ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਿਰਤ ਸੁਧਾਰ ਬਿਲਾਂ ਦੇ ਪਾਸ ਹੋਣ ਦੀ ਸ਼ਲਾਘਾ ਕੀਤੀ; ਕਿਹਾ ਕਿ ਕਿਰਤ ਸੁਧਾਰ ਕਾਮਿਆਂ ਦੀ ਸਲਾਮਤੀ ਸੁਨਿਸ਼ਚਿਤ ਕਰਨਗੇ ਤੇ ਅਰਥਵਿਵਸਥਾ ਨੂੰ ਹੁਲਾਰਾ ਦੇਣਗੇ

Posted On: 23 SEP 2020 8:57PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਵਿੱਚ ਕਿਰਤ ਸੁਧਾਰਾਂ ਬਾਰੇ ਬਿਲਾਂ ਦੇ ਪਾਸ ਹੋਣ ਦੀ ਸ਼ਲਾਘਾ ਕੀਤੀ।

 

ਟਵੀਟਾਂ ਦੀ ਇੱਕ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ‘ਚਿਰਾਂ ਤੋਂ ਉਡੀਕੇ ਜਾ ਰਹੇ ਇਨ੍ਹਾਂ ਕਿਰਤ ਸੁਧਾਰਾਂ ਨੂੰ ਸੰਸਦ ਨੇ ਪਾਸ ਕਰ ਦਿੱਤਾ ਹੈ। ਇਹ ਸੁਧਾਰ ਸਾਡੇ ਸਖ਼ਤ ਮਿਹਨਤੀ ਕਾਮਿਆਂ ਦੀ ਸਲਾਮਤੀ ਸੁਨਿਸ਼ਚਿਤ ਕਰਨਗੇ ਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ। ਉਹ ਘੱਟ ਤੋਂ ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨਦੀਆਂ ਵੀ ਰੋਸ਼ਨ ਉਦਾਹਰਣਾਂ ਹਨ।

 

ਨਵਾਂ ਕਿਰਤ ਜ਼ਾਬਤਾ ਘੱਟੋਘੱਟ ਉਜਰਤਾਂ ਤੇ ਸਮੇਂਸਿਰ ਤਨਖਾਹਾਂ ਦੇ ਭੁਗਤਾਨ ਦਾ ਸਰਬਵਿਆਪੀਕਰਣ ਕਰਦਾ ਹੈ ਅਤੇ ਕਾਮਿਆਂ ਦੀ ਕਿੱਤਾਮੁਖੀ ਸੁਰੱਖਿਆ ਨੂੰ ਤਰਜੀਹ ਦਿੰਦਾ ਹੈ। ਇਨ੍ਹਾਂ ਸੁਧਾਰਾਂ ਨਾਲ ਕੰਮਕਾਜ ਦਾ ਇੱਕ ਬਿਹਤਰ ਮਾਹੌਲ ਬਣੇਗਾ, ਜਿਸ ਨਾਲ ਆਰਥਿਕ ਵਿਕਾਸ ਦੀ ਰਫ਼ਤਾਰ ਵਿੱਚ ਵਾਧਾ ਹੋਵੇਗਾ।

 

ਕਿਰਤ ਸੁਧਾਰ ਕਾਰੋਬਾਰ ਕਰਨਾ ਅਸਾਨਬਣਾਉਣਗੇ। ਇਹ ਭਵਿੱਖਮੁਖੀ ਬਿਲ ਪਾਲਣਾ, ਲਾਲਫ਼ੀਤਾਸ਼ਾਹੀ ਅਤੇ ਇੰਸਪੈਕਟਰ ਰਾਜ ਨੂੰ ਘਟਾ ਕੇ ਉੱਦਮਾਂ ਨੂੰ ਮਜ਼ਬੂਤ ਬਣਾਉਣਗੇ। ਇਹ ਸੁਧਾਰ ਕਾਮਿਆਂ ਅਤੇ ਉਦਯੋਗ ਦੋਵਾਂ ਦੀ ਬਿਹਤਰੀ ਲਈ ਟੈਕਨੋਲੋਜੀ ਦੀ ਤਾਕਤ ਦੀ ਵਰਤੋਂ ਵੀ ਕਰਨਗੇ।

 

https://twitter.com/narendramodi/status/1308776451974467584

 

https://twitter.com/narendramodi/status/1308776453991854080

 

https://twitter.com/narendramodi/status/1308776456697212931

 

****

 

ਵੀਆਰਆਰਕੇ/ਕੇਪੀ



(Release ID: 1658397) Visitor Counter : 110