ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਖੇਤੀ ਸੁਧਾਰਾਂ ਨਾਲ ਜੁੜੇ ਦੋ ਮਹੱਤਵਪੂਰਨ ਬਿੱਲਾਂ ਨੂੰ ਸੰਸਦ ਵੱਲੋਂ ਪਾਸ ਕੀਤੇ ਜਾਣ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਨੂੰ ਭਾਰਤ ਦੇ ਖੇਤੀਬਾੜੀ ਸੈਕਟਰ ਵਿੱਚ ਵਿਕਾਸ ਦੇ ਬੇਮਿਸਾਲ ਯੁਗ ਦੀ ਸ਼ੁਰੂਆਤ ਦੱਸਿਆ
“ਇਨ੍ਹਾਂ ਬਿੱਲਾਂ ਦਾ ਪਾਸ ਹੋਣਾ ਸਾਡੇ ਕਿਸਾਨਾਂ ਦੇ ਸਰਵਪੱਖੀ ਵਿਕਾਸ ਅਤੇ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਕਰਨ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਅਟੱਲ ਸੰਕਲਪ ਨੂੰ ਦਰਸਾਉਂਦਾ ਹੈ”
“ਲੋਕ, ਜਿਨ੍ਹਾਂ ਨੇ ਵੋਟ ਬੈਂਕ ਦੀ ਰਾਜਨੀਤੀ ਵਿਚ ਸ਼ਾਮਲ ਹੋ ਕੇ ਕਿਸਾਨਾਂ ਨੂੰ ਦਹਾਕਿਆਂ ਤੋਂ ਹਨੇਰੇ ਅਤੇ ਗਰੀਬੀ ਵਿਚ ਡੁਬੋਈ ਰੱਖਿਆ, ਅੱਜ ਫਿਰ ਇਸ ਇਤਿਹਾਸਕ ਫੈਸਲੇ ਦਾ ਵਿਰੋਧ ਕਰਕੇ ਉਨ੍ਹਾਂ ਨੂੰ ਭੜਕਾਉਣ ਅਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿਚ ਲਿਆ ਗਿਆ ਹੈ।”
“ਮੈਂ ਆਪਣੇ ਕਿਸਾਨ ਭਰਾਵਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜੇ ਕੋਈ ਉਨ੍ਹਾਂ ਦੇ ਸਰਬੋਤਮ ਹਿੱਤ ਬਾਰੇ ਸੋਚਦਾ ਹੈ ਤਾਂ ਉਹ ਪ੍ਰਧਾਨ ਮੰਤਰੀ ਮੋਦੀ ਹਨ।”
“ਮੋਦੀ ਸਰਕਾਰ ਦੇ ਇਹ ਖੇਤੀਬਾੜੀ ਸੁਧਾਰ ਸਾਡੇ ਕਿਸਾਨ ਭਰਾਵਾਂ ਨੂੰ ਵਿਚੋਲਿਆਂ ਦੇ ਸ਼ਿਕੰਜੇ ਤੋਂ ਮੁਕਤ ਕਰਾਉਣਗੇ, ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਬਕਾਇਆਂ ਤੋਂ ਵਾਂਝਾ ਰੱਖਿਆ ਹੈ”
“ਇਨ੍ਹਾਂ ਖੇਤੀਬਾੜੀ ਸੁਧਾਰਾਂ ਰਾਹੀਂ ਕਿਸਾਨ ਆਪਣੇ ਉਤਪਾਦਨ ਨੂੰ ਜਿੱਥੇ ਕਿਤੇ ਵੀ ਉਨ੍ਹਾਂ ਦੀ ਇੱਛਾ ਹੋਵੇ, ਢੁਕਵੀਂ ਕੀਮਤ ਪ੍ਰਾਪਤ ਕਰ ਕੇ ਵੇਚਣ ਦੇ ਯੋਗ ਹੋ ਸਕਣਗੇ, ਇਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਏਗਾ”।
“ਘੱਟੋ-ਘੱਟ ਮੁੱਲ ਸਮਰਥਨ ਪ੍ਰਣਾਲੀ ਲਾਗੂ ਰਹੇਗੀ ਅਤੇ ਸਰਕਾਰੀ ਖਰੀਦ ਵੀ ਜਾਰੀ ਰਹੇਗੀ ”
Posted On:
24 SEP 2020 10:56AM by PIB Chandigarh
ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਸੰਸਦ ਵੱਲੋਂ ਖੇਤੀਬਾੜੀ ਸੁਧਾਰਾਂ ਬਾਰੇ ਦੋ ਅਹਿਮ ਬਿੱਲਾਂ ਦੇ ਪਾਸ ਹੋਣ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦਿਆਂ ਸ਼੍ਰੀ ਅਮਿਤ ਸ਼ਾਹ ਨੇ ਟਵੀਟਾਂ ਦੀ ਇੱਕ ਲੜੀ ਵਿੱਚ ਕਿਹਾ, “ਇਨ੍ਹਾਂ ਬਿੱਲਾਂ ਦਾ ਪਾਸ ਹੋਣਾ ਸਾਡੇ ਕਿਸਾਨਾਂ ਦੇ ਸਰਵਪੱਖੀ ਵਿਕਾਸ ਅਤੇ ਖੇਤੀਬਾੜੀ ਸੈਕਟਰ ਨੂੰ ਮਜਬੂਤ ਕਰਨ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਅਟੱਲ ਸੰਕਲਪ ਨੂੰ ਦਰਸਾਉਂਦਾ ਹੈ। ਇਹ ਭਾਰਤ ਦੇ ਖੇਤੀਬਾੜੀ ਸੈਕਟਰ ਵਿਚ ਵਿਕਾਸ ਦੇ ਬੇਮਿਸਾਲ ਦੌਰ ਦੀ ਸ਼ੁਰੂਆਤ ਹੈ। ”
ਸ੍ਰੀ ਅਮਿਤ ਸ਼ਾਹ ਨੇ ਕਿਹਾ, “ਲੋਕ, ਜਿਨ੍ਹਾਂ ਨੇ ਵੋਟ ਬੈਂਕ ਦੀ ਰਾਜਨੀਤੀ ਵਿਚ ਸ਼ਾਮਲ ਹੋ ਕੇ ਕਿਸਾਨਾਂ ਨੂੰ ਦਹਾਕਿਆਂ ਤੋਂ ਹਨੇਰੇ ਅਤੇ ਗਰੀਬੀ ਵਿਚ ਡੁਬੋਈ ਰੱਖਿਆ, ਅੱਜ ਇਕ ਵਾਰ ਫਿਰ ਇਸ ਇਤਿਹਾਸਕ ਫੈਸਲੇ ਦਾ ਵਿਰੋਧ ਕਰਕੇ ਉਨ੍ਹਾਂ ਨੂੰ ਭੜਕਾਉਣ ਅਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਮੋਦੀ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿਚ ਲਿਆ ਹੈ। ਮੈਂ ਆਪਣੇ ਕਿਸਾਨ ਭਰਾਵਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ, ਜੇ ਕੋਈ ਉਨ੍ਹਾਂ ਦੀ ਸਰਬੋਤਮ ਭਲਾਈ ਬਾਰੇ ਸੋਚਦਾ ਹੈ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਨ। ”
ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ, “ਮੋਦੀ ਸਰਕਾਰ ਦੇ ਇਹ ਖੇਤੀਬਾੜੀ ਸੁਧਾਰ ਸਾਡੇ ਕਿਸਾਨ ਭਰਾਵਾਂ ਨੂੰ ਵਿਚੋਲਿਆਂ ਦੇ ਸ਼ਿਕੰਜੇ ਤੋਂ ਮੁਕਤ ਕਰਾਉਣਗੇ, ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਬਕਾਇਆਂ ਤੋਂ ਵਾਂਝਾ ਰੱਖਿਆ ਹੈ।”
ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਇਨ੍ਹਾਂ ਖੇਤੀਬਾੜੀ ਸੁਧਾਰਾਂ ਰਾਹੀਂ ਕਿਸਾਨ ਆਪਣੇ ਉਤਪਾਦਨ ਨੂੰ ਆਪਣੀ ਇੱਛਾ ਨਾਲ ਜਿਥੇ ਕਿਤੇ ਵੀ ਚਾਹੁਣ, ਢੁਕਵਾਂ ਮੁੱਲ ਹਾਸਲ ਕਰਕੇ ਵੇਚਣ ਦੇ ਯੋਗ ਹੋ ਸਕਣਗੇ, ਇਸ ਨਾਲ ਉਨ੍ਹਾਂ ਦੀ ਆਮਦਨੀ ਵਿੱਚ ਵਾਧਾ ਹੋਏਗਾ।”
ਉਨ੍ਹਾਂ ਕਿਹਾ ਕਿ "ਇੱਥੋਂ ਤੱਕ ਕਿ ਇਸ ਫੈਸਲੇ ਤੋਂ ਬਾਅਦ ਵੀ ਘੱਟੋ ਘੱਟ ਸਮਰਥਨ ਪ੍ਰਣਾਲੀ ਲਾਗੂ ਰਹੇਗੀ ਅਤੇ ਸਰਕਾਰੀ ਖਰੀਦ ਵੀ ਜਾਰੀ ਰਹੇਗੀ"।
ਰਾਜ ਸਭਾ ਨੇ ਕੱਲ ਕਿਸਾਨ ਉਤਪਾਦਨ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਬਿੱਲ, 2020 ਅਤੇ ਕਿਸਾਨ (ਸ਼ਕਤੀਕਰਨ ਅਤੇ ਸੁਰੱਖਿਆ) ਮੁੱਲ ਅਸ਼ੋਰੈਂਸ ਸਹਿਮਤੀ ਅਤੇ ਖੇਤੀ ਸੇਵਾਵਾਂ ਬਿੱਲ, 2020 ਪਾਸ ਕਰ ਦਿੱਤਾ। ਲੋਕ ਸਭਾ ਵੱਲੋਂ ਇਹ ਦੋਵੇਂ ਬਿੱਲ ਪਹਿਲਾਂ ਹੀ ਪਾਸ ਕੀਤੇ ਜਾ ਚੁੱਕੇ ਹਨ।
ਦ ਫਾਰਮਰਜ਼ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ (ਪ੍ਰੋਮੋਸ਼ਨ ਐਂਡ ਫੈਸੀਲੀਟੈਸ਼ਨ) ਬਿੱਲ, 2020 ਇਕ ਵਾਤਾਵਰਣ ਪ੍ਰਣਾਲੀ ਦੀ ਸਥਾਪਨਾ ਦੀ ਮੰਗ ਕਰਦਾ ਹੈ ਜਿਥੇ ਕਿਸਾਨ ਅਤੇ ਵਪਾਰੀ ਕਿਸਾਨਾਂ ਦੀਆਂ ਉਪਜ ਦੀ ਢੁਕਵੇਂ ਮੁੱਲ ਤੇ ਵਿਕਰੀ ਅਤੇ ਖਰੀਦ ਦਾ ਆਨੰਦ ਮੁਕਾਬਲੇਬਾਜ਼ੀ ਦੇ ਵੈਕਲਪਿਕ ਵਪਾਰ ਚੈਨਲਾਂ ਰਾਹੀਂ, ਆਪਣੀ ਇੱਛਾ ਦੀ ਆਜ਼ਾਦੀ ਨਾਲ ਮਣਾ ਜਿਸ ਨਾਲ ਇੱਕ ਕਾਰਗਰ, ਪਾਰਦਰਸ਼ੀ ਅਤੇ ਰਾਜ ਅੰਦਰ ਤੇ ਰਾਜ ਤੋਂ ਬਾਹਰ ਬਿਨਾਂ ਰੁਕਾਵਟ ਵਪਾਰ ਨੂੰ ਪ੍ਰਫੁੱਲਤ ਕੀਤਾ ਜਾ ਸਕੇ।
ਦ ਫਾਰਮਰਜ਼ (ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ) ਮੁੱਲ ਐਸਯੌਰੈਂਸ ਅਤੇ ਫਾਰਮ ਸਰਵਿਸਿਜ਼ ਬਿੱਲ, 2020 ਖੇਤੀ ਸਮਝੌਤਿਆਂ 'ਤੇ ਰਾਸ਼ਟਰੀ ਢਾਂਚੇ ਦੀ ਵਿਵਸਥਾ ਮੁਹਈਆ ਕਰਾਉਣ ਦੀ ਮੰਗ ਕਰਦਾ ਹੈ ਜੋ ਕਿਸਾਨਾਂ ਨੂੰ ਖੇਤੀ-ਵਪਾਰਕ ਫਰਮਾਂ, ਪ੍ਰੋਸੈਸਰਾਂ, ਥੋਕ ਵਿਕਰੇਤਾਵਾਂ, ਬਰਾਮਦਕਾਰਾਂ ਜਾਂ ਵੱਡੇ ਰਿਟੇਲਰਾਂ ਨਾਲ ਖੇਤੀ ਸੇਵਾਵਾਂ ਲਈ ਉਨ੍ਹਾਂ ਦਾ ਸ਼ਕਤੀਕਰਨ ਤੇ ਸੁਰੱਖਿਆ ਕਰਦਾ ਹੈ ਅਤੇ ਭਵਿੱਖ ਵਿੱਚ ਕਰਦਾ ਹੈ ਅਤੇ ਭਵਿੱਖ ਦੇ ਖੇਤੀਬਾੜੀ ਉਤਪਾਦਾਂ ਦੀ ਵਿਕਰੀ ਇਕ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਅਤੇ ਇਸ ਨਾਲ ਜੁੜੇ ਮਾਮਲਿਆਂ ਜਾਂ ਅਚਨਚੇਤੀ ਮਾਮਲਿਆਂ ਲਈ ਆਪਸੀ ਸਹਿਮਤੀ ਨਾਲ ਮਿਹਨਤਾਨਾ ਮੁੱਲ ਢਾਂਚਾ ਮੁਹਈਆ ਕਰਵਾਉਂਦਾ ਹੈ।
https://twitter.com/AmitShah/status/1307669495901687812?s=20
https://twitter.com/AmitShah/status/1307669649631322112?s=20
https://twitter.com/AmitShah/status/1307669856955768834?s=20
---------------------------------------------------------
ਐਨਡਬਲਯੂ/ਆਰਕੇ\ਪੀਕੇ/ਡੀਡੀਡੀ
(Release ID: 1658794)
Visitor Counter : 109