ਆਯੂਸ਼

ਆਯੁਸ਼ ਅਭਿਆਸ, ਕੋਵਿਡ - 19 ਦੇ ਠੀਕ ਹੋਏ ਮਰੀਜ਼ਾਂ ਲਈ ਪ੍ਰਬੰਧਨ ਪ੍ਰੋਟੋਕੋਲ ਵਿੱਚ ਸ਼ਾਮਲ ਕੀਤੇ ਗਏ

Posted On: 14 SEP 2020 4:00PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮਓਐਚਐਫਡਬਲਯੂ) ਨੇ 13 ਸਤੰਬਰ, 2020 ਨੂੰ ਕੋਵਿਡ-19 ਤੋਂ ਬਾਅਦ ਦੇ ਪ੍ਰਬੰਧਨ ਤੇ ਇੱਕ ਪ੍ਰੋਟੋਕੋਲ ਜਾਰੀ ਕੀਤਾ ਪ੍ਰੋਟੋਕੋਲ ਕੋਵਿਡ ਦੇ ਮਰੀਜ਼ਾਂ ਨੂੰ ਘਰ ਵਿਚ ਦੇਖਭਾਲ ਕਰਨ ਲਈ ਇਕ ਏਕੀਕ੍ਰਿਤ ਸਮੁੱਚੀ ਪਹੁੰਚ ਪ੍ਰਦਾਨ ਕਰਦਾ ਹੈ ਅਤੇ ਇਸਦਾ ਮਤਲਬ ਇਹ ਨਹੀਂ ਹੈ ਕਿ ਇਸ ਦੀ ਵਰਤੋਂ ਰੋਕਥਾਮ / ਰੋਗਨਾਸ਼ਕ ਇੱਲਾਜ ਵਜੋਂ ਕੀਤੀ ਜਾਵੇ । ਇਹ ਉਨ੍ਹਾਂ ਮਰੀਜਾਂ ਦੇ ਇਲਾਜ ਅਤੇ ਸਿਹਤਯਾਬ ਹੋਣ ਲਈ ਲੰਮਾ ਸਮਾਂ ਲੈ ਸਕਦਾ ਹੈ ਜੋ ਇਸ ਬਿਮਾਰੀ ਦੀ ਗੰਭੀਰ ਰੂਪ ਨਾਲ ਪੀੜਤ ਹਨ ਜਾਂ ਫੇਰ ਜੋ ਪਹਿਲਾਂ ਤੋਂ ਹੀ ਕਿਸੇ ਮੋਜੂਦਾ ਹੋਰ ਬਿਮਾਰੀ ਦੇ ਮਰੀਜ਼ ਹਨ । ਸਿਹਤਸੰਭਾਲ ਲਈ ਪ੍ਰੋਟੋਕੋਲ ਵਿੱਚ ਵੱਖ-ਵੱਖ ਆਯੁਸ਼ ਅਭਿਆਸਾਂ ਨੂੰ ਸ਼ਾਮਲ ਕਰਨਾ ਸਿਹਤਯਾਬ ਹੋਏ ਕੋਵਿਡ-19 ਦੇ ਮਰੀਜ਼ਾਂ ਦੇ ਜਲਦੀ ਨਾਲ ਠੀਕ ਹੋਣਾ ਵੀ ਮਹੱਤਵਪੂਰਣ ਹੈ ।

ਕੋਵਿਡ - 19 ਇੱਕ ਨਵੀਂ ਬਿਮਾਰੀ ਹੈ ਅਤੇ ਇਸ ਦੇ ਕੁਦਰਤੀ ਇਤਿਹਾਸ ਬਾਰੇ ਰੋਜ਼ਾਨਾ ਅਧਾਰ ਤੇ ਨਵੀਂ ਜਾਣਕਾਰੀ ਦਰਜ ਕੀਤੀ ਜਾ ਰਹੀ ਹੈ, ਖ਼ਾਸਕਰ ਸਿਹਤਯਾਬੀ ਉਪਰੰਤ ਦੀਆਂ ਘਟਨਾਵਾਂ ਦੇ ਸੰਦਰਭ ਵਿੱਚ ਸਿਹਤਯਾਬੀ ਤੋਂ ਬਾਅਦ ਦੇ ਲਿਹਾਜ਼ ਨਾਲ, ਬਿਮਾਰੀ ਨਾਲ ਜੁੜੀ ਸਾਰੀ ਜਾਣਕਾਰੀ ਦਾ ਪਤਾ ਲਗਾਉਣ ਲਈ ਸਰਗਰਮੀ ਨਾਲ ਖੋਜ ਕੀਤੀ ਜਾ ਰਹੀ ਹੈ । ਹੁਣ ਤੱਕ, ਉਹ ਮਰੀਜ਼ ਜੋ ਬਹੁਤ ਜਿਆਦਾ ਗੰਭੀਰ ਕੋਵਿਡ -19 ਬਿਮਾਰੀ ਤੋਂ ਠੀਕ ਹੋ ਚੁੱਕੇ ਹਨ, ਉਹ ਲਗਾਤਾਰ ਥਕਾਵਟ, ਖੰਘ, ਗਲੇ ਦੀ ਖ਼ਰਾਸ਼ ਆਦਿ ਵਰਗੇ ਲਛਣਾ ਦੀ ਰਿਪੋਰਟ ਕਰ ਰਹੇ ਹਨ

ਕੋਵਿਡ -19 ਤੋਂ ਬਾਅਦ ਅਮਲ ਵਿੱਚ ਲਿਆਂਦੇ ਜਾਣ ਵਾਲੇ ਨਿਯਮ ਵਿਅਕਤੀਗਤ ਪੱਧਰ 'ਤੇ ਮਾਸਕ ਦੀ ਉਪਯੁਕਤ ਢੰਗ ਨਾਲ ਵਰਤੋਂ, ਹੱਥਾਂ ਅਤੇ ਸਾਹ ਪ੍ਰਕ੍ਰਿਆ ਦੀ ਸਵਛਤਾ, ਸਰੀਰਕ ਦੂਰੀ ਆਦਿ ਨੂੰ ਜਾਰੀ ਰੱਖਣ ਦੀ ਸਲਾਹ ਦਿੰਦੇ ਹਨ । ਗਰਮ ਪਾਣੀ ਦੀ ਉਪਯੁਕਤ ਖਪਤ ਅਤੇ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਾਲੀ ਆਯੁਸ਼ ਦਵਾਈ ਦੀ ਸਲਾਹ ਇੱਕ ਯੋਗਤਾ ਪ੍ਰਾਪਤ ਡਾਕਟਰ /ਪਰੈਕਟੀਸ਼ਨਰ ਵੱਲੋਂ ਦੱਸੇ ਜਾਣ ਤੋਂ ਬਾਅਦ ਵਰਤੋਂ ਵਿੱਚ ਲਿਆਉਣ ਦੀ ਸਲਾਹ ਦਿੱਤੀ ਜਾਂਦੀ ਹੈ । ਹਲਕੇ / ਦਰਮਿਆਨੇ ਅਭਿਆਸਾ, ਜਿਵੇਂ ਕਿ ਯੋਗਾਸਣ, ਪ੍ਰਾਣਾਯਾਮ, ਮੈਡੀਟੇਸ਼ਨ ਦਾ ਅਭਿਆਸ ਦੱਸੀ ਗਈ ਰੋਜ਼ਾਨਾ ਦੀ ਵਿਧੀ ਅਤੇ ਤਜਵੀਜ਼ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ, ਜਦੋਂ ਕਿ ਰੋਜ਼ਾਨਾ ਸਵੇਰੇ ਜਾਂ ਸ਼ਾਮ ਨੂੰ ਸਹਿਣ ਯੋਗ ਸੁਵਿਧਾ ਜਨਕ ਰਫਤਾਰ ਨਾਲ ਸੈਰ ਵੀ ਕੀਤੀ ਜਾਂ ਸਕਦੀ ਹੈ

ਇਸ ਤੋਂ ਇਲਾਵਾ, ਪ੍ਰੋਟੋਕੋਲ ਇਕ ਸੰਤੁਲਿਤ ਪੌਸ਼ਟਿਕ ਖੁਰਾਕ ਦਾ ਸੇਵਨ ਕਰਨ ਦੀ ਸਲਾਹ ਵੀ ਦਿੰਦਾ ਹੈ , ਜੋ ਹਜ਼ਮ ਕਰਨ ਵਿਚ ਅਸਾਨ ਹੋਵੇ ਅਤੇ ਤਾਜ਼ਾ ਤਿਆਰ ਕੀਤਾ ਗਿਆ ਹੋਵੇਸਮਾਜ ਪਧਰ ਤੇ ਇੱਕ ਵਿਅਕਤੀ ਸਿਹਤਯਾਬੀ ਅਤੇ ਪੁਨਰਵਾਸ ਪ੍ਰਕ੍ਰਿਆਵਾਂ ਲਈ ਸਮੁਦਾਇਕ  ਅਧਾਰਤ ਸਵੈ-ਸਹਾਇਤਾ ਸਮੂਹਾਂ, ਕਵਾਲੀਫਾਈਡ ਪੇਸ਼ੇਵਰਾਂ ਆਦਿ ਦੀ ਸਹਾਇਤਾ ਲੈ ਸਕਦਾ ਹੈ । ਡਾਕਟਰ ਕਿਸੇ ਨੇੜਲੇ ਸਿਹਤ ਕੇਂਦਰ ਵਿੱਚ ਜਾਣ ਬਾਰੇ ਵੀ ਕਹਿ ਸਕਦਾ ਹੈ, ਜੇਕਰ ਮਰੀਜ਼ ਘਰ ਵਿੱਚ ਇਕਾਂਤਵਾਸ ਅਧੀਨ ਰਹਿੰਦਿਆਂ ਲਗਾਤਾਰ ਲੱਛਣਾਂ ਦੀ ਸ਼ਿਕਾਇਤ ਕਰਦਾ ਹੈ ।

ਵਿਅਕਤੀਗਤ ਪੱਧਰ 'ਤੇ, ਆਯੁਸ਼ ਮੰਤਰਾਲੇ ਵੱਲੋਂ ਪਹਿਲਾਂ ਤੋਂ ਹੀ ਜਾਰੀ ਕੀਤੀ ਗਈ ਸਲਾਹ ਅਨੁਸਾਰ ਪ੍ਰਤੀਰੋਧਕ ਆਯੁਸ਼ ਦਵਾਈ ਦੀ ਵਰਤੋਂ ਲਈ ਇੱਕ ਯੋਗ ਪਰੈਕਟੀਸ਼ਨਰ ਦੀ ਸਲਾਹ ਨਾਲ ਸਿਫਾਰਸ਼ ਕੀਤੀ ਜਾਂਦੀ ਹੈ । ਇਨ੍ਹਾਂ ਵਿੱਚ ਆਮ ਜਾਂ ਆਸਾਨੀ ਨਾਲ ਤਿਆਰ ਕੀਤਾ ਜਾਣ ਵਾਲਾ ਆਯੁਸ਼ ਕਵਾਥ, ਸਮਸ਼ਨੀਵਟੀ, ਗਿਲੋਏ ਪਾਉਡਰ ਕੋਸੇ ਗਰਮ ਪਾਣੀ ਨਾਲ, ਅਸ਼ਵਗੰਧਾ ਅਤੇ ਚਅਵਨਪ੍ਰਾਸ਼ ਆਦਿ ਸ਼ਾਮਲ ਹਨ । ਹੋਰ ਸਿਫਾਰਸ਼ਾਂ ਵਿੱਚ ਆਂਵਲਾ ਫਲ, ਮੂਲੀ ਪਾਉਡਰ ਅਤੇ ਹਲਦੀ ਦਾ ਦੁੱਧ ਸ਼ਾਮਲ ਹਨ । 

---------------------------------------

ਐਮਵੀ /ਐਸਕੇ



(Release ID: 1654198) Visitor Counter : 218