ਸਿੱਖਿਆ ਮੰਤਰਾਲਾ

ਰਾਜ ਸਭਾ ਨੇ ਅੱਜ ਇੰਡੀਅਨ ਇੰਸਟੀਚਿਊਟਸ ਆਫ ਇਨਫੋਰਮੇਸ਼ਨ ਟੈਕਨੋਲੋਜੀ ਲਾਅਸ (ਅਮੈਂਡਮੈਂਟ) ਬਿੱਲ, 2020 ਪਾਸ ਕੀਤਾ

ਇਸ ਬਿੱਲ ਤਹਿਤ ਜਨਤਕ ਤੇ ਨਿਜੀ ਸਾਂਝੀਵਾਲਤਾ ਰਾਹੀਂ ਸੂਰਤ , ਭੋਪਾਲ , ਭਾਗਲਪੁਰ , ਅਗਰਤਲਾ ਅਤੇ ਰਾਇਚਰ ਦੇ ਪੰਜ ਆਈ ਆਈ ਟੀਜ਼ ਨੂੰ ਰਾਸ਼ਟਰੀ ਮਹੱਤਵ ਦੀਆਂ ਸੰਸਥਾਵਾਂ ਐਲਾਨਿਆ ਗਿਆ : ਸਿੱਖਿਆ ਮੰਤਰੀ

Posted On: 22 SEP 2020 3:21PM by PIB Chandigarh

ਰਾਜ ਸਭਾ ਨੇ ਅੱਜ ਇੰਡੀਅਨ ਇੰਸਟੀਚਿਊਟਸ ਆਫ ਇਨਫੋਰਮੇਸ਼ਨ ਟੈਕਨੋਲੋਜੀ ਲਾਅਸ (ਅਮੈਂਡਮੈਂਟ) ਬਿੱਲ , 2020 ਪਾਸ ਕਰ ਦਿੱਤਾ ਹੈ ਇੰਡੀਅਨ ਇੰਸਟੀਚਿਊਟਸ ਆਫ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2014 ਅਤੇ ਇੰਡੀਅਨ ਇੰਸਟੀਚਿਊਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਐਕਟ (ਜਨਤਕ ਤੇ ਨਿਜੀ ਸਾਂਝੀਵਾਲਤਾ) ਐਕਟ 2017 — ਇਹ ਦੋਵੇਂ ਐਕਟ ਭਾਰਤ ਸਰਕਾਰ ਦੀਆਂ ਵਿਲੱਖਣ ਪਹਿਲਕਦਮੀਆਂ ਨੇ , ਜੋ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਇਨਫੋਰਮੇਸ਼ਨ ਤਕਨਾਲੋਜੀ ਦੇ ਵਿਸ਼ੇ ਵਿੱਚ ਜਾਣਕਾਰੀ ਪ੍ਰਦਾਨ ਕਰਦੀਆਂ ਹਨ ਇੰਡੀਅਨ ਇੰਸਟੀਚਿਊਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਲਾਅਸ (ਅਮੈਂਡਮੈਂਟ) ਬਿੱਲ 2020 ਲੋਕ ਸਭਾ ਨੇ 20 ਮਾਰਚ 2020 ਨੂੰ ਪਾਸ ਕਰ ਦਿੱਤਾ ਸੀ


ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲਨਿਸ਼ੰਕਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਹੈ , ਜਿਹਨਾਂ ਦੀ ਅਗਵਾਈ ਵਿੱਚ ਇੰਡੀਅਨ ਇੰਸਟੀਚਿਊਟਸ ਆਫ ਇਨਫੋਰਮੇਸ਼ਨ ਟੈਕਨੋਲੋਜੀ ਲਾਅਸ (ਅਮੈਂਡਮੈਂਟ) ਬਿੱਲ 2020 ਅੱਜ ਰਾਜ ਸਭਾ ਵਿੱਚ ਪਾਸ ਹੋਇਆ ਹੈ ਉਹਨਾਂ ਨੇ ਇਸ ਬਿੱਲ ਦੇ ਪਾਸ ਹੋਣ ਵਿੱਚ ਸਦਨ ਦੇ ਮੈਂਬਰਾਂ ਦੀ ਹਮਾਇਤ ਲਈ ਉਹਨਾਂ ਦਾ ਧੰਨਵਾਦ ਕੀਤਾ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇਹ ਬਿੱਲ ਦੇਸ਼ ਵਿੱਚ ਨਵੇਂ ਢੰਗ ਤਰੀਕੇ ਤੇ ਗੁਣਵਤਾ ਦੇ ਤਰੀਕਿਆਂ ਰਾਹੀਂ ਜਾਣਕਾਰੀ ਤੇ ਤਕਨਾਲੋਜੀ ਵਿਸ਼ੇ ਦੇ ਪ੍ਰਸਾਰ ਲਈ ਆਈ ਆਈ ਟੀਜ਼ ਨੂੰ ਉਤਸ਼ਾਹਿਤ ਕਰੇਗਾ ਇੰਡੀਅਨ ਇੰਸਟੀਚਿਊਟਸ ਆਫ ਇਨਫੋਰਮੇਸ਼ਨ ਟੈਕਨੋਲੋਜੀ ਲਾਅਸ (ਅਮੈਂਡਮੈਂਟ) ਬਿੱਲ 2014 ਅਤੇ 2017 ਦੇ ਐਕਟਾਂ ਵਿੱਚ ਤਰਮੀਮ ਕਰੇਗਾ ਮੰਤਰੀ ਨੇ ਕਿਹਾ, ਇਹ ਬਿੱਲ ਪਬਲਿਕ ਪ੍ਰਾਈਵੇਟ ਪਾਰਟਨਰਸਿ਼ੱਪ ਤਹਿਤ ਪੰਜ ਆਈ ਆਈ ਟੀਜ਼ ਜੋ ਸੂਰਤ , ਭੋਪਾਲ , ਭਾਗਲਪੁਰ , ਅਗਰਤਲਾ ਅਤੇ ਰਾਇਚਰ ਵਿੱਚ ਸਥਿਤ ਹੈ ਨੂੰ ਵਿਧਾਨਿਕ ਦਰਜਾ ਦੇ ਕੇ ਰਾਸ਼ਟਰੀ ਮਹੱਤਵ ਦੀਆਂ ਸੰਸਥਾਵਾਂ ਐਲਾਨੇਗਾ ਇਸ ਤੋਂ ਇਲਾਵਾ ਆਈ ਆਈ ਟੀ (ਪੀ ਪੀ ਪੀ ) ਐਕਟ 2017 ਤਹਿਤ 15 ਆਈ ਆਈ ਟੀਜ਼ ਪਹਿਲਾਂ ਹੀ ਹੋਂਦ ਵਿੱਚ ਹਨ 
ਸ਼੍ਰੀ ਪੋਖਰਿਆਲ ਨੇ ਹੋਰ ਕਿਹਾ ਕਿ ਆਈ ਆਈ ਟੀਜ਼ ਲਾਅਸ (ਅਮੈਂਡਮੈਂਟ) ਬਿੱਲ 2020 ਸੰਸਥਾਵਾਂ ਨੂੰ ਬੈਚਲਰ ਆਫ ਤਕਨਾਲੋਜੀ (ਐੱਚ ਟੀ ਟੀ ਪੀ :/ ਬੀ ਟੈੱਕ) , ਮਾਸਟਰ ਆਫ ਤਕਨਾਲੋਜੀ (ਐੱਚ ਟੀ ਟੀ ਪੀ : / ਐੱਮ ਟੈੱਕ) ਅਤੇ ਪੀ ਐੱਚ ਡੀ ਡਿਗਰੀਆਂ ਦੇ ਨਾ ਵਰਤ ਕੇ ਜਿਵੇਂ ਯੂਨੀਵਰਸਿਟੀ ਜਾਂ ਰਾਸ਼ਟਰੀ ਮਹੱਤਵ ਵਾਲੀ ਸੰਸਥਾ ਵੱਲੋਂ ਕਰਨ ਦਾ ਅਧਿਕਾਰ ਦੇਵੇਗਾ ਇਹ ਬਿੱਲ ਸੰਸਥਾਵਾਂ ਵਿੱਚ ਇਨਫੋਰਮੇਸ਼ਨ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਮਜ਼ਬੂਤ ਖੋਜ ਅਧਾਰ ਵਿਕਾਸ ਦੀ ਲੋੜ ਲਈ ਵਿਦਿਆਰਥੀਆਂ ਨੂੰ ਆਕਰਸਿ਼ਤ ਕਰੇਗਾ


ਐੱਮ ਸੀ / ਕੇ ਜੇ / ਕੇ


(Release ID: 1657880) Visitor Counter : 239