ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਪ੍ਰਧਾਨ ਮੰਤਰੀ ਸਵਨਿਧੀ ਸਕੀਮ ਅਧੀਨ 15 ਲੱਖ ਤੋਂ ਵੱਧ ਕਰਜ਼ਾ ਬਿਨੈ ਪੱਤਰ ਪ੍ਰਾਪਤ ਹੋਏ

5.5 ਲੱਖ ਤੋਂ ਵੱਧ ਕਰਜ਼ੇ ਮਨਜ਼ੂਰ ਕੀਤੇ ਗਏ
ਤਕਰੀਬਨ 2 ਲੱਖ ਕਰਜ਼ੇ ਵੰਡੇ ਗਏ
ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਵੱਲੋਂ ਇਸਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਲਈ ਕਰਜ਼ਾ ਪ੍ਰਵਾਨਗੀ ਪ੍ਰਕ੍ਰਿਆ ਦੀ ਸਹਾਇਤਾ ਲਈ ਸਾਫਟਵੇਅਰ ਵਿਕਸਿਤ ਕੀਤਾ

Posted On: 24 SEP 2020 1:22PM by PIB Chandigarh

ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਆਤਮਨਿਰਭਰ ਨਿਧੀ (ਪ੍ਰਧਾਨ ਮੰਤਰੀ ਸਵਨਿਧੀ) ਯੋਜਨਾ ਦੇ ਤਹਿਤ ਹੁਣ ਤੱਕ 15 ਲੱਖ ਤੋਂ ਵੱਧ ਕਰਜ਼ਾ ਬਿਨੈ ਪੱਤਰ ਪ੍ਰਾਪਤ ਹੋਏ ਹਨ। ਇਨ੍ਹਾਂ ਵਿਚੋਂ 5.5 ਲੱਖ ਤੋਂ ਵੱਧ ਬਿਨੈ ਪੱਤਰਾਂ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਹਨ ਅਤੇ ਤਕਰੀਬਨ 2 ਲੱਖ ਕਰਜ਼ੇ ਵੰਡੇ ਗਏ ਹਨ। ਹਾਊਸਿੰਗ ਅਤੇ ਸ਼ਹਿਰੀ ਮਾਮਲੇ ਬਾਰੇ ਮੰਤਰਾਲਾ ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਆਤਮਨਿਰਭਰ ਨਿਧੀ (ਪ੍ਰਧਾਨ ਮੰਤਰੀ ਸਵਨੀਧੀ) ਸਕੀਮ ਨੂੰ ਲਾਗੂ ਕਰ ਰਿਹਾ ਹੈ ਤਾਂ ਜੋ 50 ਲੱਖ ਸਟ੍ਰੀਟ ਵੈਂਡਰਾਂ ਨੂੰ ਕੋਵਿਡ -19 ਤਾਲਾਬੰਦੀਆਂ ਤੋਂ ਬਾਅਦ ਆਪਣੇ ਕਾਰੋਬਾਰਾਂ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਕੰਮਕਾਜੀ ਪੂੰਜੀ ਕਰਜੇ ਦੀ ਸਹੂਲਤ ਦਿੱਤੀ ਜਾ ਸਕੇ।


 

ਕਰਜ਼ਾ ਪ੍ਰਵਾਨਗੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਰਿਣਦਾਤਾਵਾਂ ਨੂੰ ਕੰਮਕਾਜੀ ਆਸਾਨੀ ਅਰਥਾਤ ਈਜ਼ ਆਫ਼ ਆਪ੍ਰੇਸ਼ਨ ਮੁਹਈਆ ਕਰਵਾਉਣ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਅਜਿਹੇ ਬਿਨੈ ਪੱਤਰਾਂ ਨੂੰ ਸਿੱਧੇ ਹੀ ਬੈਂਕ ਸ਼ਾਖਾਵਾਂ ਨੂੰ ਭੇਜਿਆ ਜਾਵੇਗਾ ਜਿਨ੍ਹਾਂ ਵਿੱਚ ਵੈਂਡਰ ਨੂੰ ਇੱਕ ਤਰਜੀਹੀ ਰਿਣਦਾਤਾ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਜਾਂ ਫੇਰ ਉਸ ਮਾਮਲੇ ਵਿੱਚ ਜਿੱਥੇ ਵੈਂਡਰ ਦਾ ਬੱਚਤ ਬੈਂਕ ਖਾਤਾ ਹੈ ਪਰ ਉਸਨੂੰ ਤਰਜੀਹੀ ਰਿਣਦਾਤਾ ਵਜੋਂ ਨਹੀਂ ਦਰਸਾਇਆ ਗਿਆ ਹੈ। ਇਸ ਪ੍ਰਕ੍ਰਿਆ ਤੋਂ ਮਨਜ਼ੂਰ ਕੀਤੇ ਕਰਜ਼ਿਆਂ ਦੀ ਸੰਖਿਆ ਨੂੰ ਹੁਲਾਰਾ ਦੇਣ ਅਤੇ ਕਰਜ਼ੇ ਦੀ ਵੰਡ ਲਈ ਸਮਾਂ ਘਟਾਉਣ ਦੀ ਭਾਰੀ ਉਮੀਦ ਕੀਤੀ ਜਾਂਦੀ ਹੈ।

ਉਪਰੋਕਤ ਜ਼ਿਕਰ ਕੀਤੀ ਪ੍ਰਕਿਰਿਆ ਦੀ ਸਹੂਲਤ ਲਈ ਇਕ ਸਾੱਫਟਵੇਅਰ ਤਿਆਰ ਕੀਤਾ ਗਿਆ ਹੈ, ਜਿਸਨੂੰ 11 ਸਤੰਬਰ, 2020 ਨੂੰ ਕਾਰਜਸ਼ੀਲ ਬਣਾਇਆ ਗਿਆ ਸੀ। ਲਗਭਗ 3 ਲੱਖ ਬਿਨੈ ਪੱਤਰ ਇਸ ਸਾੱਫਟਵੇਅਰ ਦੀ ਵਰਤੋਂ ਕਰਦਿਆਂ ਬੈਂਕਾਂ ਵਿਚ ਭੇਜੇ ਜਾਣਗੇ। ਇਸ ਤੋਂ ਬਾਅਦ, ਬਿਨੈ-ਪੱਤਰਾਂ ਨੂੰ ਰੋਜ਼ਾਨਾ ਦੇ ਅਧਾਰ ਤੇ ਤਰਜੀਹੀ ਰਿਣਦਾਤਾਵਾਂ ਵੱਲ ਭੇਜਿਆ ਜਾਵੇਗਾ ਅਤੇ ਜਿੱਥੇ ਕਿਸੇ ਤਰਜੀਹੀ ਰਿਣਦਾਤਾ ਨੂੰ ਨਹੀ ਦਰਸਾਇਆ ਆਗਿਆ ਹੈ, ਉੱਥੇ ਇਹ ਹਫਤਾਵਾਰੀ ਆਧਾਰ ਤੇ ਭੇਜੇ ਜਾਣਗੇ।

ਇਨ੍ਹਾਂ ਉਪਰਾਲਿਆਂ ਨਾਲ ਉਧਾਰ ਸੰਸਥਾਵਾਂ ਵੱਲੋਂ ਪ੍ਰਧਾਨ ਮੰਤਰੀ ਸਵਨਿਧੀ ਸਕੀਮ ਨੂੰ ਲਾਗੂ ਕਰਨ ਵਿਚ ਤੇਜ਼ੀ ਲਿਆਉਣ ਅਤੇ ਸਟ੍ਰੀਟ ਵੈਂਡਰਾਂ ਨੂੰ ਸਕੀਮ ਦੇ ਲਾਭ ਪਹੁੰਚਣ ਅਤੇ ਉਨ੍ਹਾਂ ਦੇ ਆਤਮ ਨਿਰਭਰ ਬਣਨ ਦੀ ਉਮੀਦ ਕੀਤੀ ਜਾਂਦੀ ਹੈ।

 

-------------------------------------------------------------------------

ਆਰਜੇ / ਐਨਜੀ




(Release ID: 1658714) Visitor Counter : 227