ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਸਬੰਧੀ ਤਾਜ਼ਾ ਜਾਣਕਾਰੀ

ਭਾਰਤ ਵਿੱਚ ਸਿਹਤਯਾਬ ਹੋਣ ਵਾਲੇ ਮਾਮਲੇ ਲਗਾਤਾਰ ਸਿਖ਼ਰ ਵੱਲ ਵੱਧ ਰਹੇ ਹਨ

ਕੁੱਲ ਸਿਹਤਯਾਬ ਮਾਮਲੇ 37 ਲੱਖ ਤੋਂ ਜਿ਼ਆਦਾ

ਹਰੇਕ ਦਿਨ 58% ਸਿਹਤਯਾਬ ਮਾਮਲੇ 5 ਸੂਬਿਆਂ ਤੋਂ ਆ ਰਹੇ ਹਨ

प्रविष्टि तिथि: 13 SEP 2020 11:02AM by PIB Chandigarh

ਭਾਰਤ ਵਿੱਚ ਲਗਾਤਾਰ ਹਰ ਰੋਜ਼ 70,000 ਤੋਂ ਜਿ਼ਆਦਾ ਗਿਣਤੀ ਵਿੱਚ ਮਰੀਜ਼ ਸਿਹਤਯਾਬ ਹੋ ਰਹੇ ਹਨ । ਕੇਂਦਰਿਤ, ਮਿਲਜੁਲੇ, ਪ੍ਰਭਾਵਸ਼ਾਲੀ ਉਪਾਵਾਂ ਨਾਲ ਤੀਬਰ ਟੈਸਟਿੰਗ, ਫੌਰੀ ਨਿਗਰਾਨੀ ਅਤੇ ਟਰੈਕਿੰਗ ਦੇ ਨਾਲ ਸ਼ੁਰੂਆਤੀ ਪਛਾਣ ਅਤੇ ਉੱਚ ਗੁਣਵਤਾ ਵਾਲੇ ਕਲੀਨਿਕਲ ਇਲਾਜ ਰਾਹੀਂ ਇਹ ਸੰਭਵ ਹੋ ਸਕਿਆ ਹੈ ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 78,399 ਵਿਅਕਤੀ ਸਿਹਤਯਾਬ ਹੋਏ ਹਨ , ਇਸ ਨਾਲ ਕੁੱਲ ਸਿਹਤਯਾਬ ਵਿਅਕਤੀਆਂ ਦੀ ਗਿਣਤੀ 37,02,595 ਹੋ ਗਈ ਹੈ , ਜਿਸ ਨਾਲ ਸਿਹਤਯਾਬ ਦਰ ਵੀ 77.88% ਹੋ ਗਈ ਹੈ । 
58% ਸਿਹਤਯਾਬ ਮਾਮਲੇ 5 ਸੂਬਿਆਂ ਵਿੱਚੋਂ ਆ ਰਹੇ ਹਨ , ਇਹ ਸੂਬੇ ਹਨ , ਮਹਾਰਾਸ਼ਟਰ , ਤਾਮਿਲਨਾਡੂ , ਆਂਧਰ ਪ੍ਰਦੇਸ਼ , ਕਰਨਾਟਕ ਅਤੇ ਉੱਤਰ ਪ੍ਰਦੇਸ਼ । ਮਹਾਰਾਸ਼ਟਰ ਵਿੱਚ 13,000 ਤੋਂ ਜਿ਼ਆਦਾ ਸਿਹਤਯਾਬ ਮਾਮਲੇ ਹੋਣ ਕਰਕੇ ਉਹ ਬਾਕੀ ਸੂਬਿਆਂ ਤੋਂ ਅੱਗੇ ਹੈ , ਜਦਕਿ ਆਂਧਰਾ ਪ੍ਰਦੇਸ਼ ਨੇ ਇੱਕ ਦਿਨ ਵਿੱਚ 10,000 ਸਿਹਤਯਾਬ ਵਿਅਕਤੀਆਂ ਦਾ ਯੋਗਦਾਨ ਪਾਇਆ ਹੈ । ਬੀਤੇ 24 ਘੰਟਿਆਂ ਵਿੱਚ 94,372 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ , ਜਿਸ ਵਿੱਚ ਇਕੱਲੇ ਮਹਾਰਾਸ਼ਟਰ ਵਿੱਚ 22,000 ਤੋਂ ਜਿ਼ਆਦਾ ਮਾਮਲੇ ਸਾਹਮਣੇ ਆਏ ਹਨ । ਆਂਧਰ ਪ੍ਰਦੇਸ਼ ਤੇ ਕਰਨਾਟਕ ਵਿੱਚ 9,000 ਤੋਂ ਜਿ਼ਆਦਾ ਹਰੇਕ ਸੂਬੇ ਵਿੱਚੋਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ ।
ਕਰੀਬ 57% ਨਵੇਂ ਮਾਮਲੇ 5 ਸੂਬਿਆਂ ਵਿੱਚੋਂ ਆਏ ਹਨ । ਇਹਨਾਂ ਸੂਬਿਆਂ ਵਿੱਚ 58% ਨਵੇਂ ਸਿਹਤਯਾਬ ਮਾਮਲੇ ਦਰਜ ਕੀਤੇ ਗਏ ਹਨ ।
ਅੱਜ ਦੀ ਤਰੀਖ਼ ਵਿੱਚ ਦੇਸ਼ ਭਰ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 9,73,175 ਹੋ ਗਈ ਹੈ । ਮਹਾਰਾਸ਼ਟਰ ਵਿੱਚ ਇਹ ਮਾਮਲੇ 2,80,000 ਤੋਂ ਜਿ਼ਆਦਾ ਅਤੇ ਇਸ ਦੇ ਬਾਅਦ ਕਰਨਾਟਕ ਵਿੱਚ 97,000 ਮਾਮਲੇ ਹਨ ।
ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 60% ਯੋਗਦਾਨ 5 ਸੂਬਿਆਂ ਦਾ ਹੈ । ਮਹਾਰਾਸ਼ਟਰ (28.79%) , ਕਰਨਾਟਕ (10.05%) , ਆਂਧਰਾ ਪ੍ਰਦੇਸ਼ (9.84%) , ਉੱਤਰ ਪ੍ਰਦੇਸ਼ (6.98%) ਤੇ ਤਾਮਿਲਨਾਡੂ ਵਿੱਚ (4.84%) ਮਾਮਲੇ ਹਨ ।
ਬੀਤੇ 24 ਘੰਟਿਆਂ ਵਿੱਚ 1,114 ਮੌਤਾਂ ਦਰਜ ਕੀਤੀਆਂ ਹਨ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 391 , ਕਰਨਾਟਕ ਵਿੱਚ 94 ਜਦਕਿ ਤਾਮਿਲਨਾਡੂ ਵਿੱਚ 76 ਮੌਤਾਂ ਦਰਜ ਕੀਤੀਆਂ ਗਈਆਂ ਹਨ ।

****
ਐੱਮ ਵੀ / ਐੱਸ ਜੇ
HFW / COVID ਸਟੇਟਸ ਡੇਟਾ / 13 ਸਤੰਬਰ2020 / 1


(रिलीज़ आईडी: 1653788) आगंतुक पटल : 288
इस विज्ञप्ति को इन भाषाओं में पढ़ें: English , Urdu , Marathi , हिन्दी , Assamese , Manipuri , Bengali , Gujarati , Odia , Tamil , Telugu , Malayalam