PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 15 SEP 2020 6:42PM by PIB Chandigarh

 

Coat of arms of India PNG images free download https://static.pib.gov.in/WriteReadData/userfiles/image/image001JO7N.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਪਿਛਲੇ 24 ਘੰਟਿਆਂ ਵਿੱਚ 79,000 ਤੋਂ ਜ਼ਿਆਦਾ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ
  • ਮਰੀਜ਼ਾਂ ਦੇ ਠੀਕ ਹੋਣ ਦੀ ਦਰ 78 ਪ੍ਰਤੀਸ਼ਤ ਤੋਂ ਅਧਿਕ ਹੋਈ।
  • 5 ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜਾਂ ਦਾ ਕੁੱਲ ਐਕਟਿਵ ਕੇਸਾਂ ਵਿੱਚ 60 ਪ੍ਰਤੀਸ਼ਤ ਦਾ ਯੋਗਦਾਨ
  • ਕੈਬਨਿਟ ਨੇ ਦਰਭੰਗਾ, ਬਿਹਾਰ ਚ ਨਵੇਂ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼’ (ਏਮਸ) ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ
  • ਪੀਐੱਮਗੀਕੇਪੀ ਬਿਮਾ ਸਕੀਮ ਅਨੁਸਾਰ, ਕੋਵਿਡ-19 ਕਾਰਨ 155 ਹੈਲਥ ਵਰਕਰਾਂ ਦੀ ਜਾਨ ਗਈ।

 

https://static.pib.gov.in/WriteReadData/userfiles/image/image005BHW1.jpg

 

IMG-20200915-WA0087.jpg

 

ਭਾਰਤ ਦੀ ਬਹੁਤ ਉੱਚ ਰਿਕਵਰੀ ਦਰ ਜਾਰੀ, ਪਿਛਲੇ 24 ਘੰਟਿਆਂ ਵਿੱਚ 79,000 ਤੋਂ ਵੱਧ ਦੀ ਛੁੱਟੀ ਕੀਤੀ ਗਈ, ਭਾਰਤ ਦੀ ਰਿਕਵਰੀ ਦਰ 78% ਤੌਂ ਪਾਰ ਹੋਈ, ਕੁੱਲ ਐਕਟਿਵ ਮਾਮਲਿਆਂ ਵਿੱਚ 60% ਸਭ ਤੋਂ ਪ੍ਰਭਾਵਤ 5 ਰਾਜਾਂ ਵਿੱਚ

ਭਾਰਤ ਦੀ ਰੋਜ਼ਾਨਾ ਦੀ ਬਹੁਤ ਉੱਚ ਰਿਕਵਰੀ ਦਰ ਜਾਰੀ ਹੈ I ਰਿਕਵਰੀ ਦੀ ਨਿਰੰਤਰ ਉੱਪਰ ਵੱਲ ਵਧਦੀ ਦਰ ਅੱਜ 78.28% ਨੂੰ ਛੂਹ ਗਈ ਹੈ I ਪਿਛਲੇ 24 ਘੰਟਿਆਂ ਵਿੱਚ 79,292 ਦੀ ਸਿਹਤਯਾਬੀ ਅਤੇ ਛੁੱਟੀ ਹੋਈ ਹੈ I ਕੁੱਲ ਠੀਕ ਮਾਮਲੇ 38,59,399 ਹੋ ਗਏ ਹਨ I ਕੁੱਲ ਰਿਕਵਰ ਮਾਮਲਿਆਂ ਅਤੇ ਐਕਟਿਵ ਮਾਮਲਿਆਂ ਵਿੱਚਲਾ ਪਾੜਾ ਅੱਜ 28 ਲੱਖ (28,69,338) ਨੂੰ ਪਾਰ ਕਰ ਗਿਆ ਹੈ ਅੱਜ ਤੱਕ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 9,90,061 ਹੈ ਐਕਟਿਵ ਮਾਮਲਿਆਂ ਦੇ ਅੱਧ ਦੇ ਨੇੜੇ (48.8%) ਤਿੰਨ ਰਾਜਾਂ ਵਿੱਚ ਕੇਂਦ੍ਰਿਤ ਹਨ; ਮਹਾਰਾਸ਼ਟਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਉੱਤਰ ਪ੍ਰਦੇਸ਼, ਤਾਮਿਲਨਾਡੂ, ਛੱਤੀਸਗੜ, ਓਡੀਸ਼ਾ, ਕੇਰਲ ਅਤੇ ਤੇਲੰਗਾਨਾ ਦਾ ਐਕਟਿਵ ਮਾਮਲਿਆਂ ਵਿੱਚ ਇਕ ਚੌਥਾਈ (24.4%) ਯੋਗਦਾਨ ਹੈ I ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਦਾ ਕੁੱਲ ਐਕਟਿਵ ਮਾਮਲਿਆਂ ਵਿੱਚ 60.35% ਦਾ ਯੋਗਦਾਨ ਹੈ ਅਤੇ ਰਿਕਵਰ ਮਾਮਲਿਆਂ ਵਿਚੋਂ 60% (59.42%) ਦੇ ਕਰੀਬ ਰਿਪੋਰਟ ਕਰ ਰਹੇ ਹਨ ਪਿਛਲੇ 24 ਘੰਟਿਆਂ ਦੌਰਾਨ 1,054 ਮੌਤਾਂ ਹੋਈਆਂ ਹਨ ਕੁੱਲ ਮੌਤਾਂ ਵਿਚੋਂ, ਲਗਭਗ 69% ਪੰਜ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਦਿੱਲੀ ਵਿੱਚ ਕੇਂਦਰਿਤ ਹਨ  37% ਤੋਂ ਵੱਧ ਮੌਤਾਂ ਮਹਾਰਾਸ਼ਟਰ ਵਿੱਚ ਹੋਈਆਂ ਹਨ (29,894 ਮੌਤਾਂ) ਹੋਈਆਂ I ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 34.44% ਮੌਤਾਂ ਹੋਈਆਂ (363 ਮੌਤਾਂ) I

https://pib.gov.in/PressReleseDetail.aspx?PRID=1654383

 

ਕੇਂਦਰੀ ਸਿਹਤ ਸਕੱਤਰਉਦਯੋਗ ਅਤੇ ਅੰਦਰੂਨੀ ਵਪਾਰ ਸਕੱਤਰ ਅਤੇ ਸਕੱਤਰ ਫਾਰਮਾਸਿਊਟੀਕਲਸ ਨੇ 29 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਬੈਠਕ ਕੀਤੀਜਿਸ ਨਾਲ ਸਾਰੀਆਂ ਸਿਹਤ ਸੁਵਿਧਾਵਾਂ ਵਿੱਚ ਲੋੜੀਂਦੀ ਆਕਸੀਜਨ ਦੀ ਉਪਲੱਬਧਤਾ ਸੁਨਿਸ਼ਚਿਤ ਹੋ ਸਕੇ

ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਇੱਕ ਵਰਚੁਅਲ ਬੈਠਕ ਆਯੋਜਿਤ ਕੀਤੀ,ਜਿਸ ਵਿੱਚ ਕੇਂਦਰੀ ਸਿਹਤ ਸਕੱਤਰਸਕੱਤਰ ਡੀਪੀਆਈਆਈਟੀ,  ਸਕੱਤਰ ਫਾਰਮਾਸਿਊਟੀਕਲਸ,  ਸਕੱਤਰ  (ਟੈਕਸਟਾਈਲ)  ਨੇ ਹਿੱਸਾ ਲਿਆ ਰਾਜ ਸਿਹਤ ਸਕੱਤਰ ਅਤੇ ਉਦਯੋਗ ਸਕੱਤਰ ਦੇ 29 ਰਾਜ/ਕੇਂਦਰ ਸਾਸ਼ਿਤ ਪ੍ਰਦੇਸ਼ ਦੇ ਸਕੱਤਰ ਵੀ ਲਗਭਗ ਹਾਜ਼ਰ ਸਨਇਸ ਬੈਠਕ ਦਾ ਉਦੇਸ਼ ਇਨ੍ਹਾਂ ਰਾਜਾਂ ਵਿੱਚ ਸਾਰੀਆਂ ਸਿਹਤ ਸੁਵਿਧਾਵਾਂ ਵਿੱਚ ਲੋੜੀਂਦੀ ਆਕਸੀਜਨ ਦੀ ਉਪਲੱਬਧਤਾ ਅਤੇ ਆਕਸੀਜਨ ਨੂੰ ਇੱਕ ਰਾਜ ਦੇ ਅੰਦਰ ਅਤੇ ਇੱਕ ਤੋਂ ਦੂਜੇ ਰਾਜ ਵਿੱਚ ਲਿਜਾਣਾ ਸੁਨਿਸ਼ਚਿਤ ਕਰਨਾ ਸੀ ਕਿਉਂਕਿ ਇਸ ਉੱਤੇ ਕੋਈ ਪ੍ਰਤੀਬੰਧ ਨਹੀਂ ਹੈ ਰਾਜਾਂ ਨੂੰ ਕਿਹਾ ਗਿਆ ਕਿ ਉਹ ਜ਼ਰੂਰਤ ਦਾ ਮੁੱਲਾਂਕਣ ਕਰਦੇ ਰਹੇ ਅਤੇ ਉਸ ਹਿਸਾਬ ਨਾਲ ਜ਼ਿਆਦਾ ਟੈਂਕਰਾਂ ਨੂੰ ਕੰਮ ‘ਤੇ ਲਗਾਉਣਆਕਸੀਜਨ ਲਿਜਾਣ ਵਾਲੇ ਅਜਿਹੇ ਦੂਜੇ ਵਾਹਨਾਂ ਨੂੰ ਵੀ ਤਿਆਰ ਕਰਨਸਮਾਂ ਘੱਟ ਲੱਗਣ ਲਈ ਕਦਮ ਉਠਾਉਣ ਜਿਸ ਦੇ ਨਾਲ ਮਰੀਜ਼ਾਂ ਨੂੰ ਆਕਸੀਜਨ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇਰਾਜਾਂ ਨੂੰ ਵਿਸ਼ੇਸ਼ ਰੂਪ ਨਾਲ ਇਹ ਸਲਾਹ ਦਿੱਤੀ ਗਈ :  -  ਸੁਵਿਧਾ/ਹਸਪਤਾਲ  ਦੇ ਹਿਸਾਬ ਨਾਲ ਆਕਸੀਜਨ ਇਨਵੈਂਟਰੀ ਪ੍ਰਬੰਧਨ ਅਤੇ ਸਮੇਂ ‘ਤੇ ਫਿਰ ਤੋਂ ਸਪਲਾਈ ਲਈ ਅਗਲੀ ਯੋਜਨਾ ਤਿਆਰ ਰੱਖਣ ਜਿਸ ਨਾਲ ਸਟਾਕ ਖਤਮ ਨਾ ਹੋਵੇ

https://pib.gov.in/PressReleseDetail.aspx?PRID=1654190

 

ਪ੍ਰਧਾਨ ਮੰਤਰੀ ਨੇ ਬਿਹਾਰ ਨਮਾਮਿ ਗੰਗੇਯੋਜਨਾ ਅਤੇ ਅਮਰੁਤਯੋਜਨਾ ਦੇ ਤਹਿਤ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਵਿੱਚ ਨਮਾਮਿ ਗੰਗੇਯੋਜਨਾ ਅਤੇ ਅਮਰੁਤਯੋਜਨਾ ਦੇ ਤਹਿਤ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਪਟਨਾ ਸ਼ਹਿਰ ਵਿੱਚ ਬਿਉਰ ਤੇ ਕਰਮਲਿੱਛਕ ਵਿਖੇ ਸੀਮਰੇਜ ਟ੍ਰੀਟਮੈਂਟ ਪਲਾਂਟਾਂ ਸਮੇਤ ਅੱਜ ਚਾਰ ਯੋਜਨਾਵਾਂ ਤੇ ਅਮਰੁਤਯੋਜਨਾ ਦੇ ਤਹਿਤ ਸੀਵਾਨ ਤੇ ਛਪਰਾ ਵਿੱਚ ਪਾਣੀ ਨਾਲ ਸਬੰਧਤ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਅੱਜ ਮੁੰਗੇਰ ਤੇ ਜਮਾਲਪੁਰ ਵਿੱਚ ਜਲਸਪਲਾਈ ਪ੍ਰੋਜੈਕਟਾਂ ਅਤੇ ਮੁਜ਼ੱਫ਼ਰਪੁਰ ਨਮਾਮਿ ਗੰਗੇਅਧੀਨ ਦਰਿਆ ਦੇ ਸਾਹਮਣੇ ਵਿਕਾਸ ਯੋਜਨਾਦੇ ਨੀਂਹਪੱਥਰ ਰੱਖੇ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਦੌਰਾਨ ਵੀ ਬਿਹਾਰ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਉੱਤੇ ਕੰਮ ਬੇਰੋਕ ਚਲਦਾ ਰਿਹਾ ਸੀ ਪ੍ਰਧਾਨ ਮੰਤਰੀ ਨੇ ਇੰਜੀਨੀਅਰ ਦਿਵਸਮੌਕੇ ਦੇਸ਼ ਦੇ ਵਿਕਾਸ ਵਿੱਚ ਇੰਜੀਨੀਅਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਇਹ ਦਿਵਸ ਭਾਰਤ ਦੇ ਮੋਹਰੀ ਆਧੁਨਿਕ ਸਿਵਲ ਇੰਜੀਨੀਅਰ, ਸਰ ਐੱਮ. ਵਿਸਵੇਸਵਰੱਈਆ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਬਿਹਾਰ ਨੇ ਵੀ ਲੱਖਾਂ ਇੰਜੀਨੀਅਰ ਪੈਦਾ ਕਰ ਕੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

https://pib.gov.in/PressReleseDetail.aspx?PRID=1654463

 

 

ਬਿਹਾਰ ਵਿੱਚ ਮਲਟੀਪਲ ਵਿਕਾਸ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1654432

 

ਕੈਬਨਿਟ ਨੇ ਦਰਭੰਗਾ, ਬਿਹਾਰ ਚ ਨਵੇਂ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼’ (ਏਮਸ – AIIMS) ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਦਰਭੰਗਾ, ਬਿਹਾਰ ਚ ਇੱਕ ਨਵਾਂ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼’ (ਏਮਸ – AIIMS) ਸਥਾਪਿਤ ਕੀਤੇ ਜਾਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਦੀ ਸਥਾਪਨਾ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ’ (PMSSY) ਅਧੀਨ ਕੀਤੀ ਜਾਵੇਗੀ। ਕੁੱਲ ਲਾਗਤ 1,264 ਕਰੋੜ ਰੁਪਏ ਹੋਵੇਗੀ ਤੇ ਇਸ ਦੀ ਉਸਾਰੀ ਭਾਰਤ ਸਰਕਾਰ ਦੀ ਪ੍ਰਵਾਨਗੀ ਦੀ ਮਿਤੀ ਤੋਂ 48 ਮਹੀਨਿਆਂ ਅੰਦਰ ਮੁਕੰਮਲ ਹੋ ਜਾਣ ਦੀ ਸੰਭਾਵਨਾ ਹੈ। ਨਵੇਂ AIIMS ਨਾਲ 100 UG (MBBS) ਅਤੇ 60 B.Sc (ਨਰਸਿੰਗ) ਸੀਟਾਂ ਜੁੜਨਗੀਆਂ ਅਤੇ ਵਿੱਚ 15–20 ਸੁਪਰ ਸਪੈਸ਼ਲਿਟੀ ਵਿਭਾਗ ਹੋਣਗੇ। ਮੌਜੂਦਾ ਚਾਲੂ AIIMS ਦੇ ਅੰਕੜਿਆਂ ਅਨੁਸਾਰ, ਇਹ ਸੰਭਾਵਨਾ ਹੈ ਕਿ ਹਰੇਕ ਨਵੇਂ AIIMS ਵਿੱਚ ਰੋਜ਼ਾਨਾ 2,000 ਓਪੀਡੀ (OPD) ਮਰੀਜ਼ ਅਤੇ ਹਰ ਮਹੀਨੇ 1,000 IPD ਮਰੀਜ਼ ਆਉਣਗੇ।

https://pib.gov.in/PressReleseDetail.aspx?PRID=1654424

 

ਹੈਲਥ ਕੇਅਰ ਕਾਮਿਆਂ ਵਿਚਾਲੇ ਕੋਵਿਡ 19 ਘਾਤਕਤਾ

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਜ ਸਰਕਾਰਾਂ ਨੂੰ ਇਨਫੈਕਸ਼ਨ ਰੋਕਣ ਅਤੇ ਕਾਬੂ ਪਾਉਣ ਵਾਲੇ
ਤਰੀਕਿਆਂ ਲਈ ਨਿਰਦੇਸ਼ ਮੁਹੱਈਆ ਕੀਤੇ ਹਨ ਮਾਰਚ 2020 ਵਿੱਚ ਸਾਰੇ ਸੂਬਿਆਂ ਲਈ ਸਿਖਲਾਈ ਆਯੋਜਿਤ ਕੀਤੀ ਗਈ ਸੀ ਇਨਫੈਕਸ਼ਨ ਰੋਕਣ ਅਤੇ ਕਾਬੂ ਪਾਉਣ ਦੀ ਸਿਖਲਾਈ ਸਾਰੀਆਂ ਸ਼੍ਰੇਣੀਆਂ ਦੇ ਹੈਲਥ ਕਾਮਿਆਂ ਨੂੰ ਆਈਜੀਓਟੀ ਪਲੈਟਫਾਰਮ ਤੇ ਵੀ ਉਪਲਬੱਧ ਕਰਵਾਈ ਗਈ ਸੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ 18 ਜੂਨ ਨੂੰ ਕੋਵਿਡ ਅਤੇ ਨਾਨ ਕੋਵਿਡ ਖੇਤਰਾਂ ਦੇ ਹਸਪਤਾਲ ਵਿੱਚ ਸਿਹਤ ਕਾਮਿਆਂ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ  24 ਮਾਰਚ 2020 ਨੂੰ ਪੀ ਪੀ ਈਜ਼ ਦਾ ਹਸਪਤਾਲਾਂ ਅਤੇ ਕਮਿਊਨਿਟੀ ਸੈਟਿੰਗਸ (ਪਹਿਲੀ ਕਤਾਰ ਦੇ ਕਾਮਿਆਂ ਸਮੇਤ) ਲਈ ਬੁੱਧੀਪੂਰਵਕ ਵਰਤੋਂ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਸਨ ਇਹ ਨਿਰਦੇਸ਼ ਖ਼ਤਰੇ ਦੇ ਅਧਾਰ ਤੇ ਪਹੁੰਚ ਵਾਲੇ ਸਨ ਅਤੇ ਇਹਨਾਂ ਵਿੱਚ ਜਿ਼ਆਦਾ ਅਤੇ ਘੱਟ ਖ਼ਤਰੇ ਵਾਲੇ ਖੇਤਰਾਂ ਵਿੱਚ ਕਿਹੜੀ ਕਿਸਮ ਦੀ ਪੀ ਪੀ ਈ ਵਰਤਣੀ ਹੈ, ਸਿਫਾਰਸ਼ ਕੀਤੀ ਗਈ ਸੀ ਸਿਹਤ ਕਾਮਿਆਂ ਨੂੰ ਪ੍ਰੋਫਲੈਕਸਿਸ ਅਤੇ ਇਨਫੈਕਸ਼ਨ ਰੋਕਣ ਲਈ ਹਾਈਡ੍ਰੋਕਸੀਕਲੋਰੋਕੁਈਨ ਮੁਹੱਈਆ ਕਰਵਾਈ ਗਈ ਸੀ ਕੈਬਨਿਟ ਨੇ 22 ਅਪ੍ਰੈਲ 2020 ਨੂੰ ਇੰਡੀਆ ਕੋਵਿਡ 19 ਐਮਰਜੈਂਸੀ ਰਿਸਪੋਂਸ ਐਂਡ ਹੈਲਥ ਸਿਸਟਮ ਪਰਿਪੇਅਰਡਨੈੱਸ ਪੈਕੇਜ ਤਹਿਤ 15,000 ਕਰੋੜ ਦਾ ਪੈਕੇਜ ਮਨਜ਼ੂਰ ਕੀਤਾ ਸੀ ਸੂਬਿਆਂ ਨੂੰ 9.81 ਕਰੋੜ ਹਾਈਡ੍ਰੋਕਸੀਕਲੋਰੋਕੁਈਨ ਦੀਆਂ ਗੋਲੀਆਂ ਦੀ ਸਹਾਇਤਾ ਦੇਣ ਦੇ ਨਾਲ ਨਾਲ 28,476 ਵੈਂਟੀਲੇਟਰਸ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੇ ਗਏ ਸਨ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 3.05 ਕਰੋੜ ਐੱਨ 95 ਮਾਸਕਸ ਅਤੇ 1.2 ਕਰੋੜ ਪੀ ਪੀ ਈ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਸਨ

 

ਪੀਐੱਮਜੀਕੇਪੀ: ਬੀਮਾ ਯੋਜਨਾ ਦੇ ਅਨੁਸਾਰ ਕੋਵਿਡ -19 ਕਾਰਨ ਕੁੱਲ 155 ਹੈਲਥ ਵਰਕਰਾਂ ਦੀ ਮੌਤ ਹੋ ਗਈ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਇਥੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਗੱਲ ਕਹੀ।

https://pib.gov.in/PressReleseDetail.aspx?PRID=1654454

 

ਕੋਵਿਡ -19 ਦੀ ਰੋਕਥਾਮ ਲਈ ਰਣਨੀਤਕ ਪਹੁੰਚ

ਭਾਰਤ ਹੇਠਾਂ ਦਿੱਤੇ ਸੰਭਾਵਿਤ ਦ੍ਰਿਸ਼ਾਂ ਲਈ ਇਕ ਦ੍ਰਿਸ਼ਟੀ ਅਧਾਰਤ ਪਹੁੰਚ ਦਾ ਪਾਲਣ ਕਰੇਗਾ, (i) ਭਾਰਤ ਵਿੱਚ ਯਾਤਰਾ ਨਾਲ ਸਬੰਧਤ ਕੇਸ ਰਿਪੋਰਟ ਕੀਤੇ ਗਏ (ii) ਕੋਵਿਡ -19 ਦਾ ਸਥਾਨਕ ਪ੍ਰਸਾਰ, (iii) ਵਿਸ਼ਾਲ ਫੈਲਾਅ ਨੂੰ ਸੀਮਤ ਕਰਨਾ, (iv) ਵਿਆਪਕ ਫੈਲਣ ਵਾਲੀ ਕਮਿਊਨਿਟੀ ਕੋਵਿਡ -19 ਬਿਮਾਰੀ ਦਾ ਸੰਚਾਰ ਅਤੇ (v) ਭਾਰਤ ਵਿੱਚ ਕੋਵਿਡ -19 ਦਾ ਸਥਾਨੀਕਰਨ ਇਸ ਵੇਲੇ ਬਹੁਤ ਸਾਰੇ ਖੇਤਰ ਸੀਮਤ ਕਰਨ ਦੇ ਅਨੁਕੂਲ ਵੱਡੇ ਪ੍ਰਕੋਪ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਭਾਰਤ ਸਰਕਾਰ ਦੁਆਰਾ ਨਿਯੰਤਰਣ ਦੀ ਰਣਨੀਤੀ ਬਣਾਈ ਜਾ ਰਹੀ ਹੈ। ਦੇਸ਼ ਵਿੱਚ ਕੋਵਿਡ -19 ਦੇ ਤੇਜ਼ ਰਫਤਾਰ ਵਾਧੇ ਨੂੰ ਕਾਬੂ ਕਰਨ ਵਿੱਚ ਸਰਕਾਰ ਕਾਫ਼ੀ ਹੱਦ ਤਕ ਸਫਲ ਹੋਈ ਹੈ। ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਵਿੱਚ 3,328 ਕੇਸ ਦਰਜ ਕੀਤੇ ਗਏ ਹਨ ਅਤੇ 55 ਮੌਤਾਂ ਹੋਈਆਂ ਹਨ, ਜੋ ਦੁਨੀਆ ਵਿੱਚ ਸਭ ਤੋਂ ਘੱਟ ਪ੍ਰਭਾਵਤ ਦੇਸ਼ਾਂ ਦੇ ਮੁਕਾਬਲੇ ਇਕ ਹੈ। ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ -19 ਨੂੰ ਸਮਰਪਿਤ ਹਸਪਤਾਲ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ ਇਕ ਦਰਜਾਤਮਕ ਪਹੁੰਚ ਨੂੰ ਅਪਣਾਇਆ ਹੈ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਇਥੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਗੱਲ ਆਖੀ

https://pib.gov.in/PressReleseDetail.aspx?PRID=1654447

 

ਕੋਵਿਡ 19 ਪੀੜਤਾਂ ਲਈ ਨਵੀਂ ਹੈਲਥ ਕੇਅਰ ਸਕੀਮ

ਕੋਵਿਡ 19 ਖਿਲਾਫ਼ ਲੜਾਈ ਲੜ ਰਹੇ ਸਿਹਤ ਕਾਮਿਆਂ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ ਇੱਕ ਨਵੀਂ ਸਕੀਮ ਦਾ ਪ੍ਰਬੰਧ ਕੀਤਾ ਗਿਆ ਹੈ ਇਹ ਕੇਂਦਰ ਖੇਤਰ ਦੀ ਸਕੀਮ ਹੈ ਇਸ ਸਕੀਮ ਵਿੱਚ ਕਮਿਊਨਿਟੀ ਹੈਲਥ ਕਾਮਿਆਂ ਸਮੇਤ ਸਿਹਤ ਸਹੂਲਤਾਂ ਮੁਹੱਈਆ ਕਰਨ ਵਾਲਿਆਂ ਨੂੰ 50 ਲੱਖ ਰੁਪਏ ਦਾ ਇੰਸ਼ੋਰੈਂਸ ਕਵਰ ਮੁਹੱਈਆ ਕੀਤਾ ਗਿਆ ਹੈ ਇਹ ਸਕੀਮ ਉਹਨਾਂ ਕੋਵਿਡ 19 ਪੀੜਤਾਂ ਲਈ ਹੈ ਜੋ ਕੋਵਿਡ 19 ਦੇ ਮਰੀਜ਼ਾਂ ਦੀ ਦੇਖਭਾਲ ਅਤੇ ਸਿੱਧੇ ਸੰਪਰਕ ਵਿੱਚ ਆਉਂਦੇ ਨੇ ਅਤੇ ਉਹਨਾਂ ਤੇ ਇਸ ਦਾ ਅਸਰ ਹੁੰਦਾ ਹੈ ਇਸ ਵਿੱਚ ਕੋਵਿਡ 19 ਸੰਪਰਕ ਕਾਰਨ ਹੋਣ ਵਾਲੀ ਮੌਤ ਨੂੰ ਦੁਰਘਟਨਾ ਸਮੇਤ ਸ਼ਾਮਲ ਕੀਤਾ ਗਿਆ ਹੈ ਇਹ ਸਕੀਮ ਨਿਜੀ ਹਸਪਤਾਲ ਸਟਾਫ / ਰਿਟਾਇਰਡ / ਵਲੰਟੀਅਰਸ / ਸਥਾਨਕ ਸ਼ਹਿਰੀ ਸੰਸਥਾਵਾਂ / ਕੰਟਰੈਕਟ / ਰੋਜ਼ਾਨਾ ਉੱਜਰਤ ਵਾਲੇ / ਅਸਥਾਈ / ਆਊਟ ਸੋਰਸਡ ਸਟਾਫ ਜਿਹਨਾਂ ਨੂੰ ਕੋਵਿਡ 19 ਨਾਲ ਸਬੰਧਿਤ ਕੇਂਦਰ ਸਰਕਾਰ ਦੇ ਹਸਪਤਾਲਾਂ ਅਤੇ ਏਮਜ਼ ਹਸਪਤਾਲਾਂ ਕੇਂਦਰ, ਸੂਬਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਐਟਾਨੋਮਸ ਹਸਪਤਾਲਾਂ ਦੇ ਸਿਹਤ ਕਾਮਿਆਂ ਲਈ ਵੀ ਹੈ ਇਸ ਸਕੀਮ ਤਹਿਤ ਦਿੱਤਾ ਗਿਆ ਇੰਸ਼ੋਰੈਂਸ ਕਵਰ ਲਾਭਪਾਤਰੀ ਦੁਆਰਾ ਹੋਰ ਕਿਸੇ ਤਰ੍ਹਾਂ ਦੇ ਇੰਸ਼ੋਰੈਂਸ ਕਵਰ ਤੋਂ ਅਲੱਗ ਹੋਵੇਗਾ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਇਹ ਲਿਖ਼ਤੀ ਜਵਾਬ ਅੱਜ ਰਾਜ ਸਭਾ ਵਿੱਚ ਦਿੱਤਾ ਹੈ

https://pib.gov.in/PressReleseDetail.aspx?PRID=1654457

 

ਮਹਾਮਾਰੀ ਦੌਰਾਨ ਮਾਨਸਿਕ ਸਿਹਤ ਮਾਮਲਿਆਂ ਵਿੱਚ ਵਾਧਾ ਹੋਇਆ ਹੈ

ਸਰਕਾਰ ਨੇ ਕੋਵਿਡ 19 ਦਾ ਬੱਚਿਆਂ ਸਮੇਤ ਲੋਕਾਂ ਦੀ ਮਾਨਸਿਕ ਸਿਹਤ ਉੱਤੇ ਪੈਣ ਵਾਲੇ ਅਸਰ ਨੂੰ ਮਹਿਸੂਸ ਕਰਦਿਆਂ ਕੋਵਿਡ 19 ਦੌਰਾਨ ਸਾਈਕੋ ਸੋਸ਼ਲ ਸਹਾਇਤਾ ਦੇਣ ਲਈ ਕਈ ਕਦਮ ਚੁੱਕੇ ਹਨ। ਮਾਨਸਿਕ ਸਿਹਤ ਪ੍ਰੋਫੈਸ਼ਨਲਸ ਦੁਆਰਾ ਮਾਨਸਿਕ ਰੋਗੀਆਂ ਨੂੰ ਸਾਈਕੋ ਸੋਸ਼ਲ ਸਹਾਇਤਾ ਦੇਣ ਲਈ 24/7 ਹੈਲਪਲਾਈਨ ਸਥਾਪਤ ਕੀਤੀ ਗਈ ਹੈ ਅਤੇ ਮਾਨਸਿਕ ਸਿਹਤ ਰੋਗੀਆਂ ਦੀ ਵਸੋਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡੀਆ ਗਿਆ ਹੈ, ਜਿਵੇਂ ਬੱਚੇ, ਬਾਲਗ, ਬਜ਼ੁਰਗ, ਔਰਤਾਂ ਅਤੇ ਸਿਹਤ ਕਾਮੇ। ਸਮਾਜ ਦੇ ਵੱਖ-ਵੱਖ ਵਰਗਾਂ ਲਈ ਮਾਨਸਿਕ ਸਿਹਤ ਮਾਮਲਿਆਂ ਦੇ ਪ੍ਰਬੰਧਨ ਲਈ ਨਿਰਦੇਸ਼ / ਮਸ਼ਵਰੇ ਜਾਰੀ ਕੀਤੇ ਗਏ ਹਨ।ਤਣਾਅ ਅਤੇ ਚਿੰਤਾ ਦੇ ਪ੍ਰਬੰਧ ਅਤੇ ਸਾਰਿਆਂ ਲਈ ਸਹਿਯੋਗ ਤੇ ਦੇਖਭਾਲ਼ ਵਾਤਾਵਰਨ ਉਤਸ਼ਾਹਿਤ ਕਰਨ ਲਈ ਵੱਖ-ਵੱਖ ਮੀਡੀਆ ਪਲੈਟਫਾਰਮਾਂ ਰਾਹੀਂ ਜਾਣਕਾਰੀ ਦਿੱਤੀ ਗਈ ਹੈ। ਇਹਨਾਂ ਪਲੈਟਫਾਰਮਾਂ ਵਿੱਚ ਆਡੀਓ ਵੀਜ਼ੂਅਲ ਸਮੱਗਰੀ ਅਤੇ ਕਲਾਤਮਕ ਢੰਗ ਵਰਤੇ ਗਏ ਹਨ।ਬੈਂਗਲੋਰ ਦੇ ਮੈਂਟਲ ਹੈਲਥ ਅਤੇ ਨਿਊਰੋਸਾਇੰਸੇਸ ਸੰਸਥਾ ਨੇ ਵਿਸਥਾਰਪੂਰਵਕ ਨਿਰਦੇਸ਼ ਜਾਰੀ ਕੀਤੇ ਹਨ "ਮੈਂਟਲ ਹੈਲਥ ਇਨ ਦੀ ਟਾਈਮਸ ਆਫ ਕੋਵਿਡ 19 ਪੈਂਡੈਮਿਕ ਗਾਇਡੈਂਸ ਫਾਰ ਜਨਰਲ ਮੈਡੀਕਲ ਐਂਡ ਸਪੈਸ਼ਲਾਈਸਡ ਮੈਂਟਲ ਹੈਲਥ ਕੇਅਰ ਸੈਟਿੰਗਸ"।ਦੀਕਸ਼ਾ ਪਲੈਟਫਾਰਮ (ਆਈ ਗੋਟ) ਰਾਹੀਂ ਐੱਨਆਈਐੱਮਐੱਚਏਐੱਨਐੱਸ ਸਿਹਤ ਕਾਮਿਆਂ ਦੀ ਸਮਰੱਥਾ ਵਧਾਉਣ ਲਈ ਆਨਲਾਈਨ ਸਾਈਕੋ ਸੋਸ਼ਲ ਸੁਪੋਰਟ ਅਤੇ ਟਰੇਨਿੰਗ ਦੇ ਰਿਹਾ ਹੈ। ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਇਹ ਲਿਖ਼ਤੀ ਜਵਾਬ ਅੱਜ ਰਾਜ ਸਭਾ ਵਿੱਚ ਦਿੱਤਾ ਹੈ।

https://pib.gov.in/PressReleseDetail.aspx?PRID=1654456

 

ਇੰਡੀਅਨ ਸਿਸਟਮ ਆਵ੍ ਮੈਡੀਸਨ ਅਤੇ ਹੋਮੀਓਪੈਥੀ ਦੀ ਡਾਕਟਰੀ ਸਿੱਖਿਆ ਵਿੱਚ ਇਨਕਲਾਬੀ ਸੁਧਾਰ ਆਵੇਗਾ

ਸੰਸਦ ਦੁਆਰਾ ਆਯੁਸ਼ ਮੰਤਰਾਲੇ ਦੇ ਦੋ ਮਹੱਤਵਪੂਰਨ ਬਿਲਾਂ ਨੂੰ ਪਾਸ ਕਰਨ ਨਾਲ ਦੇਸ਼ ਇੰਡੀਅਨ ਸਿਸਟਮ ਆਵ੍ ਮੈਡੀਸਨ ਐਂਡ ਹੋਮਿਓਪੈਥੀ ਦੀ ਡਾਕਟਰੀ ਸਿੱਖਿਆ ਵਿੱਚ ਇਨਕਲਾਬੀ ਸੁਧਾਰ ਲਿਆਉਣ ਲਈ ਤਿਆਰ ਹੈ  ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਵ੍ ਮੈਡੀਸਨ ਬਿਲ, 2020 ਅਤੇ ਨੈਸ਼ਨਲ ਕਮਿਸ਼ਨ ਫਾਰ ਹੋਮਿਓਪੈਥੀ ਬਿਲ 2020 ਨੂੰ ਲੋਕ ਸਭਾ ਵਿੱਚ 14 ਸਤੰਬਰ 2020 ਨੂੰ ਪਾਸ ਕੀਤਾ ਗਿਆ ਸੀ ਇਹ ਦੋਵੇ ਬਿਲ ਮੌਜੂਦਾ ਇੰਡੀਅਨ ਮੈਡੀਸਨ ਸੈਂਟਰਲ ਕੌਂਸਲ ਐਕਟ, 1970 ਅਤੇ ਹੋਮਿਓਪੈਥੀ ਸੈਂਟਰਲ ਕੌਂਸਲ ਐਕਟ, 1973 ਦੀ ਥਾਂ ਲੈਣਗੇ ਇਨ੍ਹਾਂ ਬਿਲਾਂ ਲਈ ਸੰਸਦ ਦੀ ਮਨਜ਼ੂਰੀ ਲੈਣਾ ਆਯੁਸ਼ ਦੇ ਇਤਿਹਾਸ ਦੀ ਇਕ ਮਹੱਤਵਪੂਰਨ ਪ੍ਰਾਪਤੀ ਹੈ ਉਕਤ ਬਿਲਾਂ ਦੇ ਲਾਗੂ ਹੋਣ ਨਾਲ ਮੌਜੂਦਾ ਸੈਂਟਰਲ ਕੌਂਸਲ ਆਵ੍ ਇੰਡੀਅਨ ਮੈਡੀਸਨ (ਸੀਸੀਆਈਐੱਮ) ਅਤੇ ਸੈਂਟਰਲ ਕੌਂਸਲ ਆਵ੍ ਹੋਮਿਓਪੈਥੀ ਦਾ ਨਵੀਨੀਕਰਨ ਕੀਤਾ ਜਾਵੇਗਾ

 

https://pib.gov.in/PressReleseDetail.aspx?PRID=1654384

 

ਦੇਸ਼ ਵਿੱਚ ਕੋਵਿਡ-19 ਮਹਾਮਾਰੀ ਫੈਲਣ ਦੇ ਸ਼ੁਰੂਆਤੀ ਸੰਕੇਤ

ਵਿਸ਼ਵ ਸਿਹਤ ਸੰਗਠਨ ਇੰਡੀਆ ਨੇ 6 ਜਨਵਰੀ, 2020 ਨੂੰ ਚੀਨ ਦੇ ਵੁਹਾਨ ਸ਼ਹਿਰ ਵਿੱਚ ਅਣਪਛਾਤੇ ਮੂਲ ਦੇ ਨਮੂਨੀਆ ਦੇ ਫੈਲਣ ਬਾਰੇ ਸਾਡੇ ਦੇਸ਼ ਨੂੰ ਜਦੋਂ ਚੌਕਸ ਕੀਤਾ ਤਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਚੀਨ ਦੀ ਸਥਿਤੀ ਦੀ ਨਿਗਰਾਨੀ ਕਰ ਰਿਹਾ ਸੀ। ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਅਧੀਨ ਸੰਯੁਕਤ ਨਿਗਰਾਨੀ ਸਮੂਹ 8 ਜਨਵਰੀ, 2020 ਨੂੰ ਚੀਨ ਦੀ ਵਿਗੜਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮਿਲਿਆ ਅਤੇ ਜਨਤਕ ਸਿਹਤ ਤਿਆਰੀ ਅਤੇ ਪ੍ਰਤੀਕ੍ਰਿਆ ਦੀਆਂ ਰਣਨੀਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਦੇਸ਼ ਵਿਆਪੀ ਲੌਕਡਾਊਨ ਹੋਣ ਤੋਂ ਪਹਿਲਾਂ, ਵਿਕਸਤ ਹੋਏ ਦ੍ਰਿਸ਼ ਦੇ ਅਧਾਰ ਤੇ ਕਾਰਜਸ਼ੀਲ, ਦਰਜਾਬੰਦੀ ਅਤੇ ਪੂਰਵ-ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈਆਂ ਦੀ ਇੱਕ ਲੜੀ ਤੋਰੀ ਗਈ ਸੀ। ਬਿਮਾਰੀ ਦੇ ਦਾਖਲੇ ਨੂੰ ਰੋਕਣ ਲਈ, ਭਾਰਤ ਨੇ ਪ੍ਰਭਾਵਿਤ ਦੇਸ਼ਾਂ ਦੇ ਲੱਛਣ ਯਾਤਰੀਆਂ ਦੀ ਪਛਾਣ ਲਈ 18 ਜਨਵਰੀ, 2020 ਨੂੰ ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਜ਼ਮੀਨੀ ਸਰਹੱਦੀ ਕਰਾਸਿੰਗਾਂ 'ਤੇ ਯਾਤਰੀਆਂ ਦੀ ਸਕਰੀਨਿੰਗ ਦੀ ਸ਼ੁਰੂਆਤ ਕੀਤੀ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿਤੀ

https://pib.gov.in/PressReleseDetail.aspx?PRID=1654451

 

ਭਾਰਤ ਵਿੱਚ ਕੋਵਿਡ ਟੀਕੇ ਦੇ ਵਿਕਾਸ ਦੀ ਸਥਿਤੀ

ਜਦਕਿ ਸਰਕਾਰ ਅਤੇ ਉਦਯੋਗ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਕੋਵਿਡ -19 ਲਈ ਜਲਦੀ ਤੋਂ ਜਲਦੀ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਟੀਕਾ ਉਪਲਬਧ ਕਰਵਾਇਆ ਜਾ ਸਕੇ, ਟੀਕੇ ਦੇ ਵਿਕਾਸ ਵਿੱਚ ਸ਼ਾਮਲ ਵੱਖ-ਵੱਖ ਗੁੰਝਲਦਾਰ ਮਾਰਗਾਂ ਦੇ ਮੱਦੇਨਜ਼ਰ ਟਿੱਪਣੀ ਕਰਨਾ ਮੁਸ਼ਕਲ ਹੈ। ਸਰਕਾਰ ਨੇ ਕੋਵਿਡ -19 ਲਈ ਵੈਕਸੀਨ ਪ੍ਰਸ਼ਾਸ਼ਨ 'ਤੇ ਇਕ ਉੱਚ ਪੱਧਰੀ ਰਾਸ਼ਟਰੀ ਮਾਹਰ ਸਮੂਹ ਦਾ ਗਠਨ ਕੀਤਾ ਹੈ ਇਹ ਕਮੇਟੀ ਟੀਕੇ ਦੀ ਸਪੁਰਦਗੀ, ਟੀਕਿਆਂ ਦੀ ਢੁੱਕਵੀਂ ਚੋਣ, ਖਰੀਦ, ਸਮੂਹਾਂ ਦੀ ਤਰਜੀਹ, ਲੌਜਿਸਟਿਕਸ: ਕੋਲਡ ਚੇਨ ਦੀਆਂ ਜ਼ਰੂਰਤਾਂ, ਵਿੱਤ ਅਤੇ ਰਾਸ਼ਟਰੀ / ਅੰਤਰਰਾਸ਼ਟਰੀ ਇਕਵਿਟੀ ਨਾਲ ਸਬੰਧਤ ਮੁੱਦਿਆਂ ਨੂੰ ਦੇਖ ਰਹੀ ਹੈ। ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਕੋ) ਨੇ ਭਾਰਤ ਵਿੱਚ ਹੇਠ ਲਿਖੇ ਨਿਰਮਾਤਾਵਾਂ ਨੂੰ ਪ੍ਰੀ ਕਲੀਨਿਕਲ ਟੈਸਟ, ਜਾਂਚ ਅਤੇ ਵਿਸ਼ਲੇਸ਼ਣ ਲਈ ਕੋਵਿਡ -19 ਟੀਕੇ ਦੇ ਨਿਰਮਾਣ ਲਈ ਟੈਸਟ ਲਾਇਸੈਂਸ ਦੀ ਇਜਾਜ਼ਤ ਦੇ ਦਿੱਤੀ ਹੈ। ਭਾਰਤੀ ਮੈਡੀਕਲ ਖੋਜ ਪਰਿਸ਼ਦ (ਆਈਸੀਐਮਆਰ), ਸਿਹਤ ਖੋਜ ਵਿਭਾਗ ਅਧੀਨ ਇਕ ਖੁਦਮੁਖਤਿਆਰੀ ਸੰਸਥਾ, ਨੇ ਦੱਸਿਆ ਹੈ ਕਿ ਲਿਖੀਆਂ ਕੰਪਨੀਆਂ ਭਾਰਤ ਵਿੱਚ ਕੋਵਿਡ -19 ਟੀਕਿਆਂ ਲਈ ਕਲੀਨਿਕਲ ਅਜ਼ਮਾਇਸ਼ ਕਰ ਰਹੀਆਂ ਹਨ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਇਹ ਜਾਣਕਾਰੀ ਦਿਤੀ

https://pib.gov.in/PressReleseDetail.aspx?PRID=1654450

 

ਨਿਜੀ ਹਸਪਤਾਲਾਂ ਦੁਆਰਾ ਓਵਰਚਾਰਜਿੰਗ ਦੀ ਜਾਂਚ

ਭਾਰਤ ਸਰਕਾਰ ਨੇ ਕੋਵਿਡ -19 ਦੇ ਪ੍ਰਭਾਵ ਨੂੰ ਰੋਕਣ, ਨਿਯੰਤਰਣ ਕਰਨ ਅਤੇ ਘਟਾਉਣ ਲਈ ਲੜੀਵਾਰ ਕਈ ਕਾਰਵਾਈਆਂ ਕੀਤੀਆਂ ਹਨ। ਭਾਰਤ ਨੇ ਸੰਪੂਰਨ ਸਰਕਾਰਅਤੇ ਸਮੁੱਚੇ ਸਮਾਜਦੀ ਪਹੁੰਚ ਅਪਣਾਈ ਹੈ। ਮਾਣਯੋਗ ਪ੍ਰਧਾਨ ਮੰਤਰੀ, ਮੰਤਰੀਆਂ ਦਾ ਇੱਕ ਉੱਚ ਪੱਧਰੀ ਸਮੂਹ (ਜੀਓਐਮ), ਕੈਬਨਿਟ ਸਕੱਤਰ, ਸਕੱਤਰਾਂ ਦੀ ਕਮੇਟੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਦੇਸ਼ ਵਿੱਚ ਕੋਵਿਡ -19 ਪ੍ਰਤੀ ਜਨਤਕ ਸਿਹਤ ਪ੍ਰਤੀਕਰਮ ਦੀ ਨਿਗਰਾਨੀ ਕਰਦੇ ਰਹਿੰਦੇ ਹਨ। ਸਿਹਤ ਰਾਜ ਦਾ ਵਿਸ਼ਾ ਹੈ। ਕੋਵਿਡ ਮਾਮਲਿਆਂ ਦੇ ਇਲਾਜ ਵਿੱਚ ਨਿਜੀ ਹਸਪਤਾਲਾਂ ਨੂੰ ਸ਼ਾਮਲ ਕਰਨ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੈ। ਕੇਂਦਰੀ ਸਿਹਤ ਸਕੱਤਰ ਨੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਸੀ ਸਹਿਮਤੀ ਵਾਲੇ ਪ੍ਰਬੰਧਾਂ ਰਾਹੀਂ ਪ੍ਰਾਈਵੇਟ ਹਸਪਤਾਲਾਂ ਨੂੰ ਸ਼ਾਮਲ ਕਰਨ ਲਈ ਲਿਖਿਆ ਹੈ। ਪ੍ਰਧਾਨ ਮੰਤਰੀ-ਜੇਏਵਾਈ ਅਤੇ ਸੀਜੀਐੱਚਐੱਸ ਪੈਕੇਜ ਅਧੀਨ ਰੇਟਾਂ ਦੀ ਸਲਾਹ ਦਿੱਤੀ ਗਈ ਹੈ। ਵੱਡੀ ਗਿਣਤੀ ਰਾਜਾਂ ਨੇ ਉਸ ਅਨੁਸਾਰ ਨਿਰਦੇਸ਼ ਜਾਰੀ ਕੀਤੇ ਹਨ। ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਇਹ ਜਾਣਕਾਰੀ ਦਿਤੀ

https://pib.gov.in/PressReleseDetail.aspx?PRID=1654449

 

ਕੇਂਦਰੀ ਸਿੱਖਿਆ ਮੰਤਰੀ ਨੇ ਸੈਕੰਡਰੀ ਪੜਾਅ ਲਈ ਐਨਸੀਈਆਰਟੀ ਦਾ ਅੱਠ ਹਫ਼ਤਿਆਂ ਦਾ ਵਿਕਲਪਿਕ ਅਕਾਦਮਿਕ ਕੈਲੰਡਰ ਜਾਰੀ ਕੀਤਾ

ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਸਹਾਇਤਾ ਨਾਲ ਘਰ ਵਿੱਚ ਵਿਦਿਅਕ ਗਤੀਵਿਧੀਆਂ ਰਾਹੀਂ ਕੋਵਿਡ -19 ਦੇ ਕਾਰਨ ਘਰ ਵਿੱਚ ਰਹਿਣ ਨੂੰ ਅਰਥਪੂਰਨ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ, ਸਾਰੀਆਂ ਕਲਾਸਾਂ I-XII ਦੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ ਵਿਕਲਪਿਕ ਅਕਾਦਮਿਕ ਕੈਲੰਡਰ ਤਿਆਰ ਕੀਤੇ ਗਏ ਹਨ। ਐੱਨਸੀਈਆਰਟੀ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਪੜਾਵਾਂ ਲਈ ਚਾਰ ਹਫ਼ਤਿਆਂ ਅਤੇ ਅਗਲੇ ਅੱਠ ਹਫ਼ਤਿਆਂ ਲਈ ਵਿਕਲਪਿਕ ਅਕਾਦਮਿਕ ਕੈਲੰਡਰ (ਏਏਸੀ) ਪਹਿਲਾਂ ਹੀ ਜਾਰੀ ਕੀਤਾ ਗਿਆ ਸੀ। ਕੇਂਦਰੀ ਸਿੱਖਿਆ ਮੰਤਰੀ ਨੇ ਚਾਰ ਹਫ਼ਤੇ ਲਈ ਸੈਕੰਡਰੀ ਅਤੇ ਉੱਚ ਸੈਕੰਡਰੀ ਪੜਾਅ ਲਈ ਏਏਸੀ ਜਾਰੀ ਕੀਤੇ ਸਨ। ਹੁਣ, ਸੈਕੰਡਰੀ ਪੜਾਅ ਲਈ ਅਗਲੇ ਅੱਠ ਹਫ਼ਤਿਆਂ ਲਈ ਏਏਸੀ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਅੱਜ ਵਰਚੂਅਲ ਮਾਧਿਅਮ ਰਾਹੀਂ ਜਾਰੀ ਕੀਤਾ ਹੈ।

https://pib.gov.in/PressReleseDetail.aspx?PRID=1654387

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਪੰਜਾਬ: ਰਾਜ ਵਿੱਚ ਕੋਵਿਡ ਕੇਸਾਂ ਅਤੇ ਮੌਤਾਂ ਦੇ ਵਧਣ ਕਾਰਨ, ਪੰਜਾਬ ਦੇ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਮੌਜੂਦਾ ਸਪਲਾਈਆਂ ਦੀ ਪੂਰਤੀ ਲਈ ਮੈਡੀਕਲ ਆਕਸੀਜਨ ਦਾ ਦੇਸੀ ਨਿਰਮਾਣ ਸ਼ੁਰੂ ਕੀਤਾ ਜਾਵੇ ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਇਸ ਦੀ ਕੋਈ ਘਾਟ ਨਾ ਹੋਵੇ। ਰਾਜ ਸਰਕਾਰ ਨੇ ਕੋਵਿਡ ਦੇ ਵਧਦੇ ਮਾਮਲਿਆਂ ਦੇ ਦੌਰਾਨ ਮੈਡੀਕਲ ਆਕਸੀਜਨ ਦੀ ਸਪਲਾਈ ਅਤੇ ਮੰਗ ਤੇ ਨਜ਼ਰ ਰੱਖਣ ਲਈ ਇੱਕ ਨੋਡਲ ਅਧਿਕਾਰੀ ਵੀ ਨਿਯੁਕਤ ਕੀਤਾ ਹੈ, ਅਤੇ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਕਿਸੇ ਵੀ ਸਥਿਤੀ ਨੂੰ ਪੂਰਾ ਕਰਨ ਲਈ ਦੇਸੀ ਉਤਪਾਦਨ ਅਤੇ ਪੈਕਿੰਗ ਨੂੰ ਵਧਾ ਦਿੱਤਾ ਜਾਵੇ।
  • ਹਰਿਆਣਾ: ਭਾਰਤ ਸਰਕਾਰ ਨੂੰ ਭਰੋਸਾ ਦਿਵਾਉਂਦੇ ਹੋਏ ਕਿ ਰਾਜ ਵਿੱਚ ਆਕਸੀਜਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਵਧੀਕ ਮੁੱਖ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਨੇ ਕਿਹਾ ਕਿ ਹਰਿਆਣਾ ਵਿੱਚ ਤਰਲ ਅਤੇ ਮੈਡੀਕਲ ਆਕਸੀਜਨ ਦੀ ਢੁੱਕਵੀਂ ਉਤਪਾਦਨ ਅਤੇ ਭੰਡਾਰਨ ਸਮਰੱਥਾ ਹੈ ਅਤੇ ਰਾਜ ਦੁਆਰਾ ਇਹ ਸੁਨਿਸ਼ਚਿਤ ਕਰਨ ਲਈ ਕਿ ਸਰਕਾਰੀ ਅਤੇ ਨਿੱਜੀ ਹਸਪਤਾਲ, ਦੋਵਾਂ ਵਿੱਚ ਆਕਸੀਜਨ ਦੀ ਘਾਟ ਨਾ ਹੋਵੇ, ਪ੍ਰਬੰਧ ਕੀਤੇ ਗਏ ਹਨ।
  • ਅਰੁਣਾਚਲ ਪ੍ਰਦੇਸ਼: ਪੀਐੱਚਸੀ ਹੋਲੋਂਗੀ ਵਿੱਚ ਕੰਮ ਕਰ ਰਹੇ ਇੱਕ ਹੋਰ ਕੋਵਿਡ-19 ਮਰੀਜ਼ ਦੀ ਅਰੁਣਾਚਲ ਪ੍ਰਦੇਸ਼ ਵਿੱਚ ਮੌਤ ਹੋ ਗਈ। ਰਾਜ ਵਿੱਚ ਹੁਣ ਮਰਨ ਵਾਲਿਆਂ ਦੀ ਕੁੱਲ ਗਿਣਤੀ 11 ਹੈ। ਅਰੁਣਾਚਲ ਪ੍ਰਦੇਸ਼ ਵਿੱਚ ਹੁਣ ਤੱਕ ਕੁੱਲ 117 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਕੁੱਲ 1,756 ਐਕਟਿਵ ਕੇਸਾਂ ਵਿੱਚੋਂ 156 ਮਰੀਜ਼ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
  • ਅਸਾਮ: ਅਸਾਮ ਵਿੱਚ ਕੱਲ 1,918 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਰਾਜ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ, ਕੁੱਲ ਡਿਸਚਾਰਜ ਮਰੀਜ਼ 1,15,051 ਅਤੇ ਐਕਟਿਵ ਮਰੀਜ਼ 28,630 ਹਨ।
  • ਮਣੀਪੁਰ: ਮਣੀਪੁਰ ਵਿੱਚ 96 ਹੋਰ ਵਿਅਕਤੀ ਕੋਵਿਡ-19 ਲਈ ਪਾਜੀਟਿਵ ਆਏ। 79 ਫ਼ੀਸਦੀ ਰਿਕਵਰੀ ਦਰ ਦੇ ਨਾਲ 149 ਰਿਕਵਰੀਆਂ ਹੋਈਆਂ। ਕੁੱਲ 1,585 ਐਕਟਿਵ ਕੇਸ ਹਨ।
  • ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ-19 ਦੇ ਐਕਟਿਵ ਮਾਮਲੇ 1,623 ਹਨ, ਬੀਐਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਕੁੱਲ 344 ਮਾਮਲੇ ਹਨ, ਕੁੱਲ ਹੋਰ 1,279 ਕੇਸ ਹਨ ਅਤੇ ਕੁੱਲ ਠੀਕ ਹੋਏ ਕੇਸ 2,075 ਹਨ।
  • ਮਿਜ਼ੋਰਮ: ਮਿਜ਼ੋਰਮ ਵਿੱਚ ਕੱਲ 40 ਕੋਵਿਡ-19 ਕੇਸ ਪਾਏ ਗਏ। ਕੁੱਲ ਕੇਸ 1,468 ਅਤੇ ਐਕਟਿਵ ਕੇਸ 549 ਹਨ।
  • ਨਾਗਾਲੈਂਡ: ਨਾਗਾਲੈਂਡ ਦੇ 5,214 ਪਾਜ਼ਿਟਿਵ ਮਾਮਲਿਆਂ ਵਿੱਚੋਂ, ਹਥਿਆਰਬੰਦ ਸੈਨਾਵਾਂ ਦੇ 2,463 ਕੇਸ, ਵਾਪਸ ਪਰਤਣ ਵਾਲੇ 1411 ਕੇਸ, ਫ਼ਰੰਟ ਲਾਈਨ ਕਰਮਚਾਰੀਆਂ ਦੇ 319 ਕੇਸ ਹਨ ਅਤੇ 1,021 ਕੇਸ ਸੰਪਰਕ ਲੱਭੇ ਗਏ ਹਨ।
  • ਸਿੱਕਮ: ਸਿੱਕਮ ਦਾ ਕੋਵਿਡ-19 ਦਾ ਅੰਕੜਾ ਇਸ ਪ੍ਰਕਾਰ ਹੈ: ਠੀਕ ਅਤੇ ਛੁੱਟੀ ਮਿਲੇ ਕੇਸ 1,690 ਹਨ, ਐਕਟਿਵ ਕੇਸ 464, ਨਵੇਂ ਕੇਸ 54 ਹਨ।
  • ਕੇਰਲ: ਰਾਜ ਦੇ ਸਿਹਤ ਵਿਭਾਗ ਨੇ ਮੁੱਲਾਂਕਣ ਕੀਤਾ ਹੈ ਕਿ ਓਨਮ ਤਿਉਹਾਰ ਤੋਂ ਬਾਅਦ ਰਾਜ ਵਿੱਚ ਕੋਵਿਡ ਸਥਿਤੀ ਗੰਭੀਰ ਹੋ ਗਈ ਹੈ। ਕੋਵਿਡ ਪਾਜ਼ਿਟਿਵਿਟੀ ਦਰ 6 ਜ਼ਿਲ੍ਹਿਆਂ ਵਿੱਚ ਵਧੀ ਹੈ ਜਦਕਿ ਤਿੰਨ ਜ਼ਿਲ੍ਹਿਆਂ ਵਿੱਚ ਦੁੱਗਣਾ ਹੋਣ ਦਾ ਅੰਤਰਾਲ ਘਟਿਆ ਹੈ। ਤਿਰੂਵਨੰਤਪੁਰਮ, ਕੋਲਾਮ, ਕੋਟਾਯਮ, ਕੰਨੂਰ ਅਤੇ ਕਸਾਰਾਗੋਡ ਵਿੱਚ ਸੰਕਰਮਣ ਦੀ ਪੋਜੀਟਿਵਟੀ ਦਰ ਕਾਫ਼ੀ ਵਧ ਗਈ ਹੈਰਿਪੋਰਟ ਵਿੱਚ ਪ੍ਰਤੀ ਦਿਨ ਟੈਸਟਾਂ ਦੀ ਗਿਣਤੀ ਵਧਾਉਣ ਅਤੇ ਖੇਤਰੀ ਪੱਧਰ ਤੇ ਸਿਹਤ ਪ੍ਰਣਾਲੀ ਦੀ ਪ੍ਰਭਾਵਸ਼ੀਲਤਾ ਨੂੰ ਮਜ਼ਬੂਤ ਕਰਨ ਦੀ ਵੀ ਅਪੀਲ ਕੀਤੀ ਗਈ। ਕੇਰਲ ਵਿੱਚ ਕੱਲ ਕੋਵਿਡ-19 ਦੇ 2,540 ਨਵੇਂ ਮਾਮਲੇ ਆਏ ਹਨ। ਇਸ ਸਮੇਂ ਰਾਜ ਭਰ ਵਿੱਚ 30,486 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਤਕਰੀਬਨ 2.05 ਲੱਖ ਲੋਕ ਨਿਗਰਾਨੀ ਅਧੀਨ ਹਨ। ਮਰਨ ਵਾਲਿਆਂ ਦੀ ਗਿਣਤੀ 454 ਹੈ।
  • ਤਮਿਲ ਨਾਡੂ: ਤਮਿਲ ਨਾਡੂ ਸਰਕਾਰ ਮਹੱਤਵਪੂਰਨ ਸਮੇਂ ਵਿੱਚ ਸਰਕਾਰੀ ਹੈਲੀਕਾਪਟਰਾਂ ਨੂੰ ਹਵਾਈ ਐਂਬੂਲਸ ਵਜੋਂ ਮੈਡੀਕਲ ਦੇਖਭਾਲ਼ ਦੀ ਗੱਲ ਕਰ ਰਹੀ ਹੈ। ਸਿਹਤ ਵਿਭਾਗ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਵੱਖ-ਵੱਖ ਪੱਧਰਾਂ ਤੇ ਨਮੂਨਿਆਂ ਦੀ ਸੰਭਾਲ਼ ਵਿੱਚ ਕੁਸ਼ਾਸਨ ਕਾਰਨ ਕੋਇੰਬਟੂਰ ਵਿੱਚ ਟੈਸਟ ਦੇ ਨਤੀਜਿਆਂ ਦੇ ਸਮੇਂ ਸਿਰ ਐਲਾਨ ਕਰਨ ਤੇ ਅਸਰ ਪੈ ਰਿਹਾ ਹੈ। ਕੋਵਿਡ ਪਾਜ਼ਿਟਿਵ ਅੰਕੜਾ ਕੱਲ 5 ਲੱਖ ਨੂੰ ਪਾਰ ਕਰ ਗਿਆ, ਜਦੋਂ 5,752 ਹੋਰ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਛੁੱਟੀ ਕੀਤੇ ਗਏ ਵਿਅਕਤੀਆਂ ਦੀ ਗਿਣਤੀ 4.5 ਲੱਖ ਨੂੰ ਪਾਰ ਕਰ ਗਈ ਹੈ ਅਤੇ ਰਾਜ ਵਿੱਚ ਕੁੱਲ ਮੌਤਾਂ 8434 ਹੋ ਗਈਆਂ ਹਨ।
  • ਕਰਨਾਟਕ: ਕੋਵਿਡ-19 ਮਾਮਲਿਆਂ ਵਿੱਚ ਵੱਡੇ ਵਾਧੇ ਦੇ ਮੱਦੇਨਜ਼ਰ ਚਿਕਮਾਗਲਾਰੂ ਦਾ ਜ਼ਿਲ੍ਹਾ ਸਰਕਾਰੀ ਹਸਪਤਾਲ ਇਸ ਇਮਾਰਤ ਤੇ ਇੱਕ ਤਰਲ ਆਕਸੀਜਨ ਪਲਾਂਟ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ, ਜੋ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਸੇਵਾ ਲਈ ਖੁੱਲ ਜਾਵੇਗਾ। ਕੱਲ ਰਾਜ ਵਿੱਚ 8244 ਨਵੇਂ ਕੇਸ ਆਏ, 8865 ਡਿਸਚਾਰਜ ਹੋਏ ਅਤੇ 119 ਮੌਤਾਂ ਹੋਈਆਂ। ਬੰਗਲੌਰ ਸ਼ਹਿਰ ਵਿੱਚ 2966 ਕੇਸ ਆਏ। ਕੱਲ ਤੱਕ ਕੁੱਲ ਕੇਸ: 4,67,689; ਐਕਟਿਵ ਕੇਸ: 98,463; ਮੌਤਾਂ: 7384; ਡਿਸਚਾਰਜ: 3,61,823|
  • ਆਂਧਰ ਪ੍ਰਦੇਸ਼: ਰਾਜ ਦੇ ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀ ਮੁਤਮਸੈਟੀ ਸ੍ਰੀਨਿਵਾਸ ਰਾਓ ਕੋਰੋਨਾ ਵਾਇਰਸ ਲਈ ਪਾਜ਼ਿਟਿਵ ਆਏ ਹਨ। ਵਾਲਟਾਇਰ ਡਵੀਜ਼ਨ ਦੇ ਡੀਜ਼ਲ ਲੋਕੋ ਸ਼ੈੱਡ ਨੇ ਇੱਕ ਰੋਬੋਟ ਤਿਆਰ ਕੀਤਾ ਹੈ ਜੋ ਕੋਵਿਡ ਦੇ ਮਰੀਜ਼ਾਂ ਨੂੰ ਦਵਾਈਆਂ ਅਤੇ ਭੋਜਨ ਦੀ ਸੇਵਾ ਕਰਨ ਵਿੱਚ ਹਸਪਤਾਲ ਦੇ ਸਟਾਫ਼ ਦੀ ਸਹਾਇਤਾ ਕਰ ਸਕਦਾ ਹੈ। ਇਹ ਐੱਮਈਡੀ ਰੋਬੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵਿਸ਼ਾਖਾਪਟਨਮ ਦੇ ਡਿਵੀਜ਼ਨਲ ਰੇਲਵੇ ਹਸਪਤਾਲ ਵਿੱਚ ਵਰਤਣ ਲਈ ਤੈਨਾਤ ਕੀਤੇ ਜਾਣ ਤੋਂ ਪਹਿਲਾਂ ਇਸਦੀ ਵਿਆਪਕ ਅਜ਼ਮਾਇਸ਼ਾਂ ਅਤੇ ਪ੍ਰਦਰਸ਼ਨ ਹੋਏ।
  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2058 ਨਵੇਂ ਮਾਮਲੇ ਆਏ, 2180 ਠੀਕ ਹੋਏ ਅਤੇ 10 ਮੌਤਾਂ ਹੋਈਆਂ; 2058 ਮਾਮਲਿਆਂ ਵਿੱਚੋਂ, 277 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,60,571; ਐਕਟਿਵ ਕੇਸ: 30,400; ਮੌਤਾਂ: 984; ਡਿਸਚਾਰਜ: 1,29,187 ਕੇਸ ਹਨ। ਤੇਲੰਗਾਨਾ ਸਰਕਾਰ ਦੁਆਰਾ ਕੋਵਿਡ-19 ਦੇ ਇਲਾਜ ਦੀ ਨਿਗਰਾਨੀ ਕਰਨ ਲਈ ਇੱਕ ਉੱਚ ਪੱਧਰੀ ਟਾਸਕ ਫੋਰਸ ਦਾ ਗਠਨ ਕਰਨ ਤੋਂ ਬਾਅਦ, ਰਾਜ ਵਿੱਚ ਪਹਿਲੀ ਵਾਰ, ਆਮ ਅਤੇ ਗ਼ੈਰ-ਆਮ ਵਾਰਡਾਂ ਵਿੱਚ ਬੈਡਾਂ ਦਾ ਆਡਿਟ ਕਰਨਾ ਸ਼ੁਰੂ ਕੀਤਾ ਗਿਆ ਹੈ। 30 ਕਰਮਚਾਰੀ ਕੋਵਿਡ ਪਾਜ਼ਟਿਵ ਆਉਣ ਕਾਰਨ ਹੈਦਰਾਬਾਦ ਵਿੱਚ ਦੱਖਣੀ ਕੇਂਦਰੀ ਰੇਲਵੇ ਦਫ਼ਤਰ ਬੰਦ ਹੋ ਗਿਆ।
  • ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਨੇ ਇੱਕ ਸਾਲ ਲਈ ਮੈਡੀਕਲ ਆਕਸੀਜਨ ਲਿਜਾਣ ਵਾਲੇ ਵਾਹਨਾਂ ਨੂੰ ਐਂਬੂਲੈਂਸ ਦਾ ਦਰਜਾਦਿੱਤਾ ਹੈ। ਇਸ ਸਬੰਧ ਵਿੱਚ ਸੋਮਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਹ ਫੈਸਲਾ ਕੋਵਿਡ-19 ਮਹਾਮਾਰੀ ਦੇ ਫੈਲਣ ਅਤੇ ਰਾਜ ਦੇ ਵੱਖ-ਵੱਖ ਹਸਪਤਾਲਾਂ ਨੂੰ ਨਿਰਵਿਘਨ ਆਕਸੀਜਨ ਸਪਲਾਈ ਦੀ ਜ਼ਰੂਰਤ ਦੇ ਮੱਦੇਨਜ਼ਰ ਲਿਆ ਗਿਆ ਹੈ। ਰਾਜ ਵਿੱਚ ਲਗਭਗ 11 ਫ਼ੀਸਦੀ ਕੋਵਿਡ ਮਰੀਜ਼ਾਂ ਨੂੰ ਆਕਸੀਜਨ ਸਹਾਇਤਾ ਦੀ ਲੋੜ ਹੈ ਜਿਸ ਲਈ ਲਗਭਗ 500 ਮੀਟ੍ਰਿਕ ਟਨ ਦੀ ਜ਼ਰੂਰਤ ਹੈਹਾਲਾਂਕਿ, ਮਹਾਰਾਸ਼ਟਰ ਇਸ ਸਮੇਂ 1000 ਮੀਟ੍ਰਿਕ ਟਨ ਤੋਂ ਵੱਧ ਆਕਸੀਜਨ ਪੈਦਾ ਕਰ ਰਿਹਾ ਹੈ, ਕਈ ਥਾਵਾਂ ਤੋਂ ਘਾਟ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ।
  • ਗੁਜਰਾਤ: ਰਾਜ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਨੇ ਸੋਮਵਾਰ ਨੂੰ ਆਪਣੇ ਟੈਸਟ ਬਿਹਤਰੀਨ ਹੈਦੇ ਨਾਅਰੇ ਤੇ ਅਮਲ ਲਈ ਸਵੈ-ਇੱਛੁਕ ਟੈਸਟ ਕਰਾਇਆ ਅਤੇ ਨੈਗਟਿਵ ਆਏ। ਮੁੱਖ ਮੰਤਰੀ ਨੇ ਇਹ ਟੈਸਟ ਲੋਕਾਂ ਨੂੰ ਬਿਨਾ ਕਿਸੇ ਡਰ ਦੇ ਅੱਗੇ ਆਉਣ ਲਈ ਉਤਸ਼ਾਹਿਤ ਕਰਨ ਲਈ ਕਰਵਾਇਆ ਤਾਂ ਜੋ ਇਹ ਪਤਾ ਲੱਗੇ ਕਿ ਕੀ ਉਨ੍ਹਾਂ ਨੂੰ ਲਾਗ ਹੈ ਜਾਂ ਨਹੀਂ। ਰੁਪਾਨੀ ਨੇ ਟੈਸਟ ਬਿਹਤਰੀਨ ਹੈਦੇ ਨਾਅਰੇ ਨੂੰ ਤਿਆਰ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਨੋਵੇਲ ਕੋਰੋਨਾ ਵਾਇਰਸ ਦੀ ਲਾਗ ਦੀ ਸਮੇਂ ਸਿਰ ਖੋਜ ਅਤੇ ਇਲਾਜ ਲਈ ਜ਼ਰੂਰੀ ਹੈ।
  • ਰਾਜਸਥਾਨ: ਅੱਜ ਸਵੇਰੇ 793 ਮਾਮਲੇ ਸਾਹਮਣੇ ਆਏ, ਰਾਜ ਵਿੱਚ ਕੋਵਿਡ-19 ਦੇ ਐਕਟਿਵ ਮਾਮਲੇ 17,410 ਦੇ ਨਵੇਂ ਸਿਖਰ ਨੂੰ ਛੂਹ ਗਏ ਹਨ। ਜੋਧਪੁਰ ਤੋਂ 147 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਰਾਜਧਾਨੀ ਜੈਪੁਰ ਤੋਂ 145 ਮਾਮਲੇ ਸਾਹਮਣੇ ਆਏ ਹਨਰਾਜ ਵਿੱਚ ਐਕਟਿਵ ਮਾਮਲੇ ਲਗਾਤਾਰ ਵਧ ਰਹੇ ਹਨ। ਹਾਲਾਂਕਿ, ਰਾਜ ਵਿੱਚ ਰਿਕਵਰੀ ਦੀ ਦਰ ਹਾਲੇ ਵੀ ਲਗਭਗ 82 ਫ਼ੀਸਦੀ ਹੈ।
  • ਮੱਧ ਪ੍ਰਦੇਸ਼: ਮਹਾਰਾਸ਼ਟਰ ਤੋਂ ਆਕਸੀਜਨ ਸਪਲਾਈ ਦੀ ਮੁਅੱਤਲੀ ਬਾਅਦ ਉੱਭਰੇ ਸੰਕਟ ਨੂੰ ਪੂਰਾ ਕਰਨ ਲਈ ਆਕਸੀਜਨ ਦੀ ਉਦਯੋਗਿਕ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਨ੍ਹਾਂ ਉਪਾਵਾਂ ਦੇ ਨਾਲ, ਰਾਜ ਵਿੱਚ ਇਸ ਵੇਲੇ 180 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਦੀ ਸਪਲਾਈ ਦਾ ਭਰੋਸਾ ਦਿੱਤਾ ਗਿਆ ਹੈ, ਜਦੋਂ ਕਿ ਮੰਗ 110 ਅਤੇ 120 ਮੀਟ੍ਰਿਕ ਟਨ ਪ੍ਰਤੀ ਦਿਨ ਦੇ ਵਿਚਕਾਰ ਚਲਦੀ ਹੈ। ਮੱਧ ਪ੍ਰਦੇਸ਼ ਵਿੱਚ ਹੁਣ ਤੱਕ ਨੋਵੇਲ ਕੋਰੋਨਾ ਵਾਇਰਸ ਦੇ 90,000 ਤੋਂ ਵੱਧ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਸੋਮਵਾਰ ਨੂੰ ਰਾਜ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 2,483 ਕੇਸ ਸਾਹਮਣੇ ਆਏ ਹਨ। ਪਿਛਲੇ ਪੰਜ ਦਿਨਾਂ ਤੋਂ, ਹਰ ਰੋਜ਼ 2000 ਨਵੇਂ ਕੋਵਿਡ-19 ਕੇਸ ਸਾਹਮਣੇ ਆ ਰਹੇ ਹਨ।
  • ਛੱਤੀਸਗੜ੍ਹ: ਰਾਏਪੁਰ ਆਕਸੀਜਨ ਸਲੰਡਰਾਂ ਨਾਲ ਲੈਸ 560 ਨਵੇਂ ਬੈੱਡ ਪ੍ਰਾਪਤ ਕਰਨ ਲਈ ਤਿਆਰ ਹੈ। ਰਾਏਪੁਰ ਜ਼ਿਲ੍ਹਾ ਕਲੈਕਟਰ ਦੇ ਅਨੁਸਾਰ ਲਾਲਪੁਰ ਕੋਵਿਡ ਹਸਪਤਾਲ ਵਿੱਚ ਆਕਸੀਜਨ ਸੁਵਿਧਾਵਾਂ ਵਾਲੇ 100 ਬੈੱਡ ਲਗਾਏ ਗਏ ਹਨ। 400 ਵਾਧੂ ਬੈੱਡ ਆਯੁਰਵੇਦਿਕ ਕਾਲਜ ਹਸਪਤਾਲ ਵਿੱਚ ਅਤੇ 60 ਰਾਏਪੁਰ ਈਐੱਸਆਈਸੀ ਹਸਪਤਾਲ ਵਿੱਚ ਲਗਾਏ ਜਾਣਗੇ।

 

 

ਫੈਕਟਚੈੱਕ

 

https://static.pib.gov.in/WriteReadData/userfiles/image/image007VFGO.jpg

https://static.pib.gov.in/WriteReadData/userfiles/image/image008VA3M.jpg

 

 

********

ਵਾਈਬੀ
 



(Release ID: 1654817) Visitor Counter : 153