ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਤੇ ਅਪਡੇਟ

10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੇਂ ਪੁਸ਼ਟੀ ਕੀਤੇ ਮਾਮਲਿਆਂ ਵਿਚੋਂ 75% ਹਨ
ਟੈਸਟਾਂ ਦੀ ਕੁੱਲ ਸੰਖਿਆ 7 ਕਰੋੜ ਨੂੰ ਪਾਰ ਕਰ ਗਈ

Posted On: 26 SEP 2020 1:00PM by PIB Chandigarh

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 85,362 ਨਵੇਂ ਕੇਸ ਸਾਹਮਣੇ ਆਏ ਹਨ । 75% ਨਵੇਂ ਪੁਸ਼ਟੀ ਕੀਤੇ ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ I

 

ਮਹਾਰਾਸ਼ਟਰ ਇਸ ਸੂਚੀ ਵਿਚ ਪਹਿਲੇ ਸਥਾਨ 'ਤੇ ਹੈ I ਇਸਨੇ ਇਕੱਲੇ 17,000 ਤੋਂ ਵੱਧ ਦਾ ਯੋਗਦਾਨ ਪਾਇਆ ਹੈ, ਇਸ ਤੋਂ ਬਾਅਦ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਕ੍ਰਮਵਾਰ 8,000 ਅਤੇ 7,000 ਤੋਂ ਵੱਧ ਕੇਸਾਂ ਦਾ ਯੋਗਦਾਨ ਪਾ ਰਹੇ ਹਨ I

C:\Users\dell\Desktop\image001DPDN.jpg

 

ਪਿਛਲੇ 24 ਘੰਟਿਆਂ ਦੌਰਾਨ 1,089 ਮੌਤਾਂ ਦਰਜ ਕੀਤੀਆਂ ਗਈਆਂ ਹਨ I

 

ਕੋਵਿਡ ਕਾਰਨ ਪਿਛਲੇ 24 ਘੰਟਿਆਂ ਵਿੱਚ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਮੌਤ 83% ਹੈ ।

 

ਮਹਾਰਾਸ਼ਟਰ 'ਚ 416 ਮੌਤਾਂ ਹੋਈਆਂ, ਇਸ ਤੋਂ ਬਾਅਦ ਕਰਨਾਟਕ ਅਤੇ ਉੱਤਰ ਪ੍ਰਦੇਸ਼' ਚ ਕ੍ਰਮਵਾਰ 86 ਅਤੇ 84 ਮੌਤਾਂ ਹੋਈਆਂ ।

C:\Users\dell\Desktop\image002WURR.jpg

 

17 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੌਮੀ ਔਸਤ (4,278) ਨਾਲੋਂ ਪ੍ਰਤੀ ਮਿਲੀਅਨ ਘੱਟ ਕੇਸ ਹਨ ।

 

C:\Users\dell\Desktop\image0031Y9M.jpg

23 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਮੌਤਾਂ ਪ੍ਰਤੀ ਮਿਲੀਅਨ ਕੌਮੀ ਔਸਤ (68) ਨਾਲੋਂ ਘੱਟ ਦੀ ਰਿਪੋਰਟ ਕਰ ਰਹੇ ਹਨ I

C:\Users\dell\Desktop\image004M2QB.jpg

 

ਭਾਰਤ ਨੇ ਪੂਰੇ ਦੇਸ਼ ਵਿਚ ਆਪਣੇ ਟੈਸਟਿੰਗ ਬੁਨਿਆਦੀ ਢਾਂਚੇ ਨੂੰ ਕਾਫ਼ੀ ਹੱਦ ਤਕ ਵਧਾ ਦਿੱਤਾ ਹੈ I ਅੱਜ ਤਕ, ਇੱਥੇ 1823 ਲੈਬਾਂ ਹਨ ਜਿਨ੍ਹਾਂ ਵਿੱਚ 1086 ਸਰਕਾਰੀ ਅਤੇ 737 ਨਿੱਜੀ ਲੈਬ ਸ਼ਾਮਲ ਹਨ I

 

 

 

ਭਾਰਤ ਦੀ ਟੈਸਟਿੰਗ ਸਮਰੱਥਾ ਪ੍ਰਤੀ ਦਿਨ 14 ਲੱਖ ਨੂੰ ਪਾਰ ਕਰ ਗਈ ਹੈ I

 

 

 

ਪਿਛਲੇ 24 ਘੰਟਿਆਂ ਦੌਰਾਨ 13,41,535 ਟੈਸਟ ਕੀਤੇ ਗਏ ਸਨ I ਟੈਸਟਾਂ ਦੀ ਕੁਲ ਗਿਣਤੀ ਅੱਜ 7 ਕਰੋੜ ਨੂੰ ਪਾਰ ਕਰ ਗਈ ਹੈ (7,02,69,975)I

 

ਉੱਚ ਪੱਧਰੀ ਜਾਂਚ ਪੋਜ਼ੀਟਿਵ ਮਾਮਲਿਆਂ ਦੀ ਛੇਤੀ ਪਛਾਣ ਵੱਲ ਅਗਵਾਈ ਕਰਦੀ ਹੈ I ਜਿਵੇਂ ਕਿ ਸਬੂਤ ਸਾਹਮਣੇ ਆਇਆ ਹੈ, ਆਖਰਕਾਰ ਪੋਜ਼ੀਟਿਵਿਟੀ ਦਰ ਉੱਚੇ ਟੈਸਟਿੰਗ ਨਾਲ ਜੋੜਨ ਤੇ ਘੱਟ ਜਾਵੇਗੀ I

 

ਰਾਸ਼ਟਰੀ ਸੰਚਤ ਪਾਜੀਟਿਵਟੀ ਦਰ 8.40% ਹੈ ਅਤੇ ਪ੍ਰਤੀ ਮਿਲੀਅਨ ਟੈਸਟ ਫਿਲਹਾਲ 50,920 ਹੈ I

C:\Users\dell\Desktop\image00595O8.jpg

ਐਮਵੀ/ਐਸਜੇ



(Release ID: 1659288) Visitor Counter : 170