ਰਸਾਇਣ ਤੇ ਖਾਦ ਮੰਤਰਾਲਾ
ਐਨਪੀਪੀਏ ਤਰਲ ਮੈਡੀਕਲ ਆਕਸੀਜਨ ਤੇ ਮੈਡੀਕਲ ਆਕਸੀਜ਼ਨ ਸਲੰਡਰ ਦੀਆਂ ਕੀਮਤਾਂ ਨੂੰ ਕੈਪ ਕਰਨ ਲਈ ਚੁੱਕੇ ਕਦਮ
Posted On:
26 SEP 2020 12:31PM by PIB Chandigarh
1. ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਸਿਟੇ ਵਜੋ ਦੇਸ ਵਿਚ ਮੈਡੀਕਲ ਆਕਸੀਜ਼ਨ (ਐਮ.ਓ.) ਦੀ ਮੰਗ ਵਧੀ ਹੈ ਇਸ ਕਰਕੇ ਇਸ ਦੀ ਉਪਲਬਧਤਾ ਬੇਹੱਦ ਜਰੂਰੀ ਹੈ । ਬਹੁਤ ਸਾਰੇ ਸੂਬੇ/ਕੇਂਦਰ ਸ਼ਾਸਤ ਪ੍ਰਦੇਸ ਹੋਰ ਸੂਬਿਆਂ/ਕੇਂਦਰ ਸ਼ਾਸ਼ਤ ਪ੍ਰਦੇਸਾਂ ਤੋਂ ਮੈਡੀਕਲ ਆਕਸੀਜ਼ਨ ਦੀ ਸਪਲਾਈ ਲਈ ਨਿਰਭਰ ਹਨ ।
2. ਮੈਡੀਕਲ ਆਕਸੀਜ਼ਨ ਦੀ ਮੰਗ ਲਗਾਤਾਰ ਚਾਰ ਵਾਰ ਵੱਧ ਚੁੱਕੀ ਹੈ ਜੋ ਪਹਿਲਾਂ ਪ੍ਰਤੀ ਦਿਨ 750 ਮੀਟਰਕ ਟਨ ਸੀ ਹੁਣ 2800 ਮੀਟਰਕ ਟਨ ਹੈ । ਇਸ ਨੇ ਉਤਪਾਦਨ ਤੇ ਸਪਲਾਈ ਦੀ ਵੈਲਯੂ ਚੇਨ ਦੇ ਸਾਰੇ ਪੱਧਰਾਂ ਤੇ ਦਬਾਅ ਪਾਇਆ ਹੈ । ਮੈਡੀਕਲ ਆਕਸੀਜ਼ਨ ਦੇ ਨਿਰਮਾਤਾ ਅਤੇ ਫਿਲਰਜ਼ ਨੇ ਸਰਕਾਰ ਨੂੰ ਤਰਲ ਮੈਡੀਕਲ ਆਕਸੀਜ਼ਨ ਦੀ ਕੀਮਤ ਤਿੰਨ ਗੁਣਾ ਕਰਕੇ ਕੀਮਤ ਤੇ ਸੀਲਿੰਗ ਲਾਉਣ ਲਈ ਪ੍ਰਤੀਨਿਧਤਾ ਦਿੱਤੀ ਹੈ ।
3. ਸਰਕਾਰ ਮੈਡੀਕਲ ਆਕਸੀਜ਼ਨ ਦੀ ਨਿਰਨਿਘਨ ਸਪਲਾਈ ਲਈ ਵਚਨਬੱਧ ਹੈ ਖਾਸ ਤੌਰ ਤੇ ਮਹਾਮਾਰੀ ਦੇ ਸਮੇਂ । ਆਕਸੀਜ਼ਨ ਇਨਹਿਲੇਸ਼ਨ (ਮੈਡੀਸਨਲ ਗੈਸ) ਜਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ ਹੇਠ ਅਨੁਸੂਚਿਤ ਹੈ ਇਸ ਦੀ ਐਨਪੀਪੀਏ ਨੇ ਮੌਜੂਦਾ ਕੀਮਤ ਰੁਪਏ 17.49/ ਸੀ.ਯੂ.ਐਮ. ਫਿਕਸ ਕੀਤੀ ਹੈ । ਪਰ ਫਿਰ ਵੀ ਤਰਲ ਮੈਡੀਕਲ ਆਕਸੀਜ਼ਨ ਦੀ ਕੀਮਤ ਕੈਪ ਨਾ ਹੋਣ ਕਾਰਣ ਆਕਸ਼ੀਜ਼ਨ ਨਿਰਮਾਤਾਵਾਂ ਨੇ ਫਿਲਰਜ਼ ਲਈ ਕੀਮਤਾਂ ਵਧਾ ਦਿੱਤੀਆਂ ਹਨ । ਕੋਵਿਡ ਦੌਰਾਨ ਮੈਡੀਕਲ ਆਕਸੀਜ਼ਨ ਦੀ ਸਪਲਾਈ ਸਲੰਡਰਾਂ ਰਾਹੀਂ 10 ਫੀਸਦ ਤੋਂ 50 ਫੀਸਦ ਤੱਕ ਵਧੀ ਹੈ । ਕੀਮਤਾਂ ਨੂੰ ਨਿਯਮਬੱਧ ਕਰਨਾ ਇਸ ਵੇਲੇ ਹੋਰ ਵੀ ਜਰੂਰੀ ਹੈ ਤਾਂ ਜੋ ਦੇਸ਼ ਭਰ ਵਿੱਚ ਮੇਡੀਕਲ ਆਕਸੀਜ਼ਨ ਲਗਾਤਾਰ ਉਪਲਬਧ ਰਹੇ ।
4. ਆਕਸੀਜ਼ਨ ਦੀਆਂ ਕੀਮਤਾਂ ਸਮੇਤ ਇਸ ਦੀ ਉਪਲਬਧਤਾ ਦਾ ਮੁੱਦਾ ਲਗਾਤਾਰ ਭਾਰਤ ਸਰਕਾਰ ਦੇ ਸ਼ਕਤੀਸ਼ਾਲੀ ਗਰੁੱਪ ਦੋ ਲਗਾਤਾਰ ਧਿਆਨ ਵਿੱਚ ਰਹੀ ਹੈ । ਸ਼ਕਤੀਸ਼ਾਲੀ ਗਰੁੱਪ ਦੋ ਨੇ ਨਾਪਾ ਨੂੰ ਤਰਲ ਆਕਸੀਜ਼ਨ ਦੀ ਐਕਸ ਫੈਕਟਰੀ ਕੀਮਤ ਕੈਪ ਕਰਨ ਦੀ ਸ਼ਿਫਾਰਸ਼ ਕੀਤੀ ਹੈ ਤਾਂ ਜੋ ਵਾਜਬ ਕੀਮਤਾਂ ਤੇ ਇਸ ਦੀ ਸਪਲਾਈ ਫਿਲਰਜ਼ ਨੂੰ ਜਾਰੀ ਰੱਖੀ ਜਾ ਸਕੇ । ਇਸ ਗਰੁੱਪ ਨੇ ਨਾਪਾ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਸਲੰਡਰਾਂ ਵਿਚ ਮਿਲਣ ਵਾਲੀ ਆਕਸੀਜ਼ਨ ਦੀ ਐਕਸ ਫੈਕਟਰੀ ਕੀਮਤ ਨੂੰ ਵੀ ਕੈਪ ਕੀਤਾ ਜਾਵੇ ਤਾਂ ਜੋ ਫਿਲਰਜ਼ ਤੋਂ ਵਾਜਬ ਕੀਮਤਾਂ ਤੇ ਆਕਸੀਜ਼ਨ ਸਲੰਡਰਾਂ ਦੀ ਸਪਲਾਈ ਸੁਨਿਸ਼ਚਿਤ ਹੋ ਸਕੇ ।
5. ਇਸ ਸਥਿਤੀ ਨਾਲ ਅਸਰਦਾਰ ਢੰਗ ਨਾਲ ਨਿਪਟਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਨੇ 23/09/2020 ਤਰੀਕ ਦੇ ਪੱਤਰ ਰਾਹੀਂ ਆਪਦਾ ਪ੍ਰਬੰਧਨ ਐਕਟ 2005 ਦੇ ਸੈਕਸ਼ਨ 10(2)(1)ਵਿਚਲੀਆਂ ਪਾਵਰਾਂ ਨਾਪਾ ਨੂੰ ਦੇ ਦਿੱਤੀਆਂ ਹਨ ਤਾਂ ਜੋ ਸਲੰਡਰਾਂ ਵਿਚ ਮਿਲਣ ਵਾਲੀ ਆਕਸੀਜ਼ਨ ਅਤੇ ਤਰਲ ਮੈਡੀਕਲ ਆਕਸੀਜ਼ਨ ਦੀਆਂ ਕੀਮਤਾਂ ਤੇ ਉਪਲਬਧਤਾ ਨੂੰ ਫੌਰੀ ਤੌਰ ਤੇ ਨਿਯਮਬਧ ਕਰਨ ਲਈ ਸਾਰੇ ਜਰੂਰੀ ਕਦਮ ਚੁੱਕੇ ਜਾਣ ।
6. ਅਥਾਰਟੀ ਨੇ 25/09/2020 ਨੂੰ ਆਪਣੀ ਇਕ ਵਿਸ਼ੇਸ਼ ਮੀਟਿੰਗ ਵਿਚ ਇਸ ਮੁੱਦੇ ਤੇ ਵਿਚਾਰ ਵਟਾਂਦਰਾ ਕੀਤਾ । ਇਹ ਫੈਸਲਾ ਕੀਤਾ ਗਿਆ ਹੈ ਕਿ ਆਪਦਾ ਪ੍ਰਬੰਧਨ ਐਕਟ 2005 ਦੇ ਸੈਕਸ਼ਨ 10(20)(1) ਅਤੇ ਡੀ.ਪੀ.ਸੀ.ਓ. 13 ਦੇ ਪੈਰਾ 19 ਤਹਿਤ ਜਨਤਕ ਹਿਤ ਵਿਚ ਵਿਸ਼ੇਸ਼ ਪਾਵਰਾਂ ਵਰਤ ਕੇ ਮਹਾਂਮਾਰੀ ਕਾਰਣ ਐਂਮਰਜੈਂਸੀ ਵਾਲੀ ਸਥਿਤੀ ਨਾਲ ਨਜਿਠਿਆ ਜਾ ਸਕੇ । ਇੰਝ ਹੀ ਇਸ ਬਾਰੇ ਫੈਸਲਾ ਕੀਤਾ ਗਿਆ ਹੈ । ਜੀ.ਐਸ.ਟੀ. ਤੋਂ ਵਗੈਰ ਤਰਲ ਮੈਡੀਕਲ ਆਕਸੀਜ਼ਨ ਦੇ ਨਿਰਮਾਤਾਵਾਂ ਲਈ ਰੁਪਏ 15.22-ਸੀ.ਯੂ.ਐਮ. ਐਕਸ ਫੈਕਟਰੀ ਕੀਮਤ ਕੈਪ ਕੀਤੀ ਗਈ ਹੈ । ਫਿਲਰ ਪੱਧਰ ਤੇ ਮੈਡੀਕਲ ਆਕਸੀਜ਼ਨ ਸਲੰਡਰ ਤੇ ਐਕਸ ਫੈਕਟਰੀ ਕੀਮਤ ਜੀ.ਐਸ.ਟੀ. ਤੋਂ ਵਗੈਰ ਰੁਪਏ 25.71/ਸੀ.ਯੂ.ਐਮ ਕੈਪ ਕੀਤੀ ਗਈ ਹੈ ਇਸ ਤੋਂ ਬਾਦ ਮੌਜੂਦਾ ਸੀਲਿੰਗ ਕੀਮਤ ਰੁਪਏ 17.49/ ਸੀ.ਯੂ.ਐਮ. ਖਤਮ ਕੀਤੀ ਜਾਂਦੀ ਹੈ । ਇਸ ਦੇ ਨਾਲ ਸ਼ਰਤ ਇਹ ਹੈ ਕਿ ਇਹ ਛੇ ਮਹੀਨਿਆਂ ਲਈ ਹੋਵੇਗੀ ਅਤੇ ਆਵਾਜਾਈ ਕੀਮਤ ਸੂਬਾ ਪੱਧਰ ਤੇ ਕੈਪ ਕੀਤੀ ਜਾਵੇਗੀ ।
7. ਖਪਤਕਾਰਾਂ ਦੇ ਹਿਤ ਨੂੰ ਮੁਖ ਰੱਖਕੇ ਆਕਸੀਜ਼ਨ ਖਰੀਦਣ ਲਈ ਸੂਬਾ ਸਰਕਾਰਾਂ ਦੇ ਮੌਜੂਦਾ ਕਨਟਰੈਟਕ ਹੇਠ ਜਿਵੇਂ ਹੁਣ ਲਾਗੂ ਹਨ ਜਾਰੀ ਰਹਿਣਗੇ । ਤਰਲ ਮੈਡੀਕਲ ਆਕਸੀਜ਼ਨ ਅਤੇ ਆਕਸੀਜਨ ਗੈਸ ਸਲੰਡਰਾਂ ਦੀ ਐਕਸ ਫੈਕਟਰੀ ਕੈਪ ਕੀਤੀ ਗਈ ਕੀਮਤ ਕੇਵਲ ਘਰੇਲੂ ਉਤਪਾਦਨ ਤੇ ਲਾਗੂ ਹੋਵੇਗੀ ।
ਇਹਨਾ ਉਪਾਵਾਂ ਨਾਲ ਖਪਤਕਾਰ ਨੂੰ ਵਾਜਬ ਕੀਮਤ ਤੇ ਦੋਨੋ ਜਗਾ ਹਸਪਤਾਲ ਪੱਧਰ ਤੇ ਦੂਰ ਦੁਰਾਡੇ ਅਤੇ ਅੰਦਰੂਨੀ ਜ਼ਿਲਿਆਂ ਵਿਚ ਖਾਸ ਕਰਕੇ ਆਕਸੀਜ਼ਨ ਸਲੰਡਰ ਦੀ ਉਪਲਬਧਤਾ ਨੂੰ ਸੁਨਿਸਚਿਤ ਕੀਤਾ ਜਾ ਸਕੇਗਾ ।
ਨੈਸ਼ਨਲ ਫਾਰਮਾਸੁਟੀਕਲ ਪ੍ਰਾਈਸਿੰਗ ਅਥਾਰਟੀ/ਨਾਪਾ (ਐਨ.ਏ.ਪੀ.ਏ.)
ਫਾਰਮਾਸੂਟੀਕਲ ਵਿਭਾਗ
ਰਸਾਇਣ ਤੇ ਖਾਦ ਮੰਤਰਾਲਾ
ਭਾਰਤ ਸਰਕਾਰ
26 ਸਤੰਬਰ 2020
ਆਰ.ਸੀ.ਜੇ./ਆਰ.ਕੇ.ਐਮ.
(Release ID: 1659371)
Visitor Counter : 268