ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ-ਇੱਫੀ (IFFI) ਦੇ 51ਵੇਂ ਐਡੀਸ਼ਨ 'ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਦਾ ਪ੍ਰੈੱਸ ਬਿਆਨ
Posted On:
24 SEP 2020 2:03PM by PIB Chandigarh
20 ਨਵੰਬਰ ਤੋਂ 28 ਨਵੰਬਰ 2020 ਤੱਕ ਗੋਆ ਵਿੱਚ ਆਯੋਜਿਤ ਹੋਣ ਵਾਲੇ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ-ਇੱਫੀ (IFFI) ਦੇ 51ਵੇਂ ਐਡੀਸ਼ਨ ਨੂੰ 16 ਤੋਂ 24 ਜਨਵਰੀ, 2021 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਦੀ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨਾਲ ਇਸ ਮੁੱਦੇ ਉੱਤੇ ਹੋਈ ਚਰਚਾ ਦੇ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੋਟੋਕੋਲ ਦੇ ਅਨੁਸਾਰ ਹੀ ਗੋਆ ਵਿੱਚ 16 ਤੋਂ 24 ਜਨਵਰੀ 2021 ਤੱਕ ਇਹ ਫੈਸਟੀਵਲ ਆਯੋਜਿਤ ਕਰਨ ਦਾ ਵੀ ਸੰਯੁਕਤ ਤੌਰ ‘ਤੇ ਫੈਸਲਾ ਲਿਆ ਗਿਆ ਹੈ। ਇਹ ਫੈਸਟੀਵਲ ਇਸ ਵਾਰ ਹਾਈਬ੍ਰਿਡ ਫਾਰਮੈਟ ਭਾਵ ਵਰਚੁਅਲ ਮਾਧਿਅਮ ਦੇ ਨਾਲ-ਨਾਲ ਪ੍ਰਤੱਖ ਰੂਪ ਵਿੱਚ ਵੀ ਆਯੋਜਿਤ ਕੀਤਾ ਜਾਵੇਗਾ। ਅੰਤਰਰਾਸ਼ਟਰੀ ਫਿਲਮ ਫੈਸਟੀਵਲ ਸਰਕਟ ਵਿੱਚ ਹਾਲ ਹੀ ਵਿੱਚ ਆਯੋਜਿਤ ਫਿਲਮ ਉਤਸਵਾਂ ਦੇ ਅਨੁਰੂਪ ਹੀ ਸਾਰੇ ਕੋਵਿਡ ਸਬੰਧਿਤ ਪ੍ਰੋਟੋਕੋਲ ਸਖਤੀ ਨਾਲ ਲਾਗੂ ਕੀਤੇ ਜਾਣਗੇ।
***********
ਸੌਰਭ ਸਿੰਘ
(Release ID: 1658797)
Visitor Counter : 202
Read this release in:
Marathi
,
Urdu
,
Tamil
,
Kannada
,
Bengali
,
Gujarati
,
English
,
Hindi
,
Manipuri
,
Telugu
,
Malayalam