ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪੀਐੱਮਯੂਵਾਈ ਤਹਿਤ ਮੰਗ ਦੀ ਦੁਬਾਰਾ ਪੂਰਤੀ

Posted On: 14 SEP 2020 2:18PM by PIB Chandigarh

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੇ ਤਹਿਤ, 8 ਕਰੋੜ ਨਵੇਂ ਐੱਲਪੀਜੀ ਕਨੈਕਸ਼ਨ ਮੁਹੱਈਆ ਕਰਾਉਣ ਦਾ ਟੀਚਾ ਮਿਥਿਆ ਗਿਆ ਸੀ ਅਤੇ ਇਹ ਸਤੰਬਰ, 2019 ਵਿੱਚ ਪ੍ਰਾਪਤ ਕਰ ਲਿਆ ਗਿਆ ਹੈ। ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀ) ਨੇ ਅਗਸਤ, 2020 ਤੱਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਦੇ ਤਹਿਤ ਪੀਐੱਮਯੂਵਾਈ ਲਾਭਾਰਥੀਆਂ ਨੂੰ 1306.87 ਲੱਖ ਐੱਲਪੀਜੀ ਦੁਬਾਰਾ ਮੁਹੱਈਆ ਕਰਵਾਏ। ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨੂੰ ਪੀਐੱਮਜੀਕੇਪੀ ਦੇ ਅਧੀਨ ਮੁਹੱਈਆ ਕਰਵਾਏ ਐੱਲਪੀਜੀ ਦਾ ਵੇਰਵਾ ਅਨੈਕਸਰ ਵਿੱਚ ਦਿੱਤਾ ਗਿਆ ਹੈ।

 

ਓਐੱਮਸੀ ਨੇ ਪੀਐੱਮਜੀਕੇਪੀ ਦੇ ਅਧੀਨ ਲਾਭਾਰਥੀਆਂ ਨੂੰ ਐੱਲਪੀਜੀ ਭਰਾਉਣ ਲਈ 9670.41 ਕਰੋੜ ਰੁਪਏ ਦੀ ਰਕਮ ਤਬਦੀਲ ਕੀਤੀ ਹੈ।

 

ਸਾਲ 2019 - 20 ਲਈ ਪੀਐੱਮਯੂਵਾਈ ਲਾਭਾਰਥੀਆਂ ਦੀ ਔਸਤਨ ਐੱਲਪੀਜੀ ਖ਼ਪਤ 3.01 ਸਿਲੰਡਰ (14.2 ਕਿਲੋਗ੍ਰਾਮ) ਸੀ ਪੀਐੱਮਯੂਵਾਈ ਲਾਭਾਰਥੀ ਪਰਿਵਾਰ ਦੁਆਰਾ ਨਿਰੰਤਰ ਆਧਾਰ ਤੇ ਐੱਲਪੀਜੀ ਨੂੰ ਅਪਣਾਉਣਾ ਅਤੇ ਇਸਦੀ ਵਰਤੋਂ ਕਈ ਕਾਰਕਾਂ ਤੇ ਨਿਰਭਰ ਕਰਦੀ ਹੈ ਜਿਸ ਵਿੱਚ ਖਾਣ ਦੀਆਂ ਆਦਤਾਂ, ਘਰਾਂ ਦਾ ਆਕਾਰ, ਖਾਣਾ ਪਕਾਉਣ ਦੀਆਂ ਆਦਤਾਂ, ਐੱਲਪੀਜੀ ਦੀ ਕੀਮਤ, ਮੁਫ਼ਤ ਲੱਕੜ ਅਤੇ ਗੋਬਰ ਦੀ ਸੌਖੀ ਉਪਲਬਧਤਾ ਆਦਿ ਸ਼ਾਮਲ ਹੈ

 

ਓਐੱਮਸੀ ਨੇ ਦੱਸਿਆ ਹੈ ਕਿ ਓਐੱਮਸੀ ਦੇ ਕਾਰਜਕਾਰੀ ਡਿਸਟ੍ਰਿਬਿਊਟਰਾਂ ਨੂੰ ਗਾਹਕ ਦੀ ਜ਼ਰੂਰਤ ਜਾਂ ਉਨ੍ਹਾਂ ਤੋਂ ਘੱਟ ਮੰਗ ਤੋਂ ਬਿਨਾਂ ਐੱਲਪੀਜੀ ਦੀ ਡਿਲਿਵਰੀ ਭੇਜਣ ਲਈ ਮਜ਼ਬੂਰ ਨਹੀਂ ਕਰ ਰਹੇ ਹਨ।

 

ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

ਅਨੁਲਗ

14 ਸਤੰਬਰ, 2020 ਨੂੰ ਲੋਕ ਸਭਾ ਸੰਸਦ ਦੇ ਵਿੱਚ ਸ੍ਰੀ ਐੱਮ. ਕੇ. ਰਾਘਵਨ ਦੁਆਰਾ ਪੀਐੱਮਯੂਵਾਈ ਤਹਿਤ ਘੱਟ ਰਿਫਿਲ ਦੀ ਮੰਗਦੇ ਬਾਰੇ ਵਿੱਚ ਪੁੱਛੇ ਗਏ ਸਵਾਲ ਨੰਬਰ 89 ਦਾ ਜਵਾਬ ਅਨੈਕਸਰ ਦੇ (ਏ) ਹਿੱਸੇ ਵਿੱਚ ਦਿੱਤਾ ਗਿਆ ਹੈ।

ਰਾਜ/ ਕੇਂਦਰ ਸ਼ਾਸ਼ਤ ਪ੍ਰਦੇਸ਼

(ਅਪ੍ਰੈਲ ਤੋਂ ਅਗਸਤ 2020) ਤੱਕ ਦੀ ਰੀਫਿਲ ਡਿਲਿਵਰੀ

ਛੱਤੀਸਗੜ੍ਹ

31,71,197

ਮੇਘਾਲਿਆ

1,47,750

ਅਸਾਮ

42,61,952

ਤ੍ਰਿਪੁਰਾ

3,79,414

ਨਾਗਾਲੈਂਡ

75,654

ਅਰੁਣਾਚਲ ਪ੍ਰਦੇਸ਼

65,998

ਮੱਧ ਪ੍ਰਦੇਸ਼

98,07,942

ਲਕਸ਼ਦਵੀਪ

460

ਝਾਰਖੰਡ

47,15,844

ਦਾਦਰਾ ਅਤੇ ਨਗਰ ਹਵੇਲੀ, ਦਮਨ ਦੀਯੂ

22,600

ਲੱਦਾਖ

17,039

ਗੁਜਰਾਤ

44,31,673

ਮਣੀਪੁਰ

2,51,990

ਜੰਮੂ ਕਸ਼ਮੀਰ

18,36,761

ਰਾਜਸਥਾਨ

1,01,62,602

ਓਡੀਸ਼ਾ

77,26,387

ਅੰਡੇਮਾਨ ਅਤੇ ਨਿਕੋਬਾਰ ਟਾਪੂ

20,769

ਕੇਰਲ

4,78,410

ਮਿਜ਼ੋਰਮ

51,690

ਬਿਹਾਰ

1,44,39,342

ਤਮਿਲ ਨਾਡੂ

58,28,658

ਤੇਲੰਗਾਨਾ

17,65,085

ਗੋਆ

2,024

ਕਰਨਾਟਕ

54,48,255

ਉੱਤਰ ਪ੍ਰਦੇਸ਼

2,58,12,057

ਉੱਤਰਾਖੰਡ

7,29,948

ਪੱਛਮ ਬੰਗਾਲ

1,65,21,610

ਮਹਾਰਾਸ਼ਟਰ

73,24,831

ਆਂਧਰ ਪ੍ਰਦੇਸ਼

7,33,230

ਹਿਮਾਚਲ ਪ੍ਰਦੇਸ਼

2,85,947

ਪੁੱਦੂਚੇਰੀ

30,613

ਹਰਿਆਣਾ

14,90,015

ਸਿੱਕਮ

21,055

ਪੰਜਾਬ

24,33,890

ਦਿੱਲੀ

1,94,869

ਚੰਡੀਗੜ੍ਹ

246

ਕੁੱਲ

13,06,87,807

 

 

*****

 

ਵਾਈਕੇਬੀ / ਐੱਸਕੇ



(Release ID: 1654248) Visitor Counter : 153