ਰੱਖਿਆ ਮੰਤਰਾਲਾ

ਸਹਿਕਾਰੀ ਭਾਈਵਾਲੀ ਲਈ ਰੱਖਿਆ ਉਦਯੋਗ ਦਾ ਗਲੋਬਲ ਪਹੁੰਚ: ਵੈਬਿਨਾਰ ਅਤੇ ਐਕਸਪੋ ਦੇ ਤਹਿਤ 24 ਸਤੰਬਰ 2020 ਨੂੰ ਇਜ਼ਰਾਈਲ ਨਾਲ ਵੈਬਿਨਾਰ ਆਯੋਜਿਤ

Posted On: 25 SEP 2020 9:33AM by PIB Chandigarh
ਭਾਰਤ ਅਤੇ ਇਜ਼ਰਾਈਲ ਦੇ ਵਿਚਕਾਰ 24/09/2020 ਨੂੰ ਇੱਕ ਵੈਬਿਨਾਰ ਆਯੋਜਿਤ ਕੀਤਾ ਗਿਆ ਸੀ I ਇਸ ਵੈਬਿਨਾਰ ਦਾ ਵਿਸ਼ਾ ਸੀ 'ਇੰਡੀਅਨ ਡਿਫੈਂਸ ਇੰਡਸਟਰੀ ਗਲੋਬਲ ਆਊਟਰੀਚ ਫਾਰ ਕੋਲੇਬੋਰੈਟਿਵ ਪਾਰਟਨਰਸ਼ਿਪ: ਵੈਬਿਨਾਰ ਐਂਡ ਐਕਸਪੋ' ਯਾਨੀ ਸਹਿਯੋਗੀ ਭਾਈਵਾਲੀ ਲਈ ਭਾਰਤੀ ਰੱਖਿਆ ਉਦਯੋਗ ਦੀ ਵਿਸ਼ਵਵਿਆਪੀ ਪਹੁੰਚ: ਵੈਬਿਨਾਰ ਅਤੇ ਐਕਸਪੋ I ਇਹ ਰੱਖਿਆ ਮੰਤਰਾਲੇ ਅਧੀਨ ਰੱਖਿਆ ਉਤਪਾਦਨ ਵਿਭਾਗ ਦੀ ਸਰਪ੍ਰਸਤੀ ਅਧੀਨ ਐਸਆਈਡੀਐਮ ਰਾਹੀਂ ਕਰਵਾਇਆ ਗਿਆ ਸੀ।
ਬਰਾਮਦ ਨੂੰ ਉਤਸ਼ਾਹਤ ਕਰਨ ਅਤੇ ਅਗਲੇ ਪੰਜ ਸਾਲਾਂ ਦੌਰਾਨ 5 ਬਿਲੀਅਨ ਡਾਲਰ ਦੇ ਰੱਖਿਆ ਬਰਾਮਦ ਦਾ ਟੀਚਾ ਪ੍ਰਾਪਤ ਕਰਨ ਲਈ ਸਹਿਯੋਗੀ ਦੇਸ਼ਾਂ ਨਾਲ ਕਈ ਵੈਬਿਨਾਰਸ ਆਯੋਜਿਤ ਕੀਤੇ ਜਾਣਗੇ ਇਹ ਵੈਬਿਨਾਰ ਵੱਖੋ ਵੱਖਰੇ ਵੈਬਿਨਾਰਾਂ ਦੀ ਲੜੀ ਦਾ ਪਹਿਲਾ ਹੈ I
ਵੈਬਿਨਾਰ ਵਿੱਚ ਦੋਵਾਂ ਦੇਸ਼ਾਂ ਦੇ ਰੱਖਿਆ ਸੱਕਤਰ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਅਤੇ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਵਧਾਉਣ ਬਾਰੇ ਗੱਲਬਾਤ ਕੀਤੀ 
ਵੈਬਿਨਾਰ ਵਿੱਚ ਭਾਰਤ ਅਤੇ ਇਜ਼ਰਾਈਲ ਵਿੱਚ ਰੱਖਿਆ ਉਦਯੋਗਿਕ ਸਹਿਕਾਰਤਾ ਉੱਤੇ ਸਬ ਵਰਕਿੰਗ ਸਮੂਹ (ਐਸਡਬਲਯੂਜੀ) ਬਣਾਉਣ ਦੀ ਘੋਸ਼ਣਾ ਕੀਤੀ ਗਈ ਐਸਡਬਲਯੂਜੀ ਦਾ ਮੁੱਖ ਉਦੇਸ਼ ਟੈਕਨਾਲੋਜੀ, ਸਹਿ-ਵਿਕਾਸ ਅਤੇ ਸਹਿ-ਉਤਪਾਦਨ, ਨਵੀਨਤਾ ਅਤੇ ਦੋਸਤਾਨਾ ਵਿਦੇਸ਼ੀ ਦੇਸ਼ਾਂ ਨੂੰ ਸੰਯੁਕਤ ਬਰਾਮਦ ਕਰਨਾ ਹੋਵੇਗਾ I
ਵੈਬਿਨਾਰ ਦੌਰਾਨ ਕਲਿਆਨੀ ਸਮੂਹ ਅਤੇ ਰਾਫੇਲ ਐਡਵਾਂਸਡ ਡਿਫੈਂਸ ਪ੍ਰਣਾਲੀਆਂ ਦਰਮਿਆਨ ਇੱਕ ਸਮਝੌਤਾ ਵੀ ਸਹੀਬੰਦ ਹੋਇਆ 
ਇਸ ਮੌਕੇ ਐਸਆਈਡੀਐਮ-ਕੇਪੀਐਮਜੀ ਵਲੋਂ ਇੱਕ ਗਿਆਨ ਪੱਤਰ ਡਾ. ਅਜੈ ਕੁਮਾਰ, ਰੱਖਿਆ ਸਕੱਤਰ ਦੁਆਰਾ ਜਾਰੀ ਕੀਤਾ ਗਿਆ 
ਵੈਬਿਨਾਰ ਵਿੱਚ 300 ਤੋਂ ਵੱਧ ਡੈਲੀਗੇਟਸ ਸ਼ਾਮਲ ਹੋਏ ਅਤੇ ਐਕਸਪੋ ਲਈ 90 ਵਰਚੁਅਲ ਪ੍ਰਦਰਸ਼ਨੀ ਸਟਾਲ ਸਥਾਪਤ ਕੀਤੇ ਗਏ ਹਨ 

 

ਏਬੀਬੀ / ਨੈਮਪੀ / ਰਾਜੀਬ


(Release ID: 1658974) Visitor Counter : 212