ਸੰਸਦੀ ਮਾਮਲੇ
ਸੰਸਦ ਦਾ ਮੌਨਸੂਨ ਸੈਸ਼ਨ 2020 ਕੱਲ੍ਹ 14 ਸਤੰਬਰ ਤੋਂ ਸ਼ੁਰੂ ਹੋਵੇਗਾ
ਇੱਕ ਅਕਤੂਬਰ ਤੱਕ ਇੱਕ ਸੈਸ਼ਨ ਦੀਆਂ 18 ਬੈਠਕਾਂ ਵਿੱਚ 47 ਪ੍ਰਸਤਾਵ ਰੱਖੇ ਜਾਣਗੇ
ਆਰਡੀਨੈਂਸਾਂ ਦੇ ਬਦਲੇ ਗਿਆਰਾਂ ਬਿਲ ਪੇਸ਼ ਕੀਤੇ ਜਾਣਗੇ
Posted On:
13 SEP 2020 2:58PM by PIB Chandigarh
ਸੰਸਦ ਦਾ ਮੌਨਸੂਨ ਸੈਸ਼ਨ 2020 ਸੋਮਵਾਰ 14 ਸਤੰਬਰ, 2020 ਤੋਂ ਸ਼ੁਰੂ ਹੋਵੇਗਾ। 17ਵੀਂ ਲੋਕ ਸਭਾ ਦਾ ਚੌਥਾ ਸੈਸ਼ਨ ਅਤੇ ਰਾਜ ਸਭਾ ਦਾ 252ਵਾਂ ਸੈਸ਼ਨ ਸੋਮਵਾਰ, 14 ਸਤੰਬਰ, 2020 ਨੂੰ ਹੋਵੇਗਾ ਅਤੇ ਸਰਕਾਰੀ ਬਿਜ਼ਨਸ ਦੀਆਂ ਲੋੜਾਂ ਅਧੀਨ ਹੋ ਸਕਦਾ ਹੈ ਅਤੇ ਇਹ 1 ਅਕਤੂਬਰ, 2020 ਨੂੰ ਸਮਾਪਤ ਹੋਵੇਗਾ।
ਸੈਸ਼ਨ 18 ਦਿਨਾਂ ਦੀ ਮਿਆਦ ਦਾ ਹੋਵੇਗਾ ਜਿਸ ਵਿੱਚ ਕੁੱਲ 18 ਬੈਠਕਾਂ ਹੋਣਗੀਆਂ (ਆਗਾਮੀ ਸੈਸ਼ਨ ਦੇ ਸਾਰੇ ਸ਼ਨਿਚਰਵਾਰ ਅਤੇ ਐਤਵਾਰ ਕੰਮਕਾਜੀ ਹੋਣ ਸਮੇਤ) ਅਤੇ ਮੌਨਸੂਨ ਸੈਸ਼ਨ 2020 ਦੌਰਾਨ ਕੁੱਲ 47* ਪ੍ਰਸਤਾਵਾਂ ਦੀ ਪਹਿਚਾਣ ਕੀਤੀ ਗਈ ਹੈ। (*45 ਬਿਲਾਂ ਅਤੇ 02 ਵਿੱਤੀ ਬਿਲਾਂ ਸਮੇਤ)।
ਆਰਡੀਨੈਂਸਾਂ ਦਾ ਸਥਾਨ ਲੈਣ ਲਈ ਕੁੱਲ ਗਿਆਰਾਂ ਬਿਲ ਹੋਣਗੇ : (1) ਕਿਸਾਨ ਉਤਪਾਦਨ ਵਪਾਰ ਅਤੇ ਵਣਜ (ਪ੍ਰਮੋਸ਼ਨ ਅਤੇ ਸੁਵਿਧਾ) ਬਿਲ, 2020, (2) ਮੁੱਲ ਭਰੋਸਾ ਅਤੇ ਖੇਤੀਬਾੜੀ ਸੇਵਾਵਾਂ ’ਤੇ ਕਿਸਾਨਾਂ ਦਾ ਸਮਝੌਤਾ ਬਿਲ, 2020 ’ਤੇ ਕਿਸਾਨ (ਸਸ਼ਕੀਤਕਰਨ ਅਤੇ ਸੁਰੱਖਿਆ), (3) ਹੋਮਿਓਪੈਥੀ ਕੇਂਦਰੀ ਪਰਿਸ਼ਦ (ਸੋਧ) ਬਿਲ, 2020, (4) ਭਾਰਤੀ ਮੈਡੀਕਲ ਕੇਂਦਰੀ ਪਰਿਸ਼ਦ (ਸੋਧ) ਬਿਲ, 2020, (5) ਲਾਜ਼ਮੀ ਵਸਤੂਆਂ (ਸੋਧ) ਬਿਲ, 2020, (6) ਇਨਸੌਲਵੈਂਸੀ ਅਤੇ ਦੀਵਾਲੀਆਪਣ (ਦੂਜਾ) ਸੋਧ ਬਿਲ, 2020, (7) ਬੈਂਕਿੰਗ ਰੈਗੂਲੇਸ਼ਨ (ਸੋਧ) ਬਿਲ, 2020, (8) ਟੈਕਸ ਅਤੇ ਹੋਰ ਕਾਨੂੰਨ (ਕੁਝ ਵਿਵਸਥਾਵਾਂ ਦੀ ਛੂਟ) ਬਿਲ, 2020, (9) ਮਹਾਮਾਰੀ ਰੋਗ (ਸੋਧ) ਬਿਲ, 2020, (10) ਮੰਤਰੀਆਂ ਦੇ ਵੇਤਨ ਅਤੇ ਭੱਤੇ (ਸੋਧ) ਬਿਲ, 2020, (11) ਸੰਸਦ ਮੈਂਬਰਾਂ ਦਾ ਵੇਤਨ, ਭੱਤੇ ਅਤੇ ਪੈਨਸ਼ਨ (ਸੋਧ) ਬਿਲ, 2020 ਨੂੰ ਆਗਾਮੀ ਮੌਨਸੂਨ ਸੈਸ਼ਨ ਦੌਰਾਨ ਪਾਸ ਕੀਤਾ ਜਾਣਾ ਜ਼ਰੂਰੀ ਹੈ।
ਇਸਦੇ ਇਲਾਵਾ ਸੈਸ਼ਨ ਦੌਰਾਨ ਵਿਚਾਰਨਯੋਗ ਅਤੇ ਪਾਸ ਕੀਤੇ ਜਾਣ ਵਾਲੇ ਕੁਝ ਲਾਜ਼ਮੀ ਅਤੇ ਮਹੱਤਵਪੂਰਨ ਕਾਨੂੰਨ ਹਨ (1) ਕੀਟਨਾਸ਼ਕ ਪ੍ਰਬੰਧਨ ਬਿਲ, 2020, (2) ਰਾਜ ਸਭਾ ਦੁਆਰਾ ਪਾਸ ਭਾਰਤੀ ਮੈਡੀਕਲ ਪੱਧਤੀ (ਐੱਨਸੀਆਈਐੱਮ) ਬਿਲ, 2019, (3) ਰਾਜ ਸਭਾ ਦੁਆਰਾ ਪਾਸ ਕੀਤਾ ਹੋਇਆ ਰਾਸ਼ਟਰੀ ਹੋਮਿਓਪੈਥੀ ਕਮਿਸ਼ਨ (ਐੱਨਸੀਐੱਚ) ਬਿਲ, 2019। (4) ਲੋਕ ਸਭਾ ਦੁਆਰਾ ਪਾਸ ਇੰਸਟੀਟਿਊਟ ਆਵ੍ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦ ਬਿਲ, 2020, (5) ਲੋਕ ਸਭਾ ਦੁਆਰਾ ਪਾਸ ਕੀਤਾ ਗਿਆ ਏਅਰ¬ਕ੍ਰਾਫਟ (ਸੋਧ) ਬਿਲ, 2020, (6) ਕੰਪਨੀ (ਸੋਧ) ਬਿਲ, 2020, (7) ਲੋਕ ਸਭਾ ਦੁਆਰਾ ਪਾਸ ਮੈਡੀਕਲ ਗਰਭਭਾਤ (ਸੋਧ) ਬਿਲ, 2020। (8) ਲੋਕ ਸਭਾ ਦੁਆਰਾ ਪਾਸ ਸਰੋਗੇਸੀ (ਰੈਗੂਲੇਸ਼ਨ) ਬਿਲ, 2020, (9) ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਬਿਲ, 2020, (10) ਰਾਸ਼ਟਰੀ ਫੋਰੈਂਸਿਕ ਵਿਗਿਆਨ ਯੂਨੀਵਰਸਿਟੀ ਬਿਲ, 2020, (11) ਲੋਕ ਸਭਾ ਦੁਆਰਾ ਪਾਸ ਭਾਰਤੀ ਸੂਚਨਾ ਟੈਕਨੋਲੋਜੀ ਕਾਨੂੰਨ (ਸੋਧ) ਬਿਲ, 2020, (12) ਲੋਕ ਸਭਾ ਦੁਆਰਾ ਪਾਸ ਅੰਤਰ ਰਾਜ ਨਦੀ ਜਲ ਵਿਵਾਦ (ਸੋਧ) ਬਿਲ, 2019, (13) ਲੋਕ ਸਭਾ ਦੁਆਰਾ ਪਾਸ ਡੈਮ ਸੁਰੱਖਿਆ ਬਿਲ, 2019, (14) ਮੇਜਰ ਪੋਰਟ ਅਥਾਰਟੀਜ਼ ਬਿਲ 2020, (15) ਕੋਡ ਔਨ ਸੋਸ਼ਲ ਸਕਿਊਰਿਟੀ ਐਂਡ ਵੈੱਲਫੇਅਰ, 2019, (16) ਕਿੱਤਾ ਸੁਰੱਖਿਆ, ਸਿਹਤ ਅਤੇ ਕਾਰਜ ਦੇ ਕੋਡ, 2019, (17) ਉਦਯੋਗਿਕ ਸਬੰਧ ਕੋਡ ਬਿਲ, 2019।
ਇਸ ਸੈਸ਼ਨ ਦੌਰਾਨ ਕੁਝ ਹੋਰ ਨਵੇਂ ਬਿਲ ਪੇਸ਼ ਕਰਨ, ਵਿਚਾਰਨ ਅਤੇ ਪਾਸ ਕਰਨ ਦੀ ਸੰਭਾਵਨਾ ਹੈ : (1) ਵਿੱਤੀ ਠੇਕਿਆਂ ’ਤੇ ਦੁਵੱਲੀ ਨੈੱਟਿੰਗ ਬਿਲ, 2020 (2) ਫੈਕਟਰਿੰਗ ਰੈਗੂਲੇਸ਼ਨ (ਸੋਧ) ਬਿਲ, 2020, (3) ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਸੋਧ) ਬਿਲ, 2020, (4) ਰਾਸ਼ਟਰੀ ਸਹਾਇਤਾ ਅਤੇ ਸਿਹਤ ਦੇਖਭਾਲ਼ ਪੇਸ਼ੇਵਰ ਬਿਲ, 2020, (5) ਸਹਾਇਕ ਪ੍ਰਜਣਨ ਟੈਕਨੋਲੋਜੀ (ਰੈਗੂਲੇਸ਼ਨ) ਬਿਲ, 2020, (6) ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ (ਸੋਧ) ਬਿਲ, 2020, (7) ਵਿਦੇਸ਼ੀ ਅੰਸ਼ਦਾਨ (ਰੈਗੂਲੇਸ਼ਨ) ਸੋਧ ਬਿਲ, 2020, (8) ਜਨਪ੍ਰਤੀਨਿਧੀ (ਸੋਧ) ਬਿਲ, 2020, (9) ਮੈਲਾ ਢੋਣ ਵਾਲੇ ਰੋਜ਼ਗਾਰ ’ਤੇ ਮਨਾਹੀ ਅਤੇ ਉਨ੍ਹਾਂ ਦਾ ਪੁਨਰਵਾਸ (ਸੋਧ) ਬਿਲ, 2020, (9) ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ਼ ਅਤੇ ਸੁਰੱਖਿਆ) ਸੋਧ ਬਿਲ, 2020, (10) ਬਹੁ ਰਾਜ ਸਹਿਕਾਰੀ ਸਭਾਵਾਂ (ਸੋਧ) ਬਿਲ, 2020, (11) ਜੰਮੂ ਕਸ਼ਮੀਰ ਸਰਕਾਰੀ ਭਾਸ਼ਾ, ਬਿਲ, 2020।
ਸੈਸ਼ਨ ਦੌਰਾਨ ਵਾਪਸ ਲਏ ਜਾਣ ਵਾਲੇ ਕੁਝ ਬਿਲਾਂ ਵਿੱਚ ਸ਼ਾਮਲ ਹੈ : (1) ਸਹਾਇਕ ਅਤੇ ਸਿਹਤ ਦੇਖਭਾਲ਼ ਪੇਸ਼ੇਵਰ ਬਿਲ, 2018, (2) ਖਾਣਾਂ (ਸੋਧ) ਬਿਲ, 2011, (3) ਅੰਤਰ ਰਾਜ ਪਰਵਾਸੀ ਕਾਮੇ (ਰੋਜ਼ਗਾਰ ਦੀ ਰੈਗੂਲੇਸ਼ਨ ਅਤੇ ਸੇਵਾ ਦੀਆਂ ਸ਼ਰਤਾਂ) ਸੋਧ ਬਿਲ, 2020। (5) ਭਵਨ ਨਿਰਮਾਣ ਅਤੇ ਉਸਾਰ ਕਾਮਿਆਂ ਨਾਲ ਸਬੰਧਿਤ ਕਾਨੂੰਨ (ਸੋਧ) ਬਿਲ, 2013, (6) ਰੋਜ਼ਗਾਰ ਅਦਾਨ-ਪ੍ਰਦਾਨ (ਖਾਲੀ ਸਥਾਨਾਂ ਦੀ ਲਾਜ਼ਮੀ ਨੋਟੀਫਿਕੇਸ਼ਨ) ਸੋਧ ਬਿਲ, 2013।
ਕੋਵਿਡ-19 ਮਹਾਮਾਰੀ ਵਿਚਕਾਰ ਇਹ ਪਹਿਲਾ ਸੰਸਦ ਦਾ ਸੈਸ਼ਨ ਹੋਵੇਗਾ। ਇਸ ਲਈ ਕੋਵਿਡ-19 ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਸ਼ਨ ਦੇ ਸੰਚਾਲਨ ਲਈ ਸਾਰੇ ਸੁਰੱਖਿਆ ਉਪਾਅ ਕੀਤੇ ਗਏ ਹਨ।
ਹਰੇਕ ਦਿਨ ਹਰੇਕ ਸਦਨ ਲਈ ਚਾਰ ਘੰਟੇ ਦਾ ਸੈਸ਼ਨ ਹੋਵੇਗਾ (ਰਾਜ ਸਭਾ ਲਈ ਸਵੇਰੇ 9 ਵਜੇ ਤੋਂ 1 ਵਜੇ ਤੱਕ ਅਤੇ ਲੋਕ ਸਭਾ ਲਈ 3 ਵਜੇ ਤੋਂ 7 ਵਜੇ ਤੱਕ), ਲੇਕਿਨ ਪਹਿਲੇ ਦਿਨ ਸਿਰਫ਼ 14 ਸਤੰਬਰ ਨੂੰ ਹੀ ਲੋਕ ਸਭਾ ਸਵੇਰ ਦੇ ਸੈਸ਼ਨ ਵਿੱਚ ਬੈਠੇਗੀ। ਸੈਸ਼ਨ ਦੇ ਦੋਵੇਂ ਸਦਨਾਂ ਦੇ ਚੈਂਬਰਾਂ ਵਿੱਚ ਸੰਸਦ ਮੈਂਬਰਾਂ ਦੇ ਬੈਠਣ ਜਿਹੇ ਹੋਰ ਉਪਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ, ਨਾਲ ਹੀ ਸਰੀਰਿਕ ਦੂਰੀ ਦੇ ਮਾਪਦੰਡਾਂ ਨੂੰ ਬਣਾਈ ਰੱਖਣ ਲਈ ਗੈਲਰੀਆਂ, ਸੰਸਦ ਵਿੱਚ ਪੌਲੀ ਕਾਰਬਨ ਸ਼ੀਟ ਨਾਲ ਸੰਸਦ ਮੈਂਬਰਾਂ ਦੀ ਮੌਜੂਦਗੀ ਅਤੇ ਸੀਟਾਂ ਦੀ ਰਜਿਸਟ੍ਰੇਸ਼ਨ ਲਈ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ ਗਈ ਹੈ।
ਜ਼ੀਰੋ ਆਵਰ ਹੋਵੇਗਾ ਅਤੇ ਟੇਬਲ ’ਤੇ ਬਿਨਾ ਸਟਾਰ ਵਾਲੇ ਪ੍ਰਸ਼ਨ ਪੱਤਰ ਰੱਖੇ ਜਾਣਗੇ।
*****
ਆਰਸੀਜੇ/ਐੱਸਐੱਸ
(Release ID: 1653888)
Visitor Counter : 349
Read this release in:
English
,
Urdu
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam