ਉਪ ਰਾਸ਼ਟਰਪਤੀ ਸਕੱਤਰੇਤ

ਰਾਜ ਸਭਾ ਦੇ ਚੇਅਰਮੈਨ ਨੇ ਚਲ ਰਹੀ ਮਹਾਮਾਰੀ ਦੌਰਾਨ ਲੋਕਾਂ ਅਤੇ ਸੰਸਦ ਮੈਂਬਰਾਂ ਦੀ ਸੁਰੱਖਿਆ ਪ੍ਰਤੀ ਆਪਣੀ ਚਿੰਤਾ ਦੁਹਰਾਈ

ਮੈਂਬਰਾਂ ਨੂੰ ਮਾਸਕ ਪਹਿਨਣ, ਸੁਰੱਖਿਅਤ ਦੂਰੀ ਬਣਾਈ ਰੱਖਣ, ਸਾਫ਼ ਸਫ਼ਾਈ ਰੱਖਣ ਅਤੇ ਪ੍ਰਤੀਰੋਧਕ ਸ਼ਕਤੀ ਵਧਾਉਣ ਦੀ ਅਪੀਲ ਕੀਤੀ


ਰਾਜ ਸਭਾ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਮਾਸਕ ਪਹਿਨਣਾ ਕੋਵਿਡ -19 ਤੋਂ ਬਿਹਤਰੀਨ ਬਚਾਅ
ਇਸ ਮਹਾਮਾਰੀ ਦੇ ਖ਼ਤਮ ਹੋਣ ਤੱਕ ਸੁਰੱਖਿਅਤ ਦੂਰੀ ਜ਼ਰੂਰੀ ਹੈ: ਚੇਅਰਮੈਨ ਨਾਇਡੂ


ਚੇਅਰਮੈਨ ਨੇ ਸੰਸਦ ਮੈਂਬਰਾਂ ਨੂੰ ਸੰਸਦ ਵਿੱਚ ਸੁਰੱਖਿਅਤ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ

Posted On: 19 SEP 2020 1:58PM by PIB Chandigarh

ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਚਲ ਰਹੀ ਮਹਾਮਾਰੀ ਦੌਰਾਨ ਆਮ ਤੌਰਤੇ ਲੋਕਾਂ ਅਤੇ ਵਿਸ਼ੇਸ਼ ਤੌਰ 'ਤੇ ਸੰਸਦ ਮੈਂਬਰਾਂ ਦੀ ਸੁਰੱਖਿਆ ਲਈ ਆਪਣੀ ਚਿੰਤਾ ਨੂੰ ਦੁਹਰਾਇਆ।

 

ਚੇਅਰਮੈਨ ਸ਼੍ਰੀ ਨਾਇਡੂ ਨੇ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਗ੍ਰਹਿ ਸਕੱਤਰ, ਸੰਯੁਕਤ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਡਾਇਰੈਕਟਰ ਜਨਰਲ (ਡੀਜੀ), ਆਈਸੀਐੱਮਆਰ ਅਤੇ ਰਾਜ ਸਭਾ ਸਕੱਤਰੇਤ ਦੇ ਅਧਿਕਾਰੀਆਂ ਨਾਲ ਕੋਵਿਡ-19 ਮਹਾਮਾਰੀ ਦੇ ਪਸਾਰ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਸੁਰੱਖਿਆ ਅਤੇ ਸਾਵਧਾਨੀਆਂ ਜੋ ਮੈਂਬਰਾਂ ਦੁਆਰਾ ਲਈਆਂ ਜਾਣੀਆਂ ਹਨ, ਬਾਰੇ ਇੱਕ ਮੀਟਿੰਗ ਕੀਤੀ ਹੈ।

 

ਚੇਅਰਮੈਨ ਸ਼੍ਰੀ ਨਾਇਡੂ ਨੇ ਉਹ ਚਾਰ ਮਹੱਤਵਪੂਰਨ ਉਪਾਅ ਦੱਸੇ ਜੋ ਮਹਾਮਾਰੀ ਨੂੰ ਰੋਕਣ ਵਿੱਚ ਸਹਾਇਤਾ ਕਰਨਗੇ। ਉਨ੍ਹਾਂ ਨੇ ਮੀਟਿੰਗ ਵਿੱਚ ਸਲਾਹ ਦਿੱਤੀ ਕਿ ਚਲ ਰਹੀ ਮਹਾਮਾਰੀ ਦੌਰਾਨ ਮਾਸਕ ਪਹਿਨਣਾ ਵਾਇਰਸ ਤੋਂ ਸਭ ਤੋਂ ਵਧੀਆ ਬਚਾਅ ਹੈ। ਉਨ੍ਹਾਂ ਨੇ ਕਿਹਾ, ‘‘ਜਦੋਂ ਤੁਸੀਂ ਘਰ ਦੇ ਬਾਹਰ ਕਿਸੇ ਵਿਅਕਤੀ ਨੂੰ ਮਿਲਦੇ ਹੋ, ਜਿਸ ਵਿੱਚ ਤੁਹਾਡੇ ਘਰ ਵਿੱਚ ਕੰਮ ਕਰਨ ਵਾਲੇ ਬਾਹਰੀ ਵਿਅਕਤੀ ਵੀ ਸ਼ਾਮਲ ਹੁੰਦੇ ਹਨ, ਤਾਂ ਮਾਸਕ ਪਹਿਨਣਾ ਮਹੱਤਵਪੂਰਨ ਹੁੰਦਾ ਹੈ। ਇਹ ਬਹੁਤ ਮਹੱਤਵਪੂਰਨ ਹੈ।’’

 

ਚੇਅਰਮੈਨ ਨੇ ਕਿਹਾ ਕਿ ਦੂਜੀ ਸਭ ਤੋਂ ਜ਼ਰੂਰੀ ਸਾਵਧਾਨੀ ਸੁਰੱਖਿਅਤ ਦੂਰੀ ਬਣਾਈ ਰੱਖਣਾ ਹੈ। ਉਨ੍ਹਾਂ ਨੇ ਕਿਹਾ, "ਦੂਜੀ ਚੀਜ਼ ਸੁਰੱਖਿਅਤ ਦੂਰੀ ਹੈ। ਇਹ ਮਹਾਮਰੀ ਦੇ ਚਲੇ ਜਾਣ ਤੱਕ ਜ਼ਰੂਰੀ ਹੈ।"

 

ਉਨ੍ਹਾਂ ਨੇ ਕਿਹਾ ਕਿ ਸੁਰੱਖਿਅਤ ਰਹਿਣ ਦਾ ਤੀਜਾ ਮਹੱਤਵਪੂਰਨ ਢੰਗ ਹੈ ਸਾਫ਼ ਸਫ਼ਾਈ ਬਣਾਈ ਰੱਖਣਾ। ਉਨ੍ਹਾਂ ਨੇ ਕਿਹਾ, "ਤੀਜਾ ਹੈ, ਵਿਅਕਤੀਗਤ ਸਫ਼ਾਈ ਰੱਖਣਾ - ਆਪਣੇ ਹੱਥ ਧੋਣੇ, ਉਨ੍ਹਾਂ ਨੂੰ ਡਿਟੌਲ ਜਾਂ ਹੋਰ ਸਾਬਣਾਂ ਨਾਲ ਸਮੇਂ ਸਮੇਂਤੇ ਸਾਫ਼ ਕਰਨਾ ਅਤੇ ਇਹ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਦੀ ਲਾਗ ਤੋਂ ਮੁਕਤ ਰੱਖਦਾ ਹੈ।"

 

ਚੇਅਰਮੈਨ ਦੁਆਰਾ ਦਰਸਾਇਆ ਗਿਆ ਚੌਥਾ ਸੁਰੱਖਿਆ ਉਪਾਅ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣਾ ਹੈਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਦੇ ਤਰੀਕਿਆਂ ਦਾ ਸੁਝਾਅ ਦਿੰਦੇ ਹੋਏ, ਉਨ੍ਹਾਂ ਨੇ ਕਿਹਾ, "ਇਹ ਤੰਦਰੁਸਤ ਖਾਣ ਪੀਣ ਦੀਆਂ ਆਦਤਾਂ, ਸਿਹਤਮੰਦ ਜੀਵਨ ਸ਼ੈਲੀ ਅਤੇ ਕੁਝ ਕਸਰਤ ਕਰਕੇ ਵੀ ਸੰਭਵ ਹੈ, ਭਾਵੇਂ ਇਹ ਸੈਰ ਹੋਵੇ ਜਾਂ ਯੋਗ।"

 

ਚੇਅਰਮੈਨ ਨਾਇਡੂ ਨੇ ਕਿਹਾ ਕਿ ਸਿਹਤਮੰਦ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਸਿਹਤਮੰਦ ਭੋਜਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ, ਉਨ੍ਹਾਂ ਨੇ ਕਿਹਾ, " ਜੋ ਵੀ ਆਮ ਕਾਰਜ ਹਨ- ਖਾਣਾ ਪਕਾਉਣ, ਖਾਣ ਪੀਣ ਅਤੇ ਰਹਿਣ ਸਹਿਣ ਵਿੱਚ ਆਪਣੀ-ਆਪਣੀ ਥਾਂ 'ਤੇ ਦਾਦੀ ਦੇ ਨੁਸਖੇ ਯਾਦ ਰੱਖੋ, ਇਹ ਸਭ ਯਾਦ ਰੱਖਣਾ ਹੋਵੇਗਾ।"

 

ਚੇਅਰਮੈਨ ਨੇ ਸੰਸਦ ਮੈਂਬਰਾਂ ਦੀ ਸੁਰੱਖਿਆ ਪ੍ਰਤੀ ਆਪਣੀ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਨੂੰ ਸੁਰੱਖਿਅਤ ਦੂਰੀ ਬਣਾਈ ਰੱਖਣ ਅਤੇ ਛੇ ਫੁੱਟ ਦੀ ਹੱਦ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ। ਸ਼੍ਰੀ ਨਾਇਡੂ ਨੇ ਮੈਂਬਰਾਂ ਨੂੰ ਹਾ ਦੇ ਟੇਬਲਤੇ ਅਧਿਕਾਰੀਆਂ ਜਾਂ ਚੇਅਰਮੈਨ ਨਾਲ ਗੱਲ ਕਰਨ ਲਈ ਆਉਣ ਤੋਂ ਪਰਹੇਜ਼ ਕਰਨ ਦੀ ਬਜਾਏ ਇੱਕ ਪਰਚੀ ਭੇਜਣ ਲਈ ਕਿਹਾ।

 

ਸੰਸਦ ਵਿੱਚ ਚੁੱਕੇ ਗਏ ਉਪਾਵਾਂ ਅਤੇ ਸਹੂਲਤਾਂ ਦਾ ਜ਼ਿਕਰ ਕਰਦਿਆਂ ਚੇਅਰਮੈਨ ਨੇ ਕਿਹਾ, “ਕੋਵਿਡ -19 ਟੈਸਟ ਦੀ ਸੁਵਿਧਾ, ਦੋਵੇਂ ਰੈਪਿਡ ਐਂਟੀਜਨ ਅਤੇ ਆਰਟੀ-ਪੀਸੀਆਰ ਸੰਸਦ ਦੇ ਪੂਰੇ ਸੈਸ਼ਨ ਦੌਰਾਨ ਸੰਸਦ ਭਵਨ ਅਨੈਕਸੀ ਵਿੱਚ ਸਵੇਰੇ 8 ਵਜੇ ਤੋਂ ਦੁਪਹਿਰ 2.30 ਵਜੇ ਅਤੇ ਸੰਸਦ ਭਵਨ ਅਨੈਕਸੀ ਦੇ ਗਰਾਊਂਡ ਫਲੋਰ ਦੇ ਆਡੀਟੋਰੀਅਮ ਵਿੱਚ ਹਰ ਰੋਜ਼ ਸਵੇਰੇ 10.30 ਵਜੇ ਤੋਂ ਸ਼ਾਮ 5 ਵਜੇ ਤੱਕ ਉਪਲੱਬਧ ਹੋਵੇਗੀ। ਮੈਂਬਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਸੁਵਿਧਾ ਦਾ ਲਾਭ ਲੈਣ ਅਤੇ ਉਨ੍ਹਾਂ ਦੀ ਸੁਵਿਧਾ ਅਤੇ ਲੋੜ ਅਨੁਸਾਰ ਆਪਣੇ ਟੈਸਟ ਕਰਵਾਉਣ। ਇਸਤੋਂ ਇਲਾਵਾ ਮੈਂਬਰਾਂ ਦੇ ਆਕਸੀਜਨ ਸੰਤ੍ਰਿਪਤਾ ਦੇ ਪੱਧਰ ਦੀ ਜਾਂਚ ਕਰਨ ਲਈ ਮਹੱਤਵਪੂਰਨ ਆਕਸੀਮੀਟਰ ਫਸਟ ਏਡ ਪੋਸਟ, ਸੰਸਦ ਭਵਨ ਅਤੇ ਮੈਡੀਕਲ ਸੈਂਟਰ, ਸੰਸਦ ਭਵਨ ਅਨੇਕਸੀ 'ਤੇ ਉਪਲੱਬਧ ਹਨ।

 

ਉਨ੍ਹਾਂ ਨੇ ਆਈਸੀਐੱਮਆਰ, ਸਿਹਤ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੁਆਰਾ ਉਨ੍ਹਾਂ ਦੀ ਸੁਰੱਖਿਆ ਲਈ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਕਰਨ ਲਈ ਸਾਰੇ ਮੈਂਬਰਾਂ ਦੇ ਸਹਿਯੋਗ ਦੀ ਮੰਗ ਕੀਤੀ।

 

ਸਮੇਂ ਦੀ ਘਾਟ ਦੇ ਮੱਦੇਨਜ਼ਰ, ਉਨ੍ਹਾਂ ਨੇ ਮੈਂਬਰਾਂ ਨੂੰ ਸਮੇਂ ਦਾ ਸਦਉਪਯੋਗ ਕਰਨ ਅਤੇ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਸਲਾਹ ਦਿੱਤੀ।

 

*******

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1656743) Visitor Counter : 154