ 500 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਮੁਫਤ ਇਲਾਜ ਦੀ ਸੁਵਿਧਾ ਨਾਲ ਜੋੜਨਾ ਅਸਾਨ ਨਹੀਂ ਸੀ। ਲੇਕਿਨ ਭਾਰਤ ਨੇ ਇਹ ਕਰਕੇ ਦਿਖਾਇਆ। ਅੱਜ ਭਾਰਤ Digital Transactions  ਦੇ ਮਾਮਲੇ ਵਿੱਚ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਹੈ।  ਅੱਜ ਭਾਰਤ ਆਪਣੇ ਕਰੋੜਾਂ ਨਾਗਰਿਕਾਂ ਨੂੰ Digital Access ਦੇ ਕੇ Empowerment ਅਤੇ Transparency ਸੁਨਿਸ਼ਚਿਤ ਕਰ ਰਿਹਾ ਹੈ।  ਅੱਜ ਭਾਰਤ,  ਸਾਲ 2025 ਤੱਕ ਆਪਣੇ ਹਰੇਕ ਨਾਗਰਿਕ ਨੂੰ Tuberculosis  ਤੋਂ ਮੁਕਤ ਕਰਨ ਲਈ ਬਹੁਤ ਵੱਡਾ ਅਭਿਯਾਨ ਚਲਾ ਰਿਹਾ ਹੈ। ਅੱਜ ਭਾਰਤ ਆਪਣੇ ਪਿੰਡਾਂ ਦੇ 150 ਮਿਲੀਅਨ ਘਰਾਂ ਵਿੱਚ ਪਾਈਪ ਰਾਹੀਂ ਪੀਣ ਦਾ ਪਾਣੀ ਪਹੁੰਚਾਉਣ ਦਾ ਅਭਿਯਾਨ ਚਲਾ ਰਿਹਾ ਹੈ।  ਕੁਝ ਦਿਨ ਪਹਿਲਾਂ ਹੀ ਭਾਰਤ ਨੇ ਆਪਣੇ 6 ਲੱਖ ਪਿੰਡਾਂ ਨੂੰ ਬ੍ਰੌਡਬੈਂਡ ਔਪਟੀਕਲ ਫਾਈਬਰ ਨਾਲ ਕਨੈਕਟ ਕਰਨ ਦੀ ਬਹੁਤ ਵੱਡੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। 

 

ਮਹਾਮਹਿਮ, 

 

Pandemic ਦੇ ਬਾਅਦ ਬਣੀਆਂ ਪਰਿਸਥਿਤੀਆਂ  ਦੇ ਬਾਅਦ ਅਸੀਂ “ਆਤਮਨਿਰਭਰ ਭਾਰਤ”  ਦੇ ਵਿਜ਼ਨ ਨੂੰ ਲੈ ਕੇ ਅੱਗੇ ਵਧ ਰਹੇ ਹਾਂ।  ਆਤਮਨਿਰਭਰ ਭਾਰਤ ਅਭਿਯਾਨ,  Global Economy ਲਈ ਵੀ ਇੱਕ Force Multiplier ਹੋਵੇਗਾ।  ਭਾਰਤ ਵਿੱਚ ਅੱਜ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਸਾਰੀਆਂ ਯੋਜਨਾਵਾਂ ਦਾ ਲਾਭ,  ਬਿਨਾ ਕਿਸੇ ਭੇਦਭਾਵ,  ਹਰੇਕ ਨਾਗਰਿਕ ਤੱਕ ਪਹੁੰਚੇ।  Women Enterprise ਅਤੇ Leadership ਨੂੰ Promote ਕਰਨ ਲਈ ਭਾਰਤ ਵਿੱਚ ਵੱਡੇ ਪੱਧਰ ‘ਤੇ ਯਤਨ ਚਲ ਰਹੇ ਹਨ। ਅੱਜ ਦੁਨੀਆ ਦੀਆਂ ਸਭ ਤੋਂ ਵੱਡੀਆਂ Micro Financing Schemes ਦਾ ਸਭ ਤੋਂ ਜ਼ਿਆਦਾ ਲਾਭ ਭਾਰਤ ਦੀਆਂ ਮਹਿਲਾਵਾਂ ਹੀ ਉਠਾ ਰਹੀਆਂ ਹਨ।  ਭਾਰਤ ਦੁਨੀਆ  ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਮਹਿਲਾਵਾਂ ਨੂੰ 26 Weeks ਦੀ Paid Maternity Leave ਦਿੱਤੀ ਜਾ ਰਹੀ ਹੈ।  ਭਾਰਤ ਵਿੱਚ Transgenders  ਦੇ ਅਧਿਕਾਰਾਂ ਨੂੰ ਸੁਰੱਖਿਆ ਦੇਣ ਲਈ ਵੀ ਕਾਨੂੰਨੀ ਸੁਧਾਰ ਕੀਤੇ ਗਏ ਹਨ।  

 

ਮਹਾਮਹਿਮ,  

 

ਭਾਰਤ ਵਿਸ਼ਵ ਤੋਂ ਸਿੱਖਦੇ ਹੋਏ,  ਵਿਸ਼ਵ ਨੂੰ ਆਪਣੇ ਅਨੁਭਵ ਵੰਡਦੇ ਹੋਏ ਅੱਗੇ ਵਧਣਾ ਚਾਹੁੰਦਾ ਹੈ।  ਮੈਨੂੰ ਵਿਸ਼ਵਾਸ ਹੈ ਕਿ ਆਪਣੇ 75ਵੇਂ ਸਾਲ ਵਿੱਚ ਸੰਯੁਕਤ ਰਾਸ਼ਟਰ ਅਤੇ ਮੈਂਬਰ ਸਾਰੇ ਦੇਸ਼,  ਇਸ ਮਹਾਨ ਸੰਸਥਾ ਦੀ ਪ੍ਰਾਸੰਗਿਕਤਾ ਬਣਾਈ ਰੱਖਣ ਦੇ ਲਈ ਹੋਰ ਪ੍ਰਤੀਬੱਧ ਹੋ ਕੇ ਕੰਮ ਕਰਨਗੇ।  ਸੰਯੁਕਤ ਰਾਸ਼ਟਰ ਵਿੱਚ ਸੰਤੁਲਨ ਅਤੇ ਸੰਯੁਕਤ ਰਾਸ਼ਟਰ ਦਾ ਸਸ਼ਕਤੀਕਰਨ,  ਵਿਸ਼ਵ ਕਲਿਆਣ ਦੇ ਲਈ ਉਤਨਾ ਹੀ ਜ਼ਰੂਰੀ ਹੈ।  ਆਓ,  ਸੰਯੁਕਤ ਰਾਸ਼ਟਰ  ਦੇ 75ਵੇਂ ਵਰ੍ਹੇ ‘ਤੇ ਅਸੀਂ ਸਭ ਮਿਲ ਕੇ ਆਪਣੇ ਆਪ ਨੂੰ ਵਿਸ਼ਵ ਕਲਿਆਣ ਦੇ ਲਈ,  ਇੱਕ ਵਾਰ ਫਿਰ ਸਮਰਪਿਤ ਕਰਨ ਦਾ ਪ੍ਰਣ ਲਈਏ।    

 

ਧੰਨਵਾਦ।  

 

****

 

ਵੀਆਰਆਰਕੇ/ਵੀਜੇ



(Release ID: 1659445) Visitor Counter : 361