ਇਸਪਾਤ ਮੰਤਰਾਲਾ

ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ) ਬੋਰਡ ਦੇ ਪੁਨਰਗਠਨ ਨੂੰ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ (ਏਸੀਸੀ) ਦੀ ਪ੍ਰਵਾਨਗੀ ਮਿਲੀ; ਇਸ ਨਾਲ ਵਧੇਰੇ ਦਕਸ਼ਤਾ ਅਤੇ ਵਿਕੇਂਦਰੀਕਰਣ ਆਉਣਗੇ

Posted On: 25 SEP 2020 12:14PM by PIB Chandigarh

ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ) ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੇਲ (SAIL) ਦੇ ਏਕੀਕ੍ਰਿਤ ਸਟੀਲ ਪਲਾਂਟਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਸ)ਦੀਆਂ 4 ਅਸਾਮੀਆਂ ਨੂੰ ਬੋਕਾਰੋ, ਰੁੜਕੇਲਾ, ਭਿਲਾਈ ਦੇ ਡਾਇਰੈਕਟਰ ਇਨ-ਚਾਰਜ ਅਤੇ ਇੱਕ ਨੂੰ ਸੰਯੁਕਤ ਤੌਰ ਤੇ ਬਰਨਪੁਰ ਅਤੇ ਦੁਰਗਾਪੁਰ ਸਟੀਲ ਪਲਾਂਟਾਂ ਦਾ ਡਾਇਰੈਕਟਰ-ਇੰਚਾਰਜ ਨਾਮਜ਼ਦ ਕਰਕੇ ਫੰਕਸ਼ਨਲ ਡਾਇਰੈਕਟਰ ਵਜੋਂ ਤਰੱਕੀ ਦਿੱਤੀ ਜਾਣੀ ਹੈ।

ਸੇਲ (SAIL)  ਬੋਰਡ ਦੇ ਪੁਨਰਗਠਨ ਦੀ ਪ੍ਰਵਾਨਗੀ ਵਿੱਚ ਡਾਇਰੈਕਟਰ (ਕੱਚਾ ਮਾਲ ਅਤੇ ਲੌਜਿਸਟਿਕਸ) ਅਤੇ ਡਾਇਰੈਕਟਰ (ਪ੍ਰੋਜੈਕਟਸ ਅਤੇ ਕਾਰੋਬਾਰੀ ਯੋਜਨਾਬੰਦੀ) ਦੇ ਅਹੁਦੇ ਦੇ ਕਾਰਜਾਂ ਅਤੇ ਕਰਤੱਵਾਂ ਨੂੰ ਡਾਇਰੈਕਟਰ (ਤਕਨੀਕੀ) ਦੇ ਅਹੁਦੇ ਨਾਲ ਮਿਲਾ ਕੇ ਅਤੇ ਇਸ ਸਦਕਾ ਡਾਇਰੈਕਟਰ (ਤਕਨੀਕੀ, ਪ੍ਰੋਜੈਕਟ ਅਤੇ ਕੱਚੇ ਮਾਲ) ਦੇ ਤੌਰ ਤੇ ਦੁਬਾਰਾਂ ਅਹੁਦਾ ਦੇਣਾ ਸ਼ਾਮਲ ਹੈ।

ਸੇਲ ਦੇ ਪੁਨਰਗਠਿਤ ਬੋਰਡ ਆਵ੍ ਡਾਇਰੈਕਟਰਸ ਵਿੱਚ ਕੰਪਨੀ ਐਕਟ 2013 ਦੇ ਅਨੁਸਾਰ ਚੇਅਰਮੈਨ, ਡਾਇਰੈਕਟਰ (ਵਿੱਤ), ਡਾਇਰੈਕਟਰ (ਵਪਾਰਕ), ਡਾਇਰੈਕਟਰ (ਟੈਕਨੀਕਲ, ਪ੍ਰੋਜੈਕਟ ਅਤੇ ਰਾਅ ਮਟੀਰੀਅਲ), ਡਾਇਰੈਕਟਰ (ਅਮਲੇ), ਆਈਐੱਸਪੀਜ਼ ਦੇ ਡਾਇਰੈਕਟਰ ਇੰਚਾਰਜ, ਗ਼ੈਰ-ਸਰਕਾਰੀ ਡਾਇਰੈਕਟਰ ਅਤੇ ਡੀਪੀਈ ਨੀਤੀ ਅਨੁਸਾਰ 2 ਸਰਕਾਰੀ ਨਾਮਜ਼ਦ ਡਾਇਰੈਕਟਰ ਸ਼ਾਮਲ ਹੋਣਗੇ।

ਬੋਰਡ ਦਾ ਪੁਨਰਗਠਨ ਕੀਤੇ ਜਾਣ ਨਾਲ ਸਿੱਧੇ ਏਸੀਸੀ (ACC) ਦੁਆਰਾ ਨਿਯੁਕਤ ਕੀਤੇ ਜਾਣ ਵਾਲੇ ਪਲਾਂਟਾਂ ਦੇ ਡਾਇਰੈਕਟਰ-ਇੰਚਾਰਜਾਂ ਦੇ, ਕੇਂਦਰੀ ਕਾਰਪੋਰੇਟ ਗਵਰਨੈਂਸ ਢਾਂਚੇ ਵਿਚ ਵਜ਼ਨ ਰੱਖਣ ਵਾਲੇ ਵਿਚਾਰਾਂ ਨਾਲ, ਵਧੇਰੇ ਵਿਕੇਂਦਰੀਕਰਣ ਅਤੇ ਨਿਰਣਾਇਕ ਫੈਸਲੇ ਲੈਣ ਵਿੱਚ ਸਹਾਇਤਾ ਮਿਲੇਗੀ। ਇਸ ਨਾਲ ਸੇਲ (SAIL) ਦੇ ਤੇਜ਼ੀ ਨਾਲ ਆਧੁਨਿਕੀਕਰਨ ਅਤੇ ਵਿਸਤਾਰ ਪ੍ਰੋਗਰਾਮ ਦੀ ਵੀ ਸੁਵਿਧਾ ਮਿਲੇਗੀ।

ਸੇਲ (SAIL) ਦਾ ਬ੍ਰਾਊਨਫੀਲਡ / ਗ੍ਰੀਨਫੀਲਡ ਦੇ ਵਿਸਤਾਰ ਦੁਆਰਾ 50 ਮਿਲੀਅਨ ਟਨ ਦੀ ਸਮਰੱਥਾ ਤੱਕ ਪਹੁੰਚਣ ਦਾ ਇੱਕ ਟੀਚਾ ਹੈ ਅਤੇ 2030-31 ਤੱਕ ਦੇਸ਼ ਵਿਚ 300 ਮਿਲੀਅਨ ਟਨ ਦੀ ਸਮਰੱਥਾ ਵਾਲੀ ਰਾਸ਼ਟਰੀ ਸਟੀਲ ਨੀਤੀ 2017 ਨੂੰ ਬਣਾਉਣ ਸਮੇਂ ਇਸ ਇਨਪੁਟ ਤੇ ਵੀ ਵਿਚਾਰ ਕੀਤਾ ਗਿਆ ਹੈ।

ਵਿਸ਼ਵ ਪੱਧਰ ‘ਤੇ ਚੁਣੌਤੀ ਭਰੇ ਮਾਹੌਲ ਵਿੱਚ ਕਾਰਪੋਰੇਸ਼ਨ ਦੀ ਚੁਸਤ ਪ੍ਰਤੀਕਿਰਿਆ ਦੇਣ ਵਿੱਚ ਆਈਐੱਸਪੀਸ ਦੇ ਇੰਚਾਰਜ ਵਜੋਂ ਡਾਇਰੈਕਟਰਾਂ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ।

*******

ਵਾਈ ਬੀ



(Release ID: 1659076) Visitor Counter : 138