ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਲਗਾਤਾਰ 6ਵੇਂ ਦਿਨ ਸਿਹਤਯਾਬ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਕੋਰੋਨਾ ਦੇ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਸਥਿਰ ਰੁਝਾਨ ਦਰਜ ਕੀਤਾ ਹੈ
13 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੇਂ ਪੁਸ਼ਟੀ ਵਾਲੇ ਕੇਸਾਂ ਤੋਂ ਸਿਹਤਯਾਬ ਕੇਸ ਵਧੇਰੇ ਹਨ
74% ਨਵੇਂ ਸਿਹਤਯਾਬ ਕੇਸ 10 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਦਰਜ ਕੀਤੇ ਗਏ ਹਨ
Posted On:
24 SEP 2020 11:12AM by PIB Chandigarh
ਭਾਰਤ ਦੀਆਂ ਕੇਂਦਰਿਤ ਰਣਨੀਤੀਆਂ ਤੇ ਪ੍ਰਭਾਵਸ਼ਾਲੀ ਲੋਕ ਉਪਾਵਾਂ ਕਾਰਨ ਦੇਸ਼ ਵਿੱਚ ਸਿਹਤਯਾਬ ਮਰੀਜ਼ਾਂ ਦੀ ਗਿਣਤੀ ਵਿੱਚ ਜ਼ਬਰਦਸਤ ਉਛਾਲ ਆਇਆ ਹੈ ।
ਪਿਛਲੇ 6 ਦਿਨਾਂ ਤੋਂ ਲਗਾਤਾਰ ਭਾਰਤ ਵਿੱਚ ਸਿਹਤਯਾਬ ਮਰੀਜ਼ਾਂ ਦੀ ਗਿਣਤੀ ਨਵੇਂ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ ਤੋਂ ਵਧੇਰੇ ਹੈ । ਇਹ ਟੈਸਟਿੰਗ , ਟਰੇਸਿੰਗ , ਇਲਾਜ , ਨਿਗਰਾਨੀ ਤੇ ਸਪਸ਼ਟ ਸੁਨੇਹਾਂ ਤੇ ਧਿਆਨ ਕੇਂਦਰਿਤ ਕਰਨ ਦਾ ਸਿੱਟਾ ਹੈ , ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕੱਲ੍ਹ 7 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੀਟਿੰਗ ਵਿੱਚ ਉਜਾਗਰ ਕੀਤਾ ਸੀ ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 87,374 ਮਰੀਜ਼ ਸਿਹਤਯਾਬ ਹੋਏ ਹਨ , ਜਦਕਿ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 86,508 ਹੈ । ਇਸ ਦੇ ਨਾਲ ਕੋਰੋਨਾ ਤੋਂ ਸਿਹਤਯਾਬ ਮਰੀਜ਼ਾਂ ਦੀ ਕੁੱਲ ਗਿਣਤੀ 46.7 ਲੱਖ (46,74,987) ਹੋ ਗਈ ਹੈ । ਸਿਹਤਯਾਬ ਦਰ ਵੀ 81.55% ਤੋਂ ਪਾਰ ਹੋ ਗਈ ਹੈ ।
ਜਿਵੇਂ ਭਾਰਤ ਵਿੱਚ ਸਿਹਤਯਾਬ ਮਰੀਜ਼ਾਂ ਦੀ ਗਿਣਤੀ ਨਵੇਂ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ ਤੋਂ ਵਧੇਰੇ ਦਰਜ ਕੀਤੀ ਗਈ ਹੈ , ਇਸ ਨਾਲ ਸਿਹਤਯਾਬ ਅਤੇ ਐਕਟਿਵ ਕੇਸਾਂ ਵਿੱਚ ਪਾੜਾ ਲਗਾਤਾਰ ਵੱਧ ਰਿਹਾ ਹੈ । ਸਿਹਤਯਾਬ ਮਾਮਲੇ (46,74,987) ਐਕਟਿਵ ਮਾਮਲਿਆਂ (9,66,382) ਤੋਂ ਤਕਰੀਬਨ 37 ਲੱਖ ਜਿ਼ਆਦਾ ਹਨ । ਇਸ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਕੁੱਲ ਪਾਜ਼ੀਟਿਵ ਕੇਸਾਂ ਦੇ ਮਾਤਰ 16.86% ਹੀ ਐਕਟਿਵ ਕੇਸ ਹਨ ਅਤੇ ਇਹ ਹੌਲੀ ਹੌਲੀ ਘੱਟਣ ਵਾਲੇ ਰਸਤੇ ਤੇ ਹਨ ।
ਰਾਸ਼ਟਰੀ ਅਗਵਾਈ ਕਾਰਨ 13 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੇਂ ਪੁਸ਼ਟੀ ਵਾਲੇ ਕੇਸਾਂ ਤੋਂ ਸਿਹਤਯਾਬ ਕੇਸ ਵੱਡੀ ਗਿਣਤੀ ਵਿੱਚ ਦਰਜ ਕੀਤੇ ਗਏ ਹਨ ।
ਤਕਰੀਬਨ 74% ਨਵੇਂ ਸਿਹਤਯਾਬ ਮਾਮਲੇ 10 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਾਏ ਗਏ ਹਨ । ਮਹਾਰਾਸ਼ਟਰ ਇਹਨਾਂ ਮਾਮਲਿਆਂ ਵਿੱਚ ਵੀ ਲਗਾਤਾਰ ਤੀਜੇ ਦਿਨ 19,476 ਮਾਮਲਿਆਂ (22.3%) ਨਾਲ ਅੱਗੇ ਚੱਲ ਰਿਹਾ ਹੈ ।
ਇਹ ਲਗਾਤਾਰ ਮਿਲ ਰਹੇ ਉਤਸ਼ਾਹਜਨਕ ਨਤੀਜੇ ਕੇਂਦਰ ਸਰਕਾਰ ਦੀ ਅਗਵਾਈ ਵਾਲੀ ਕਾਰਜਸ਼ੀਲ ਰਣਨੀਤੀ ਟੈਸਟ , ਟਰੈਕ ਅਤੇ ਟਰੀਟ ਨਾਲ ਹੀ ਸੰਭਵ ਹੋਇਆ ਹੈ । ਇਸ ਨੀਤੀ ਤਹਿਤ ਵਾਇਰਸ ਦਾ ਪਿੱਛਾ ਕਰੋ , ਪਹੁੰਚ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ । ਇਹ ਸਾਰਾ ਕੁਝ ਕੇਂਦਰ ਵੱਲੋਂ ਸਟੈਂਡਰ ਆਫ ਕੇਅਰ ਪ੍ਰੋਟੋਕੋਲ ਜਾਰੀ ਕਰਕੇ ਕੰਮਾਂ , ਜਲਦੀ ਪਛਾਣ ਕਰਕੇ ਅਤੇ ਜ਼ਬਰਦਸਤ ਟੈਸਟਿੰਗ , ਫੌਰੀ ਤੌਰ ਤੇ ਨਿਗਰਾਨੀ ਅਤੇ ਟਰੈਕਿੰਗ ਦੇ ਨਾਲ ਨਾਲ ਮਿਆਰੀ ਮੈਡੀਕਲ ਦੇਖਭਾਲ ਨਾਲ ਸਿਹਤਯਾਬ ਕੇਸਾਂ ਦੀ ਗਿਣਤੀ ਦਾ ਵਧਣਾ ਸੰਭਵ ਹੋ ਸਕਿਆ ਹੈ ।
ਐੱਮ ਵੀ / ਐੱਸ ਜੇ /
(Release ID: 1658717)
Visitor Counter : 184
Read this release in:
Malayalam
,
English
,
Urdu
,
Hindi
,
Marathi
,
Manipuri
,
Bengali
,
Gujarati
,
Tamil
,
Telugu
,
Kannada