ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੁਆਰਾ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ’ਚ ਸੰਬੋਧਨ
Posted On:
22 SEP 2020 12:18PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 75 ਵਰ੍ਹੇ ਪਹਿਲਾਂ ਸਮੁੱਚੇ ਸੰਸਾਰ ਲਈ ਮਨੁੱਖੀ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਸੰਸਥਾਨ ਦੀ ਸਿਰਜਣਾ ਹੋਈ ਸੀ ਅਤੇ ਜੰਗ ਦੀ ਦਹਿਸ਼ਤ ਤੋਂ ਇੱਕ ਨਵੀਂ ਆਸ ਜਾਗੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਚਾਰਟਰ ਦੇ ਬਾਨੀ ਹਸਤਾਖਰਕਰਤਾ ਹੋਣ ਦੇ ਨਾਤੇ ਭਾਰਤ ਉਸ ਸ੍ਰੇਸ਼ਟ ਦੂਰ–ਦ੍ਰਿਸ਼ਟੀ ਦਾ ਹਿੱਸਾ ਸੀ ਜਿਸ ਰਾਹੀਂ ਭਾਰਤ ਦਾ ਆਪਣਾ ‘ਵਸੂਧੈਵ ਕੁਟੁੰਬਕਮ’ ਦਾ ਦਰਸ਼ਨ ਪ੍ਰਤੀਬਿੰਬਤ ਹੋਇਆ ਸੀ – ਜੋ ਸਮੁੱਚੀ ਸਿਰਜਣਾ ਨੂੰ ਇੱਕ ਪਰਿਵਾਰ ਮੰਨਦਾ ਹੈ।
ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਸਮੇਤ ਸ਼ਾਂਤੀ ਤੇ ਵਿਕਾਸ ਦੇ ਕਾਰਜ ਲਈ ਕੰਮ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਾਡਾ ਸੰਸਾਰ ਸੰਯੁਕਤ ਰਾਸ਼ਟਰ ਕਾਰਨ ਹੀ ਇੱਕ ਬਿਹਤਰ ਸਥਾਨ ਹੈ। ਸੰਯੁਕਤ ਰਾਸ਼ਟਰ ਦੁਆਰਾ ਅੱਜ ਅਪਣਾਏ ਗਏ ਐਲਾਨਨਾਮੇ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਬਹੁਤ ਕੁਝ ਹਾਸਲ ਕੀਤਾ ਜਾ ਚੁੱਕਾ ਹੈ, ਫਿਰ ਵੀ ਅਸਲ ਮਿਸ਼ਨ ਹਾਲੇ ਵੀ ਅਧੂਰਾ ਹੈ। ਅਤੇ ਬੇਹੱਦ ਦੂਰ–ਅੰਦੇਸ਼ ਐਲਾਨਨਾਮਾ ਜੋ ਅੱਜ ਅਸੀਂ ਅਪਣਾ ਰਹੇ ਹਾਂ, ਉਸੇ ਕੰਮ ਬਾਰੇ ਚੇਤੇ ਕਰਵਾਉਂਦਾ ਹੈ ਜਿਹੜਾ ਹਾਲੇ ਕਰਨਾ ਬਾਕੀ ਹੈ: ਆਪਸੀ ਵਿਰੋਧ ਨੂੰ ਟਾਲਣਾ, ਵਿਕਾਸ ਨੂੰ ਯਕੀਨੀ ਬਣਾਉਣਾ, ਜਲਵਾਯੂ ਪਰਿਵਰਤਨ ਦਾ ਸਮਾਧਾਨ ਲੱਭਣਾ, ਅਸਮਾਨਤਾਵਾਂ ਨੂੰ ਘਟਾਉਣਾ ਤੇ ਡਿਜੀਟਲ ਟੈਕਨੋਲੋਜੀਆਂ ਵਿੱਚ ਵਾਧਾ ਕਰਨਾ ਹੈ। ਇਹ ਐਲਾਨਨਾਮਾ ਸੰਯੁਕਤ ਰਾਸ਼ਟਰ ਵਿੱਚ ਵੀ ਸੁਧਾਰ ਦੀ ਲੋੜ ਨੂੰ ਉਜਾਗਰ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਆਪਕ ਸੁਧਾਰਾਂ ਤੋਂ ਬਿਨਾ ਸੰਯੁਕਤ ਰਾਸ਼ਟਰ ਸਾਹਵੇਂ ਇਸ ਵੇਲੇ ਆਪਣਾ ਭਰੋਸਾ ਕਾਇਮ ਕਰਨ ਦਾ ਸੰਕਟ ਹੈ ਅਤੇ ਅੱਜ ਦੀਆਂ ਚੁਣੌਤੀਆਂ ਦਾ ਸਾਹਮਣਾ ਵੇਲਾ–ਵਿਹਾਅ ਚੁੱਕੇ ਢਾਂਚਿਆਂ ਨਾਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਅਜੋਕੇ ਆਪਸ ’ਚ ਜੁੜੇ ਵਿਸ਼ਵ ਵਿੱਚ ਸਾਨੂੰ ਇੱਕ ਅਜਿਹੇ ਸੁਧਰੇ ਬਹੁ–ਪੱਖਵਾਦ ਦੀ ਲੋੜ ਹੈ ਜੋ ਅਜੋਕੀਆਂ ਹਕੀਕਤਾਂ ਨੂੰ ਪ੍ਰਤੀਬਿੰਬਤ ਕਰਦਾ ਹੋਵੇ; ਸਾਰੀਆਂ ਸਬੰਧਿਤ ਧਿਰਾਂ ਦੀ ਆਵਾਜ਼ ਬਣੇ; ਸਮਕਾਲੀ ਚੁਣੌਤੀਆਂ ਦਾ ਹੱਲ ਲੱਭੇ; ਅਤੇ ਮਨੁੱਖੀ ਭਲਾਈ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੋਵੇ। ਭਾਰਤ ਹੋਰ ਸਾਰੇ ਦੇਸ਼ਾਂ ਨਾਲ ਇਹ ਸਭ ਕਰਨ ਦਾ ਚਾਹਵਾਨ ਹੈ।
****
ਵੀਆਰਆਰਕੇ/ਏਕੇ
(Release ID: 1657711)
Visitor Counter : 226
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam