ਭਾਰਤ ਚੋਣ ਕਮਿਸ਼ਨ

ਮੀਡੀਆ ਦੇ ਇੱਕ ਹਿੱਸੇ ਦੁਆਰਾ ਅਸਲ ਗਲਤ ਰਿਪੋਰਟਿੰਗ

Posted On: 22 SEP 2020 10:22AM by PIB Chandigarh
ਚੋਣ ਕਮਿਸ਼ਨ ਨੇ ਕਿਹਾ ਹੈ ਕਿ ਮੀਡੀਆ ਦੇ ਇਕ ਹਿੱਸੇ ਨੇ ਮੁੱਖ ਚੋਣ ਕਮਿਸ਼ਨਰ ਸ੍ਰੀ ਸੁਨੀਲ ਅਰੋੜਾ ਵੱਲੋਂ 21 ਸਤੰਬਰ 2020 ਨੂੰ ਨਵੀਂ ਦਿੱਲੀ ਵਿਖੇ ਆਯੋਜਿਤ ਇਕ ਅੰਤਰਰਾਸ਼ਟਰੀ ਵੈਬਿਨਾਰ ਵਿਖੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਦਿੱਤੇ ਬਿਆਨ ਦਾ ਗਲਤ ਅਰਥ ਕੱਢਿਆ ਹੈ ।
 
ਕਮਿਸ਼ਨ ਨੇ ਕਿਹਾ ਹੈ, "ਕਿਰਪਾ ਕਰਕੇ ਨੋਟ ਕਰੋ ਕਿ 21 ਸਤੰਬਰ 2020 ਨੂੰ ਸ਼ਾਮ ਸਾਢੇ ਚਾਰ ਵਜੇ ਕਮਿਸ਼ਨ ਦੁਆਰਾ ਜਾਰੀ ਪ੍ਰੈਸ ਬਿਆਨ ਵਿਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਕਮਿਸ਼ਨ ਅਗਲੇ ਦੋ ਤਿੰਨ ਦਿਨਾਂ ਦੇ ਅੰਦਰ ਬਿਹਾਰ ਦਾ ਦੌਰਾ ਕਰਨ ਬਾਰੇ ਫੈਸਲਾ ਲਵੇਗਾ ।"

 

ਇਸ ਤਰ੍ਹਾਂ, ਸਾਰੀਆਂ ਮੀਡੀਆ ਸੰਸਥਾਵਾਂ ਜਿਨ੍ਹਾਂ ਨੇ .ਐੱਨ.ਆਈ. ਦੇ ਹਵਾਲੇ ਤੋਂ ਖ਼ਬਰ ਚਲਾਈ ਹੈ, ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਚੋਣ ਕਮਿਸ਼ਨ ਦੇ ਅਧਿਕਾਰਤ ਪ੍ਰੈਸ ਬਿਆਨ ਵੱਲ ਧਿਆਨ ਦੇਣ ਅਤੇ ਉਸ ਅਨੁਸਾਰ ਉਹਨਾਂ ਦੀਆਂ ਖ਼ਬਰਾਂ ਲਿਖਣ ਜਿਸ ਵਿਚ ਲਿਖਿਆ ਗਿਆ ਹੈਚੋਣ ਕਮਿਸ਼ਨ ਨੇੜ ਭਵਿੱਖ ਵਿਚ ਬਿਹਾਰ ਰਾਜ ਦੇ ਦੌਰੇ ਬਾਰੇ ਫੈਸਲਾ ਲਵੇਗਾ। 
 
ਚੋਣ ਕਮਿਸ਼ਨ ਨੇ ਕਿਹਾ ਹੈ ਕਿ ਮੀਡੀਆ ਸੰਗਠਨ ਕਿਰਪਾ ਕਰਕੇ ਨੋਟ ਕਰ ਸਕਦੇ ਹਨ ਕਿ ਬਿਹਾਰ ਰਾਜ ਦਾ ਦੌਰਾ ਕਰਨ ਦੇ ਇਸ ਦੇ ਪ੍ਰੋਗਰਾਮ ਦਾ ਬਿਹਾਰ ਦੀਆਂ ਚੋਣਾਂ ਦੀਆਂ ਤਰੀਕਾਂ ਦੀ ਘੋਸ਼ਣਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਜਿਵੇਂ ਕਿ .ਐੱਨ.ਆਈ.ਦੀ ਖ਼ਬਰ ਵਿੱਚ ਕਿਹਾ ਗਿਆ ਹੈ I
 

ਐਸਬੀਐਸ/ਐਮਆਰ/ਏਸੀ



(Release ID: 1657861) Visitor Counter : 97