ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੋਵਿਡ 19 ਸੰਕਟ ਸਮੇਂ ਅਨਾਜ ਦੀ ਵੰਡ

Posted On: 23 SEP 2020 1:31PM by PIB Chandigarh

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਗਰੀਬ ਪੱਖੀ ਪੀ ਐੱਮ ਜੀ ਕੇ ਵਾਈ-I) ਦੇ ਪਹਿਲੇ ਪੜਾਅ ਤਹਿਤ ਵਿਭਾਗ ਨੇ 30 ਮਾਰਚ 2020 ਨੂੰ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੁੱਲ 121 ਲੱਖ ਮੀਟ੍ਰਿਕ ਟਨ ਅਨਾਜ ਦਿੱਤਾ ਸੀ ਰਾਸ਼ਟਰੀ ਅਨਾਜ ਸੁਰੱਖਿਆ ਐਕਟ 2013 (ਐੱਨ ਐੱਫ ਐੱਸ 2013) ਦੇ ਤਹਿਤ ਲਾਭਪਾਤਰੀਆਂ ਨੂੰ ਤਿੰਨ ਮਹੀਨੇ ਦੀ ਮਿਆਦ ਦੇ ਲਈ ਅਪ੍ਰੈਲ ਤੋਂ ਜੂਨ 2020 ਤੱਕ ਮੁਫ਼ਤ ਵੰਡਣ ਲਈ ਇਹ ਅਨਾਜ ਦਿੱਤਾ ਗਿਆ ਸੀ ਵਿਭਾਗ ਦੀਆਂ ਉਪਲਬੱਧ ਰਿਪੋਰਟਾਂ ਦੇ ਅਨੁਸਾਰ 94% ਔਸਤ ਅਨਾਜ ਇਹਨਾਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਇਹਨਾਂ ਤਿੰਨਾਂ ਮਹੀਨਿਆਂ ਦੌਰਾਨ ਹਰੇਕ ਮਹੀਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਵੰਡਿਆ ਸੀ ਜੁਲਾਈ ਵਿੱਚ ਇਸ ਸਕੀਮ ਨੂੰ ਹੋਰ ਪੰਜ ਮਹੀਨਿਆਂ (ਜੁਲਾਈ ਤੋਂ ਨਵੰਬਰ 2020 ਤੱਕ) ਵਧਾ ਦਿੱਤਾ ਗਿਆ ਸੀ ਅਤੇ ਇਸ ਯੋਜਨਾ ਦੇ ਦੂਜੇ ਪੜਾਅ ਤਹਿਤ ਵਿਭਾਗ ਨੇ 08 ਜੁਲਾਈ 2020 ਨੂੰ ਲਗਭਗ 201 ਐੱਲ ਐੱਮ ਟੀ ਅਨਾਜ ਮੁਫ਼ਤ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 5 ਮਹੀਨਿਆਂ ਲਈ ਦਿੱਤਾ ਸੀ ਹੁਣ ਤੱਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਪੜਾਅ—2 ਤਹਿਤ ਜਿਵੇਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਜਾਣਕਾਰੀ ਦਿੱਤੀ ਹੈ ਜੁਲਾਈ ਵਿੱਚ 90% ਅਤੇ ਅਗਸਤ ਵਿੱਚ 85% ਅਨਾਜ ਵੰਡਿਆ ਗਿਆ , ਜਦਕਿ ਸਤੰਬਰ ਵਿੱਚ ਕਰੀਬ 20% ਅਨਾਜ ਵੰਡਿਆ ਗਿਆ ਹੈ

 

ਟਾਰਗੇਟੇਡ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਸੁਧਾਰਾਂ ਤਹਿਤ ਵਿਭਾਗ ਦੇਸ਼ ਵਿਆਪੀ ਪੋਰਟੇਬਿਲਟੀ ਦੇ ਮੰਤਵ ਨਾਲ ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਸਕੀਮ ਲਾਗੂ ਕਰ ਰਿਹਾ ਹੈ ਤਾਂ ਜੋ ਪ੍ਰਵਾਸੀ ਰਾਸ਼ਨ ਕਾਰਡ ਵਾਲੇ ਨੈਸ਼ਨਲ ਫੂਡ ਸਿਕਿਓਰਿਟੀ ਐਕਟ ਤਹਿਤ ਅਸਾਨੀ ਨਾਲ ਜਨਤਕ ਵੰਡ ਪ੍ਰਣਾਲੀ ਰਾਹੀਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਅਨਾਜ ਲੈ ਸਕਣ ਅਤੇ ਆਪਣੀ ਮਰਜ਼ੀ ਨਾਲ ਇਲੈਕਟ੍ਰੋਨਿਕ ਪੁਆਇੰਟ ਆਫ ਸੇਲ ਜੋ ਫੇਅਰ ਪ੍ਰਾਈਜ਼ ਸ਼ਾਪ ਤੇ ਉਪਲਬੱਧ ਹੋਵੇਗਾ ਤੋਂ ਲੈ ਸਕਣ ਇਸ ਲਈ ਉਹਨਾਂ ਨੂੰ ਆਪਣਾ ਮੌਜੂਦਾ ਰਾਸ਼ਨ ਕਾਰਡ ਵਰਤਣ ਲਈ ਬਾਇਓਮੀਟ੍ਰਿਕ / ਆਧਾਰ ਅਧਾਰਿਤ ਪ੍ਰਮਾਣਿਕਤਾ ਦੇ ਕੇ ਅਨਾਜ ਲੈ ਸਕਦੇ ਹਨ ਅਜੇ ਤੱਕ ਇਹ ਸਹੂਲਤ 26 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 65 ਕਰੋੜ ਲਾਭਪਾਤਰੀਆਂ ਜੋ ਦੇਸ਼ ਵਿੱਚ ਐੱਨ ਐੱਫ ਐੱਸ ਵਸੋਂ ਦਾ 80% ਉਪਲਬੱਧ ਹੈ ਕੋਵਿਡ 19 ਸੰਕਟ ਦੇ ਮੱਦੇਨਜ਼ਰ ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਯੋਜਨਾ ਨੂੰ ਆਤਮ ਨਿਰਭਰ ਭਾਤਰ ਦਾ ਇੱਕ ਅਨਿਖੜਵਾਂ ਹਿੱਸਾ ਬਣਾਇਆ ਗਿਆ ਹੈ

 

ਇਹ ਜਾਣਕਾਰੀ ਖ਼ਪਤਕਾਰ ਮਾਮਲੇ , ਖੁਰਾਕ ਤੇ ਜਨਤਕ ਵੰਡ ਮੰਤਰਾਲਾ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਦਾਨਵੇ ਰਾਓਸਾਹੇਬ ਦਾਦਾਰਾਓ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ


ਪੀ ਐੱਸ / ਐੱਸ ਜੀ / ਐੱਮ ਐੱਸ



(Release ID: 1658244) Visitor Counter : 174