ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
COVID-19 ਅਪਡੇਟ
76% ਨਵੇਂ ਪੁਸ਼ਟੀ ਹੋਏ ਕੇਸ 10% ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ
Posted On:
21 SEP 2020 1:03PM by PIB Chandigarh
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 86,961 ਨਵੇਂ ਕੇਸ ਸਾਹਮਣੇ ਆਏ ਹਨ । ਨਵੇਂ ਪੁਸ਼ਟ ਕੇਸਾਂ ਵਿਚੋਂ 76% ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ I
ਇਕੱਲੇ ਮਹਾਰਾਸ਼ਟਰ ਨੇ 20,000 ਤੋਂ ਵੱਧ ਅਤੇ ਆਂਧਰਾ ਪ੍ਰਦੇਸ਼ ਨੇ 8,000 ਤੋਂ ਵੱਧ ਯੋਗਦਾਨ ਪਾਇਆ ਹੈ I
ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਨਾਲ 1,130 ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਇਹਨਾਂ ਵਿੱਚ 86% ਮੌਤਾਂ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹਨ I
ਮਹਾਰਾਸ਼ਟਰ 'ਚ 455 ਮੌਤਾਂ ਹੋਈਆਂ ਹਨ, ਇਸ ਤੋਂ ਬਾਅਦ ਕਰਨਾਟਕ ਅਤੇ ਉੱਤਰ ਪ੍ਰਦੇਸ਼' ਚ ਕ੍ਰਮਵਾਰ 101 ਅਤੇ 94 ਮੌਤਾਂ ਹੋਈਆਂ ਹਨ ।
ਐਮਵੀ/ਐਸਜੇ
(Release ID: 1657249)
Visitor Counter : 198