ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਐਮਐਸਐਮਈਜ਼ ਦੇ ਬਕਾਏ: ਐਮਐਸਐਮਈ ਮੰਤਰਾਲੇ ਇਨ੍ਹਾਂ ਅਦਾਇਗੀਆਂ ਲਈ ਵੱਡੀਆਂ ਕੋਸ਼ਿਸ਼ਾਂ ਕਰ ਰਿਹਾ ਹੈ

ਸਰਕਾਰੀ ਏਜੰਸੀਆਂ ਅਤੇ ਜਨਤਕ ਖੇਤਰ ਦੀਆਂ ਇਕਾਈਆਂ ਤੋਂ ਬਾਅਦ, ਕੇਂਦਰੀ ਮੰਤਰਾਲਾ ਨੇ ਇਹ ਮਾਮਲਾ ਨਿੱਜੀ ਕੰਪਨੀਆਂ ਨਾਲ ਵੀ ਚੁੱਕਿਆ
ਐਮਐਸਐਮਈ ਮੰਤਰਾਲੇ ਨੇ ਛੋਟੇ ਯੂਨਿਟਾਂ ਨਾਲ ਇਕਜੁਟਤਾ ਦਰਸਾਉਣ ਅਤੇ ਐਮਐਸਐਮਈ ਦੇ ਬਕਾਏ ਨੂੰ ਪਹਿਲ ਦੇ ਅਧਾਰ ਤੇ ਚੁਕਾਉਣ ਲਈ ਚੋਟੀ ਦੇ 500 ਕਾਰਪੋਰੇਟ ਉੱਦਮਾਂ ਦੇ ਸੀਐਮਡੀ’ਜ ਨੂੰ ਲਿੱਖਿਆ
ਐਮਐਸਐਮਈਜ਼ ਵਿੱਚ ਨਕਦੀ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਲਈ 500 ਕਰੋੜ ਰੁਪਏ ਦੀ ਸਾਲਾਨਾ ਟਰਨ ਓਵਰ ਵਾਲੇ ਉੱਦਮਾਂ ਨੂੰ ਆਨਬੋਰਡ ਪਲੇਟਫਾਰਮ ਦੀ ਜਰੂਰਤ

Posted On: 14 SEP 2020 12:14PM by PIB Chandigarh

ਇੱਕ ਹੋਰ ਵੱਡੇ ਕਦਮ ਦੇ ਤੌਰ ਤੇ ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ (ਐਮਐਸਐਮਈਜ) ਨੇ ਐਮ ਐਸ ਐਮ ਈਜ ਦੇ ਵੱਖ-ਵੱਖ ਖੇਤਰਾਂ ਵੱਲ ਬਕਾਇਆ ਦੀ ਅਦਾਇਗੀ ਲਈ ਹੁਣ ਦੇਸ਼ ਦੇ ਨਿਜੀ ਖੇਤਰ ਦੇ ਉੱਦਮਾਂ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਐਮਐਸਐਮਈਜ ਦੇ ਬਕਾਏ ਦੀ ਅਦਾਇਗੀ ਨੂੰ ਪਹਿਲ ਦੇ ਆਧਾਰ ਤੇ ਜਾਰੀ ਕਰਨ ਲਈ ਉਪਾਅ ਕਰਨ

ਆਤਮਨਿਰਭਰ ਪੈਕੇਜ ਦੇ ਐਲਾਨ ਦੋਰਾਨ, ਇਹ ਲੋੜੀਂਦਾ ਸੀ ਕਿ ਐਮਐਸਐਮਈ ਨੂੰ ਪ੍ਰਾਪਤੀਯੋਗ ਰਕਮਾਂ ਅਤੇ ਬਕਾਏ 45 ਦਿਨਾਂ ਵਿੱਚ ਅਦਾ ਕੀਤੇ ਜਾਣੇ ਚਾਹੀਦੇ ਹਨ । ਜਿਸ ਅਨੁਸਾਰ ਐਮਐਸਐਮਈ ਮੰਤਰਾਲੇ ਨੇ ਕੇਂਦਰੀ ਮੰਤਰਾਲਿਆਂ, ਉਨ੍ਹਾਂ ਦੇ ਵਿਭਾਗਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐਸਈਜ਼) ਕੋਲ ਇਹ ਮਾਮਲਾ ਢੰਗ ਨਾਲ ਚੁੱਕਿਆ ਉਨ੍ਹਾਂ ਨੂੰ ਲਿਖਣ ਅਤੇ ਅਮਲ ਵਿੱਚ ਲਿਆਉਣ ਤੋਂ ਇਲਾਵਾ, ਮੰਤਰਾਲੇ ਨੇ ਰਿਪੋਰਟਿੰਗ ਲਈ ਇਕ ਆਨਲਾਈਨ ਪ੍ਰਣਾਲੀ ਵੀ ਤਿਆਰ ਕੀਤੀ ਹੈ। ਸੈਂਕੜਿਆ ਦੀ ਗਿਣਤੀ ਵਿੱਚ ਸੀਪੀਐਸਈਜ ਪਿਛਲੇ ਚਾਰ ਮਹੀਨਿਆਂ ਤੋਂ ਇਸ ਸਿਸਟਮ ਤੇ ਮਹੀਨਾਵਾਰ ਬਕਾਏ ਅਤੇ ਅਦਾਇਗੀਆਂ ਬਾਰੇ ਰਿਪੋਰਟ ਕਰ ਰਹੇ ਹਨ। ਮੰਤਰਾਲਿਆਂ ਅਤੇ ਸੀ ਪੀ ਐਸ ਈਜ ਵੱਲੋਂ ਲਗਭਗ 10000 ਕਰੋੜ ਰੁਪਏ ਦਾ ਭੁਗਤਾਨ ਕੀਤੇ ਜਾਣ ਦੀ ਸੂਚਨਾ ਹੈ । ਇਸੇ ਤਰ੍ਹਾਂ ਮੰਤਰਾਲੇ ਨੇ ਇਹ ਮੁੱਦਾ ਰਾਜਾਂ ਕੋਲ ਵੀ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਨਿਗਰਾਨੀ ਕਰਨ ਅਤੇ ਇਹ ਵੇਖਣ ਲਈ ਪ੍ਰੇਰਿਤ ਕੀਤਾ ਗਿਆ ਹੈ ਕਿ ਅਜਿਹੀਆਂ ਅਦਾਇਗੀਆਂ ਤੇਜ਼ੀ ਨਾਲ ਕਰਵਾਈਆਂ ਜਾਣ

 

ਮੰਤਰਾਲੇ ਨੇ ਆਪਣੀਆਂ ਕੋਸ਼ਿਸ਼ਾਂ ਨੂੰ ਹੁਣ ਹੋਰ ਜ਼ੋਰਦਾਰ ਬਣਾਉਂਦਿਆਂ ਦੇਸ਼ ਦੇ ਚੋਟੀ ਦੇ 500 ਕੰਪਨੀ ਸਮੂਹਾਂ ਨਾਲ ਸਿੱਧੇ ਤੌਰ 'ਤੇ ਇਹ ਮੁੱਦਾ ਚੁੱਕਿਆ ਹੈ । ਮੰਤਰਾਲੇ ਨੇ ਇਨ੍ਹਾਂ ਕੰਪਨੀਆਂ ਦੇ ਮਾਲਕਾਂ, ਸੀਐਮਡੀਜ਼ ਜਾਂ ਚੋਟੀ ਦੇ ਅਧਿਕਾਰੀਆਂ ਨੂੰ ਈ-ਪੱਤਰ ਲਿੱਖੇ ਹਨ । ਇਨ੍ਹਾਂ ਮੁਸ਼ਕਲ ਸਮਿਆਂ ਵਿਚ ਆਪਣਾ ਸਹਿਯੋਗ ਅਤੇ ਅਤੇ ਇਕਜੁਟਤਾ ਜ਼ਾਹਰ ਕਰਦਿਆਂ, ਮੰਤਰਾਲੇ ਨੇ ਐਮਐਸਐਮਈਜ਼ ਦੀਆਂ ਬਕਾਇਆ ਅਦਾਇਗੀਆਂ ਦੇ ਭੁਗਤਾਨ ਦੇ ਮੁੱਦੇ ਨੂੰ ਜ਼ੋਰ ਨਾਲ ਚੁੱਕਿਆ ਹੈ । ਇਹ ਕਿਹਾ ਗਿਆ ਹੈ ਕਿ ਬਹੁਤ ਸਾਰੇ ਐਮਐਸਐਮਈਜ ਵੱਡੇ ਕੰਪਨੀ ਸਮੂਹਾਂ ਨਾਲ ਕਾਰੋਬਾਰ ਕਰ ਰਹੇ ਹਨ । ਹਾਲਾਂਕਿ, ਅਦਾਇਗੀਆਂ ਉਨ੍ਹਾਂ ਦੇ ਸਾਮਾਨ ਅਤੇ ਸੇਵਾਵਾਂ ਦੇ ਖਰੀਦਦਾਰਾਂ ਵੱਲੋਂ ਨਹੀਂ ਆ ਰਹੀਆਂ ਹਨ । ਮੰਤਰਾਲਾ ਨੇ ਕਿਹਾ ਹੈ ਕਿ ਐਮ ਐਸ ਐਮ ਈ ਸੈਕਟਰ ਤੇ ਹਾਉਸਹੋਲਡ, ਪੇਸ਼ੇਵਰਾਂ ਅਤੇ ਕਾਮਿਆਂ ਦੀ ਸਿੱਧੇ ਜਾਂ ਅਸਿੱਧੇ ਤੌਰ ਤੇ ਨਿਰਭਰਤਾ ਪੂਰੀ ਤਰਾਂ ਸਰਬੋਤਮ ਹੈ । ਹਾਲ ਹੀ ਦੇ ਮਹੀਨਿਆਂ ਵਿੱਚ ਭੁਗਤਾਨ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਮੰਤਰਾਲੇ ਨੇ ਕਿਹਾ ਹੈ ਕਿ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਸਥਿਤੀ ਨੂੰ ਸੰਭਾਲਣ ਲਈ ਮੰਤਰਾਲੇ ਨੇ ਕਾਰਪੋਰੇਟ ਜਗਤ ਨੂੰ ਤਿੰਨ ਖਾਸ ਸੁਝਾਅ ਦਿੱਤੇ ਹਨ

 

ਮੰਤਰਾਲੇ ਨੇ ਕਿਹਾ ਹੈ ਕਿ ਇਹ ਭੁਗਤਾਨ ਜ਼ਮੀਨੀ ਪੱਧਰ 'ਤੇ ਐਮਐਸਐਮਈ ਕਾਰਜਾਂ ਅਤੇ ਨੌਕਰੀਆਂ ਦੀ ਸੰਭਾਲ ਅਤੇ ਹੋਰ ਆਰਥਿਕ ਗਤੀਵਿਧੀਆਂ ਲਈ ਬਹੁਤ ਮਹੱਤਵਪੂਰਨ ਹਨ। ਇਹ ਆਖਰਕਾਰ ਕਾਰਪੋਰੇਟ ਜਗਤ ਸਮੇਤ ਪੂਰੀ ਆਰਥਿਕਤਾ ਨੂੰ ਲਾਭ ਪਹੁੰਚਾਏਗਾ । ਮੰਤਰਾਲੇ ਨੇ ਇਸ ਲਈ ਕਾਰਪੋਰੇਟਸ ਨੂੰ ਇਹ ਜਾਂਚ ਕਰਨ ਲਈ ਕਿਹਾ ਹੈ ਕਿ ਕੀ ਅਜਿਹੀ ਕੋਈ ਅਦਾਇਗੀ ਬਕਾਇਆ ਹੈ ਜਾਂ ਨਹੀਂ ਅਤੇ ਜਲਦੀ ਹੀ ਇਸ ਨੂੰ ਜਾਰੀ ਕੀਤਾ ਜਾਵੇ;

 

  • ਐਮਐਸਐਮਈਜ਼ ਦੇ ਨਕਦੀ ਦੇ ਪ੍ਰਵਾਹ ਦੇ ਮੁੱਦੇ ਦੇ ਇਕ ਹੋਰ ਹੱਲ ਲਈ, ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਐਮਐਸਐਮਈ ਮੰਤਰਾਲੇ ਵੱਲੋਂ 2018 ਵਿਚ, ਸਾਰੇ ਸੀਪੀਐਸਈਜ ਅਤੇ ਕਾਰਪੋਰੇਟ ਇਕਾਈਆਂ, ਜੋ 500 ਕਰੋੜ ਦੇ ਟਰਨਓਵਰ ਤੋਂ ਵੱਧ ਵਾਲੀਆਂ ਹਨ, ਜਰੂਰੀ ਤੌਰ ਤੇ ਟੀਆਰਈਡੀਐਸ ਪਲੇਟਫਾਰਮਸ ਤੇ ਆਨ-ਬੋਰਡ ਹੋਣ । ਹਾਲਾਂਕਿ, ਬਹੁਤ ਸਾਰੇ ਕਾਰਪੋਰੇਟਾਂ ਨੂੰ ਅਜੇ ਇਸ ਵਿੱਚ ਸ਼ਾਮਲ ਹੋਣਾ ਹੈ ਜਾਂ ਲੈਣ ਦੇਣ ਸ਼ੁਰੂ ਕਰਨਾ ਹੈ

 

ਮੰਤਰਾਲੇ ਨੇ ਕਾਰਪੋਰੇਟਾਂ ਨੂੰ ਇਹ ਵੀ ਯਾਦ ਦਿਵਾਇਆ ਹੈ ਕਿ ਕਾਰਪੋਰੇਟ ਸੰਸਥਾਵਾਂ ਨੂੰ ਐਮਐਸਐਮਈਜ਼ ਦੇ ਬਕਾਏ 'ਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਕੋਲ ਅਰਧ-ਸਲਾਨਾ ਰਿਟਰਨ ਦਾਖਲ ਕਰਨੀ ਕਾਨੂਨੀ ਤੌਰ ਤੇ ਲਾਜ਼ਮੀ ਕਰ ਦਿੱਤੀ ਗਈ ਹੈ ਕਾਰਪੋਰੇਟਸ ਨੂੰ ਬੇਨਤੀ ਕੀਤੀ ਗਈ ਹੈ ਕਿ ਜੇ ਪਹਿਲਾਂ ਅਜਿਹਾ ਨਹੀਂ ਕਰ ਰਿਹਾ, ਉਹ ਰਿਟਰਨ ਦਾਖਲ ਕਰੇ

 

ਕਾਰਪੋਰੇਟ ਇੰਡੀਆ ਨੂੰ ਛੋਟੀਆਂ ਇਕਾਈਆਂ ਪ੍ਰਤੀ ਉਨ੍ਹਾਂ ਦੇ ਚੰਗੇ ਵਤੀਰੇ ਲਈ ਅਪੀਲ ਕਰਦਿਆਂ, ਐਮਐਸਐਮਈ ਮੰਤਰਾਲੇ ਨੇ ਉਨ੍ਹਾਂ ਨੂੰ ਐਮਐਸਐਮਈ ਵਿਕਾਸ ਐਕਟ, 2006 ਦੇ ਤਹਿਤ ਕਾਨੂੰਨੀ ਪ੍ਰਬੰਧਾਂ ਦੀ ਯਾਦ ਦਿਵਾਈ ਹੈ, ਜੋ ਐਮਐਸਐਮਈ ਨੂੰ ਪ੍ਰਾਪਤਯੋਗ ਅਦਾਇਗੀਆਂ ਦਾ ਭੁਗਤਾਨ 45 ਦਿਨਾਂ ਦੇ ਅੰਦਰ ਅੰਦਰ ਕਰਨੀ ਲੋੜੀਂਦੀ ਬਣਾਉਂਦੀ ਹੈ । ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਇਹ ਰਾਸ਼ਟਰ ਦੀ ਆਰਥਿਕਤਾ ਲਈ ਵੱਡਾ ਯੋਗਦਾਨ ਹੋਵੇਗਾ। ਮੰਤਰਾਲਾ ਇਹ ਵੀ ਮਹਿਸੂਸ ਕਰਦਾ ਹੈ ਕਿ ਇਹ ਭੁਗਤਾਨ ਉਨ੍ਹਾਂ ਲੱਖਾਂ ਚਿਹਰਿਆਂ 'ਤੇ ਮੁਸਕਰਾਹਟ ਲਿਆਵੇਗਾ ਜਿਨ੍ਹਾਂ ਦੇ ਰੋਜ਼ੀ ਰੋਟੀ ਦਾ ਇੱਕੋ ਇੱਕ ਸਾਧਨ ਐਮਐਸਐਮਈ ਖੇਤਰ ਦੇ ਉੱਦਮ ਹਨ ।

ਐਮ ਐਸ ਐਮ ਈ ਮੰਤਰਾਲਾ ਨੇ ਇਹ ਸੰਕੇਤ ਵੀ ਦਿੱਤਾ ਹੈ ਕਿ ਉਹ ਇਸ ਮਾਮਲੇ ਨੂੰ ਸੋਸ਼ਲ ਮੀਡੀਆ ਰਾਹੀਂ ਵੀ ਹੋਰਨਾਂ ਕਾਰਪੋਰੇਟਾਂ ਨਾਲ ਉਠਾਉਣ ਜਾਂ ਰਿਹਾ ਹੈ ।

------------------------------------------------------

ਆਰ ਸੀ ਜੇ /ਆਰ ਐਨ ਐਮ /



(Release ID: 1654118) Visitor Counter : 182